ਗਿਰਵੀ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗਿਰਵੀ [ਵਿਸ਼ੇ] ਗਹਿਣੇ ਰੱਖਿਆ ਹੋਇਆ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2186, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਗਿਰਵੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗਿਰਵੀ. ਫ਼ਾ ਵਿ—ਗਿਰੋ ਰੱਖਿਆ ਹੋਇਆ. ਗਹਿਣੇ ਪਾਇਆ. ਰੇਹਿਨ। ੨ ਨਾਹਣ ਰਾਜ ਦੇ ਇੱਕ ਪਿੰਡ ਦਾ ਨਾਉਂ, ਜੋ ਦਸ਼ਮੇਸ਼ ਦੀ ਆਗ੍ਯਾ ਅਨੁਸਾਰ ਰਾਜਾ ਨੇ ਗੁਲਾਬ ਸਿੰਘ ਅਤੇ ਸ਼੍ਯਾਮ ਸਿੰਘ ਜੀ ਨੂੰ ਗੁਜ਼ਾਰੇ ਲਈ ਦਿੱਤਾ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2110, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no
ਗਿਰਵੀ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Girwi_ਗਿਰਵੀ: ਪੰਜਾਬੀ ਕੋਸ਼ ਅਨੁਸਾਰ ਗਿਰਵੀ ਦਾ ਮਤਲਬ ਹੈ 1. ਗਹਿਣੇ ਰਖਿਆ ਹੋਇਆ, ਰਹਿਨ; 2. ਗਹਿਣੇ, ਉਹ ਚੀਜ਼ ਜਿਹੜੀ ਰਹਿਨ ਰਖੀ ਗਈ ਹੋਵੇ।’’ ਉਸ ਹੀ ਕੋਸ਼ ਵਿਚ ਗਿਰਵੀ ਰਖਣ ਦਾ ਅਰਥ ‘ਕਿਸੇ ਚੀਜ਼ ਜਾਂ ਜਾਇਦਾਦ ਨੂੰ ਕਿਸੇ ਪਾਸ ਰੱਖ ਕੇ ਉਧਾਰ ਲੈਣਾ , ਰਹਿਨ ਕਰਨਾ।’’
ਉਪਰੋਕਤ ਅਨੁਸਾਰ-ਚੁੱਕਵੀਂ ਜਾਂ ਅਚੁੱਕਵੀਂ ਸੰਪਤੀ ਦੋਹਾਂ ਵਿਚੋ ਕੋਈ ਵੀ ਗਿਰਵੀ ਰਖੀ ਜਾ ਸਕਦੀ ਹੈ।
ਸਾਹਿਬ ਨਾਰਾਇਨ ਬਨਾਮ ਰਾਜਧਰ ਵਿਚ ਇਲਾਹਬਾਦ ਉੱਚ ਅਦਾਲਤ (ਏ ਆਈ ਆਰ 1926 ਇਲ. 506) ਅਨੁਸਾਰ ‘‘ਗਿਰਵੀ ਸ਼ਬਦ ਦੇ ਅਰਥ ਬਾਕਬਜ਼ਾ ਜਾਂ ਫਲਉਪਭੋਗ ਰਹਿਨ ਤਕ ਸੀਮਤ ਨਹੀਂ ਕੀਤੇ ਜਾ ਸਕਦੇ।’’
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2083, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First