ਘਟ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਘਟ (ਨਾਂ,ਇ) ਕਾਲੇ ਰੰਗ ਦੀ ਸੰਘਣੀ ਬੱਦਲੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 23247, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਘਟ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਘਟ. ਸੰ. घटू. ਧਾ—ਹੋਣਾ, ਕਰਨਾ, ਘੋਟਣਾ , ਇੱਕਠਾ ਕਰਨਾ, ਚਮਕਣਾ, ਦੁੱਖ ਦੇਣਾ, ਸ਼ਬਦ ਕਰਨਾ। ੨ ਸੰਗ੍ਯਾ—ਘੜਾ. ਕਲਸਾ. “ਭਭਕੰਤ ਘਟੰ ਅਤਿ ਨਾਦ ਹੁਯੰ.” (ਰਾਮਾਵ) ੩ ਦੇਹ. ਸ਼ਰੀਰ. “ਘਟ ਫੂਟੇ ਕੋਊ ਬਾਤ ਨ ਪੂਛੈ.” (ਆਸਾ ਕਬੀਰ) ੪ ਦਿਲ. ਮਨ. ਅੰਤਹਕਰਣ. “ਘਟ ਦਾਮਨਿ ਚਮਕਿ ਡਰਾਇਓ.” (ਸੋਰ ਮ: ੫) “ਘਟ ਘਟ ਵਾਸੀ ਸਰਬ ਨਿਵਾਸੀ.” (ਸੂਹੀ ਛੰਤ ਮ: ੫) ੫ ਘਾਟੀ. ਦਰਾ। ੬ ਹਾਥੀ ਦੇ ਕੰਨਾਂ ਉੱਪਰ ਉਭਰਿਆ ਹੋਇਆ ਸਿਰ ਦਾ ਹਿੱਸਾ , ਕੁੰਭ । ੭ ਬੱਤੀ ਸੇਰ ਤੋਲ। ੮ ਘਟਿਕਾ. ਘੜੀ. “ਅਉਘਟ ਕੀ ਘਟ ਲਾਗੀ ਆਇ.” (ਭੈਰ ਨਾਮਦੇਵ) ਵਿਪਦਾ ਦੀ ਘੜੀ ਆਲੱਗੀ। ੯ ਬੱਦਲਾਂ ਦੀ ਘਟਾ। ੧੦ ਵਿ—ਘੱਟ. ਕਮ. “ਘਟਿ ਫੂਟੇ ਘਟ ਕਬਹਿ ਨ ਹੋਈ.” (ਗਉ ਕਬੀਰ ਬਾਵਨ) ਦੇਹ ਨਾਸ਼ ਹੋਣ ਤੋਂ ਆਤਮਾ ਘੱਟ ਨਹੀਂ ਹੁੰਦਾ। ੧੧ ਜਨਮਸਾਖੀ ਵਿੱਚ ਪੇਟ (ਉਦਰ) ਵਾਸਤੇ ਭੀ ਘਟ ਸ਼ਬਦ ਆਇਆ ਹੈ, ਯਥਾ—“ਭੁੱਖ ਦੇ ਮਾਰੇ ਮੇਰਾ ਘਟ ਮਿਲਗਇਆ ਹੈ, ਮੈਂ ਰਬਾਬ ਕਿਸ ਤਰਾਂ ਬਜਾਵਾਂ?” ਪੇਟ ਸੁਕੜ (ਸੁੰਗੜ) ਕੇ ਪਿੱਠ ਨਾਲ ਜਾ ਲੱਗਾ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 22990, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਘਟ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਘਟ (ਸੰ.। ਸੰਸਕ੍ਰਿਤ ਪੰਜਾਬੀ ਘਟ) ੧. ਘੜਾ

੨. ਸਰੀਰ। ਯਥਾ-‘ਘਟ ਫੂਟੇ ਕੋਊ ਬਾਤ ਨ ਪੂਛੈ ਕਾਢਹੁ ਕਾਢਹੁ ਹੋਈ’।

੩. ਦਿਲ , ਮਨ , ਹਿਰਦਾ। ਯਥਾ-‘ਘਟ ਮਹਿ ਸਿੰਧੁ ਕੀਓ ਪਰਗਾਸੁ’ ਹਿਰਦੇ ਵਿਚ (ਸਮੁੰਦਰ ਰੂਪ ਪਰਮਾਤਮਾ) ਨੇ ਪ੍ਰਕਾਸ਼ ਕੀਤਾ ਹੈ। ਤਥਾ-‘ਅੰਮ੍ਰਿਤ ਬਾਣੀ ਘਟ ਤੇ ਉਚਰਉ’। ਦੇਖੋ , ‘ਘਟ ਕੇ ਘਾਟ

੪. (ਪੰਜਾਬੀ ਘਟਣਾ=ਥੋੜਾ ਹੋਣਾ) ਥੋੜਾ, ਕਮ। ਯਥਾ-‘ਘਟਿ ਨ ਕੋਈ ਆਖੈ’।

੫. ਰਸਤਾ ।        ਦੇਖੋ, ‘ਘਟ ਅਵਘਟ’

੬. ਘੜ ਹੋ ਰਹੀ ਹੈ।

           ਦੇਖੋ, ‘ਘਟਿ ਹਰਿ ਘਾਟ’


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 22883, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.