ਚੀਰਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚੀਰਾ (ਨਾਂ,ਪੁ) ਲਾੜੇ ਦੇ ਸਿਰ ’ਤੇ ਬੰਨ੍ਹੀ ਜਾਣ ਵਾਲੀ ਗੁਲਾਬੀ ਜਾਂ ਲਾਲ ਰੰਗ ਦੀ ਧਾਰੀਦਾਰ ਪੱਗ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5056, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਚੀਰਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚੀਰਾ [ਨਾਂਪੁ] ਲਾਲ ਰੰਗ ਦੀ ਪੱਗ , ਧਾਰੀਦਾਰ ਪੱਗ; ਚੀਰ , ਕੱਟ, ਫੱਟ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5056, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਚੀਰਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚੀਰਾ. ਚੀਰਣ ਤੋਂ ਹੋਇਆ ਘਾਉ. ਫੱਟ । ੨ ਦੋ ਰਿਆਸਤਾਂ ਦੇ ਇਲਾਕੇ ਨੂੰ ਚੀਰਣ (ਅਲਗ)ਕਰਨ ਵਾਲੇ ਨਿਸ਼ਾਨ. ਸਰਹੱਦੀ ਚਿੰਨ੍ਹ. ਬਾਦਸ਼ਾਹਤ ਦੀ ਹੱਦਬੰਦੀ। ੩ ਫ਼ਾ ਦਿਲੇਰੀ. ਬਹਾਦੁਰੀ। ੪ ਵਿਜੈ. ਫ਼ਤੇ। ੫ ਸਰਬੰਦ।1 ੬ ਬਲ. ਸ਼ਕ੍ਤਿ. “ਕੋਇ ਨ ਜਾਣੈ ਤੇਰਾ ਕੇਤਾ ਕੇਵਡੁ ਚੀਰਾ.” (ਸੋਦਰੁ) “ਸਭ ਜਗੁ ਤਿਸ ਕੈ ਵਸਿ ਹੈ ਸਭ ਤਿਸ ਕਾ ਚੀਰਾ.” (ਮ: ੩ ਵਾਰ ਗੂਜ ੧) “ਸਭ ਕੋ ਜਮ ਕੇ ਚੀਰੇ ਵਿਚਿ ਹੈ.” (ਮ: ੩ ਵਾਰ ਬਿਲਾ) “ਹਰਿ ਜੀ ਸਚਾ ਸਚੁ ਤੂ ਸਭੁ ਕਿਛੁ ਤੇਰੈ ਚੀਰੈ.” (ਸ੍ਰੀ ਮ: ੩) ੭ ਵਿ—ਦਿਲੇਰ. ਬਹਾਦੁਰ। ੮ ਉੱਚਾ. ਵੱਡਾ । ੯ ਦਾਨਾ। ੧੦ ਗੁਰੁਵਿਲਾਸ ਵਿੱਚ ਚਿਹਰੇ ਦੀ ਥਾਂ ਚੀਰਾ ਸ਼ਬਦ ਆਇਆ ਹੈ—“ਲਿਖੈਂ ਤਾਸ ਚੀਰਾ.” ਦੇਖੋ, ਚਿਹਰਾ ਲਿਖਣਾ । ੧੧ ਚੀਰ (ਵਸਤ੍ਰ) ਦਾ ਬਹੁ ਵਚਨ. “ਲਾਂਬੀ ਗ੍ਰੀਵ ਬਨ੍ਯੋ ਸਿਰ ਚੀਰਾ। ਅਪਰ ਸਰੀਰ ਬਿਖੈ ਵਰ ਚੀਰਾ.” (ਗੁਪ੍ਰਸੂ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4966, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਚੀਰਾ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਚੀਰਾ (ਸੰ.। ਸੰਸਕ੍ਰਿਤ ਚੀਰ=ਲਿਖਣਾ) ਦਫਤਰ। ਜਿਥੋਂ ਤਕ ਕਿਸੇ ਰਾਜਾ ਦਾ ਲਿਖ੍ਯਾ ਹੁਕਮ ਮੰਨਿਆ ਜਾਏ ਭਾਵ ਹੱਦ। ਯਥਾ-‘ਕੋਇ ਨ ਜਾਣੈ ਤੇਰਾ ਕੇਤਾ ਕੇਵਡੁ ਚੀਰਾ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 4927, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.