ਗੋਡੀ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੋਡੀ [ਨਾਂਇ] ਖੇਤ ਵਿੱਚ ਬੀਜ ਬੀਜਣ ਉਪਰੰਤ ਫ਼ਸਲ ਨੂੰ ਸੁਖਾਵਾਂ ਰੱਖਣ ਲਈ ਭੋਂ ਨੂੰ ਥੋੜ੍ਹਾ-ਥੋੜ੍ਹਾ ਪੁੱਟਣ ਦੀ ਕਿਰਿਆ; ਗੋਡੇ ਲਾਉਣ ਦਾ ਭਾਵ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 19237, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਗੋਡੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੋਡੀ. ਗੋਡਣ (ਗੁਡਾਈ) ਦੀ ਕ੍ਰਿਯਾ। ੨ ਗੋਡੇ ਪਰਣੇ (ਜਾਨੁ ਬਲ) ਹੋਣ ਦਾ ਭਾਵ. ਜਿਵੇਂ—ਉੱਠ ਨੇ ਗੋਡੀ ਲਾ ਦਿੱਤੀ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 19109, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no
ਗੋਡੀ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਗੋਡੀ, (ਲਹਿੰਦੀ) \ ਇਸਤਰੀ ਲਿੰਗ : ੨੦ ਜਾਂ ੩੦ ਆਦਮੀਆਂ ਦਾ ਜੱਥਾ, ਟੋਲਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 747, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-03-09-11-38-57, ਹਵਾਲੇ/ਟਿੱਪਣੀਆਂ:
ਗੋਡੀ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਗੋਡੀ, (ਲਹਿੰਦੀ) \ ਇਸਤਰੀ ਲਿੰਗ : ਬੈਠਣ ਲੱਗੇ ਊਠ ਨੂੰ ਗੋਡਾ ਮਾਰ ਕੇ ਬੈਠਣੋਂ ਰੋਕਣ ਦਾ ਭਾਵ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 743, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-03-09-04-05-15, ਹਵਾਲੇ/ਟਿੱਪਣੀਆਂ:
ਗੋਡੀ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਗੋਡੀ, (ਗੁੱਡਣਾ) \ ਇਸਤਰੀ ਲਿੰਗ : ੧. ਪੈਲੀ ਆਦਿ ਗੁੱਡਣ ਦੀ ਕਿਰਿਆ ਪੈਲੀ ਨੂੰ ਕਹੀਆਂ ਜਾਂ ਖੁਰਪਿਆਂ ਨਾਲ ਗੁੱਡਣ ਦਾ ਕੰਮ; ੨. ਟੰਗ ਮੋੜ ਕੇ ਗੋਡੇ ਜ਼ਮੀਨ ਤੇ ਲਾਉਣ ਦਾ ਭਾਵ
–ਗੋਡੀ ਹੋਣਾ, ਮੁਹਾਵਰਾ : ਬਹੁਤ ਖ਼ਰਚ ਹੋ ਜਾਣਾ : ‘ਮੇਰੀ ਆਪਣੀ ਗੋਡੀ ਹੋ ਗਈ’
–ਗੋਡੀ ਕਰਨਾ, ਮੁਹਾਵਰਾ : ਕਮਾ ਲੈਣਾ, ਕਮਾਈ ਕਰਨਾ
–ਗੋਡੀ ਕਰ ਲਿਆਉਣਾ, ਮੁਹਾਵਰਾ : ਕਮਾਈ ਕਰ ਲਿਆਉਣਾ, ਕਮਾ ਲਿਆਉਣਾ
–ਗੋਡੀ ਚੋਖ ਦੇਣੀ (ਦੇਵਣ), ਲਹਿੰਦੀ / ਮੁਹਾਵਰਾ : ਚੰਗੀ ਗੋਡੀ ਕਰਨਾ (ਭਾਈ ਮਈਆ ਸਿੰਘ)
–ਗੋਡੀ ਦੇਣਾ, ਕਿਰਿਆ ਸਮਾਸੀ : ਗਡੀ ਕਰਨਾ
–ਗੋਡੀ ਲਾਉਣਾ, ਮੁਹਾਵਰਾ : ਕੋਈ ਕੰਮ ਚੰਗੀ ਤਰ੍ਹਾਂ ਲੱਗ ਕੇ ਕਰਨਾ (ਭਾਈ ਬਿਸ਼ਨਦਾਸ ਪੁਰੀ)
–ਗੋਡੀਆ, ਪੁਲਿੰਗ : ਫੁਟ ਲੈਸ, ਇੱਕ ਕਿਸਮ ਦਾ ਲੰਬੀ ਜੁਰਾਬ ਜਿਸ ਦੇ ਪੰਜਾ ਨਹੀਂ ਹੁੰਦਾ, ਇਹ ਗਿੱਟੇ ਤੋਂ ਉੱਪਰ ਗੋਡੇ ਤਾਈਂ ਜਾਂਦੀ ਹੈ ਅਤੇ ਖੇਡਣ ਵੇਲੇ ਪਾਈ ਜਾਂਦੀ ਹੈ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 162, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-03-09-04-05-54, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First