ਘੇਰੜ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਘੇਰੜ. ਇੱਕ ਖੱਤ੍ਰੀ ਗੋਤ੍ਰ. ਭਗਵਾਨਦਾਸ, ਜਿਸ ਨੇ ਸ਼੍ਰੀ ਗੋਬਿੰਦਪੁਰ (ਹਰਿਗੋਬਿੰਦਪੁਰ) ਵਿੱਚ ਛੀਵੇਂ ਸਤਿਗੁਰੂ ਦੀ ਬੇਅਦਬੀ ਕੀਤੀ ਸੀ, ਇਸੇ ਗੋਤ੍ਰ ਦਾ ਸੀ. ਦੇਖੋ, ਸ੍ਰੀਗੋਬਿੰਦਪੁਰ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2078, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no
ਘੇਰੜ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਘੇਰੜ : ਇਹ ਖੱਤਰੀਆਂ ਦਾ ਇਕ ਗੋਤ ਹੈ ਜਿਸਦਾ ਭਗਵਾਨ ਦਾਸ ਨਾਂ ਦਾ ਇਕ ਵਿਅਕਤੀ ਹੋਇਆ। ਭਗਵਾਨ ਦਾਸ ਨੇ ਸ੍ਰੀ ਗੋਬਿੰਦਪੁਰ ਸ੍ਰੀ (ਹਰਿਗੋਬਿੰਦਪੁਰ) ਵਿਚ ਛੇਵੇਂ ਸਤਿਗੁਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀ ਬੇਅਦਬੀ ਕੀਤੀ ਸੀ।
ਸ੍ਰੀ ਗੋਬਿੰਦਪੁਰ ਜ਼ਿਲ੍ਹਾ ਗੁਰਦਾਸਪੁਰ ਦੀ ਬਟਾਲਾ ਤਹਿਸੀਲ ਦਾ ਇਕ ਪਿੰਡ ਹੈ ਜੋ ਸ੍ਰੀ ਗੁਰੂ ਅਰਜਨ ਦੇਵ ਜੀ ਨੇ 1587 ਈ. (ਸੰਮਤ 1644) ਵਿਚ ਵਸਾਇਆ ਸੀ। ਇਹ ਨਗਰ ਚੰਦੂ ਦੀ ਸ਼ਰਾਰਤ ਨਾਲ ਭਗਵਾਨ ਦਾਸ ਘੇਰੜ ਨੂੰ ਮਿਲ ਗਿਆ ਸੀ। ਜਦੋਂ ਛੇਵੇਂ ਸਤਿਗੁਰੂ ਜੀ 1630 ਈ. (ਸੰਮਤ 1687) ਵਿਚ ਇਥੇ ਬਿਰਾਜੇ ਤਾਂ ਭਗਵਾਨ ਦਾਸ ਨੇ ਉਨ੍ਹਾਂ ਦਾ ਭਾਰੀ ਵਿਰੋਧ ਕੀਤਾ ਜਿਸ ਦਾ ਫ਼ਲ ਉਸ ਨੂੰ ਉਸ ਦੇ ਸਾਥੀਆਂ ਸਮੇਤ ਗੋਬਿੰਦਪੁਰ ਦੀ ਜੰਗ ਵਿਚ ਮਿਲ ਗਿਆ ਸੀ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1406, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-16-10-38-13, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ.
ਵਿਚਾਰ / ਸੁਝਾਅ
Please Login First