ਚਿੜੀ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਚਿੜੀ (ਨਾਂ,ਇ) 1 ਘਰੇਲੂ ਛੱਤਾਂ ਅਤੇ ਸੰਘਣੇ ਰੁੱਖਾਂ ਤੇ ਰਹਿਣ ਵਾਲਾ ਭੂਰੇ ਚਿਤਰੇ ਰੰਗ ਦਾ ਨਿੱਕਾ ਪੰਛੀ 2 ਗੱਡੇ ਦੇ ਜੂਲੇ ਉੱਤੇ ਜੋਤਰ ਅੜਾਉਣ ਲਈ ਚਿੜੀ ਦੀ ਸ਼ਕਲ ਜਿਹੀ ਬਣਾਈ ਰੋਕ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5465, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਚਿੜੀ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਚਿੜੀ [ਨਾਂਇ] 1 ਛੋਟੇ ਚਿੜੇ ਦੀ ਮਾਦਾ; ਬੈਡਮਿੰਟਨ ਖੇਡਣ ਸਮੇ ਵਰਤਿਆ ਜਾਣ ਵਾਲ਼ਾ ਖੰਭਾਂ ਨਾਲ਼ ਜੜ੍ਹਿਆ ਕਾਕ 2.ਇੱਕ ਗਹਿਣਾ 3.ਖੱਡੀ ਦੇ ਰੱਛ ਨੂੰ ਹੇਠਾਂ-ਉੱਤੇ ਕਰਨ ਵਾਲ਼ੀ ਇੱਕ ਲੱਕੜੀ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5453, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਚਿੜੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਚਿੜੀ. ਸੰਗ੍ਯਾ—ਚਟਕਾ. ਚਿੜੇ ਦੀ ਮਦੀਨ. “ਚਿੜੀ ਚੁਹਕੀ ਪਹੁ ਫੁਟੀ.” (ਵਾਰ ਗਉ ੨ ਮ: ੫)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5246, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no
ਚਿੜੀ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਚਿੜੀ (ਸੰ.। ਸੰਸਕ੍ਰਿਤ ਚਟਕ। ਪ੍ਰਾਕ੍ਰਿਤ ਚੜਅ। ਪੰਜਾਬੀ ਚਿੜਾ , ਚਿੜੀ। ਹਿੰਦੀ ਚਿੜਿਯਾ) ਚਿੜੀ ਇਕ ਛੋਟਾ ਜਿਹਾ ਪੰਛੀ ਘਰਾਂ ਵਿਚ ਰਹਿਂਦਾ ਹੈ। ਯਥਾ-‘ਚਿੜੀ ਚੁਹਕੀ’ ਚਿੜੀ ਬੋਲੀ। ਯਥਾ-‘ਅਧੁ ਗੁਲ੍ਹਾ ਚਿੜੀ ਕਾ ਚੁਗਣ’।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 5213, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਚਿੜੀ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ
ਚਿੜੀ : ਇਹ ਪੈਸੈਰੀਫ਼ਾੱਰਮੀਜ਼ ਵਰਗ ਦੀ ਪੁਰਾਣੀ ਦੁਨੀਆਂ ਦੀ, ਪਲੋਸੀਅਡੀ ਕੁਲ ਦਾ ਇਕ ਵਿਸ਼ਵ ਵਿਆਪੀ ਪੰਛੀ ਹੈ। ਇਸ ਦਾ ਪ੍ਰਾਣੀ-ਵਿਗਿਆਨਕ ਨਾਂ ਪੈਸਰ ਡੋਮੈਸਟੀਕਸ ਹੈ। ਇਹ ਪੰਛੀ ਪਹਾੜਾਂ ਮੈਦਾਨਾਂ, ਘਰਾਂ, ਖੇਤਾਂ ਸਭ ਥਾਵਾਂ ਤੇ ਮਿਲਦੇ ਹਨ।
ਛੋਟੇ ਛੋਟੇ, ਨੋਕਦਾਰ ਚੁੰਝ ਵਾਲੇ ਪੰਛੀ ਹਨ। ਇਨ੍ਹਾਂ ਦੀ ਮਾਦਾ (ਚਿੜੀ) ਨਰ (ਚਿੜੇ) ਤੋਂ ਭਿੰਨ ਹੁੰਦੀ ਹੈ। ਇਸ ਦਾ ਰੰਗ ਉੱਪਰੋਂ ਮਿਟਿਆਲਾ ਭੂਰਾ ਜਿਸ ਉੱਤੇ ਕਾਲੀਆਂ ਤੇ ਭੂਰੀਆਂ ਜਿਹੀਆਂ ਧਾਰੀਆਂ ਹੁੰਦੀਆਂ ਹਨ ਅਤੇ ਹੇਠਲੇ ਪਾਸੇ ਤੋਂ ਚਿੱਟਾ ਹੁੰਦਾ ਹੈ। ਇਹ ਮੁੱਖ ਤੌਰ ਤੇ ਜ਼ਮੀਨ ਉੱਤੇ ਡਿਗੇ ਬੀਜਾਂ ਅਤੇ ਦਾਣਿਆਂ ਤੇ ਆਹਾਰ ਕਰਦੀਆਂ ਹਨ ਪਰ ਇਹ ਕਣਕ ਅਤੇ ਹੋਰ ਅਨਾਜ ਦੀਆਂ ਪੱਕ ਰਹੀਆਂ ਫ਼ਸਲਾਂ ਨੂੰ ਖ਼ਰਾਬ ਕਰਦੀਆਂ ਹਨ ਅਤੇ ਵੱਡੀ ਗਿਣਤੀ ਵਿਚ ਇਕੱਠੀਆਂ ਹੋਣ ਤਾਂ ਕਾਫ਼ੀ ਨੁਕਸਾਨ ਪਹੁੰਚਾਂਦੀਆਂ ਹਨ। ਘੋੜਿਆਂ ਅਤੇ ਗਾਵਾਂ-ਮੱਝਾਂ ਦੇ ਪਿੱਛੇ ਪਿੱਛੇ ਉਨ੍ਹਾਂ ਦੀ ਲਿੱਦ ਜਾਂ ਗੋਹੇ ਵਿਚੋਂ ਅਣਪਚੇ ਦਾਣੇ ਚੁਗਦੀਆਂ ਵੀ ਦਿਸਦੀਆਂ ਹਨ, ਸਬਜ਼ੀਆਂ ਅਤੇ ਫੁੱਲਾਂ ਦੀਆਂ ਡੋਡੀਆਂ ਵੀ ਖ਼ਰਾਬ ਕਰਦੀਆਂ ਹਨ। ਇਹ ਫ਼ਸਲ ਵਿਚੋਂ ਕੀੜੇ ਚੁਗ ਚੁਗ ਕੇ ਆਪਣੇ ਬੱਚਿਆਂ (ਬੋਟਾਂ) ਨੂੰ ਖੁਆਉਂਦੀਆਂ ਹਨ ਅਤੇ ਇਸ ਤਰ੍ਹਾਂ ਸਾਡੇ ਮਿੱਤਰ ਪੰਛੀ ਹਨ।
ਪ੍ਰਜਣਨ ਮਿਲਣ ਸਮੇਂ ਨਰ ਬੜੀ ਉੱਚੀ, ਇਕ ਲੈਅ ਵਿਚ, ਉਤੇਜਨਾ ਭਰਿਆ ਗਾਣਾ ਗਾਉਂਣੇ ਹਨ। ਇਸ ਵਿਚ ਇਹ ਚਿ-ਚਿ-ਚਿ ਜਾਂ ਚਿਰ, ਚਿਰ, ਚਿਰ ਦੀ ਆਵਾਜ਼ ਕਢਦੇ ਹਨ। ਕਾਫ਼ੀ ਵੱਢੀ ਗਿਣਤੀ ਵਿਚ ਚਿੜੀਆਂ ਰਾਤ ਨੂੰ ਕਿਸੇ ਦਰਖ਼ਤ ਜਾਂ ਕੱਢੇਦਾਰ ਝਾੜੀ ਵਿਚ ਇਕੱਠੀਆਂ ਹੋ ਜਾਂਦੀਆਂ ਹਨ ਅਤੇ ਸੌਣ ਤੋਂ ਪਹਿਲਾਂ ਬਹੁਤ ਸ਼ੋਰ ਮਚਾਉਂਦੀਆਂ ਅਤੇ ਲੜਦੀਆਂ ਹਨ।
ਇਹ ਆਪਣਾ ਆਲ੍ਹਣਾ ਕਿਸੇ ਦੀਵਾਰ ਜਾਂ ਛੱਤ ਦੀ ਮੋਰੀ ਵਿਚ ਘਾਹ-ਫੂਸ ਤੇ ਗੰਦ ਮੰਦ ਭਰਕੇ ਬਣਾਉਂਦੀਆਂ ਹਨ ਅਤੇ ਉਸ ਵਿਚ 3-5, ਪਿਲੱਤਣ ਦੇ ਚਿੱਟੇ ਰੰਗ ਦੇ ਅੰਡੇ ਦਿੰਦੀਆਂ ਹਨ। ਅੰਡਿਆਂ ਉੱਤੇ ਭੂਰੇ ਰੰਗਾਂ ਦੇ ਨਿਸ਼ਾਨ ਹੁੰਦੇ ਹਨ।
ਨਵੀਂ ਦੁਨੀਆ ਦੀ ਫਿੰਜੀਲਿੱਡੀ ਕੁਲ ਦੇ ਬਹੁਤੇ ਮੈਂਬਰਾਂ ਨੂੰ ਵੀ ਚਿੜੀਆਂ ਕਿਹਾ ਜਾਂਦਾ ਹੈ। ਇਨ੍ਹਾਂ ਵਿਚੋਂ ਪ੍ਰਸਿੱਧ ਪਤਲੀ ਤੇ ਤਿੱਖੀ ਚਿੜੀ (Spizella Passerina), ਦਰਖ਼ਤਾਂ ਦੀ ਚਿੜੀ (S. arborea), ਸਵਾਨਾ ਇਲਾਕੇ ਦੀ ਚਿੜੀ (Passerculus Sandurichensis), ਸ਼ਾਮ ਨੂੰ ਗਾਉਦ ਵਾਲੀ ਚਿੜੀ (Pooecetes Gramineus), ਸੁਹਣਾ ਗਾਉਣ ਵਾਲੀ ਚਿੜੀ (Mewspiza Mewdia), ਲੂੰਮੜੀ ਵਰਗੀ ਚਿੜੀ (Passerell Iliaca), ਚਿੱਟੀ ਕਲਗ਼ੀ ਵਾਲੀ ਚਿੜੀ (Zonotri Chia lecopzys), ਚਿੱਟੇ ਗਲੇ ਵਾਲੀ ਚਿੜੀ (Z Albicollis), ਲਾਲ ਜਿਹੇ ਗਲੇ ਵਾਲੀ ਚਿੜੀ (Z. Capensis) ਆਦਿ ਹਨ।
ਨਵੀਂ ਦੁਨੀਆ ਦੀ ਇਕ ਹੋਰ ਐਸਿਟ੍ਰਿਲਟਿਡੀ ਵਿਚ ਜਾਵਾ ਚਿੜੀਆਂ ਆਉਂਦੀਆਂ ਹਨ।
ਹ. ਪੁ.––ਐਨ. ਬ੍ਰਿ. ਮਾ. 9 : 403; ਕਾ. ਬ. 112
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3784, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-21, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First