ਘੋੜ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਘੋੜ, ਪੁਲਿੰਗ : ‘ਘੋੜਾ’ ਦਾ ਸੰਖੇਪ

–ਘੋੜ ਅੰਗੀ, ਪੁਲਿੰਗ : ਟੱਟੂ ਦੇ ਕੱਦ ਦਾ ਇੱਕ ਜਾਨਵਰ ਜਿਸ ਨੂੰ ਘੋੜਿਆਂ ਦਾ ਵੱਡਾ ਖ਼ਿਆਲ ਕੀਤਾ ਜਾਂਦਾ ਹੈ          (ਪ੍ਰਿੰਸੀਪਲ ਤੇਜਾ ਸਿੰਘ  ਕੋਸ਼) (Anchithene)

–ਘੋੜਸਵਾਰ, ਪੁਲਿੰਗ : (ਸਮਾਸੀ) ਘੋੜੇ ਦੀ ਸਵਾਰੀ ਕਰਨ ਵਾਲਾ, ਸ਼ਾਹ ਸਵਾਰ, ਘੋੜੇ ਦੀ ਸਵਾਰੀ ਦਾ ਮਾਹਰ

–ਘੋੜਸਵਾਰੀ, ਇਸਤਰੀ ਲਿੰਗ : ਘੋੜੇ ਦੀ ਸਵਾਰੀ

–ਘੋੜਸੂਲ, ਪੁਲਿੰਗ : ੧. ਘੋੜੇ ਦੇ ਇੱਕ ਰੋਗ ਦਾ ਨਾਉਂ ਜਿਸ ਨਾਲ ਉਸ ਦੇ ਢਿੱਡ ਵਿੱਚ ਬਹੁਤ ਪੀੜ ਹੁੰਦੀ ਹੈ; ੨. ਕਈ ਜਗ੍ਹਾ ਵਿਆਹ ਸਮੇਂ ਇੱਕ ਘੋੜੇ ਦੀ ਰਸਮ ਨੂੰ ਵੀ ਕਹਿੰਦੇ ਹਨ (ਭਾਈ ਬਿਸ਼ਨਦਾਸ ਪੁਰੀ)

–ਘੋੜਚੜ੍ਹਾ, ਵਿਸ਼ੇਸ਼ਣ / ਪੁਲਿੰਗ : ਰਸਾਲੇ ਦਾ ਸਿਪਾਹੀ, ਘੋੜੇ ਤੇ ਚੜ੍ਹਿਆ ਹੋਇਆ



–ਘੋੜਦੌੜ, ਇਸਤਰੀ ਲਿੰਗ : ਘੋੜਿਆਂ ਦੀ ਦੌੜ, ਉਹ ਥਾਂ ਜਿੱਥੇ ਇਹ ਦੌੜ ਹੋਵੇ



–ਘੋੜਪਲਾਣ, ਪੁਲਿੰਗ : ੧. ਘੋੜੇ ਦੀ ਕਪੜੇ ਦੀ ਕਾਠੀ; ੨. ਇੱਕ ਖੇਡ



–ਘੋੜ ਮੂੰਹਾਂ, ਪੁਲਿੰਗ : ਘੋੜੇ ਵਰਗੇ ਮੂੰਹ ਵਾਲਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 103, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-12-23-07-09-00, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.