ਗੋਲਾ ਸਰੋਤ :
ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Sphere (ਸਫਿਅ:) ਗੋਲਾ: ਇਕ ਠੋਸ ਬਣਤਰ, ਜਿਸ ਦੀ ਸਤ੍ਹਾ ਤੇ ਕੋਈ ਬਿੰਦੂ ਕੇਂਦਰ ਤੋਂ ਸਮ-ਫ਼ਾਸਲੇ (equidistant) ਤੇ ਹੁੰਦਾ ਹੈ।
ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 25478, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no
ਗੋਲਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੋਲਾ. ਸੰਗ੍ਯਾ—ਗੋਲਾਕਾਰ ਪਿੰਡ । ੨ ਤੋਪ ਦਾ ਗੋਲਾ. “ਗੋਲਾ ਗਿਆਨ ਚਲਾਇਆ.” (ਭੈਰ ਕਬੀਰ) ੩ ਗੋੱਲਾ. ਗ਼ੁਲਾਮ. “ਤੂੰ ਸਾਚਾ ਸਾਹਿਬ ਦਾਸ ਤੇਰਾ ਗੋਲਾ.” (ਮਾਝ ਅ: ਮ: ੫) ਦੇਖੋ, ਗੁਲਾਮ। ੪ ਪੇਸ਼ਾਵਰ ਦੇ ਜੁਲਾਹਿਆਂ ਦੀ ਗੋਲਾ ਸੰਗ੍ਯਾ ਹੈ। ੫ ਰਾਜਿਆਂ ਦੀਆਂ ਦਾਸੀਆਂ ਦੇ ਪੁਤ੍ਰ ਭੀ ਗੋਲੇ ਕਹੇ ਜਾਂਦੇ ਹਨ। ੬ ਸ਼੍ਰੀ ਗੁਰੁ ਅਰਜਨ ਸਾਹਿਬ ਦਾ ਇੱਕ ਸਿੱਖ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 25352, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no
ਗੋਲਾ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਗੋਲਾ (ਸੰ.। ਅ਼ਰਬੀ ਗੁਲਾਮ=ਦਾਸ*) ੧. ਮੁਲ ਲੀਤਾ ਹੋਇਆ ਨੌਕਰ। ਯਥਾ-‘ਮੁਲ ਖਰੀਦੀ ਲਾਲਾ ਗੋਲਾ’।
ਦੇਖੋ, ‘ਬੈਖਰੀਦੁ’, ‘ਗੁਲ ਗੋਲੇ’
੨. (ਸੰਸਕ੍ਰਿਤ ਗੋਲ=ਕੋਈ ਗੋਲ ਸ਼ੈ) ਤੋਪ ਦਾ ਗੋਲਾ। ਇਕ ਪ੍ਰਕਾਰ ਦਾ ਗੋਲ ਆਕਾਰ ਦਾ ਲੋਹੇ ਆਦਿਕ ਦਾ ਬਣਿਆਂ ਜੋ ਤੋਪ ਵਿਚ ਰਖਿਆ ਬਾਰੂਦ ਦੇ ਜ਼ੋਰ ਚਲਦਾ ਹੈ। ਯਥਾ-‘ਗੋਲਾ ਗਿਆਨ ਚਲਾਇਆ’
ਮੁੱਲ। ਅ਼ਰਬੀ ਗ਼ੁਲਾਮ=ਦਾਸ) ਬਿਨਾਂ ਮੁੱਲ ਦੇ ਦਾਸ। ਯਥਾ-‘ਕਰਿ ਦੀਨੋ ਜਗਤੁ ਸਭੁ ਗੋਲ ਅਮੋਲੀ ’।
----------
* ਸੰਸਕ੍ਰਿਤ ਵਿਚ ਗੋਲਾ=‘ਸਖੀ ’ ਅਰਥਾਂ ਵਿਚ ਆਇਆ ਹੈ, ਉਸ ਤੋਂ ਹੀ ਗੋਲਾ ਪਦ -ਦਾਸ- ਅਰਥਾਂ ਵਿਚ ਆਮ ਕਰ ਕੇ ਵਰਤਿਆ ਗਿਆ ਵਧੀਕ ਸੰਭਵ ਹੈ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 25297, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਗੋਲਾ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ
ਗੋਲਾ : ਭਾਰਤ ਦੇ ਉੱਤਰ ਪ੍ਰਦੇਸ਼ ਰਾਜ ਵਿਚ ਖੇੜੀ ਜ਼ਿਲ੍ਹੇ ਦਾ ਇਕ ਸ਼ਹਿਰ ਹੈ ਜੋ ਲਖਨਊ-ਬਰੇਲੀ ਰੇਲ-ਮਾਰਗ ਉਤੇ ਅਤੇ ਸਾਲ ਦੇ ਖੂਬਸੂਰਤ ਜੰਗਲਾਂ ਦੇ ਨੇੜੇ ਸਥਿਤ ਹੈ। ਇਹ ਸ਼ਹਿਰ ਆਪਣੀ ਪ੍ਰਾਚੀਨਤਾ ਕਰਕੇ ਮਸ਼ਹੂਰ ਹੈ। ਇਸ ਦੇ ਨਜ਼ਦੀਕ ਪੱਥਰ-ਤਰਾਸ਼ੀ ਅਤੇ ਬੁੱਧ ਦੀ ਕਿਸਮ ਦੀਆਂ ਪੱਕੀ ਮਿੱਟੀ ਦੀਆਂ ਮੂਰਤੀਆਂ ਮਿਲੀਆਂ ਹਨ। ਇਸ ਦੇ ਪੂਰਬ ਵੱਲ ਗੋਕਰਨਾਥ ਦਾ ਮਸ਼ਹੂਰ ਮੰਦਰ ਹੈ ਜਿਸ ਦੇ ਨਜ਼ਦੀਕ ਹੋਰ ਵੀ ਬਹੁਤ ਸਾਰੇ ਛੋਟੇ ਛੋਟੇ ਮੰਦਰ, ਧਰਮਸ਼ਾਲਾਵਾਂ ਅਤੇ ਆਸ਼ਰਮ ਹਨ। ਇਸ ਮੰਦਰ ਨੂੰ ਸਾਰੇ ਅਵਧ ਵਿਚ ਸਭ ਤੋਂ ਵੱਧ ਪਵਿੱਤਰ ਮੰਨਿਆ ਜਾਂਦਾ ਹੈ। ਇਸ ਵਿਚ ਇਕ ਸ਼ਿਵਲਿੰਗ ਹੈ ਜਿਸ ਦੇ ਬਾਰੇ ਕਈ ਗਾਥਾਵਾਂ ਪ੍ਰਚਲਤ ਹਨ। ਕਿਹਾ ਜਾਂਦਾ ਹੈ ਕਿ ਇਸ ਨੂੰ ਲੰਕਾ ਦੇ ਰਾਜੇ ਰਾਵਣ ਨੇ ਇਥੇ ਲਿਆਂਦਾ ਸੀ। ਮੁਗ਼ਲ ਬਾਦਸ਼ਾਹ ਔਰੰਗਜ਼ੇਬ ਨੇ ਇਸ ਨੂੰ ਸੰਗਲਾਂ ਨਾਲ ਹਾਥੀਆਂ ਦੁਆਰਾ ਪੁਟਵਾਉਣ ਦੀ ਕੋਸ਼ਿਸ਼ ਕੀਤੀ ਤਾਂ ਇਸ ਵਿਚੋਂ ਅੱਗ ਦੀਆਂ ਲਪਟਾਂ ਨਿਕਲੀਆਂ ਜਿਸ ਤੋਂ ਬਾਦਸ਼ਾਹ ਮੰਦਰ ਨੂੰ ਧਰਮ-ਅਰਥ ਭੇਟਾ ਕਰਨ ਲਈ ਮਜ਼ਬੂਰ ਹੋ ਗਿਆ। ਗੋਲਾ, ਜ਼ਿਲ੍ਹੇ ਦਾ ਮੁੱਖ ਵਪਾਰਕ ਸ਼ਹਿਰ ਹੈ।
ਆਬਾਦੀ––41,872 (1991)
28° 5' ਉ. ਵਿਥ.; 80° 28' ਪੂ. ਲੰਬ.
ਹ. ਪੁ.––ਇੰਪ. ਗ. ਇੰਡ. 12 : 308
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 17501, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-17, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Tushar Bhola,
( 2023/09/14 10:2619)
Tushar Bhola,
( 2023/09/14 10:2635)
Tushar Bhola,
( 2023/09/14 10:2638)
Tushar Bhola,
( 2023/09/14 10:2639)
Tushar Bhola,
( 2023/09/14 10:2641)
Tushar Bhola,
( 2023/09/14 10:2643)
Tushar Bhola,
( 2023/09/14 10:2645)
Tushar Bhola,
( 2023/09/14 10:2649)
Please Login First