ਘਾਣ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਘਾਣ (ਨਾਂ,ਪੁ) ਤੂੜੀ ਮਿੱਟੀ ਗੁੰਨ੍ਹ ਕੇ ਲਿਪਾਈ ਆਦਿ ਲਈ ਤਿਆਰ ਕੀਤਾ ਚੋਖੀ ਮਾਤਰਾ ਵਿੱਚ ਗਿੱਲਾ ਗਾਰਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3318, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਘਾਣ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਘਾਣ [ਨਾਂਪੁ] ਢੇਰ , ਇਕੱਠ; ਗਾਰਾ; ਜੰਗ, ਘਮਸਾਣ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3313, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਘਾਣ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਘਾਣ. ਸੰਗ੍ਯਾ—ਘਨ. ਗਾੜ੍ਹਾ ਚਿੱਕੜ , ਜੋ ਲਿਪਾਈ ਲਈ ਬਣਾਇਆ ਜਾਂਦਾ ਹੈ। ੨ ਕੋਲ੍ਹੂ ਆਦਿਕ ਵਿੱਚ ਜੋ ਇੱਕ ਵਾਰ ਪੀੜਨ ਲਈਂ ਵਸਤੁ ਸਮਾ ਸਕੇ, ਉਤਨਾ ਪ੍ਰਮਾਣ। ੩ ਯੁੱਧ. ਜੰਗ. “ਇਸ ਕਾ ਬਾਪ ਮੁਯੋ ਵਿਚ ਘਾਣ.” (ਪ੍ਰਾਪੰਪ੍ਰ) ੪ ਵਿ—ਸਭ. ਤਮਾਮ ਕੁੱਲ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3232, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no
ਘਾਣ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਘਾਣ, (ਪ੍ਰਾਕ੍ਰਿਤ : घाण=ਘਾਣੀ<घायन √ हण=ਮਾਰਨਾ) \ ਪੁਲਿੰਗ : ੧. ਵੇਲਣਾ, ਚੱਕੀ ਜਾਂ ਕੋਲੂ ਆਦਿਕ ਵਿੱਚ ਪੀੜਨ ਲਈ ਇੱਕ ਵਾਰ ਪਾਈ ਜਾਣ ਵਾਲੀ ਜਿਨਸ ਦੀ ਮਿਕਦਾਰ, ਘਾਣੀ; ੨. ਰਸ ਦੀ ਉਹ ਮਿਕਦਾਰ ਜੋ ਇੱਕ ਵਾਰ ਕੜਾਹੇ ਵਿੱਚ ਗੁੜ ਪਕਾਉਣ ਲਈ ਪਾਈ ਜਾਵੇ; ੩. ਪਕਵਾਨ ਦੀ ਉਹ ਮਿਕਦਾਰ ਜੋ ਇੱਕ ਵਾਰ ਤਲਣ ਹਿੱਤ ਕੜਾਹੀ ਵਿੱਚ ਛੱਡੀ ਜਾਵੇ; ੪. ਲਿਪਾਈ ਆਦਿ ਲਈ ਤਿਆਰ ਕੀਤਾ ਗਾਰਾ; ੫. ਮਲਾਈ ਦੀ ਬਰਫ਼ ਵੇਚਣ ਵਾਲਿਆਂ ਦਾ ਜਮਾਇਆ ਹੋਇਆ ਚੱਕਾ; ੬. ਸਾਬਣ ਦੀ ਘਾਣੀ
–ਘਾਣ ਉਤਰਨਾ (ਉਤਾਰਨਾ), ਕਿਰਿਆ ਸਮਾਸੀ : ਕੜਾਹੇ ਵਿੱਚੋਂ ਤਲ ਕੇ ਪਕਵਾਨ ਨਿਕਲਣਾ, ਪੂਰਾ ਲਹਿਣਾ
–ਘਾਣ ਉਭਰਨਾ, ਕਿਰਿਆ ਸਮਾਸੀ : ਘਾਣ ਉਤਰਨਾ
–ਘਾਣ ਹੋਣਾ, ਮੁਹਾਵਰਾ : ਕੂੰਡਾ ਹੋਣਾ : ‘ਜੇ ਕੋਈ ਬੈਂਤ ਕਹਿ ਦਿੱਤਾ ਤਾਂ ਅਜ਼ਾਦ ਨਹੀਂ ਤਾਂ ਆਪਣਾ ਘਾਣ ਹੋਇਆ ਸਮਝ’ (ਹਾਫ਼ਿਜ਼ ਬਰਖ਼ੁਰਦਾਰ, ਪੰਜਾਬੀ ੮੮)
–ਘਾਣ ਕਰਨਾ, ਮੁਹਾਵਰਾ : ਗੰਦ ਪਾਉਣਾ
–ਘਾਣ ਪਾਉਣਾ, ਕਿਰਿਆ ਸਮਾਸੀ : ਕੜਾਹੇ ਵਿੱਚ ਤਲਣ ਲਈ ਪਕਵਾਨ ਪਾਉਣਾ
–ਘਾਣ ਬੱਚਾ ਕੋਲ੍ਹੂ ਪਿੜਾਉਣਾ (ਪੀੜਨਾ), ਮੁਹਾਵਰਾ : ਵੰਸ਼ ਨਾਸ਼ ਕਰਨਾ, ਬਾਲ ਬੱਚਾ ਮਰਵਾ ਦੇਣਾ
–ਘਾਣ ਲੱਥਣਾ, ਮੁਹਾਵਰਾ : ਲੜਾਈ ਵਿੱਚ ਬਹੁਤ ਆਦਮੀ ਮਾਰੇ ਜਾਣੇ
–ਘਾਣ ਲਹਿਣਾ (ਲਾਹੁਣਾ), ਕਿਰਿਆ ਸਮਾਸੀ : ਘਾਣ ਉਤਰਨਾ (ਉਤਾਰਨਾ)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 21, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-12-06-03-13-29, ਹਵਾਲੇ/ਟਿੱਪਣੀਆਂ:
ਘਾਣ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਘਾਣ, (ਪ੍ਰਾਕ੍ਰਿਤ : घालण; ਸੰਸਕ੍ਰਿਤ : घातन) \ ਪੁਲਿੰਗ : ਯੁੱਧ, ਜੰਗ : ‘ਇਸ ਦਾ ਬਾਪ ਮੁਯੋ ਵਿੱਚ ਘਾਣ’
(ਪ੍ਰਾਚੀਨ ਪੰਥ ਪ੍ਰਕਾਸ਼)
–ਘਾਣ ਪੈਣਾ, ਮੁਹਾਵਰਾ : ਘਾਣ ਮੱਚਣਾ
–ਘਾਣ ਬੱਚਾ ਘਾਣ ਕਰਨਾ, ਮੁਹਾਵਰਾ : ਵੰਸ਼ ਨਾਲ ਕਰਨਾ, ਸਾਰੇ ਟੱਬਰ ਨੂੰ ਕੋਲੂ ਵਿੱਚ ਪੀੜ ਦੇਣਾ
–ਘਾਣ ਮੱਚਣਾ, ਮੁਹਾਵਰਾ : ਘਮਸਾਨ ਦਾ ਯੁੱਧ ਹੋਣਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 21, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-12-06-03-13-47, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First