ਘੁੱਗੀ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਘੁੱਗੀ (ਨਾਂ,ਇ) ਕਬੁੂਤਰ ਦੀ ਸ਼ਕਲ ਦਾ ਪੰਖੇਰੂ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4559, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਘੁੱਗੀ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਘੁੱਗੀ [ਨਾਂਇ] ਇੱਕ ਪੰਛੀ ਜਿਸ ਦੀ ਸ਼ਕਲ ਕਬੂਤਰ ਵਰਗੀ ਹੁੰਦੀ ਹੈ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4551, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਘੁੱਗੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਘੁੱਗੀ. ਸੰਗ੍ਯਾ—ਫ਼ਾਖ਼ਤਾ (dove).
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4428, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no
ਘੁੱਗੀ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ
ਘੁੱਗੀ : ਇਹ ਕੋਲੰਬੀਫ਼ਾੱਰਮੀਜ਼ ਵਰਗ ਦੀ ਕੋਲੰਬਡੀ ਕੁਲ ਦੀ ਪੰਛੀ ਹੈ। ਇਸ ਦਾ ਪ੍ਰਾਣੀ-ਵਿਗਿਆਨਕ ਨਾਂ ਸਟ੍ਰੈਪਟੋਪੀਲੀਆ ਚਾਈ-ਨੈਂਸਿਸ (Streptopelia Chinensis) ਹੈ। ਹਿੰਦੀ ਵਿਚ ਇਸ ਨੂੰ ਫਾਖ਼ਤਾ ਜਾਂ ਪਰਕੀ ਵੀ ਕਹਿੰਦੇ ਹਨ।
ਇਹ ਮੈਨਾ ਤੇ ਕਬੂਤਰ ਦੇ ਵਿਚਕਾਰ ਦੇ ਆਕਾਰ ਦਾ ਪੰਛੀ ਹੈ। ਇਹ ਛੋਟੀ ਤੇ ਪਤਲੀ ਕਬੂਤਰ ਵਰਗੀ ਹੁੰਦੀ ਹੈ। ਇਸ ਦੇ ਹੇਠਲੇ ਹਿੱਸੇ ਪਿਆਜ਼ੀ-ਭੂਰੇ ਅਤੇ ਸਲੇਟੀ ਰੰਗ ਦੇ ਹੁੰਦੇ ਹਨ ਤੇ ਉਨ੍ਹਾਂ ਉੱਤੇ ਚਿੱਟੇ ਚਟਾਖ਼ ਹੁੰਦੇ ਹਨ। ਗਰਦਨ ਦਾ ਹੇਠਲਾ ਹਿੱਸਾ ਕਾਲਾ ਤੇ ਚਿੱਟੇ ਡੱਬਾਂ ਵਾਲਾ ਹੁੰਦਾ ਹੈ।
ਘੁੱਗੀਆਂ ਦੋ-ਦੋ ਜਾਂ ਜ਼ਿਆਦਾ ਦੇ ਗਰੁੱਪਾਂ ਵਿਚ ਖੁੱਲ੍ਹੇ ਖੇਤਾਂ ਵਿਚ ਦਾਣੇ ਚੁਣ ਚੁਣ ਖਾਂਦੀਆਂ ਹਨ। ਜੇਕਰ ਇਨ੍ਹਾਂ ਨੂੰ ਤੰਗ ਨਾ ਕੀਤਾ ਜਾਵੇ ਤਾਂ ਇਨ੍ਹਾਂ ਨੂੰ ਘਰੇਲੂ ਪੰਛੀ ਬਣਾਇਆ ਜਾ ਸਕਦਾ ਹੈ। ਇਹ ਬਾਗਾਂ ਵਿਚ ਫਿਰਦੀਆਂ ਤੇ ਘਰਾਂ ਵਿਚ ਆਲ੍ਹਣੇ ਬਣਾ ਲੈਂਦੀਆਂ ਹਨ; ਘਰ ਦੇ ਬੰਦਿਆਂ ਦੇ ਆਉਣ-ਜਾਣ ਦਾ ਵੀ ਇਨ੍ਹਾਂ ਉੱਤੇ ਕੋਈ ਅਸਰ ਨਹੀਂ ਹੁੰਦਾ। ਇਨ੍ਹਾਂ ਦੀ ਆਵਾਜ਼ ਬੜੀ ਮਨਭਾਉਣੀ ਤੇ ਦਰਦਨਾਕ ਹੁੰਦੀ ਹੈ। ਇਹ ਕਰੂ-ਕਰਿਉਕ-ਕਰਿਉਕ-ਕਰੂ-ਕਰੂ-ਕਰੂ ਦੀਆਂ ਹੇਕਾਂ ਲਾਉਂਦੀਆਂ ਹਨ। ਇਹ ਆਪਣਾ ਆਲ੍ਹਣਾ ਕਿਸੇ ਝਾੜੀ ਜਾਂ ਘਰਾਂ ਦੇ ਛੱਜਿਆਂ ਆਦਿ ਵਿਚ ਬਣਾਉਂਦੀਆਂ ਹਨ।
ਇਸ ਨਾਲ ਮਿਲਦੀ-ਜੁਲਦੀ ਇਕ ਹੋਰ ਜਾਤੀ ਸਟ੍ਰੈਪਟੋ-ਪੀਲੀਆ ਟ੍ਰੈਂਕੁਬੈਰਿਕਾ ਹੈ ਜਿਸ ਦੇ ਨਰ ਤੇ ਮਾਦਾ ਵੱਖਰੇ ਵੱਖਰੇ ਹੁੰਦੇ ਹਨ। ਮਾਦਾ ਦੀ ਮੈਂਟਲ ਸ਼ੋਖ਼ ਪਿਆਜ਼ੀ ਜਿਹੀ ਗੇਰੂ ਲਾਲ ਰੰਗ ਦੀ ਬਜਾਇ ਪੀਲੀ ਭੂਰੀ ਜਿਹੀ ਸਲੇਟੀ ਰੰਗ ਦੀ ਹੁੰਦੀ ਹੈ। ਇਹ ਮਨੁੱਖੀ ਨਿਵਾਸ ਸਥਾਨਾਂ ਦੇ ਨੇੜੇ ਬਹੁਤ ਹੀ ਘੱਟ ਮਿਲਦੀ ਹੈ। ਇਸ ਦੀ ਆਵਾਜ਼ ਕੁਝ ਚੁਭਵੀਂ; ਗਰੂ-ਗਿਊਰ-ਗੂ ਗਰੂ-ਗਿਊਰ-ਗੂ ਦੀ ਹੁੰਦੀ ਹੈ। ਇਹ ਆਪਣਾ ਆਲ੍ਹਣਾ ਜ਼ਮੀਨ ਤੋਂ 3-6 ਮੀ. ਉੱਚੀਆਂ ਟਹਿਣੀਆਂ ਤੇ ਬਣਾਉਂਦੀ ਹੈ ਤੇ ਉਸ ਵਿਚ ਦੋ ਚਿੱਟੇ ਅੰਡੇ ਦਿੰਦੀ ਹੈ।
ਹ. ਪੁ.––ਕਾ. ਬ : 63; ਐਨ. ਬ੍ਰਿ. 17 : 1072
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3151, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-18, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First