ਗੁਫਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੁਫਾ [ਨਾਂਇ] ਪਹਾੜ ਦੀ ਖੋਹ, ਸੁਰੰਗ, ਭੌਰਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7911, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਗੁਫਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੁਫਾ. ਸੰ. ਗੁਹਾ. ਸੰਗ੍ਯਾ—ਕੰਦਰਾ। ੨ ਭੌਰਾ. ਤਹਖ਼ਾਨਾ “ਜਟਾ ਭਸਮ ਲੇਪਨ ਕੀਆ, ਕਹਾ ਗੁਫਾ ਮਹਿ ਬਾਸ.” (ਮਾਰੂ ਕਬੀਰ) ੩ ਭਾਵ—ਅੰਤਹਕਰਣ. “ਇਸ ਗੁਫਾ ਮਹਿ ਅਖੁਟ ਭੰਡਾਰਾ.” (ਮਾਝ ਅ: ਮ: ੩) ੪ ਦੇਹ. ਸ਼ਰੀਰ. “ਹਰਿ ਜੀਉ ਗੁਫਾ ਅੰਦਰਿ ਰਖਿਕੈ ਵਾਜਾ ਪਵਣੁ ਵਜਾਇਆ.” (ਅਨੰਦੁ)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7869, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no
ਗੁਫਾ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਗੁਫਾ (ਸੰ.। ਸੰਸਕ੍ਰਿਤ ਗੁਹਾ। ਪ੍ਰਾਕ੍ਰਿਤ ਗੁਹਾ। ਪੰਜਾਬੀ , ਗੁਜਰਾਤੀ, ਹਿੰਦੀ ਗੁਫਾ) ਉਹ ਡੂੰਘਾ ਤੇ ਹਨੇਰਾ ਥਾਉਂ ਜੋ ਪਹਾੜ ਵਿਚ ਦੂਰ ਤਕ ਅੰਦਰ ਚਲਾ ਗਿਆ ਹੋਵੇ, ਯਾ ਜ਼ਿਮੀਂ ਹੇਠ ਪੁਟਿਆ ਟੋਯਾ, ਜੋ ਕੁਟੀਆ ਦੀ ਸ਼ਕਲ ਦਾ ਹੋਵੇ। ਗੁਫਾ ਅਕਸਰ ਸਾਧੂ ਲੋਕ ਏਕਾਂਤ ਵਾਸਤੇ ਬਨਾਯਾ ਤੇ ਲੱਭਿਆ ਕਰਦੇ ਹਨ। ਕੰਦਰਾ ੨. ਭਾਵ ਵਿਚ ਹਿਰਦੇ ਰੂਪੀ ਗੁਫਾ। ਯਥਾ-‘ਇਸੁ ਗੁਫਾ ਮਹਿ ਅਖੁਟ ਭੰਡਾਰਾ ’ ਭਾਵ ਇਹ ਕਿ ਰਿਦੇ ਗੁਫਾ ਵਿਖੇ ਹੀ ਅਟੋਟ ਭੰਡਾਰਾ ਹੈ। ਕੋਈ ਪੁਛੇ ਕੀ? ਅਗੇ ਲਿਖਿਆ ਹੈ। ‘ਹਰਿ ਅਲਖ ਅਪਾਰਾ’।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 7854, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First