ਘੋਗਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਘੋਗਾ (ਨਾਂ,ਪੁ) ਸਮੁੰਦਰ ਕੰਢੇ ਮਿਲਣ ਵਾਲਾ ਸਿੱਪ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7461, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਘੋਗਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਘੋਗਾ [ਨਾਂਪੁ] ਸਮੁੰਦਰ ਦੇ ਕੰਢੇ ਮਿਲ਼ਨ ਵਾਲ਼ੀ ਛੋਟੀ ਸਿੱਪੀ, ਵੱਡੀ ਕੌਡੀ; ਇੱਕ ਜਲ-ਜੀਵ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7453, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਘੋਗਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਘੋਗਾ. ਇੱਕ ਜਲਜੀਵ, ਜਿਸ ਦੀ ਹੱਡੀ ਛੋਟੇ ਸੰਖ ਜੇਹੀ ਹੁੰਦੀ ਹੈ. ਸੰ. ਕੰਬੁਕ। ੨ ਨਨਹੇੜੀ ਪਿੰਡ (ਰਾਜ ਪਟਿਆਲਾ) ਦਾ ਵਸਨੀਕ ਇੱਕ ਮਸੰਦ , ਜੋ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਤੋਂ ਵੇਮੁਖ ਹੋ ਗਿਆ ਸੀ. ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਟਨੇ ਤੋਂ ਆਨੰਦਪੁਰ ਨੂੰ ਆ ਰਹੇ ਸਨ, ਤਦ ਇਸ ਨੇ ਅਪਰਾਧ ਬਖਸ਼ਾਇਆ, ਅਤੇ ਗੁਰੂ ਸਾਹਿਬ ਨੂੰ ਆਪਣੇ ਘਰ ਲੈ ਗਿਆ. ਦੇਖੋ, ਨਨਹੇੜੀ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7384, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਘੋਗਾ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ

ਘੋਗਾ : ਵੇਖੋ, ਸਨੇਲ


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 6014, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-18, ਹਵਾਲੇ/ਟਿੱਪਣੀਆਂ: no

ਘੋਗਾ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਘੋਗਾ, (ਹਿੰਦੀ : घोंघा; ਕਮਾਉਣੀ घोगो; ਸਿੰਧੀ : ਘੋਘੋ; ਟਾਕਰੀ \ ਸੰਸਕ੍ਰਿਤ : कम्बुक) \ ਪੁਲਿੰਗ : ੧. ਸਮੁੰਦਰਾਂ ਦੇ ਕੰਢੇ ਮਿਲਣ ਵਾਲੀ ਛੋਟੀ ਸਿੱਪੀ, ਮੋਟੀ ਕੌਡੀ (ਭਾਈ ਬਿਸ਼ਨਦਾਸ ਪੁਰੀ); ੨. ਇੱਕ ਜਲਜੀਵ ਜਿਸ ਦੀ ਹੱਡੀ ਛੋਟੇ ਸੰਖ ਵਰਗੀ ਹੁੰਦੀ ਹੈ (ਭਾਈ ਕਾਨ ਸਿੰਘ) ; (ਪੋਠੋਹਾਰੀ); ੩. ਮੋਟਾ ਪੇਟ

–ਘੋਗਾ ਚੁੱਕਣਾ, (ਚਿੱਤ ਕਰਨਾ), ਮੁਹਾਵਰਾ : ਗਲ ਘੁੱਟ ਕੇ ਮਾਰ ਦੇਣਾ, ਅਲਖ ਮੁਕਾ ਦੇਣਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 49, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-12-18-11-32-14, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.