ਗਾਡੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗਾਡੀ (ਨਾਂ,ਪੁ,ਵਿ) ਗੱਡੇ ਦੇ ਜੂਲੇ ਹੇਠ ਜੁੱਪੇ ਪਸ਼ੂਆਂ ਨੂੰ ਹਿੱਕਣ ਵਾਲਾ ਵਿਅਕਤੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2873, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਗਾਡੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗਾਡੀ. ਸੰਗ੍ਯਾ—ਗੰਤ੍ਰੀ. ਗੱਡੀ. ਬਹਿਲੀ. “ਧੂੜਿਮਣੀ ਗਾਡੀ ਚਾਲਤੀ.” (ਬਸੰ ਨਾਮਦੇਵ) ੨ ਦੇਖੋ, ਗਾਡਨਾ। ੩ ਗੱਡੀ ਹੋਈ. “ਗਾਡੀ ਹੁਇ ਠਾਢੀ ਤਹਿਂ ਐਸੇ.” (ਗੁਪ੍ਰਸੂ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2787, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਗਾਡੀ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਗਾਡੀ (ਸੰ.। ਪੰਜਾਬੀ ਗੱਡ , ਗੱਡਾ , ਗੱਡੀ। ਸੰਸਕ੍ਰਿਤ ਸ਼ਕਟੀ। ਪ੍ਰਾਕ੍ਰਿਤ ਸਗੜ। ਹਿੰਦੀ ਛਕੜਾ। ਮਲੂਮ ਹੁੰਦਾ ਹੈ ਪ੍ਰਾਕ੍ਰਿਤ ਦੇ -ਸਗੜ- ਦਾ -ਸ- ਡਿਗਕੇ ‘ਗਡ’ ਰਹਿ ਗਿਆ, ਜੋ ਪੰਜਾਬੀ ਵਿਚ ਗਡ, ਗਡਾ, ਗਡੀ ਬੋਲੀਦਾ ਹੈ) ੧. ਗੱਡੀ। ਯਥਾ-‘ਧੂੜਿ ਮਣੀ ਗਾਡੀ ਚਾਲਤੀ’।

                     ਦੇਖੋ, ‘ਧੂੜਿ ਮਣੀ’

੨. (ਕ੍ਰਿ.) ਧਸਾਈ, ਦਬਾਈ। ਯਥਾ-‘ਦੇ ਕਰਿ ਗਡਹਾ ਗਾਡੀ’।     

ਦੇਖੋ, ‘ਗਡਹਾ ਗਾਡੀ’


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 2751, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.