ਗੁੜ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੁੜ (ਨਾਂ,ਪੁ) ਗੰਨਿਆਂ ਦੀ ਰਹੁ ਕਾੜ ਕੇ ਬਣਾਇਆ ਮਿੱਠਾ ਪਦਾਰਥ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 50517, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਗੁੜ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੁੜ [ਨਾਂਪੁ] ਗੰਨੇ ਦੇ ਰਸ ਨੂੰ ਕਾੜ੍ਹ ਕੇ ਬਣਾਇਆ ਮਿੱਠਾ ਪਦਾਰਥ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 50492, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਗੁੜ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੁੜ. ਸੰ. ਗੁਡ. ਸੰਗ੍ਯਾ—ਇੱਖ ਦੇ ਰਸ ਨੂੰ ਕਾੜ੍ਹਕੇ ਗੰਡ ਵਿੱਚ ਬਣਾਇਆ ਪਿੰਡ. ਕੰਦਸਿਆਹ. ਗੰਡੋਲ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 50375, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no
ਗੁੜ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਗੁੜ (ਸੰ.। ਸੰਸਕ੍ਰਿਤ ਗੁਡ:) ਗੁੜ ਉਹ ਮਿਠਾ ਜੋ ਗੰਨੇ ਦੇ ਰਸ ਨੂੰ ਅਗ ਪਰ ਉਬਾਲ ਗਾੜ੍ਹਾ ਕਰਕੇ ਰੋੜੀਆਂ ਵੱਟ ਲੈਂਦੇ ਹਨ। ਇਹ ਗੁੜ ਸ਼ਰਾਬ ਬਨਾਨ ਲਈ ਬੀ ਵਰਤੀਂਦਾ ਹੈ। ਯਥਾ-‘ਗੁੜੁ ਕਰਿ ਗਿਆਨੁ ਧਿਆਨੁ ਕਰਿ ਮਹੂਆ ’।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 50293, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਗੁੜ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਗੁੜ, (ਪ੍ਰਾਕ੍ਰਿਤ : गुड; ਸੰਸਕ੍ਰਿਤ : गुड़) \ ਪੁਲਿੰਗ : ਗੰਨੇ ਦੇ ਰਸ ਨੂੰ ਕਾੜ੍ਹ ਕੇ ਬਣਾਈ ਭੇਲੀ ਜਾਂ ਪੇਸੀ
–ਗੁੜ ਕਿਹਾਂ ਮੂੰਹ ਮਿੱਠਾ ਨਹੀਂ ਹੁੰਦਾ, ਅਖੌਤ : ਜ਼ੁਬਾਨੀ ਜਮ੍ਹਾਂ ਖਰਚ ਨਾਲ ਕੁਝ ਨਹੀਂ ਬਣਦਾ, ਅਮਲ ਦੀ ਲੋੜ ਹੈ
–ਗੁੜ ਖਾਣਾ ਗੁਲਗੁਲਿਆਂ ਤੋਂ ਪਰਹੇਜ਼ ਕਰਨਾ, ਅਖੌਤ : ਬੜੀ ਬਾਤ ਕਰਨਾ ਪਰ ਛੋਟੀ ਤੋਂ ਪਰਹੇਜ਼ ਕਰਨਾ, ਬੜੀ ਬਦਨਾਮੀ ਦਾ ਖਿਆਲ ਨਾ ਕਰਨਾ ਛੋਟੀ ਤੋਂ ਪਰਹੇਜ਼ ਕਰਨਾ
–ਗੁੜ ਗਿਲੀ ਰੰਨ ਵਿਗੋਏ : ਛੱਲੀ ਪੂਣੀ ਹਟੀ ਢੋਏ, ਅਖੌਤ : ਕਿਸੇ ਜ਼ੁਬਾਨ ਦੇ ਚਸਕੇ ਦੇ ਮਾਰੇ ਦਾ ਉਜਾੜਾ ਵੇਖ ਕੇ ਆਖਦੇ ਹਨ
–ਗੁੜਗੋਹਾ ਬਣ ਜਾਣਾ, ਮੁਹਾਵਰਾ : ਕੰਮ ਵਿਗੜ ਜਾਣਾ (ਜੀਵਨ ਸਿੰਘ)
–ਗੁੜ ਘਿਓ ਮੈਦਾ ਤੇਰਾ ਜਲ ਫੂਕ ਬਸੰਤਰ ਮੇਰਾ, ਅਖੌਤ : ਖ਼ਰਚ ਉਕਾ ਨਾ ਕਰਨਾ ਤੇ ਭਾਈਵਾਲ ਬਣਨ ਦਾ ਯਤਨ ਕਰਨਾ
–ਗੁੜ ਦਿੱਤੇ ਕੋਈ ਮਰੇ ਤਾਂ ਮੁਹਰਾ ਦੇਣ ਦੀ ਕੀ ਲੋੜ, ਅਖੌਤ : ਜੇ ਆਸਾਨੀ ਨਾਲ ਜਾਂ ਵਡਿਆਇਆਂ ਕਿਸੇ ਤੋਂ ਕੰਮ ਕਢਿਆ ਜਾ ਸਕੇ ਤਾਂ ਔਖਾ ਢੰਗ ਵਰਤਣ ਦੀ ਕੀ ਲੋੜ ਹੈ
–ਗੁੜ ਮੰਡੀ, ਇਸਤਰੀ ਲਿੰਗ : ਉਹ ਥਾਂ ਜਿਥੇ ਗੁੜ ਵਿਕਦਾ ਹੋਵੇ, ਗੁੜ ਦਾ ਬਾਜ਼ਾਰ
–ਗੁੜ ਵਿੱਚ ਰੰਬਾ ਹੋਣਾ, ਮੁਹਾਵਰਾ : ਗਹਿਰੇ ਗੱਫੇ ਮਿਲਣਾ, ਚੰਗੀ ਹਾਲਤ ਵਿੱਚ ਹੋਣਾ, ਚੋਖਾ ਚੰਗਾ ਪਰਾਪਤ ਹੋਣਾ, ਪੰਜੇ ਘਿਉ ਵਿੱਚ ਹੋਣਾ
–ਜੱਟ ਗੁੜ ਨਹੀਂ ਦਿੰਦਾ ਭੇਲੀ ਦੇ ਦਿੰਦਾ ਹੈ, ਅਖੌਤ : ਭਾਵ ਮਾਮੂਲੀ ਕੰਮ ਤੋਂ ਇਨਕਾਰ ਕਰਨਾ ਪਰ ਵੱਡਾ ਕੰਮ ਕਰ ਦੇਣਾ
–ਪਸ਼ੋਰੀ ਗੁੜ, ਪੁਲਿੰਗ : ਗੋਲ ਲੱਡੂ, ਗੁੜ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 497, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-23-04-06-35, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First