ਗੋਡਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੋਡਾ (ਨਾਂ,ਪੁ) ਪਿੰਜਣੀ ਤੋਂ ਉੱਤੇ ਅਤੇ ਪੱਟ ਤੋਂ ਥੱਲੇ ਲੱਤ ਦੇ ਜੋੜ ਵਾਲਾ ਹਿੱਸਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 26608, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਗੋਡਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੋਡਾ [ਨਾਂਪੁ] ਪੱਟ ਅਤੇ ਪਿੰਜਣੀ ਦੇ ਵਿਚਕਾਰਲਾ ਜੋੜ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 26600, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਗੋਡਾ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਗੋਡਾ, ਪੁਲਿੰਗ : ੧. ਲੱਤ ਦੇ ਵਿਚਕਾਰਲਾ ਜੋੜ; ੨. ਗੁੱਡਣ ਵਾਲਾ
(ਭਾਈ ਬਿਸ਼ਨਦਾਸ ਪੁਰੀ)
–ਗੋਡਾ ਅਖੋੜਣ, (ਟੇਕਣ), (ਲਹਿੰਦੀ) \ ਕਿਰਿਆ ਸਕਰਮਕ : ਗੋਡਾ ਟੇਕਣਾ
–ਗੋਡਾ ਨਾ ਲੱਗਣਾ, ਮੁਹਾਵਰਾ : ਹਾਰ ਨਾ ਹੋਣੀ
–ਗੋਡਾ ਨਿਕਲਣਾ, ਮੁਹਾਵਰਾ : ਗੋਡੇ ਦੀ ਹੱਡੀ ਦਾ ਆਪਣੀ ਥਾਉਂ ਹਿਲ ਜਾਣਾ, ਗੋਡਾ ਟਲ ਜਾਣਾ
–ਗੋਡਾ ਨਿਵਾਉਣਾ, ਮੁਹਾਵਰਾ : ਮਕਾਣ ਦੇਣਾ, ਮਰਨ ਤੇ ਸ਼ੋਕ ਮਨਾਉਣਾ
–ਗੋਡਾ ਫੇਰਨਾ, ਮੁਹਾਵਰਾ : ਮਾਰ ਕੁਟਾਈ ਕਰਨਾ
–ਗੋਡਾ ਬੰਨ੍ਹਣਾ (ਊਠ ਦਾ), ਕਿਰਿਆ ਸਕਰਮਕ : ਬੈਠੇ ਹੋਏ ਊਠ ਦੇ ਗੋਡੇ ਨੂੰ ਰੱਸੀ ਨਾਲ ਨੁੜ ਦੇਣਾ ਤਾਂ ਜੋ ਉਹ ਉੱਠ ਨਾ ਸਕੇ
–ਗੋਡਾ ਮਾਰਨਾ ਜਾਂ ਮਾਰ ਕੇ ਚੜ੍ਹਨਾ, ਕਿਰਿਆ ਸਕਰਮਕ : ਗੋਡੀ ਮਾਰਨਾ
–ਗੋਡਾ ਲੱਗਣਾ, ਮੁਹਾਵਰਾ : ਗੋਡੀ ਲੱਗਣਾ
–ਗੋਡਾ ਲਹਿਣਾ, ਮੁਹਾਵਰਾ : ਹਰਾਉਣਾ, ਸ਼ਿਕਸਤ ਦੇਣਾ, ਗੋਡੀ ਲਾਉਣਾ
–ਗੋਡਿਆਂ ਤੇ ਹੱਥ ਰੱਖ ਕੇ ੳੱਠਣਾ, ਮੁਹਾਵਰਾ : ਬਹੁਤ ਕਮਜ਼ੋਰ ਹੋਣਾ, ਗੋਡੇ ਰਹਿ ਜਾਣੇ
–ਗੋਡਿਆਂ ਪਰਨੇ, ਕਿਰਿਆ ਵਿਸ਼ੇਸ਼ਣ : ਗੋਡਿਆਂ ਦੇ ਭਾਰ
–ਗੋਡਿਆਂ ਪਰਨੇ ਸੁੱਟਣਾ (ਕਰਨਾ), ਮੁਹਾਵਰਾ : ੧. ਪਛਾੜਨਾ, ਸ਼ਿਕਸਤ ਦੇਣਾ, ਹਰਾਉਣਾ; ੨. ਦੁਰਦਸ਼ਾ ਕਰਨਾ
–ਗੋਡਿਆ ਪਰਨੇ ਜਾ ਪੈਣਾ, ਮੁਹਾਵਰਾ : ਸ਼ਿਕਸਤ ਖਾਣਾ, ਹਾਰ ਜਾਣਾ
–ਗੋਡਿਆਂ ਵਿੱਚ ਸਿਰ ਦੇਣਾ, ਮੁਹਾਵਰਾ : ਅਫ਼ਸੋਸ ਜ਼ਾਹਰ ਕਰਨਾ, ਸ਼ੋਕ ਪਰਗਟ ਕਰਨਾ, ਨਿੰਮੋ ਝੂਣਾ ਹੋਣਾ
–ਗੋਡੀਆਂ ਲਵਾਉਣਾ, ਮੁਹਾਵਰਾ : ਗੋਡੀ ਲਵਾਉਣਾ, ਈਨ ਮਨਾਉਣਾ
–ਗੋਡੀਆਂ ਲਾਉਣਾ, ਮੁਹਾਵਰਾ : ਕੋਈ ਕੰਮ ਕਰਨ ਲਈ ਪੂਰਾ ਤਾਣ ਲਾਉਣਾ
–ਗੋਡੀਂ ਹੱਥ ਲਾਉਣਾ, ਮੁਹਾਵਰਾ : ਮਿੰਨਤ ਤਰਲਾ ਕਰਨਾ
–ਗੋਡੀਂ ਕੌਂ ਉਤਰਨਾ, ਮੁਹਾਵਰਾ : ਚੱਲਣ ਫਿਰਣ ਤੋਂ ਲਾਚਾਰ ਹੋਣਾ
–ਗੋਡੀਂ ਪਾਣੀ ਲਹਿਣਾ, ਮੁਹਾਵਰਾ : ਗੋਡੀਂ ਕੌਂ ਉਤਰਨਾ
–ਗੋਡੀ ਮਾਰਨਾ, ਕਿਰਿਆ ਸਮਾਸੀ : ਪੂਰਨਮਾਸ਼ੀ ਮਗਰੋਂ ਚੰਨ ਦਾ ਦੇਰ ਨਾਲ ਚੜ੍ਹਨਾ
–ਗੋਡੀ ਲੱਗਣਾ, ਕਿਰਿਆ ਅਕਰਮਕ : ਚੰਦ ਦਾ ਗੋਡੀ ਮਾਰ ਜਾਣਾ
–ਗੋਡੀਂ ਲਾਉਣਾ, ਮੁਹਾਵਰਾ : ਕੋਈ ਕੰਮ ਚੰਗੀ ਤਰ੍ਹਾਂ ਲਗ ਕੇ ਕਰਨਾ
–ਗੋਡੇਂ ਗੋਡੇ, ਕਿਰਿਆ ਵਿਸ਼ੇਸ਼ਣ : ਗੋਡਿਆਂ ਤੱਕ
–ਗੋਡੇ ਗੋਡੇ ਦਿਨ ਚੜ੍ਹਨਾ, ਮੁਹਾਵਰਾ : ਬਹੁਤ ਸਵੇਰਾ ਹੋ ਜਾਣਾ ਕਾਫ਼ੀ ਸੂਰਜ ਨਿਕਲ ਆਉਣਾ
–ਗੋਡੇ ਜੇਡਾ, ਵਿਸ਼ੇਸ਼ਣ :ਗੋਡੇ ਜਿੱਡਾ, ਛੋਟਾ
–ਗੋਡੇ ਟੇਕਣਾ ਜਾਂ ਟੇਕ ਦੇਣਾ, ਮੁਹਾਵਰਾ : ਈਨ ਮੰਨ ਲੈਣਾ, ਹਾਰ ਮੰਨ ਲੈਣਾ
–ਗੋਡੇ ਡਾਹੁਣਾ, ਮੁਹਾਵਰਾ : ਨਿੱਠ ਕੇ ਬਹਿਣਾ, ਚੌਕੜੀ ਮਾਰ ਕੇ ਬਹਿਣਾ
–ਗੋਡੇ ਦਮ ਕਰਨਾ, ਮੁਹਾਵਰਾ : ਗਊਆਂ ਨੂੰ ਭੱਜਣ ਤੋਂ ਰੋਕਣ ਲਈ ਉਨ੍ਹਾਂ ਦੇ ਗਲ ਦੇ ਰੱਸੇ ਨੂੰ ਗਿੱਟੇ ਨਾਲ ਬੰਨ੍ਹਣਾ
–ਗੋਡੇ ਦੀ ਛੂਣੀ, (ਲਹਿੰਦੀ) / ਇਸਤਰੀ ਲਿੰਗ : ਗੋਡੇ ਦੀ ਚੱਪਣੀ
–ਗੋਡੇ ਨਿਕਲਣਾ, ਮੁਹਾਵਰਾ : ਕਪੜੇ ਦਾ ਗੋਡਿਆਂ ਤੋ ਫਿਸ ਫਟ ਜਾਣਾ
–ਗੋਡੇ (ਗਿੱਟੇ) ਭੰਨਣਾ, ਮੁਹਾਵਰਾ : ਬਹੁਤ ਮਾਰਨਾ
–ਗੋਡੇ ਭਾਰ, (ਲਹਿੰਦੀ) / ਕਿਰਿਆ ਵਿਸ਼ੇਸ਼ਣ : ਗੋਡਿਆਂ ਪਰਨੇ
–ਗੋਡੇ ਭਿੜਨਾ, ਕਿਰਿਆ ਅਕਰਮਕ : ਕਮਜ਼ੋਰੀ ਕਾਰਨ ਚਲਦਿਆਂ ਚਲਦਿਆਂ ਗੋਡਿਆਂ ਦਾ ਆਪਸ ਵਿੱਚ ਟਕਰਾਉਣਾ
–ਗੋਡੇ ਮੁੱਢ, ਅਵਯ : ਕੋਲ, ਪਾਸ, ਨੇੜੇ
–ਗੋਡੇ ਮੁੱਢ ਆ ਬੈਠਣਾ (ਮੁੱਢ ਬੈਠਣਾ), ਮੁਹਾਵਰਾ : ਦੂਜੇ ਦੇ ਨਾਲ ਜੁੜ ਕੇ ਬੈਠਣਾ, ਕੋਲ ਆ ਕੇ ਬੈਠਣਾ, ਪਨਾਹ ਲੈਣਾ
–ਉੱਠ ਨਾ ਸਕੇ (ਸਕਾਂ) ਫਿੱਟੇ ਮੂੰਹ ਗੋਡਿਆਂ ਦਾ , ਅਖੌਤ : ਜਦ ਕੋਈ ਆਪਣੀ ਕਮਜ਼ੋਰੀ ਦਾ ਦੋਸ਼ ਕਿਸੇ ਦੂਜੇ ਉਤੇ ਥੱਪੇ ਤਾਂ ਕਹਿੰਦੇ ਹਨ
–ਹੱਡ ਗੋਡੇ ਰਹਿ ਜਾਣਾ, ਮੁਹਾਵਰਾ : ਤੁਰਨੋਂ ਰਹਿ ਜਾਣਾ, ਤੁਰਨ ਫਿਰਨ ਦੇ ਕਾਬਲ ਨਾ ਰਹਿਣਾ
–ਦੁਖੇ ਸਿਰ ਬੰਨ੍ਹੋ ਗੋਡਾ, ਅਖੌਤ : ਜਦ ਰੋਗ ਹੋਰ ਹੋਵੇ ਤੇ ਦਾਰੂ ਹੋਰ ਕੀਤਾ ਜਾਵੇ ਤਾਂ ਕਹਿੰਦੇ ਹਨ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 198, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-03-09-12-13-31, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First