ਚੇਲਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚੇਲਾ (ਨਾਂ,ਪੁ) ਅਜਿਹਾ ਭਗਤ ਜੋ ਆਪਣੇ ਗੁਰੂ ਜਾਂ ਦੇਵਤਾ ਦਾ ਆਵੇਸ਼ ਆਪਣੇ ਵਿੱਚ ਪ੍ਰਗਟ ਕਰੇ ਅਤੇ ਦੇਵਤਾ ਵਲੋਂ ਪ੍ਰਸ਼ਨਾਂ ਦੇ ਉੱਤਰ ਦੇਵੇ; ਸ਼ਿਸ਼


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 25428, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਚੇਲਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚੇਲਾ [ਨਾਂਪੁ] ਸ਼ਿਸ਼, ਸ਼ਗਿਰਦ, ਮੁਰੀਦ; ਆਪਣੇ ਅੰਦਰ ਦੇਵਤਾ ਜਾਂ ਪੀਰ ਦੀ ਆਤਮਾ ਆਈ ਦੱਸ ਕੇ ਲੋਕਾਂ ਦੇ ਪ੍ਰਸ਼ਨਾਂ ਦੇ ਉੱਤਰ ਦੇਣ ਵਾਲ਼ਾ ਭਗਤ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 25422, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਚੇਲਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।

ਚੇਲਾ ਚੇਟਕ. ਚਾਟੜਾ. ਸ਼ਿ੄਴. “ਸੁ ਸੋਭਿਤ ਚੇਲਕ ਸੰਗ ਨਰੰ.” (ਦੱਤਾਵ) “ਜੋ ਗੁਰੁ ਗੋਪੇ ਆਪਣਾ ਕਿਉ ਸਿਝਹਿ ਚੇਲਾ?” (ਭਾਗੁ) ੨ ਕਿਸੇ ਦੇਵਤਾ ਦਾ ਉਹ ਭਗਤ , ਜੋ ਆਪਣੇ ਵਿੱਚ ਦੇਵਤਾ ਦਾ ਆਵੇਸ਼ ਪ੍ਰਗਟ ਕਰਦਾ ਹੈ ਅਰ ਪ੍ਰਸ਼ਨਾਂ ਦੇ ਉੱਤਰ ਦੇਵਤਾ ਵੱਲੋਂ ਦਿੰਦਾ ਹੈ, ਚੇਲਾ ਕਹਾਉਂਦਾ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 25283, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਚੇਲਾ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਚੇਲਾ (ਸੰ.। ਸੰਸਕ੍ਰਿਤ ਚੇਟ:। ਪ੍ਰਾਕ੍ਰਿਤ ਚੇਡਅ। ਪੰਜਾਬੀ ਚੇਲਾ) ਸਿਖ , ਮੁਰੀਦ। ਯਥਾ-‘ਹਉ ਨਉਤਨੁ ਚੇਲਾ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 25254, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਚੇਲਾ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਚੇਲਾ, (ਪ੍ਰਾਕ੍ਰਿਤ : चेड़; ਸੰਸਕ੍ਰਿਤ : चेट; ਦੇਸ਼ ਚੇੱਲ, ਚਿੱਲ; ਟਾਕਰੀ \ ਓੜੀਆ : ਚੇਲਾ; ਹਿੰਦੀ : चेरा, चेला; ਸਿੰਧੀ : ਚੇਲੋ; ਗੁਜਰਾਤੀ : ਚੇਲੋ, ਕਾਨ : ਚਿੱਲਰ, ਚਿੱਲ, ਚਿਰੁ; ਤਾਮਿਲ : ਸ਼ੀਲ=ਥੋੜਾ) \ ਪੁਲਿੰਗ : ੧. ਸ਼ਗਿਰਦ, ਸ਼ਾਗਿਰਦ, ਮੁਰੀਦ, ਸ਼ਿੱਸ਼, ਸਿੱਖ, ਚਾਟੜਾ; ੨. ਕਿਸੇ ਦੇਵਤਾ ਦਾ ਉਹ ਭਗਤ ਜੋ ਆਪਣੇ ਵਿੱਚ ਦੇਵਤਾ ਆਵੇਸ਼ ਪਰਗਟ ਕਰਦਾ ਹੈ ਤੇ ਪ੍ਰਸ਼ਨਾਂ ਦੇ ਉੱਤਰ ਦੇਵਤਾ ਵੱਲੋਂ ਦਿੰਦਾ ਹੈ, ਚੇਲਾ ਕਹਾਉਂਦਾ ਹੈ

–ਚੇਲੜਾ, (ਮੁਲਤਾਨੀ) / ਪੁਲਿੰਗ : ਚੇਲਾ ਦਾ ਲਘੁਤਾਵਾਚੀ ਸ਼ਬਦ

(ਭਾਈ ਮਈਆ ਸਿੰਘ)

–ਚੇਲਾ ਚਾਟੜਾ, ਪੁਲਿੰਗ : ਚੇਲਾ

–ਚੇਲਾ ਚਾਂਟਾ, ਪੁਲਿੰਗ : ਚੇਲਾ ਚਾਟੜਾ

–ਚੇਲਾ ਮੁੰਨਣਾ, ਮੁਹਾਵਰਾ : ਮੁਰੀਦ ਬਣਾੳਣਾ, ਸ਼ਿੱਸ਼ ਬਣਾਉਣਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 22, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-03-05-10-05-51, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ

President. AmandeepSinghRai. Dhano. 148020


President. AmandeepSinghRai., ( 2023/11/21 04:3601)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.