ਗੌਰੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੌਰੀ. ਸੰ. ਸੰਗ੍ਯਾ—ਪਾਰਵਤੀ. ਗਿਰਿਜਾ 3। ੨ ਪ੍ਰਿਥਿਵੀ। ੩ ਹਲਦੀ । ੪ ਵਰੁਣ ਦੀ ਇਸਤ੍ਰੀ । ੫ ਤੁਲਸੀ । ੬ ਅੱਠ ਵਰ੍ਹੇ ਦੀ ਕੰਨ੍ਯਾ। ੭ ਗਉੜੀ ਰਾਗਿਨੀ। ੮ ਵਿ—ਗੋਰੇ ਰੰਗ ਵਾਲੀ। ੯ ਗਰੁਵੀ (ਵਜ਼ਨਦਾਰ) ਦੀ ਥਾਂ ਭੀ ਇਹ ਸ਼ਬਦ ਵਰਤਿਆ ਹੈ. “ਲਈ ਢਾਲ ਚੌਰੀ । ਹੁਤੀ ਭਾਰ ਗੌਰੀ.” (ਗੁਪ੍ਰਸੂ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11764, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਗੌਰੀ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਗੌਰੀ, (ਸੰਸਕ੍ਰਿਤ : गौरी) \ ਇਸਤਰੀ ਲਿੰਗ : ੧. ਪਾਰਬਤੀ; ੨. ਕੰਵਾਰੀ ਕੰਨਿਆ

–ਗੌਰੀਸ਼ੰਕਰ, ਪੁਲਿੰਗ : ੧. ਪਾਰਬਤੀ ਤੇ ਸ਼ਿਵਜੀ; ੨. ਮਹਾਂਦੇਵ; ੩. ਹਿਮਾਲਾ ਪਰਬਤ ਦੀ ਸਭ ਤੋਂ ਉੱਚੀ ਚੋਟੀ ਦਾ ਨਾਂ, ਐਵਰਸਟ

–ਗੌਰੀ ਨਾਥ, ਪੁਲਿੰਗ : ਸ਼ਿਵ, ਮਹਾਂਦੇਵ

–ਗੌਰੀਪਤਿ,ਪੁਲਿੰਗ : ਸ਼ਿਵ ਜੀ

–ਗੌਰੀ, ਪੁੱਤਰ, ਪੁਲਿੰਗ : ਗਣੇਸ਼


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 105, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-03-18-11-46-47, ਹਵਾਲੇ/ਟਿੱਪਣੀਆਂ:

ਗੌਰੀ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਗੌਰੀ, ਵਿਸ਼ੇਸ਼ਣ : ਅਫ਼ਗਾਨਿਸਤਾਨ ਦੇ ਇੱਕ ਇਲਾਕੇ ਗ਼ੌਰ ਦਾ ਵਸਨੀਕ; ਪੁਲਿੰਗ : ੧. ਗ਼ੌਰ ਦਾ ਰਹਿਣ ਵਾਲਾ; ੨. ਗ਼ੌਰ ਦਾ ਇੱਕ ਖ਼ਾਨਦਾਨ, ਇਸ ਖ਼ਾਨਦਾਨ ਦੇ ਸ਼ਹਾਬੁਦੀਨ ਗ਼ੌਰੀ ਨੇ ਦਿੱਲੀ ਨੂੰ ਫਤਹਿ ਕੀਤਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 549, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-03-18-11-47-22, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.