ਗੰਗਾ ਰਾਮ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਗੰਗਾ ਰਾਮ: ਗੁਰੂ ਗੋਬਿੰਦ ਸਿੰਘ ਜੀ ਦੀ ਭੂਆ ਬੀਬੀ ਵੀਰੋ ਦਾ ਪੁੱਤਰ ਜੋ ਭੰਗਾਣੀ ਦੇ ਯੁੱਧ ਵਿਚ ਡਟ ਕੇ ਲੜਿਆ। ਵੇਖੋ ‘ਸੰਗੋ ਸ਼ਾਹ ’।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1913, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਗੰਗਾ ਰਾਮ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੰਗਾ ਰਾਮ: ਧਨਵਾਨ ਬ੍ਰਾਹਮਣ ਵਪਾਰੀ, ਜੋ ਪੰਜਾਬ ਦੇ ਅਜੋਕੇ ਮਾਲਵਾ ਇਲਾਕੇ ਦੇ ਬਠਿੰਡਾ (30°-14`ਉ- 74°-59`ਪੂ) ਸ਼ਹਿਰ ਵਿਚ ਰਹਿੰਦਾ ਸੀ। ਇਸ ਨੇ ਗੁਰੂ ਅਰਜਨ ਦੇਵ ਜੀ ਦੇ ਸੰਪਰਕ ਵਿਚ ਆ ਕੇ ਸਿੱਖ ਮਰਯਾਦਾ ਵਿਚ ਵਿਸ਼ਵਾਸ ਰੱਖਣਾ ਸ਼ੁਰੂ ਕੀਤਾ। ਸੰਤੋਖ ਸਿੰਘ ਦੇ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਅਨੁਸਾਰ ਇਸ ਨੇ ਇਕ ਵਾਰ ਬਾਜਰੇ ਦੀ ਭਾਰੀ ਮਾਤਰਾ ਸਮੇਤ ਸਤਲੁਜ ਦਰਿਆ ਨੂੰ ਪਾਰ ਕਰ ਲਿਆ ਸੀ। ਇਸ ਨੇ ਦੇਖਿਆ ਕਿ ਗੁਰੂ ਚੱਕ (ਅੱਜ- ਕੱਲ੍ਹ ਅੰਮ੍ਰਿਤਸਰ) ਵਿਚ ਬਹੁਤ ਸਾਰੇ ਲੋਕ ਸਰੋਵਰ ਦੀ ਖੁਦਾਈ ਕਰਨ ਵਿਚ ਲੱਗੇ ਹੋਏ ਸਨ , ਇਹ ਉਸ ਦਿਸ਼ਾ ਵੱਲ ਇਹ ਸੋਚ ਕੇ ਵਧਿਆ ਕਿ ਇਹ ਆਪਣਾ ਵਪਾਰ ਦਾ ਸਾਮਾਨ ਉਹਨਾਂ ਲੋਕਾਂ ਨੂੰ ਵੇਚ ਕੇ ਉਸ ਵਿਚੋਂ ਮੁਨਾਫ਼ਾ ਕਮਾ ਲਵੇਗਾ। ਅੰਮ੍ਰਿਤਸਰ ਵਿਖੇ, ਇਸ ਨੇ ਦੇਖਿਆ ਕਿ ਬਹੁਤ ਸਾਰੇ ਸਿੱਖ ਕਾਰ ਸੇਵਾ ਵਿਚ ਰੁੱਝੇ ਹੋਏ ਸਨ; ਉਹ ਕਹੀਆਂ ਨਾਲ ਮਿੱਟੀ ਪੁੱਟਦੇ ਅਤੇ ਟੋਕਰੀ ਵਿਚ ਪਾਉਂਦੇ ਤੇ ਸਿਰ ਉੱਪਰ ਰੱਖ ਕੇ ਲੈ ਜਾਂਦੇ ਸਨ, ਪਰੰਤੂ ਉਹਨਾਂ ਦੇ ਗੁਰੂ ਕਾ ਲੰਗਰ ਵਿਚ ਥੋੜ੍ਹੀ ਰਸਦ ਹੋਣ ਕਾਰਨ , ਉਹਨਾਂ ਨੂੰ ਥੋੜ੍ਹਾ ਖਾਣ ਨੂੰ ਮਿਲਦਾ ਸੀ, ਫਿਰ ਵੀ ਉਹਨਾਂ ਦੇ ਕਦਮ ਢਿੱਲੇ ਨਹੀਂ ਪਏ ਸਨ। ਸਿੱਖਾਂ ਦਾ ਉਤਸ਼ਾਹ ਅਤੇ ਸ਼ਰਧਾ ਦੇਖ ਕੇ ਗੰਗਾ ਰਾਮ ਬਹੁਤ ਪ੍ਰਭਾਵਿਤ ਹੋਇਆ। ਇਸ ਨੇ ਆਪਣਾ ਸਾਰੇ ਦਾ ਸਾਰਾ ਅਨਾਜ ਲੰਗਰ ਦੀ ਸੇਵਾ ਵਿਚ ਦੇ ਦਿੱਤਾ ਅਤੇ ਆਪ ਵੀ ਸ਼ਰਧਾਲੂਆਂ ਨਾਲ ਮਿਲ ਕੇ ਪਵਿੱਤਰ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਇਸਨੇ ਜੋ ਅਨਾਜ ਲਿਆਂਦਾ ਸੀ ਉਸ ਦੇ ਪੈਸੇ ਲੈਣ ਤੋਂ ਵੀ ਇਨਕਾਰ ਕਰ ਦਿੱਤਾ ਸਗੋਂ ਗੁਰੂ ਜੀ ਅੱਗੇ ਨਿਮਰਤਾ ਸਹਿਤ ਬੇਨਤੀ ਕੀਤੀ ਕਿ ਉਹ (ਗੁਰੂ ਜੀ) ਇਸ ਨੂੰ ਆਪਣਾ ਸ਼ਿਸ਼ ਬਣਾ ਲੈਣ। ਇਹ ਅੰਮ੍ਰਿਤਸਰ ਹੀ ਰਿਹਾ ਅਤੇ ਪਵਿੱਤਰ ਸਰੋਵਰ ਦੇ ਸੰਪੂਰਨ ਹੋਣ ‘ਤੇ ਹੀ ਵਾਪਸ ਆਪਣੇ ਪਿੰਡ ਬਠਿੰਡਾ ਪਰਤਿਆ। ਇਸ ਨੇ ਆਪਣਾ ਬਾਕੀ ਦਾ ਜੀਵਨ ਭਗਤੀ ਅਤੇ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੇ ਪ੍ਰਚਾਰ ਕਰਨ ਵਿਚ ਗੁਜ਼ਾਰਿਆ। ਗੰਗਾ ਰਾਮ ਦੇ ਵੰਸ਼ ਵਿਚੋਂ ਭਾਈ ਮੂਲਚੰਦ ਆਪਣੀ ਸ਼ਰਧਾ ਅਤੇ ਅਧਿਆਤਮਿਕ ਸ਼ਕਤੀਆਂ ਕਾਰਨ ਬਹੁਤ ਪ੍ਰਸਿੱਧ ਹੋਇਆ। ਪੰਜਾਬ ਦੇ ਸੰਗਰੂਰ ਜ਼ਿਲੇ ਦੇ ਸੁਨਾਮ (30°-7`ਉ, 75°-48`ਪੂ), ਵਿਚ ਮੂਲਚੰਦ ਦਾ ਪਾਵਨ ਸਥਾਨ ਹੈ, ਜਿੱਥੇ ਅੱਜ ਵੀ ਸਾਰੇ ਧਰਮਾਂ ਵਿਚ ਵਿਸ਼ਵਾਸ ਰੱਖਣ ਵਾਲੇ ਸ਼ਰਧਾਲੂ ਜਾਂਦੇ ਹਨ। ਉੱਥੇ ਅੱਜ ਵੀ ਗੰਗਾ ਰਾਮ ਦੇ ਵੰਸ਼ ਵਿਚੋਂ ਹੀ ਗ੍ਰੰਥੀ (ਭਾਈ ਜੀ) ਦੇ ਕਾਰਜ ਨਿਭਾਉਂਦੇ ਹਨ।
ਲੇਖਕ : ਤ.ਸ. ਅਤੇ ਅਨੁ.: ਜ.ਪ.ਕ.ਸੰ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1746, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਗੰਗਾ ਰਾਮ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੰਗਾ ਰਾਮ: ਭਾਈ ਸਾਧੂ ਅਤੇ ਬੀਬੀ ਵੀਰੋ , ਜੋ ਗੁਰੂ ਹਰਿਗੋਬਿੰਦ ਜੀ ਦੀ ਸੁਪੁੱਤਰੀ ਸਨ , ਦੇ ਪੰਜ ਸੁਪੁੱਤਰਾਂ ਵਿਚੋਂ ਇਕ ਸਨ। ਵਰਤਮਾਨ ਹਿਮਾਚਲ ਪ੍ਰਦੇਸ਼ ਵਿਚ ਪਾਉਂਟਾ ਵਿਖੇ ਗੰਗਾ ਰਾਮ , ਗੁਰੂ ਗੋਬਿੰਦ ਸਿੰਘ ਜੀ ਦੇ ਲਸ਼ਕਰ ਦਾ ਉਦੋਂ ਹਿੱਸਾ ਬਣੇ ਜਦੋਂ ਪਹਾੜੀ ਰਾਜਿਆਂ ਦੀ ਮਿਲੀ-ਜੁਲੀ ਫ਼ੌਜ ਨੇ ਗੜ੍ਹਵਾਲ ਦੇ ਰਾਜਾ ਫ਼ਤਿਹ ਸ਼ਾਹ ਦੀ ਅਗਵਾਈ ਹੇਠ ਗੁਰੂ ਸਾਹਿਬ ‘ਤੇ ਹਮਲਾ ਕੀਤਾ ਸੀ। 18 ਸਤੰਬਰ 1688 ਨੂੰ ਗੰਗਾ ਰਾਮ ਨੇ ਆਪਣੇ ਭਰਾਵਾਂ ਨਾਲ ਮਿਲ ਕੇ ਭੰਗਾਣੀ ਦੀ ਜੰਗ ਲੜੀ ਜੋ ਪਾਉਂਟਾ ਤੋਂ ਦੂਰ ਨਹੀਂ ਸੀ। ਇਸ ਜੰਗ ਵਿਚ ਇਹ ਬਚ ਗਏ ਅਤੇ ਇਹਨਾਂ ਦੇ ਦੋ ਭਰਾ ਸੰਗਰਾਮ ਸ਼ਾਹ ਅਤੇ ਜੀਤਮਲ ਸ਼ਹੀਦ ਹੋ ਗਏ ਸਨ।
ਲੇਖਕ : ਮ.ਗ.ਸ. ਅਤੇ ਅਨੁ.: ਜ.ਪ.ਕ.ਸੰ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1744, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਗੰਗਾ ਰਾਮ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ
ਗੰਗਾ ਰਾਮ : ਸੰਮਤ 1645 ਬਿਕਰਮੀ ਵਿਚ ਇਕ ਗੰਗਾ ਰਾਮ ਬ੍ਰਾਹਮਣ ਵਪਾਰੀ ਬਠਿੰਡੇ ਦਾ ਰਹਿਣ ਵਾਲਾ ਬਾਜਰੇ ਦੇ ਊਠ ਲੱਦ ਕੇ ਮਾਝੇ ਦੇਸ਼ ਵਿਚ ਗੁਰੂ ਜੀ ਚੱਕ ਜਾ ਉੱਤਰਿਆ। ਅੱਗੇ ਗੁਰੂ ਸਾਹਿਬ ਸੰਤੋਖਸਰ ਤੇ ਅੰਮ੍ਰਿਤਸਰ ਦੇ ਸਰੋਵਰ ਬਣਵਾ ਰਹੇ ਸਨ ਜਿਸ ਕਰਕੇ ਉਥੇ ਬਹੁਤ ਆਦਮੀਆਂ ਦਾ ਇਕੱਠ ਸੀ। ਇਹ ਲੋਕਾਂ ਦੀ ਸੇਵਾ ਅਤੇ ਗੁਰੂ ਭਗਤੀ ਤੇ ਬਹੁਤ ਪ੍ਰਭਾਵਿਤ ਹੋਇਆ। ਲੰਗਰ ਵਿਚ ਅੰਨ ਦੀ ਥੁੜ੍ਹ ਵੇਖ ਕੇ ਇਸ ਨੇ ਆਪਣੇ ਊਠਾਂ ਤੇ ਲੱਦਿਆ ਸਾਰਾ ਅੰਨ ਸੇਵਾ ਕਰਦੀ ਸੰਗਤ ਨੂੰ ਛਕਾ ਦਿੱਤਾ ਅਤੇ ਖ਼ੁਦ ਉਥੇ ਹੀ ਟਹਿਲ ਸੇਵਾ ਕਰਨ ਲੱਗਾ ਪਿਆ। ਦੋ ਮਹੀਨੇ ਸਰੋਵਰ ਦੀ ਸੇਵਾ ਕੀਤੀ। ਵਿਸਾਖੀ ਵਾਲੇ ਦਿਨ ਜਦੋਂ ਗੁਰੂ ਜੀ ਕੋਲ ਕਾਫ਼ੀ ਧਨ ਭੇਟਾ ਚੜ੍ਹਿਆ ਤਾਂ ਉਨ੍ਹਾਂ ਨੇ ਗੰਗਾ ਰਾਮ ਨੂੰ ਆਪਣੇ ਅੰਨ ਦੇ ਪੈਸੇ ਲੈ ਲੈਣ ਲਈ ਕਿਹਾ, 'ਬਾਈ ਮਿਸਰਾ ਤੂੰ ਆਪਣੀ ਬਾਜਰੀ ਦੀ ਕੀਮਤ ਲੈ ਲੈ। 'ਜਿਸ ਨੇ ਅਗੋਂ ਨਿਮਰਤਾ ਨਾਲ ਕਿਹਾ, 'ਪਤਾਸ਼ਾਹ, ਹੁਣ ਉਹ ਸੱਚਾ ਧਨ ਬਖਸ਼ੋ ਜਾਂ ਅੰਗੇ ਕੰਮ ਆਵੇ, ਇਹ ਧਨ ਤਾਂ ਕਿਸੇ ਦੇ ਨਾਲ ਨਹੀਂ ਜਾਂਦਾ। 'ਗੁਰੂ ਜੀ ਨੇ ਪ੍ਰਸੰਨ ਹੋ ਕੇ ਇਸ ਨੂੰ ਬ੍ਰਹਮ-ਗਿਆਨ ਦਿੱਤਾ। ਗੁਰੂ ਜੀ ਨੇ ਇਸ ਨੂੰ ਮੁੜ ਬਠਿੰਡੇ ਭੇਜ ਦਿੱਤਾ ਜਿਥੇ ਇਸ ਨੇ ਸੰਤ ਬਾਣੇ ਵਿਚ ਰਹਿ ਕੇ ਲੋਕਾਂ ਦਾ ਭਲਾ ਕੀਤਾ। ਹੁਣ ਇਸ ਦੀ ਸੰਤਾਨ ਪਿੰਡ ਭਾਈਕੇ ਪਸ਼ੌਰ, ਤਹਿਸੀਲ ਸੁਨਾਮ, ਜ਼ਿਲ੍ਹਾ ਸੰਗਰੂਰ ਦੀ ਮਾਫ਼ੀਦਾਰ ਹੈ। ਇਸ ਪਰਿਵਾਰ ਦੇ ਬਹੁਤ ਸਾਰੇ ਪ੍ਰਸਿੱਧ ਵਿਅਕਤੀ (ਜੋਸ਼ੀ ਖਾਨਦਾਨ) ਹੋਏ ਹਨ। ਗੰਗਾ ਰਾਮ ਜੀ ਦੇ ਪਰਮ ਪਿਆਰੇ ਭਗਤ ਬਠਿੰਡੇ ਦੇ ਬਿਧੀ ਚੰਦ ਅਤੇ ਸਿਧੀ ਚੰਦ ਸਨ ਜਿਨ੍ਹਾਂ ਦੀ ਸੰਤਾਨ ਭਾਈ ਮੂਲਚੰਦ ਜੀ ਹੋਏ ਉਨ੍ਹਾਂ ਦਾ ਦੇਹੁਰਾ ਸੁਨਾਮ ਸੰਗਰੂਰ) ਵਿਖੇ ਮੌਜੂਦਾ ਹੈ।
ਹ. ਪੁ. ਤਵਾ. ਗ. ਖ.
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1742, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-10-05, ਹਵਾਲੇ/ਟਿੱਪਣੀਆਂ: no
ਗੰਗਾ ਰਾਮ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਗੰਗਾ ਰਾਮ : ਇਹ ਗੁਰੂ ਅਰਜਨ ਦੇਵ ਜੀ ਦਾ ਸਿੱਖ ਬ੍ਰਾਹਮਣ ਜਾਤੀ ਨਾਲ ਸਬੰਧਤ ਤੇ ਬਠਿੰਡੇ ਦਾ ਵਸਨੀਕ ਸੀ। ਇਸ ਨੇ ਹਰਮਿੰਦਰ ਸਾਹਿਬ ਬਣਨ ਸਮੇਂ ਬਹੁਤ ਸਾਰਾ ਅਨਾਜ ਗੁਰੂ ਕੇ ਲੰਗਰ ਲਈ ਭੇਟ ਕੀਤਾ। ਭਾਈ ਮੂਲ ਚੰਦ (ਸਿਧੀ ਚੰਦ ਖੱਤਰੀ ਦਾ ਪੁੱਤਰ) ਜਿਸ ਦੇ ਪ੍ਰਸਿੱਧ ਅਸਥਾਨ ਸੁਨਾਮ ਅਤੇ ਸੰਗਰੂਰ ਵਿਖੇ ਹਨ, ਗੰਗਾ ਰਾਮ ਜੀ ਦਾ ਚੇਲਾ ਸੀ।
ਇਸੇ ਹੀ ਨਾਂ ਦਾ ਬੀਬੀ ਵੀਰੋ (ਸਪੁੱਤਰੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ) ਦਾ ਇਕ ਪੁੱਤਰ ਸੀ ਜਿਹੜਾ ਭੰਗਾਣੀ ਦੇ ਯੁੱਧ ਵਿਚ ਬੜੀ ਵੀਰਤਾ ਨਾਲ ਲੜਿਆ ਸੀ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1542, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-06-12-34-48, ਹਵਾਲੇ/ਟਿੱਪਣੀਆਂ: ਹ. ਪੁ. -ਮ. ਕੋ.
ਗੰਗਾ ਰਾਮ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਗੰਗਾ ਰਾਮ, ਪੁਲਿੰਗ : ਤੋਤੇ ਲਈ ਪਿਆਰ ਵਾਚਕ ਸ਼ਬਦ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 56, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-16-10-02-00, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First