ਘਰੋਂ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਘਰੋਂ [ਨਾਂਇ] ਪਤਨੀ , ਵਹੁਟੀ , ਤੀਵੀਂ , ਘਰਵਾਲ਼ੀ [ਕਿਵਿ] ਘਰ ਤੋਂ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 34432, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਘਰੋਂ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਘਰੋਂ, ਇਸਤਰੀ ਲਿੰਗ : ਘਰਵਾਲੀ, ਵਹੁਟੀ

–ਘਰੋਂ ਖਾਈਂ ਨਾ, ਸਾਡੇ ਆਈਂ ਨਾ, ਅਖੌਤ : ਜਦ ਕਿਸੇ ਨੂੰ ਕਿਸੇ ਦੀ ਸਹਾਇਤਾ ਤੋਂ ਰੋਕੇ ਅਤੇ ਆਪ ਸਹਾਇਤਾ ਨਾ ਕਰੇ ਤਾਂ ਕਹਿੰਦੇ ਹਨ

–ਘਰੋਂ ਘਰ ਗਿਆ, ਬਾਹਰੋਂ ਛਿੱਤਰ ਪਿਆ, ਅਖੌਤ : ਘਰੋਂ ਘਰ ਗੁਆਉਣਾ, ਬਾਹਰੋਂ ਭੜੂਆ ਅਖਵਾਉਣਾ (ਕਹਾਉਣਾ), ਅਖੌਤ : ਭਾਵ ਨਾਲੇ ਆਪਣਾ ਨੁਕਸਾਨ ਕਰਨਾ ਨਾਲੇ ਲੋਕਾਂ ਕੋਲੋਂ ਮੂਰਖ ਅਖਵਾਉਣਾ

–ਘਰੋਂ ਘਾਟੋਂ ਜਾਣਾ, ਮੁਹਾਵਰਾ : ਕਿਸੇ ਪਾਸੇ ਜੋਗਾ ਨਾ ਰਹਿਣਾ

–ਘਰੋਂ ਜਾਈਏ ਖਾ ਕੇ ਅੱਗੋਂ ਮਿਲੇ ਪਕਾ ਕੇ, ਅਖੌਤ : ਭਾਵ ਸਫ਼ਰ ਕਰਨ ਤੋਂ ਪਹਿਲਾਂ ਰੋਟੀ ਆਦਿ ਖਾ ਲੈਣੀ ਚਾਹੀਦੀ ਹੈ

–ਘਰੋਂ ਖਾ ਕੇ ਮੱਤ ਦੇਣਾ, ਮੁਹਾਵਰਾ : ੧. ਪੱਲਿਉਂ ਖਰਚ ਕੇ ਕਿਸੇ ਦਾ ਕੁਝ ਸਵਾਰਨਾ; ੨. ਬਿਨਾਂ ਫ਼ੀਸ ਦੇ ਕਿਸੇ ਦਾ ਕੋਈ ਕੰਮ ਕਰਨਾ

–ਘਰੋਂ ਦੇਣਾ, ਮੁਹਾਵਰਾ : ਆਪਣੇ ਪੱਲਿਉਂ ਦੇਣਾ, ਆਪਣੀ ਜੇਬ ਵਿਚੋਂ ਦੇਣਾ

–ਘਰੋ-ਪ-ਧਰੀ, ਘਰੋ-ਭ-ਤਰੀ, (ਪੋਠੋਹਾਰੀ) / ਕਿਰਿਆ  ਵਿਸ਼ੇਸ਼ਣ : ਘਰੋ ਘਰੀ, ਆਪਣੇ ਆਪਣੇ ਘਰ

–ਘਰੋਂ ਬੇ ਘਰ ਹੋਣਾ, ਮੁਹਾਵਰਾ : ਉੱਜੜਨਾ

–ਘਰੋਂ ਮੈਂ ਆਵਾਂ ਸੁਨੇਹੇ ਤੂੰ ਦੇਵੇਂ, ਅਖੌਤ : ਭਾਵ ਇਸ ਗੱਲ ਦਾ ਮੈਨੂੰ ਤੇਰੇ ਨਾਲੋਂ ਵੱਧ ਪਤਾ ਹੈ

–ਘਰੋਂ ਪੈਰ ਬਾਹਰ ਕੱਢਣਾ (ਪਾਉਣਾ), ਮੁਹਾਵਰਾ : ਘਰ ਤੋਂ ਬਾਹਰ ਨਿਕਲਣਾ

–ਘਰੋਂ, ਇਸਤਰੀ ਲਿੰਗ : ਘਰਵਾਲੀ

–ਉੱਚੇ ਚੜ੍ਹ ਕੇ ਵੇਖਿਆ ਘਰ ਘਰ ਏਹਾ (ਏਹੋ) ਅੱਗ, ਅਖੌਤ : ਭਾਵ ਸਾਰਾ ਸੰਸਾਰ ਹੀ ਦੁਖੀ ਹੈ

–ਅਗਲਾ ਘਰ, ਪੁਲਿੰਗ :੧. ਜੇਲ੍ਹ; ੨. ਦੂਜਾ ਜਹਾਨ

–ਅੱਗ ਲੈਣ ਆਈ ਘਰ ਵਾਲੀ ਬਣ ਬੈਠੀ, ਅਖੌਤ : ਜਦੋਂ ਕੋਈ ਥੋੜਾ ਜਿਹਾ ਹੱਕ ਲੈ ਕੇ ਸਾਰੀ ਤੇ ਅਧਿਕਾਰ ਜਮਾਏ ਉਦੋਂ ਕਹਿੰਦੇ ਹਨ

–ਅਜਾਇਬ ਘਰ, ਪੁਲਿੰਗ : ਉਹ ਜਗ੍ਹਾ ਜਿੱਥੇ ਅਜੀਬ ਜਾਂ ਪੁਰਾਣੀਆਂ ਚੀਜ਼ਾਂ ਦਿਖਾਉਣ ਲਈ ਰੱਖੀਆਂ ਜਾਂਦੀਆਂ ਹਨ

–ਆਪਣਾ ਘਰ ਸੰਭਾਲੀਏ ਚੋਰ ਕਿਸੇ ਨਾ ਆਖੀਏ, ਅਖੌਤ : ਆਪਣੀ ਚੀਜ਼ ਸੰਭਾਲਣੀ ਚਾਹੀਦੀ ਹੈ ਤੇ ਕਿਸੇ ਨੂੰ ਦੋਸ਼ ਨਹੀਂ ਦੇਣਾ ਚਾਹੀਦਾ

–ਆਪਣਾ ਘਰ ਸੌ ਕੋਹ ਤੋਂ ਦਿਸ ਪੈਂਦਾ ਹੈ, ਅਖੌਤ : ਆਪਣੀ ਹੈਸੀਅਤ ਦਾ ਮਨੁੱਖ ਨੂੰ ਚੰਗੀ ਤਰ੍ਹਾਂ ਪਤਾ ਹੁੰਦਾ ਹੈ

–ਆਪਣਾ ਘਰ ਹੱਗ ਰੱਗ ਭਰ ਪਰਾਇਆ ਘਰ ਥੁਕਣ ਦਾ ਵੀ ਡਰ, ਅਖੌਤ : ਆਪਣੇ ਨਿਜੀ ਘਰ ਵਿੱਚ ਪੂਰੀ ਆਜ਼ਾਦੀ ਹੁੰਦੀ ਹੈ

–ਆਪਣੇ ਘਰ ਲੱਗੇ ਤਾਂ ਅੱਗ ਪਰਾਏ ਘਰ ਲੱਗੇ ਤਾਂ ਬਸੰਤਰ, ਅਖੌਤ : ਦੂਜੇ ਦੇ ਨੁਕਸਾਨ ਤੇ ਆਦਮੀ ਖੁਸ਼ ਹੁੰਦਾ ਹੈ ਪਰ ਆਪਣਾ ਨੁਕਸਾਨ ਹੋਣ ਤੇ ਦੁਖੀ ਹੁੰਦਾ ਹੈ

–ਅਪਾਹਜ ਘਰ, ਪੁਲਿੰਗ : ਲੂਲ੍ਹਿਆਂ ਲੰਗਿਆਂ ਆਦਿ ਦੇ ਰਹਿਣ ਦੀ ਥਾਂ, ਕੋੜ੍ਹਖ਼ਾਨਾ

–ਆਓ ਬੈਠੋ ਸਜਣੋ ਘਰ,ਬਾਰ ਤੁਹਾਡਾ ਖਾਵੋ ਪੀਵੋ ਆਪਣਾ ਗੁਣ ਗਾਉਂ ਅਸਾਡਾ, ਅਖੌਤ : ਘਰ ਬਾਰ ਤੇਰਾ ਕੋਠੀ ਨੂੰ ਹੱਥ ਨਾ ਲਾਈਂ

–ਸਹੁਰਾ ਘਰ, ਪੁਲਿੰਗ : ਜੇਲ੍ਹ

–ਸ਼ਾਹ ਦੇ ਕਾਬੂ, ਘਰੋਂ ਘਾਟੋਂ ਜਾਏ, ਅਖੌਤ  : ਸ਼ਾਹੂਕਾਰ ਅਸਾਮੀ ਨੂੰ ਲੁੱਟ ਕੇ ਖਾ ਜਾਂਦੇ ਹਨ (ਭਾਈ ਮਈਆ ਸਿੰਘ)

–ਸ਼ੁਕਰ ਕਰੋ ਸਿਰ ਮੁੰਨੀਉਂ ਘਰ ਜੀਊਂਦੇ ਆਏ, ਅਖੌਤ : ਜਦ ਕੋਈ ਬਿਨਾਂ ਕੁਝ ਖੱਟੇ ਕਮਾਏ ਘਰ ਆ ਜਾਵੇ ਤਾਂ ਵਿਅੰਗ ਨਾਲ ਕਹਿੰਦੇ ਹਨ

–ਹਨੇਰੇ ਘਰ ਦਾ ਦੀਆ (ਦੀਵਾ), ਪੁਲਿੰਗ : ਕੁਲਦੀਪਕ

–ਕਿਤਾਬਘਰ, ਪੁਲਿੰਗ : ਲਾਇਬਰੇਰੀ, ਪੁਸਤਕਾਲਾ

–ਖ਼ਾਲਾ ਜੀ ਦਾ ਘਰ (ਵਾੜਾ), ਮੁਹਾਵਰਾ : ਬਹੁਤ ਆਸਾਨ ਕੰਮ

–ਗੁਰੂ ਦਾ ਘਰ, ਪੁਲਿੰਗ : ਗੁਰਦਵਾਰਾ, ਧਾਰਮਕ ਅਸਥਾਨ

–ਘੋੜੀਆਂ ਘਰ, ਸੁਲਤਾਨਾਂ ਮੱਝੀਂ ਘਰ ਵਰਿਆਮਾਂ, ਅਖੌਤ : ਬਾਦਸ਼ਾਹਾਂ ਦੇ ਘਰ ਘੋੜੇ ਤੇ ਚੌਧਰੀਆਂ ਦੇ ਘਰ ਮੱਝਾਂ ਹੁੰਦੀਆਂ ਹਨ

–ਚਿੜੀਆ ਘਰ, ਪੁਲਿੰਗ : ਉਹ ਥਾਂ ਜਿੱਥੇ ਤਰ੍ਹਾਂ ਤਰ੍ਹਾਂ ਦੇ ਜਾਨਵਰ ਰੱਖੇ ਜਾਂਦੇ ਹਨ

–ਜਹਾਜ਼ ਘਰ, ਪੁਲਿੰਗ : ਜਹਾਜ਼ਾਂ ਦਾ ਸ਼ੈੱਡ, ਹਵਾਈ ਅੱਡਾ

–ਜੰਜ (ਜੰਞ) ਘਰ, ਪੁਲਿੰਗ : ਜਨਵਾਸਾ, ਉਹ ਥਾਂ ਜਿੱਥੇ ਬਰਾਤ ਨੂੰ ਠਹਿਰਾਇਆ ਜਾਵੇ

–ਝਟਕਾ ਘਰ, ਪੁਲਿੰਗ : ਉਹ ਥਾਂ ਜਿੱਥੇ ਬੱਕਰੇ ਆਦਿ ਝਟਕਾਏ ਜਾਂਦੇ ਹਨ (Slaughter house)

–ਟਿਕਟ ਘਰ, ਪੁਲਿੰਗ : ਉਹ ਕਮਰਾ ਜਿੱਥੋਂ ਟਿਕਟ ਮਿਲਦੇ ਹਨ

–ਡਾਕਘਰ, ਪੁਲਿੰਗ : ਡਾਕਖ਼ਾਨਾ

–ਤਾਰ ਘਰ, ਪੁਲਿੰਗ : ਉਹ ਥਾਂ ਜਿੱਥੋਂ ਤਾਰਾਂ ਘੱਲੀਆਂ ਜਾਂਦੀਆਂ ਹਨ

–ਧੋਬੀ ਦਾ ਕੁੱਤਾ ਨਾ ਘਰ ਦਾ ਨਾ ਘਾਟ ਦਾ, ਅਖੌਤ : ਜਦ ਕੋਈ ਕਿਸੇ ਪਾਸੇ ਦਾ ਨਾ ਰਹੇ ਤਾਂ ਵਰਤਦੇ ਹਨ

–ਨ ਘਰਾ, ਵਿਸ਼ੇਸ਼ਣ : ਜਿਸ ਦਾ ਘਰ ਘਾਟ ਨਾ ਹੋਵੇ

–ਨਾਚ ਘਰ, ਪੁਲਿੰਗ : ਉਹ ਕਮਰਾ ਜਿੱਥੇ ਨਾਚ ਹੁੰਦਾ ਹੈ

–ਪਿਉ (ਬਾਪ) ਦਾ ਘਰ, ਪੁਲਿੰਗ : ਅਪਣਾ ਘਰ

–ਬਾਹਰ ਮੀਆਂ ਪੰਜ ਹਜ਼ਾਰੀ, ਘਰ ਬੀਬੀ (ਬੈਠੀ) ਝੋਲੇ ਦੀ ਮਾਰੀ, ਅਖੌਤ : ਘਰ ਭੁੱਖ ਬੂਹੇ ਡਿਉਢੀ

–ਬਾਹਰ ਮੀਆਂ ਫੱਤੂ ਘਰ ਨਾ ਸਾਗ ਨਾ ਸੱਤੂ, ਅਖੌਤ : ਬਾਹਰ ਮੀਆਂ ਪੰਜ ਹਜ਼ਾਰੀ ਘਰ ਬੀਬੀ ਝੋਲੇ ਦੀ ਮਾਰੀ

–ਬਿਜਲੀ ਘਰ, ਪੁਲਿੰਗ : ਉਹ ਥਾਂ ਜਿੱਥੋਂ ਸ਼ਹਿਰ ਨੂੰ ਬਿਜਲੀ ਮੁਹੱਈਆ ਕੀਤੀ ਜਾਂਦੀ ਹੈ

–ਬੁਰੇ ਦੇ ਘਰ ਤਾਈਂ ਪਹੁੰਚਣਾ, ਮੁਹਾਵਰਾ : ਅਖੀਰ ਤਾਈਂ ਪੁਚਾਉਣਾ, ਅੰਤ ਤਾਈਂ ਪੁਚਾਉਣਾ

–ਮਸੂਲ ਘਰ, ਪੁਲਿੰਗ : ਚੁੰਗੀ ਖ਼ਾਨਾ

–ਰਾਜੇ ਦੇ ਘਰ ਮੋਤੀਆਂ ਦਾ ਕੀ ਕਾਲ, ਅਖੌਤ : ਵੱਡੇ ਲੋਕਾਂ ਨੂੰ ਦੌਲਤ ਦੀ ਪਰਵਾਹ ਨਹੀਂ ਹੁੰਦੀ

–ਲਾਈ ਲੱਗ ਨਾ ਹੋਵੇ ਘਰ ਵਾਲਾ, ਚੰਦਰਾ ਗਵਾਂਢ ਨਾ ਹੋਵੇ, ਅਖੌਤ :ਭਾਵ ਕੰਨਾਂ ਦਾ ਕੱਚਾ ਖਸਮ ਤੇ ਭੈੜਾ ਲੜਾਕਾ ਗਵਾਂਢੀ ਦੋਵੇਂ ਦੁੱਖ ਦਾ ਕਾਰਨ ਹੁੰਦੇ ਹਨ

–ਵੱਡਾ ਘਰ, ਪੁਲਿੰਗ : ੧. ਅਮੀਰ ਘਰਾਣਾ; ੨. ਜੇਲ੍ਹਖਾਨਾ

–ਵੱਡੇ ਘਰ (ਭਾਂਡੇ) ਦੀ ਖੁਰਚਣ (ਘਰੋੜੀ) ਵੀ ਨਹੀਂ ਮਾਣ, ਅਖੌਤ : ਭਾਵ ਅਮੀਰ ਦੀ ਦੌਲਤ ਮੁਕਦੀ ਮੁਕਦੀ ਮੁਕਦੀ ਹੈ

–ਵਰ ਘਰ, ਪੁਲਿੰਗ : ਕੁੜੀ ਲਈ ਢੂੰਡਿਆ ਜਾਂਦਾ ਵਰ ਤੇ ਉਹਦਾ ਖ਼ਾਨਦਾਨ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 261, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-12-01-11-46-14, ਹਵਾਲੇ/ਟਿੱਪਣੀਆਂ:

ਘਰੋਂ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਘਰੋਂ, (ਘਰ+ਓਂ=ਤੋਂ) \ ਇਸਤਰੀ ਲਿੰਗ : ਵਹੁਟੀ, ਤੀਵੀਂ, ਪਤਨੀ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 260, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-12-04-10-22-07, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.