ਘਾਟ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਘਾਟ (ਨਾਂ,ਪੁ) ਨਦੀ ਜਾਂ ਦਰਿਆ ਦਾ ਢਾਲਵਾਂ ਕੰਢਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8296, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਘਾਟ ਸਰੋਤ :
ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Roadstead (ਰਅਉਡਸਟੈਡ) ਘਾਟ: ਬੰਦਰਗਾਹ ਤੋਂ ਬਾਹਰ ਸਾਗਰੀ ਕਿਨਾਰੇ ਤੋਂ ਦੂਰ ਸਾਹਿਲ ਦੇ ਨੇੜੇ ਜਹਾਜ਼ ਲਈ ਲੰਗਰ-ਸਥਾਨ ਤਾਂ ਜੋ ਝੱਖੜ ਭਰੇ ਸਾਗਰ ਵਿੱਚ ਕੁਝ ਸੁਰੱਖਿਆ ਪ੍ਰਾਪਤ ਹੋ ਸਕੇ।
ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8294, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no
ਘਾਟ ਸਰੋਤ :
ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Wharf (ਵਾਫ) ਘਾਟ: ਇਹ ਇਕ ਘਾਟ ਹੈ, ਜਿਥੇ ਮਾਲ ਢੋਣੇ ਵਾਲੀਆਂ ਬੇੜੀਆਂ ਅਤੇ ਜਹਾਜ਼ਾਂ ਨੂੰ ਮਾਲ ਉਤਾਰਨ ਅਤੇ ਚੜ੍ਹਾਉਣ ਲਈ ਸਥਿਰ ਖਲ੍ਹੋਣ ਲਈ ਬੰਨ੍ਹਿਆ ਜਾਂਦਾ ਹੈ।
ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8294, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no
ਘਾਟ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਘਾਟ 1 [ਨਾਂਪੁ] ਪੱਤਣ , ਨਦੀ ਦਾ ਕੰਢਾ; ਬੇੜੀਆਂ ਜਾਂ ਜਹਾਜ਼ਾਂ ਦੇ ਠਹਿਰਨ ਦੀ ਥਾਂ; ਪਸ਼ੂਆਂ ਦੇ ਪਾਣੀ ਪੀਣ ਵਾਲ਼ੀ ਥਾਂ; ਤਰਫ਼, ਦਿਸ਼ਾ, ਰੁਖ਼; ਰਾਹ , ਰਸਤਾ; ਦੱਰਾ , ਘਾਟੀ; ਤਲਵਾਰ ਦੀ ਉਹ
ਜਗ੍ਹਾ ਜਿੱਥੋਂ ਖ਼ਮ ਸ਼ੁਰੂ ਹੁੰਦਾ ਹੈ 2 [ਨਾਂਪੁ] ਭੁੱਜੇ ਹੋਏ ਜੋਂ 3[ਨਾਂਇ] ਕਮੀ, ਥੁੜ੍ਹ, ਨੁਕਸ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8073, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਘਾਟ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Ghat_ਘਾਟ: ਘਾਟ ਦਾ ਮਤਲਬ ਉਸ ਥਾਂ ਤੋਂ ਲਿਆ ਜਾਂਦਾ ਹੈ ਜਿਥੇ ਨਦੀ ਜਾਂ ਸਰੋਵਰ ਦੇ ਕਿਨਾਰੇ ਤੋਂ ਲੈ ਕੇ ਪਾਣੀ ਤਕ ਪਹੁੰਚਣ ਲਈ ਪੌੜੀਆਂ ਬਣੀਆਂ ਹੁੰਦੀਆਂ ਹਨ। ਇਹ ਪੌੜੀਆਂ ਪੱਥਰ , ਇੱਟਾਂ ਲੋਹੇ ਜਾਂ ਲੱਕੜ ਦੀਆਂ ਬਣੀਆਂ ਹੋ ਸਕਦੀਆਂ ਹਨ।
ਇਸ ਸ਼ਬਦ ਦਾ ਇਕ ਹੋਰ ਅਰਥ ਉਨ੍ਹਾਂ ਥਾਵਾਂ ਤੋਂ ਵੀ ਲਿਆ ਜਾਂਦਾ ਹੈ ਜਿਥੋਂ ਲੋਕ ਪਾਣੀ ਭਰਦੇ ਅਤੇ ਇਸ਼ਨਾਨ ਆਦਿ ਕਰਦੇ ਹਨ, ਜਾਂ ਕਿਸ਼ਤੀਆਂ ਨੂੰ ਲੰਗਰ ਅਰਥਾਤ ਸੰਗਲਾਂ ਨਾਲ ਬੰਨ੍ਹਿਆਂ ਜਾਂਦਾ ਹੈ।
ਮਾਲ ਅਸਬਾਬ ਲੱਦਣ ਜਾਂ ਮੁਸਾਫ਼ਰਾਂ ਨੂੰ ਕਿਸ਼ਤੀ ਵਿਚ ਸਵਾਰ ਕਰਨ ਲਈ ਜਿਸ ਥਾਂ ਕਿਸ਼ਤੀਆਂ ਖੜੀਆਂ ਕੀਤੀਆਂ ਜਾਂਦੀਆਂ ਹਨ ਉਸ ਥਾਂ ਨੂੰ ਵੀ ਘਾਟ ਕਿਹਾ ਜਾਂਦਾ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8019, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਘਾਟ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Wharf_ਘਾਟ: ਨੌਵਾਹਨ ਯੋਗ ਜਲ ਦੇ ਕਿਨਾਰੇ ਬਣਾਈ ਗਈ ਉਹ ਥਾਂ ਜਿਥੇ ਕੋਈ ਪੋਤ ਲਦਾਈ ਜਾਂ ਉਤਰਾਈ ਲਈ ਲਿਆਂਦਾ ਜਾ ਸਕਦਾ ਹੈ।
‘ਦ ਮੇਜਰ ਪੋਰਟਸ ਟ੍ਰਸਟਸ ਐਕਟ, 1963 ਦੀ ਧਾਰਾ 2(za) ਵਿਚ ਇਸ ਸ਼ਬਦ ਨੂੰ ਨਿਮਨ ਅਨੁਸਾਰ ਪਰਿਭਾਸ਼ਤ ਕੀਤਾ ਗਿਆ ਹੈ:-
‘‘ਘਾਟ ਵਿਚ ਸ਼ਾਮਲ ਹੈ ਕੋਈ ਦੀਵਾਰ ਜਾਂ ਸਟੇਜ ਅਤੇ ਜ਼ਮੀਨ ਦਾ ਕੋਈ ਭਾਗ ਜਾਂ ਜਲ ਕਿਨਾਰਾ ਜੋ ਮਾਲ ਲਦਣ ਜਾਂ ਉਤਾਰਨ ਲਈ ਜਾਂ ਮੁਸਾਫ਼ਰਾਂ ਦੇ ਚੜ੍ਹਨ ਜਾਂ ਉਤਰਨ ਲਈ ਵਰਤਿਆ ਜਾ ਸਕਦਾ ਹੋਵੇ ਅਤੇ ਉਸ ਦੇ ਦੁਆਲੇ ਕੀਤੀ ਜਾਂ ਨਾਲ ਲਗਦੀ ਦੀਵਾਰ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8017, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਘਾਟ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਘਾਟ* (ਸੰ.। ਸੰਸਕ੍ਰਿਤ ਘਟ੍ਟ=ਪਾਣੀ ਦਾ ਕਿਨਾਰਾ ਜਿਥੇ ਨ੍ਹਾਉਂਦੇ ਹੋਣ ਯਾ ਕਿਸ਼ਤੀਆਂ ਠਹਿਰਨ) ੧. ਘਾਟ, ਰਸਤੇ। ਯਥਾ-‘ਜਾਂਉ ਨ ਜਮ ਕੈ ਘਾਟ’।
੨. ਘੱਟ , ਥੋੜਾ, ਕਮ। ਥੋੜਾ (ਹੋ ਗਿਆ)। ਯਥਾ-‘ਸਾਸੁ ਗਇਓ ਤਤ ਘਾਟ’।
੩. ਰਸਤੇ ਭਾਵ ਸੰਕਲਪ। ਯਥਾ-‘ਘਟ ਕੇ ਘਾਟ’।
ਦੇਖੋ, ‘ਘਟ ਕੇ ਘਾਟ’
----------
* ਸੰਸਕ੍ਰਿਤ ਪਦ ਹੈ ਘਟ=ਘੜਾ ਤੇ ਘਟ੍ਟ=ਪੱਤਣ, ਰਸਤਾ। ਹਿੰਦੀ ਵਿਚ ਘਟ=ਘੜਾ ਤੇ ਘਾਟ=ਪੱਤਣ, ਰਸਤਾ। ਪੰਜਾਬੀ ਵਿਚ ਘਟ=ਹਿਰਦਾ ਤਾਂ ਹੁਣ ਤਕ ਵਰਤੀਂਦਾ ਹੈ ਪਰ ਬਹੁਤ ਥੋੜ੍ਹਾ। ਘਟ=ਪੱਤਣ ਅਰਥ ਵਿਚ ਨਹੀਂ ਵਰਤੀਂਦਾ। ਘਾਟ ਠੇਠ ਪੰਜਾਬੀ ਲਫ਼ਜ਼ ਹੈ ਤੇ ਪੱਤਣ ਦੇ ਅਰਥਾਂ ਵਿਚ ਵਰਤੀਂਦਾ ਹੈ। ਪੰਜਾਬੀ ਵਿਚ ਘਾਟ ਦੇ ਹੋਰ ਅਰਥ ਬੀ ਹਨ- ਕਮੀ, ਥੋੜ੍ਹਾ-ਪਨ, ਦਿਲ ਦਾ ਡੋਬ , ਭੁਜੀ ਹੋਈ ਕਣਕ ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 8017, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਘਾਟ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ
ਘਾਟ : ਸਾਗਰ ਤਟ ਜਾਂ ਬੰਦਰਗਾਹਾਂ ਨੂੰ ਲਹਿਰਾਂ ਆਦਿ ਦੇ ਅਸਰ ਤੋਂ ਬਚਾਉਣ ਲਈ ਬਣਾਏ ਗਏ ਬੰਨ੍ਹ ਨੂੰ ਘਾਟ ਜਾਂ ਜੈਟੀ (ਸਮੁੰਦਰੀ ਬੰਨ੍ਹ) ਕਿਹਾ ਜਾਂਦਾ ਹੈ। ਘਾਟ ਦੀ ਕਿਸਮ ਅਤੇ ਡਿਜ਼ਾਈਨ ਉਸ ਦੇ ਉਪਲੱਬਧ ਸੰਰਚਨਾ ਪਦਾਰਥ ਉੱਤੇ ਨਿਰਭਰ ਕਰਦੇ ਹਨ। ਇਕ ਕਿਸਮ ਦੀ ਜੈਟੀ ਦਰਿਆਵਾਂ ਦੇ ਮੁਹਾਨਿਆਂ ਅਤੇ ਕਿਨਾਰਿਆਂ ਉੱਤੇ ਉਸਾਰੀ ਹੁੰਦੀ ਹੈ ਅਤੇ ਦੂਜੀ ਕਿਸਮ ਦੀ ਜੈਟੀ ਦੀ ਵਰਤੋਂ ਸਮੁੰਦਰੀ ਕਿਨਾਰਿਆਂ ਉੱਤੇ ਜਿੱਥੇ ਬੰਦਰਗਾਹਾਂ ਵਾਲੀਆਂ ਸਹੂਲਤਾਂ ਨਹੀਂ ਹੁੰਦੀਆਂ, ਸਮੁੰਦਰੀ ਜਹਾਜ਼ਾਂ ਆਦਿ ਨੂੰ ਲੰਗਰ ਪਾਉਣ ਲਈ ਕੀਤੀ ਜਾਂਦੀ ਹੈ।
ਲਹਿਰਾਂ ਨੂੰ ਇਕੱਠਾ ਕਰਨ ਲਈ ਜਿੱਥੇ ਨਹਿਰ ਨੂੰ ਤੰਗ ਕੀਤਾ ਹੁੰਦਾ ਹੈ ਉੱਥੇ ਦਰਿਆਵਾਂ ਦੇ ਕਿਨਾਰਿਆਂ ਤੋਂ ਥੋੜ੍ਹੀ ਦੂਰੀ ਉੱਤੇ ਘਾਹ ਬਣਾਏ ਜਾ ਸਕਦੇ ਹਨ। ਇਸ ਤਰ੍ਹਾਂ ਨਹਿਰ ਜਹਾਜ਼ਰਾਨੀ ਯੋਗ ਬਣ ਜਾਂਦੀ ਹੈ। ਇਨ੍ਹਾਂ ਸੰਰਚਨਾਵਾਂ ਨੂੰ ਵਖੋ ਵੱਖਰੇ ਨਾਵਾਂ ਅਰਥਾਤ ਚੋਭਾਂ, ਬੰਨ੍ਹ ਚੋਭਾਂ ਅਤੇ ਚੋਭੀ ਪੁਸ਼ਤਿਆਂ ਨਾਲ ਦਰਸਾਇਆ ਜਾਂਦਾ ਹੈ। ਇਨ੍ਹਾਂ ਦੀ ਸਤ੍ਹਾ ਦੀ ਵਕਰਤਾ ਇਸ ਤਰ੍ਹਾਂ ਦੀ ਬਣਾਈ ਜਾਂਦੀ ਹੈ ਕਿ ਕਿਨਾਰੇ ਘੱਟ ਖੁਰਨ। ਖੁੱਲ੍ਹੀ ਕਿਸਮ ਜਾਂ ਇੱਟਾਂ ਆਦਿ ਨਾਲ ਉਸਾਰੀ ਗਈ ਪੱਕੀ ਜੈਟੀ ਆਮ ਤੌਰ ਤੇ ਦਰਿਆ ਜਾਂ ਬੰਦਰਗਾਹਾਂ ਦੇ ਉਨ੍ਹਾਂ ਸਿਰਿਆਂ ਤੇ ਬਣਾਈ ਜਾਂਦੀ ਹੈ, ਜਿਥੋਂ ਜਹਾਜ਼ ਦਾਖ਼ਲ ਹੁੰਦੇ ਹਨ।
ਘਾਟ, ਜਹਾਜ਼ਾਂ ਨੂੰ ਦਰਿਆਈ ਜਾਂ ਜਵਾਰਭਾਟੇ ਦੀਆਂ ਲਹਿਰਾਂ ਤੋਂ ਬਚਾਉਂਦੇ ਹਨ। ਲਹਿਰਾਂ ਦਾ ਪ੍ਰਵਾਹ ਘਟ ਜਾਣ ਕਾਰਨ ਘਾਟ ਜੰਮ ਗਏ ਗਾਦ ਆਦਿ ਨੂੰ ਦੂਰ ਕਰਨ ਅਤੇ ਜਹਾਜ਼ਰਾਨੀ ਲਈ ਵਧੇਰੇ ਡੂੰਘੀ ਥਾਂ ਬਣਾਉਣ ਵਿਚ ਮੱਦਦ ਕਰਦੇ ਹਨ ਤਾਂ ਜੋ ਢੋਅ-ਢੁਆਈ ਸੌਖੀ ਹੋ ਸਕੇ।
ਹ. ਪੁ.––ਐਨ. ਬ੍ਰਿ. ਮਾ. 5 : 551
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 5702, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-18, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First