ਖੱਡੀ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖੱਡੀ (ਨਾਂ,ਇ) ਜੁਲਾਹੇ ਦੁਆਰਾ ਕੱਪੜਾ ਬੁਣਨ ਵਾਲਾ ਢਾਂਚਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 20074, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਖੱਡੀ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖੱਡੀ [ਨਾਂਇ] ਲੱਕੜੀ ਆਦਿ ਦੀ ਕੱਪੜਾ ਬੁਣਨ ਵਾਲ਼ੀ ਮਸ਼ੀਨ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 20059, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਖੱਡੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖੱਡੀ. ਉਹ ਟੋਆ ਜਿਸ ਵਿੱਚ ਪੈਰ ਲਟਕਾਕੇ ਜੁਲਾਹਾ ਤਾਣੀ ਬੁਣਦਾ ਹੈ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 19950, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-10, ਹਵਾਲੇ/ਟਿੱਪਣੀਆਂ: no
ਖੱਡੀ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ
ਖੱਡੀ : ਕੱਪੜੇ ਬੁਣਨ ਲਈ ਵਰਤੀ ਜਾਣ ਵਾਲੀ ਮਸ਼ੀਨ ਨੂੰ ਖੱਡੀ ਕਿਹਾ ਜਾਂਦਾ ਹੈ। ਲੰਬੇ ਦਾਅ ਵਾਲੇ ਧਾਗਿਆਂ ਨੂੰ ਤਾਣਾ ਅਤੇ ਚੌੜੇ ਰੁਖ ਵਾਲਿਆਂ ਨੂੰ ਪੇਟਾ ਕਿਹਾ ਜਾਂਦਾ ਹੈ। ਤਾਣੇ ਅਤੇ ਪੇਟੇ ਨੂੰ ਆਪਸ ਵਿਚ ਵਲ ਕੇ ਕੱਪੜਾ ਬਣਾਉਣ ਵਾਲੀ ਖੱਡੀ ਵਿਚ ਨਿਮਨ ਲਿਖਤ ਕਾਰਜ ਕਰ ਸਕਣ ਦੀ ਸਮਰੱਥਾ ਹੋਣੀ ਚਾਹੀਦੀ ਹੈ :-
ਤਾਣੇ ਨੂੰ ਨਿਰਧਾਰਤ ਸਮੇਂ ਸਿਰ ਉੱਪਰ ਚੁੱਕਣਾ ਅਤੇ ਥੱਲੇ ਡੇਗਣਾ ਤਾਂ ਜੋ ਪੇਟਾ ਤਾਣੇ ਦੇ ਦੋ ਧਾਗਿਆਂ ਵਿਚ ਫਸ ਜਾਵੇ; ਪੇਟੇ ਨੂੰ ਤਾਣੇ ਦੇ ਦੋ ਧਾਗਿਆਂ ਵਿਚਕਾਰ ਖਿੱਚਣਾ ਤੇ ਫਸਾਉਣਾ; ਪੇਟੇ ਦੇ ਹਰ ਧਾਗੇ ਨੂੰ ਠੀਕ ਥਾਂ ਉੱਤੇ ਕਸਣਾ; ਬੁਣਾਈ ਕਰਦੇ ਸਮੇਂ ਤਾਣੇ ਨੂੰ ਕਸਣਾ ਤੇ ਢਿੱਲਾ ਛੱਡਣਾ; ਬੁਣੇ ਜਾ ਚੁੱਕੇ ਕੱਪੜੇ ਨੂੰ ਪਾਸੇ ਹਟਾਉਣਾ ਤੇ ਇਕੱਠਾ ਕਰਨਾ; ਕੰਨੀ ਨੂੰ ਖਿੱਚਣਾ ਤਾਂ ਜੋ ਕਪੜਾ ਚੌੜੇ ਰੁਖ਼ ਠੀਕ ਰਹੇ ਤੇ ਤਾਣਾ ਖੱਡੀ ਦੇ ਪੱਲੇ ਨੂੰ ਤੋੜ ਨਾ ਦੇਵੇ। ਇਸ ਤੋਂ ਇਲਾਵਾ ਪੇਟੇ ਦਾ ਧਾਗਾ ਖ਼ਤਮ ਹੋਣ ਜਾਂ ਟੁੱਟਣ ਤੇ ਪੇਟੇ ਦਾ ਚਿਮਟਾ ਖੱਡੀ ਨੂੰ ਬੰਦ ਕਰ ਦੇਵੇ ਅਤੇ ਜਦੋਂ ਨਲੀ (ਨਾਲ) ਠੀਕ ਸਥਾਨ ਉੱਤੇ ਲੱਗੇ ਹੋਏ ਬਕਸੇ ਵਿਚ ਨਹੀਂ ਪਹੁੰਚਦੀ ਤਾਂ ਖੱਡੀ ਨੂੰ ਰੋਕਣ ਵਾਲੀ ਮਕੈਨਿਜ਼ਮ ਇਸ ਨੂੰ ਰੋਕ ਦੇਵੇ।
ਆਡੇ-ਦਾਅ ਰੰਗ ਬਰੰਗੀਆਂ ਧਾਰੀਆਂ ਪਾਉਣ ਲਈ ਵੱਖ ਵੱਖ ਰੰਗਾਂ ਵਾਲੀਆਂ ਸ਼ਟਲਾਂ ਲਈ ਵੱਖ ਵੱਖ ਬਕਸੇ ਲੱਗੇ ਹੁੰਦੇ ਹਨ। ਕਈ ਖੱਡੀਆਂ ਵਿਚ ਨਾਲ ਨੂੰ ਇੱਧਰ ਉੱਧਰ ਕਰਨ ਦਾ ਕੰਮ ਖ਼ਾਸ ਕਿਸਮ ਦੀ ਮਕੈਨਿਜ਼ਮ ਵਾਲੇ ਸਵੈ-ਚਾਲਿਤ ਯੰਤਰ ਕਰਦੇ ਹਨ। ਜਦੋਂ ਇਕ ਜੁਲਾਹੇ ਨੂੰ ਇਕੋ ਸਮੇਂ ਕਈ ਖੱਡੀਆਂ ਉੱਤੇ ਕੰਮ ਕਰਨਾ ਹੁੰਦਾ ਹੈ ਤਾਂ ਤਾਣਾ ਟੁੱਟ ਜਾਣ ਦੀ ਹਾਲਤ ਵਿਚ ਖੱਡੀ ਨੂੰ ਰੋਕਣ ਵਾਲੇ ਯੰਤਰ ਦਾ ਲੱਗਾ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ।
ਖੱਡੀ ਤੋਂ ਇਲਾਵਾ ਤਾਣੇ ਅਤੇ ਪੇਟੇ ਦੇ ਧਾਗਿਆਂ ਨੂੰ ਤਿਆਰ ਕਰਨ ਵਾਲੀਆਂ ਮਸ਼ੀਨਾਂ ਵੀ ਲੱਗੀਆਂ ਹੁੰਦੀਆਂ ਹਨ। ਤਾਣੇ ਵਾਲੇ ਧਾਗੇ ਨੂੰ ਮੁੜ ਛੋਟੀਆਂ ਰੀਲਾਂ ਤੋਂ ਵੱਡੀਆਂ ਰੀਲਾਂ ਉੱਤੇ ਵਲੇਟਿਆ ਜਾਂਦਾ ਹੈ ਤਾਂ ਜੋ ਧਾਗੇ ਨੂੰ ਲੋੜੀਂਦੀ ਮੋਟਾਈ ਵਿਚ ਵੱਟ ਕੇ ਖੱਡੀ ਉੱਤੇ ਬੁਣਨਯੋਗ ਬਣਾਇਆ ਜਾ ਸਕੇ।
ਉਪਰੋਕਤ ਵਿਚੋਂ ਪਹਿਲੇ ਅੱਧ ਕਾਰਜਾਂ ਦੀ ਵਿਆਖਿਆ ਚਿੱਤਰ (1) ਵਿਚ ਕੀਤੀ ਗਈ ਹੈ। ਬੁਣਤੀ ਕਰਨ ਲਈ ਤਾਣੇ ਵਾਲੇ ਧਾਗਿਆਂ ਨੂੰ ਰੱਛ ਜਾਂ ਕੰਘੀ ਜਾਂ ਕਰਘਾਂ ਦੀ ਸਹਾਇਤਾ ਨਾਲ ਕ੍ਰਮਵਾਰ ਉਪਰ ਥੱਲੇ ਕਰਕੇ ਪੇਟੇ ਵਾਲੀ ਨਾਲ ਨੂੰ ਵਿਚੋਂ ਦੀ ਲੰਘਾਇਆ ਜਾਂਦਾ ਹੈ ਅਤੇ ਪੋਲੇ ਨਾਲ ਠੋਕਿਆ ਜਾਂਦਾ ਹੈ। ਮੱਧਵਰਤੀ ਭੌਣੀਆਂ ਜਾਂ ਭਾਰ ਬੰਨ੍ਹ ਕੇ ਬੁਣੇ ਹੋਏ ਕੱਪੜੇ ਨੂੰ ਸਰਕਾਇਆ ਜਾਂਦਾ ਹੈ ਜਿਸ ਨਾਲ ਕੱਪੜੇ ਵਿਚ ਤਣਾਉ ਵੀ ਬਣਿਆ ਰਹਿੰਦਾ ਹੈ ਅਤੇ ਕੱਪੜਾ ਸਰਕਦਾ ਵੀ ਰਹਿੰਦਾ ਹੈ।
ਕੱਪੜਾ ਉਦਯੋਗ ਵਿਚ ਸਭ ਤੋਂ ਪਹਿਲਾਂ ਹੱਥ ਖੱਡੀ ਦਾ ਉਪਯੋਗ ਕੀਤਾ ਗਿਆ।
ਹੱਥ ਖੱਡੀ –– ਸਤਾਰ੍ਹਵੀਂ ਸਦੀ ਤੋਂ ਅਠਾਰ੍ਹਵੀਂ ਸਦੀ ਦੇ ਅੱਧ ਤੱਕ ਖੱਡੀ ਦੇ ਡੀਜ਼ਾਈਨ ਵਿਚ ਅਨੇਕਾਂ ਸੁਧਾਰ ਹੋਏ ਅਤੇ ਅਨੇਕਾਂ ਕਿਸਮ ਦੀਆਂ ਖੱਡੀਆਂ ਹੋਂਦ ਵਿਚ ਆਈਆਂ। ਸੰਨ 1733 ਵਿਚ ਜਾੱਨ ਕੇ. ਦੁਆਰਾ ਸੁਝਾਈ ਗਈ ‘ਨਾਲ’ ਅਤੇ ਬਾਅਦ ਵਿਚ ਜੈਕਵਾਰਡ ਮਸ਼ੀਨ ਅਤੇ ਬਹੁ-ਨਾਲ ਬਕਸਿਆਂ ਆਦਿ ਦੀ ਵਰਤੋਂ ਨੇ ਹੱਥ-ਖੱਡੀ ਵਿਚ ਕਈ ਸੁਧਾਰ ਕੀਤੇ। ਯੂਰਪ ਵਿਚ ਇਕ ਅਜਿਹੀ ਖੱਡੀ ਵਰਤੀ ਜਾਂਦੀ ਹੈ ਜਿਸ ਵਿਚ ਇਕ ਫ਼ਰੇਮ ਤੇ ਕਸੀਆਂ ਗੋਲ ਛੜਾਂ ਉੱਤੇ ਤਾਣੇ ਨੂੰ ਕਸਿਆ ਜਾਂਦਾ ਹੈ (ਚਿੱਤਰ 2)।
ਛੋਟੀਆਂ ਹੱਥ ਖੱਡੀਆਂ ਵਿਚ ਬੁਣਨ ਲਈ ਰੱਛ ਵਰਤੇ ਜਾਂਦੇ ਹਨ ਪਰ ਵੱਡੀਆਂ ਹੱਥ ਖੱਡੀਆਂ ਲਈ ਜੈਕਵਾਰਡ ਮਸ਼ੀਨ ਦਾ ਉਪਯੋਗ ਕੀਤਾ ਜਾਂਦਾ ਹੈ। ਇਕ ਰੱਛ ਵਿਚ 2 ਤੋਂ 24 ਤੱਕ ਲੱਠਾਂ ਵਰਤੀਆਂ ਜਾਂਦੀਆਂ ਹਨ ਪਰ ਇਨ੍ਹਾਂ ਦੀ ਗਿਣਤੀ ਤਾਣੇ ਦੇ ਧਾਗਿਆਂ ਦੀ ਗਿਣਤੀ ਦੇ ਬਰਾਬਰ ਹੋਣੀ ਚਾਹੀਦੀ ਹੈ। ਰੱਛਾਂ ਦੀ ਗਿਣਤੀ ਇਕ ਜਾਂ ਫਿਰ ਬੁਣਤੀ ਦੇ ਡੀਜ਼ਾਈਨ ਮੁਤਾਬਕ ਵੱਧ ਵੀ ਹੋ ਸਕਦੀ ਹੈ ਅਤੇ ਛੱਲਿਆਂ ਵਿਚ ਲੰਘਣ ਵਾਲੇ ਧਾਗਿਆਂ ਦੀ ਗਿਣਤੀ ਪਹਿਲਾਂ ਹੀ ਨਿਰਧਾਰਿਤ ਕੀਤੀ ਹੁੰਦੀ ਹੈ। ਉਪਰਲੀਆਂ ਸ਼ਾਫ਼ਟਾਂ ਪੁੱਲੀਆਂ ਜਾਂ ਲੀਵਰਾਂ ਦੀ ਸਹਾਇਤਾ ਨਾਲ ਲਟਕਾਈਆਂ ਹੁੰਦੀਆਂ ਹਨ ਜਦੋਂ ਕਿ ਹੇਠਲੀਆਂ ਸ਼ਾਫਟਾਂ ਫ਼ਰਸ਼ ਦੇ ਨੇੜੇ ਪੈਡਲ ਨਾਲ ਜੋੜੀਆਂ ਹੁੰਦੀਆਂ ਹਨ। ਖੱਡੀ ਉੱਤੇ ਕੰਮ ਕਰਨ ਵਾਲਾ ਕਾਮਾ ਇਸ ਪੈਡਲ ਨੂੰ ਬੁਣਤੀ ਅਤੇ ਰੱਛ ਵਿਚ ਦੀ ਤਾਣਾ ਲੰਘਾਉਣ ਦੀ ਕਿਰਿਆ ਅਨੁਸਾਰ ਦਬਾਉਂਦਾ ਰਹਿੰਦਾ ਹੈ। ਜਦੋਂ ਪੈਡਲ ਨੂੰ ਦਬਾਇਆ ਜਾਂਦਾ ਹੈ ਤਾਂ ਘੱਟੋ ਘੱਟ ਸ਼ਾਫ਼ਟਾਂ ਦਾ ਇਕ ਜੋੜਾ ਬਾਕੀਆਂ ਤੋਂ ਉੱਪਰ ਉਠ ਜਾਂਦਾ ਹੈ ਅਤੇ ਤਾਣੇ ਦੇ ਅੱਧੇ ਧਾਗੇ ਢਿੱਲੇ ਹੋ ਜਾਂਦੇ ਹਨ ਅਤੇ ਅੱਧੇ ਕਸੇ ਜਾਂਦੇ ਹਨ ਤਾਂ ਜੋ ਨਾਲ ਵਿਚੋਂ ਦੀ ਲੰਘ ਸਕੇ। ਪੋਲਾ ਇਕ ਅਜਿਹਾ ਯੰਤਰ ਹੈ ਜਿਸ ਦੀ ਸਹਾਇਤਾ ਨਾਲ ਪੇਟੇ ਨੂੰ ਢੋਹਿਆ ਜਾਂਦਾ ਹੈ ਤਾਂ ਜੋ ਤਾਣਾ ਤੇ ਪੇਟਾ ਇਕ ਦੂਜੇ ਨਾਲ ਕੱਸੇ ਜਾਣ ਅਤੇ ਇਹ ਨਾਲ ਨੂੰ ਇਕ ਸਿਰੇ ਤੋਂ ਦੂਜੇ ਸਿਰੇ ਤੱਕ ਲੈ ਜਾਣ ਵਿਚ ਸਹਾਇਤਾ ਵੀ ਕਰਦਾ ਹੈ (ਚਿੱਤਰ 3)।
ਤਾਣੇ ਅਤੇ ਪੇਟੇ ਦਾ ਜਾਲ ਬਣਾਉਣ ਲਈ ਪੈਡਲ ਨੂੰ ਇਕ ਪੈਰ ਨਾਲ ਦਬਾਇਆ ਜਾਂਦਾ ਹੈ ਅਤੇ ਲੱਕੜ ਦੀ ਫੱਟੀ ਨੂੰ ਪਿੱਛੇ ਵੱਲ ਸਰਕਾਇਆ ਜਾਂਦਾ ਹੈ ਤਾਂ ਜੋ ਤਾਣੇ-ਬਾਣੇ ਦਾ ਲੋੜੀਂਦਾ ਭਾਗ ਰੱਛ ਦੇ ਸਾਹਮਣੇ ਆ ਜਾਵੇ ਅਤੇ ਦਬੇ ਹੋਏ ਧਾਗੇ ਪਟੜੀ ਉੱਤੇ ਲੱਗ ਜਾਣ ਅਤੇ ਨਾਲ ਦੇ ਲੰਘਣ ਲਈ ਰਸਤਾ ਬਣ ਜਾਵੇ। ਡੰਡਾ ਖਿੱਚਣ ਨਾਲ ਪਿਕਟ ਨਾਲ ਬੰਨ੍ਹਿਆ ਹੋਇਆ ਧਾਗਾ ਕਸਿਆ ਜਾਂਦਾ ਹੈ ਜਿਸ ਕਰਕੇ ਨਾਲ ਇਕ ਬਕਸੇ ਤੋਂ ਦੂਜੇ ਬਕਸੇ ਵਿਚ ਚਲੀ ਜਾਂਦੀ ਹੈ। ਪਟੜੀ ਨੂੰ ਅੱਗੇ ਵਲ ਸਰਕਾ ਕੇ, ਰੱਛ ਨਾਲ ਪੇਟੇ ਨੂੰ ਰੋਕਿਆ ਜਾਂਦਾ ਹੈ। ਫਿਰ ਪੈਡਲ ਦਬਾਉਣ ਨਾਲ ਤਾਣੇ ਦੇ ਅਗਲੇ ਭਾਗ ਦੇ ਵਿਚ ਦੀ ਨਾਲ ਲੰਘਦੀ ਹੈ ਅਤੇ ਪੇਟੇ ਵਾਲਾ ਧਾਗਾ ਦੋ ਤਾਣੇ ਦੇ ਧਾਗਿਆਂ ਵਿਚ ਦੀ ਵਲ ਖਾ ਕੇ ਮੁੜ ਅਗਲੀ ਬੁਣਤੀ ਲਈ ਤਿਆਰ ਹੋ ਜਾਂਦਾ ਹੈ।
ਜਦੋਂ ਪੇਟੇ ਵਿਚ ਰੰਗਦਾਰ ਧਾਰੀਆਂ ਪਾਉਣੀਆਂ ਹੋਣ ਤਾਂ ਨਾਲਾਂ ਦੀ ਗਿਣਤੀ ਪੇਟੇ ਦੇ ਰੰਗਾਂ ਜਿੰਨੀ ਰਖੀ ਜਾਂਦੀ ਹੈ।
ਡਰਾਅ-ਲੂਮ –– ਮਹੱਤਵਪੂਰਨ ਤਬਦੀਲੀਆਂ ਪਹਿਲਾਂ ਡਰਾਅ-ਲੂਮ ਵਿਚ ਵੇਖੀਆਂ ਗਈਆਂ ਜਿਥੇ ਤਾਣੇ ਦੇ ਧਾਗਿਆਂ ਨੂੰ ਇਸ ਤਰ੍ਹਾਂ ਵੱਖਰੇ ਵੱਖਰੇ ਧਾਗਿਆਂ ਨਾਲ ਨਿਯੰਤਰਤ ਕੀਤਾ ਜਾਂਦਾ ਸੀ ਕਿ ਜਦੋਂ ਵੀ ਲੋੜ ਪਵੇ ਤਾਂ ਲੋੜੀਂਦੇ ਭਾਗ ਨੂੰ ਉੱਪਰ ਚੁੱਕਿਆ ਜਾ ਸਕੇ। ਹਰ ਇਕ ਧਾਗੇ ਦੇ ਹੇਠਲੇ ਸਿਰੇ ਨਾਲ ਭਾਰ ਲਟਕਾਇਆ ਹੁੰਦਾ ਸੀ ਅਤੇ ਇਸ ਭਾਰ ਤੋਂ ਕੁਝ ਕੁ ਸੈਂ. ਮੀ. ਉੱਪਰ ਤਾਣੇ ਦੇ ਧਾਗਿਆਂ ਉੱਤੇ ਨਿਯੰਤਰਣ ਕਰਨ ਲਈ ਬਕਤਰ ਕਸਿਆ ਹੁੰਦਾ ਸੀ। ਬਕਤਰਾਂ ਵਾਲੇ ਕੰਘੀ ਫੱਟੇ ਵਿਚੋਂ ਦੀ ਧਾਗੇ ਲੰਘਦੇ ਹਨ ਅਤੇ ਤਾਣੇ ਦੇ ਧਾਗੇ ਰੱਛ ਦੇ ਆਪਣੇ ਸੁਰਾਖ਼ਾਂ ਦੇ ਸਾਹਮਣੇ ਹੁੰਦੇ ਹਨ। ਹਰ ਇਕ ਧਾਗੇ ਦਾ ਸਿਰਾ ਮੁਸਾਮਦਾਰ ਲੱਕੜ ਦੇ ਹੇਠਲੇ ਫੱਟੇ ਵਿਚ ਦੀ ਲੰਘਕੇ ਝਿਰੀਆਂ ਵਾਲੀ ਭੌਣੀ ਉੱਤੋਂ ਦੀ ਲੰਘਦਾ ਹੈ ਜਿਹੜਾ ਧਾਗੇ ਦੇ ਸਿਰੇ ਉੱਤੇ ਲੱਗੇ ਛੱਲੇ ਵਿਚੋਂ ਦੀ ਹੋ ਕੇ ਖਿਤਿਜੀ ਦਿਸ਼ਾ ਵਿਚ ਜਾਂਦਾ ਹੋਇਆ ਖੱਡੀ ਦੀ ਛੱਤ ਨਾਲ ਲੱਗੀ ਛੜ ਨਾਲ ਬੰਨ੍ਹਿਆ ਹੁੰਦਾ ਹੈ। ਇਸੇ ਤਰ੍ਹਾਂ ਫ਼ਰਸ਼ ਦੇ ਨਾਲ ਲਗਦੀ ਇਕ ਹੋਰ ਛੜ ਨਾਲ ਧਾਗੇ ਬੰਨ੍ਹੇ ਹੁੰਦੇ ਹਨ। ਇਕ ਸੌ ਤੋਂ ਕਈ ਹਜ਼ਾਰ ਤੱਕ ਛੱਲੇ ਅਤੇ ਧਾਗਿਆਂ ਲਈ ਇਕੋ ਰੱਛ ਦਾ ਪ੍ਰਯੋਗ ਕੀਤਾ ਜਾਂਦਾ ਹੈ।
ਜੈਕਵਾਰਡ ਮਸ਼ੀਨ –– ਖੱਡੀ ਨਾਲ ਵਰਤੀ ਜਾਣ ਵਾਲੀ ਇਹ ਸਭ ਤੋਂ ਮਹੱਤਵਪੂਰਨ ਮਸ਼ੀਨ ਹੈ। ਇਸ ਇਕੱਲੇ ਉਪਕਰਣ ਨੇ ਕੁੰਡਲੀਆਂ, ਭੌਣੀਆਂ ਅਤੇ ਡਰਾਅ-ਬੁਆਏ ਦੀ ਥਾਂ ਲੈ ਲਈ ਹੈ। ਸੰਨ 1725 ਵਿਚ ਬੇਜੀਲੇ ਬਾਊਚੈਨ ਨੇ ਨਮੂਨੇ ਦੀ ਚੋਣ ਲਈ ਕੁੰਡਲੀਆਂ ਦੇ ਗੁੱਛਿਆਂ ਦੀ ਥਾਂ ਨਿਰੰਤਰ ਲੰਬਾਈ ਵਾਲੇ ਕਾਗਜ਼ ਦੀ ਵਰਤੋਂ ਕੀਤੀ। ਸੰਨ 1728 ਵਿਚ ਐੱਮ. ਫਾਲਕਨ ਨੇ ਇਕ ਮਸ਼ੀਨ ਬਣਾਈ, ਜਿਸਨੂੰ ਜੈਕਵਾਰਡ ਮਸ਼ੀਨ ਕਿਹਾ ਜਾਂਦਾ ਸੀ। ਇਹ ਮਸ਼ੀਨ ਮੁਸਾਮਦਾਰ ਕਾਰਡਾਂ ਦੁਆਰਾ ਵਰਤੋਂ ਵਿਚ ਲਿਆਈ ਜਾਂਦੀ ਹੈ ਪਰ ਫਿਰ ਵੀ ਕਾਰਡਾਂ ਨੂੰ ਇਕੱਠਾ ਕਰਨ ਲਈ ਇਕ ਡਰਾਅ-ਬੁਆਏ ਦੀ ਲੋੜ ਪੈਂਦੀ ਸੀ। ਸੰਨ 1745 ਵਿਚ ਜੈਕੂਅਸ-ਡੀ-ਵਾਊਕੈਨਸਨ ਨੇ ਬੇਜ਼ੀਲੇ ਬਾਊਚੈਨ ਦੇ ਕਾਗਜ਼ ਦੀ ਨਿਰੰਤਰ ਪੱਟੀ ਅਤੇ ਫਾਲਕਨ ਦੀ ਮਕੈਨਿਜ਼ਮ ਨੂੰ ਇਕੱਠਾ ਕਰ ਦਿੱਤਾ ਅਤੇ ਮਸ਼ੀਨ ਨੂੰ ਉਸ ਥਾਂ ਉੱਤੇ ਕਸਿਆ ਜਿਸ ਥਾਂ ਤੇ ਪਹਿਲਾਂ ਬਕਸੇ ਕਸੇ ਹੋਏ ਹੁੰਦੇ ਸਨ ਅਤੇ ਅਜਿਹੀ ਮਕੈਨਿਜ਼ਮ ਦੀ ਖੋਜ ਕੀਤੀ ਤਾਂ ਜੋ ਇਹ ਇਕ ਥਾਂ ਤੋਂ ਹੀ ਚਲਾਈ ਜਾ ਸਕੇ।
ਜੈਕਵਾਰਡ ਮਸ਼ੀਨ ਵਿਚ ਤਾਣੇ ਦੇ ਧਾਗੇ ਉੱਪਰ ਉੱਠਣ ਵਾਲੀਆਂ ਤਾਰਾਂ (ਹੁੱਕਾਂ) ਨਾਲ ਉੱਪਰ ਚੁੱਕੇ ਜਾਂਦੇ ਹਨ (ਚਿੱਤਰ 4)।
ਸੂਈਆਂ ਦੀਆਂ ਖਿਤਿਜੀ ਲੜੀਆਂ ਦੇ ਨਾਲ ਹਰ ਇਕ ਨੀਡਲ ਲਈ ਕੁੰਡਲੀ ਅਤੇ ਕਰੈਂਕ ਲੱਗੀ ਹੁੰਦੀ ਹੈ, ਜਦੋਂ ਕਿ ਕੁੰਡਲੀ ਹੁੱਕ ਵਿਚ ਫਸਦੀ ਹੈ (ਸੂਈ ਦਾ ਚਿੱਤਰ, ਚਿੱਤਰ 4 ਵਿਚ ਜੈਕਵਾਰਡ ਮਸ਼ੀਨ ਦੇ ਹੇਠਲੇ ਪਾਸੇ ਦਿੱਤਾ ਹੈ)। ਇਕ ਜੈਕਵਾਰਡ ਮਸ਼ੀਨ ਵਿਚ 100 ਤੋਂ 1200 ਤੱਕ ਹੁੱਕਾਂ ਅਤੇ ਸੂਈਆਂ ਹੁੰਦੀਆਂ ਹਨ। ਇਕੋਂ ਹੀ ਖੱਡੀ ਉੱਤੇ ਇਕ ਜਾਂ ਦੋ ਮਸ਼ੀਨਾਂ ਲੱਗੀਆਂ ਹੁੰਦੀਆਂ ਹਨ।
ਪਾਵਰ-ਲੂਮ –– ਖੱਡੀ ਦੇ ਵੱਖ ਵੱਖ ਹਿੱਸਿਆਂ ਉੱਤੇ ਇਕੋ ਹੀ ਥਾਂ ਤੋਂ ਨਿਯੰਤਰਣ ਕਰਨ ਲਈ ਸਤਾਰ੍ਹਵੀਂ ਸਦੀ ਦੇ ਮੁੱਢ ਵਿਚ ਬਹੁਤ ਘੱਟ ਯਤਨ ਕੀਤੇ ਗਏ। ਸੰਨ 1661 ਵਿਚ ਡੈਂਜ਼ਿਗ ਵਿਖੇ ਇਕ ਖੱਡੀ ਲਗਾਈ ਗਈ ਜਿਹੜੀ ਕਿ ਬਿਨਾਂ ਕਿਸੇ ਮਨੁੱਖੀ ਸਹਾਇਤਾ ਦੇ ਇਕੋ ਸਮੇਂ ਚਾਰ ਤੋਂ ਛੇ ਤੱਕ ਤਾਣਿਆਂ ਉੱਤੇ ਦਿਨ ਰਾਤ ਕੱਪੜਾ ਬੁਣ ਸਕਦੀ ਸੀ। ਇਸ ਦਾ ਨਾਂ ਸ਼ਾਇਦ ਰਿਬਨ ਲੂਮ ਸੀ। ਪੋਲੈਂਡ ਵਿਚ ਇਸ ਖੱਡੀ ਦੀ ਵਰਤੋਂ ਉੱਤੇ ਪਾਬੰਦੀ ਲਗਾ ਦਿੱਤੀ ਗਈ ਕਿਉਂਕਿ ਇਸ ਨਾਲ ਹਾਦਸੇ ਹੋਣ ਦੀ ਸੰਭਾਵਨਾ ਵਧੇਰੇ ਸੀ ਅਤੇ ਇਸ ਦੇ ਖੋਜੀ ਨੂੰ ਸਤਾ ਕੇ ਅੰਤ ਡੋਬ ਦਿੱਤਾ ਗਿਆ। ਫ਼ਰਾਂਸ ਦੇ ਇਕ ਜਲ-ਸੈਨਾ ਅਫ਼ਸਰ ਐੱਮ. ਡੀ. ਜੀਨਜ਼ ਨੇ 1678 ਵਿਚ ਇਕ ਮਸ਼ੀਨ ਦੀ ਕਾਢ ਕੱਢੀ ਜਿਸ ਵਿਚ ਫੱਟੇ ਅਤੇ ਰੱਛ ਨੂੰ ਕੈਮ ਦੀ ਸਹਾਇਤਾ ਨਾਲ ਨਿਯੰਤਰਣ ਕਰਕੇ ਚਲਾਇਆ ਜਾਂਦਾ ਸੀ ਅਤੇ ਸਪਰਿੰਗ ਅਤੇ ਨਾਲ ਨੂੰ ਕੈਰੀਅਰ ਦੀ ਸਹਾਇਤਾ ਨਾਲ ਚਲਾਇਆ ਜਾਂਦਾ ਸੀ। ਸੰਨ 1745 ਦੇ ਅੰਤ ਵਿਚ ਐੱਮ. ਵਾਊਕੇਨਸਨ ਨੇ ਸਵੈ-ਚਾਲਿਤ ਖੱਡੀ ਤਿਆਰ ਕੀਤੀ ਜਿਸ ਉੱਤੇ ਜੈਕਵਾਰਡ ਮਸ਼ੀਨ ਲੱਗੀ ਹੋਈ ਸੀ ਅਤੇ ਜੀਨਜ਼ ਨਾਲ ਕੈਰੀਅਰ ਦਾ ਵੀ ਪ੍ਰਯੋਗ ਕੀਤਾ ਗਿਆ ਸੀ।
ਅਠਾਰ੍ਹਵੀਂ ਸਦੀ ਦੇ ਅੰਤ ਵਿਚ ਜਦੋਂ ਆਰਕਰਾਈਟ ਦੇ ਪੇਟੈਂਟ ਦੀ ਮਿਆਦ ਖ਼ਤਮ ਹੋਈ ਤਾਂ ਕੱਪੜੇ ਦੇ ਅਨੇਕ ਕਾਰਖਾਨੇ ਹੋਂਦ ਵਿਚ ਆਏ ਤਾਂ ਜੋ ਇਥੇ ਪੈਦਾ ਹੋਣ ਵਾਲੇ ਸੂਤ ਨੂੰ ਬਾਹਰ ਭੇਜਣ ਤੋਂ ਬਚਾਇਆ ਜਾ ਸਕੇ। ਉਦਯੋਗਪਤੀ ਵੀ ਇਸ ਗੱਲ ਨੂੰ ਅਸੰਭਵ ਮੰਨਦੇ ਸਨ ਕਿ ਜਿੰਨਾ ਸੂਤ ਤਿਆਰ ਹੁੰਦਾ ਹੈ ਉਸ ਸਾਰੇ ਦਾ ਕੱਪੜਾ ਬਣਾਉਣਾ ਔਖਾ ਸੀ। ਇੰਗਲੈਂਡ ਦੇ ਗਿਰਜਾ ਘਰ ਦੇ ਇਕ ਪਾਦਰੀ ਡਾ. ਐਡਮੰਡ ਕਾਰਟਰਾਈਟ ਨੇ ਆਪਣਾ ਧਿਆਨ ਮਸ਼ੀਨਾਂ ਨਾਲ ਕੱਪੜਾ ਬੁਣਨ ਵਲ ਮੋੜਿਆ। ਸੰਨ 1785 ਵਿਚ ਡਾ. ਕਾਰਟਰਾਈਟ ਨੇ ਪਹਿਲੀ ਪਾਵਰਲੂਮ ਪੇਟੈਂਟ ਕਰਵਾਈ ਪਰੰਤੂ ਇਹ ਠੀਕ ਤਰ੍ਹਾਂ ਕੰਮ ਨਾ ਕਰ ਸਕੀ। ਅਗਲੇ ਸਾਲ ਇਸ ਨੇ ਇਕ ਹੋਰ ਪਾਵਰ ਲੂਮ ਪੇਟੈਂਟ ਕਰਵਾਈ ਜਿਸ ਨੇ ਨਵੇਂ ਖੋਜੀਆਂ ਲਈ ਸੇਧ ਦਾ ਕੰਮ ਕੀਤਾ। ਇਸ ਨੇ ਡੈਨਕਾਸਟਰ ਵਿਖੇ ਇਸ ਮਸ਼ੀਨ ਨਾਲ ਕੱਪੜੇ ਦਾ ਉਤਪਾਦਨ ਸ਼ੁਰੂ ਕੀਤਾ ਅਤੇ ਜਿਵੇਂ ਜਿਵੇਂ ਇਸ ਦੀਆਂ ਉਣਤਾਈਆਂ ਦਾ ਗਿਆਨ ਹੁੰਦਾ ਗਿਆ ਉਵੇਂ ਉਵੇਂ ਇਹ ਉਨ੍ਹਾਂ ਨੂੰ ਦੂਰ ਕਰਨ ਦੇ ਉਪਰਾਲੇ ਕਰਦਾ ਰਿਹਾ। ਖੱਡੀ ਦੀ ਪਟੜੀ ਨੂੰ ਵੱਖ ਵੱਖ ਸਮੇਂ ਹਿਲਾਉਣ ਲਈ ਕਰੈਂਕ ਅਤੇ ਕੈਮਾ ਦਾ ਪ੍ਰਯੋਗ ਕੀਤਾ। ਸੰਨ 1792 ਵਿਚ ਡਾ. ਕਾਰਟਰਾਈਟ ਨੇ ਕੱਪੜਾ ਬੁਣਨ ਦੀ ਮਸ਼ੀਨ ਦਾ ਅੰਤਮ ਪੇਟੈਂਟ ਹਾਸਲ ਕੀਤਾ। ਇਸ ਖੱਡੀ ਵਿਚ ਚੈੱਕ ਅਤੇ ਧਾਰੀਦਾਰ ਕੱਪੜਾ ਬੁਣਨ ਲਈ ਕਈ ਨਾਲ-ਬਕਸਿਆਂ ਦਾ ਇਕੱਠਾ ਪ੍ਰਯੋਗ ਕੀਤਾ ਜਾਂਦਾ ਸੀ। ਪਰ ਇਸ ਦੀਆਂ ਸਾਰੀਆਂ ਕੋਸ਼ਿਸ਼ਾਂ ਬੇਕਾਰ ਗਈਆਂ ਕਿਉਂਕਿ ਇਹ ਤਾਣੇ ਨੂੰ ਆਕਾਰ ਬੱਧ ਕਰਨ ਵਿਚ ਸਫ਼ਲ ਨਾ ਹੋ ਸਕਿਆ। ਸੰਨ 1803 ਵਿਚ ਵਿਲੀਅਮ ਰੈਡਕਲਿਫ ਅਤੇ ਉਸ ਦੇ ਸਾਥੀ ਟਾਮਸ ਜਾਨਸਨ ਦੇ ਥੀਮ ਵਾਰਪਰ ਅਤੇ ਡਰੈਸਿੰਗ ਸਾਈਜ਼ਿੰਗ ਮਸ਼ੀਨਾਂ ਦੀ ਖੋਜ ਕਰਕੇ ਇਸ ਔਕੜ ਨੂੰ ਹੱਲ ਕੀਤਾ।
ਲਗਭਗ ਹੋਰ 30 ਸਾਲਾਂ ਤੱਕ ਪਾਵਰ ਰੂਮ ਨੂੰ ਔਕੜਾਂ ਵਿਚੋਂ ਦੀ ਲੰਘਣਾ ਪਿਆ। ਕੱਪੜਾ ਉਦਯੋਗ ਦੇ ਅਨੇਕ ਮਜ਼ਦੂਰ ਇਨ੍ਹਾਂ ਖੱਡੀਆਂ ਉੱਤੇ ਕੰਮ ਕਰਨ ਲਈ ਤਿਆਰ ਨਹੀਂ ਸਨ, ਘਰਾਂ ਵਿਚ ਆਪਣੀ ਮਰਜ਼ੀ ਨਾਲ ਕੰਮ ਕਰਨ ਵਾਲੇ ਮਜ਼ਦੂਰ ਕਈ ਕਈ ਘੰਟਿਆਂ ਤੱਕ ਫ਼ੈਕਟਰੀਆਂ ਵਿਚ ਸਖ਼ਤ ਮਿਹਨਤ ਕਰਨ ਤੋਂ ਤੰਗ ਆ ਕੇ ਨੌਕਰੀਆਂ ਨਹੀਂ ਸਨ ਕਰਦੇ ਪਰ ਫਿਰ ਵੀ ਕੱਪੜਾ ਉਦਯੋਗ ਵਿਚ ਛੇਤੀ ਛੇਤੀ ਅਨੇਕ ਸੁਧਰ ਹੁੰਦੇ ਗਏ ਅਤੇ ਛੇਤੀ ਹੀ ਇਸ ਨੇ ਅਜੋਕਾ ਰੂਪ ਧਾਰਨ ਕਰ ਲਿਆ। ਲੱਕੜ ਦੇ ਫ਼ਰੇਮ ਅਤੇ ਦੂਜੇ ਹਿੱਸਿਆਂ ਦੀ ਥਾਂ ਲੋਹੇ ਦੇ ਪੁਰਜ਼ੇ ਤੇ ਫ਼ਰੇਮ ਦਾ ਪ੍ਰਯੋਗ ਕਰਨ ਵਾਲਾ ਪਾਵਰ-ਲੂਮ ਸਾਧਾਰਨ ਖੱਡੀ ਨਾਲੋਂ ਵਧੇਰੇ ਮਜ਼ਬੂਤ ਬਣ ਗਈ।
ਇਕ ਆਧੁਨਿਕ ਪਾਵਰ ਲੂਮ ਦੀ ਲੰਬਾਤਮਕ ਕਾਟ ਚਿੱਤਰ (5) ਵਿਚ ਵਿਖਾਈ ਗਈ ਹੈ।
ਸਮਾਲਵੇਅਰ ਲੂਮ –– ਇਹ ਖੱਡੀ ਕਾਫ਼ੀ ਸਮੇਂ ਤੋਂ ਮਨੁੱਖੀ ਸ਼ਕਤੀ ਦੁਆਰਾ ਚਲਾਈ ਜਾਂਦੀ ਸੀ ਪਰ ਡਾ. ਕਾਰਟਰਾਈਟ ਦੀ ਖੋਜ ਤੋਂ ਵੀ ਲਗਭਗ ਇਕ ਸੌ ਸਾਲ ਪਹਿਲਾਂ ਇਸ ਨੂੰ ਸ਼ਕਤੀ ਨਾਲ ਚਲਾਇਆ ਜਾਣ ਲੱਗ ਪਿਆ। ਇਸ ਨੂੰ ਡੱਚ ਇੰਜਨ ਲੂਮ ਕਿਹਾ ਜਾਂਦਾ ਹੈ ਜਿਹੜੀ 8 ਤੋਂ 40 ਤੱਕ ਫੀਤੇ ਜਾਂ ਰਿਬਨ ਇਕੋ ਵਾਰੀ ਬੁਣ ਸਕਦੀ ਹੈ। ਇਸ ਨੂੰ ਅਨੇਕਾਂ ਛੋਟੀਆਂ ਛੋਟੀਆਂ ਮਸ਼ੀਨਾਂ ਦਾ ਸੰਗ੍ਰਹਿ ਵੀ ਕਿਹਾ ਜਾ ਸਕਦਾ ਹੈ ਜਿਹੜੀਆਂ ਕਿ ਇਕੋ ਫ਼ਰੇਮ ਉੱਤੇ ਕਸੀਆਂ ਹੋਣ ਅਤੇ ਸਾਰੇ ਦੇ ਸਾਰੇ ਕਾਰਜਾਂ ਉੱਤੇ ਨਿਯੰਤਰਣ ਇਕ ਹੀ ਥਾਂ ਤੋਂ ਕੀਤਾ ਜਾ ਸਕਦਾ ਹੈ।
ਇੰਗਲੈਂਡ ਵਿਚ ਜਾੱਨ ਕੇ ਅਤੇ ਜਾੱਨ ਸਨੈੱਲ ਨੇ 1745 ਵਿਚ ਇਸ ਨੂੰ ਪੇਟੈਂਟ ਕਰਵਾਇਆ ਜਿਹੜੀ ਕਿ ਹੱਥਾਂ, ਜਲ ਸ਼ਕਤੀ ਜਾਂ ਕਿਸੇ ਹੋਰ ਸ਼ਕਤੀ ਨਾਲ ਕੰਮ ਕਰਦੀ ਸੀ। ਸੰਨ 1760 ਵਿਚ ਸਨੈੱਲ ਦੇ ਫੁੱਲਾਂ ਵਾਲੇ ਰਿਬਨ ਬੁਣਨ ਲਈ ਰੱਛ ਲਗਾ ਦਿੱਤਾ। ਸੰਨ 1765 ਵਿਚ ਅਜਿਹੀਆਂ ਰਿਬਨ ਬਣਾਉਣ ਵਾਲੀਆਂ ਮਸ਼ੀਨਾਂ ਬਣਾਉਣ ਵਾਲੇ ਉਦਯੋਗ ਦੀ ਮਾਨਚੈੱਸਟਰ ਵਿਖੇ ਸਥਾਪਨਾ ਹੋਈ। ਜਦੋਂ ਇਹ ਹੱਥ ਨਾਲ ਚਲਾਈ ਜਾਂਦੀ ਸੀ ਤਾਂ ਇਸ ਨੂੰ ਬਾਰ-ਲੂਮ ਕਿਹਾ ਜਾਂਦਾ ਸੀ।
ਹ. ਪੁ.– ਐਨ. ਬ੍ਰਿ. 23 : 461
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 15197, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-10-03, ਹਵਾਲੇ/ਟਿੱਪਣੀਆਂ: no
ਖੱਡੀ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਖੱਡੀ, (ਖੱਡ+ਈ) \ ਇਸਤਰੀ ਲਿੰਗ : ੧. ਉਹ ਟੋਇਆ ਜਿਸ ਵਿੱਚ ਪੈਰ
ਰੱਖ ਕੇ ਜੁਲਾਹਾ ਕਪੜਾ ਬੁਣਦਾ ਹੈ; ੨. (ਪੋਠੋਹਾਰੀ) ਉਹ ਟੋਇਆ ਜਿਸ ਵਿੱਚ ਸੁਰਖ਼ੀ ਚੂਨਾ ਭਿਉਂਦੇ ਹਨ; ੩. ਲੱਕੜੀ ਆਦਿ ਦਾ ਕਪੜੇ ਬੁਣਨ ਦਾ ਢਾਂਚਾ; ੪. ਜੇਲ੍ਹ ਦੀ ਕੋਠੜੀ ਅੰਦਰ ਦਾ ਥੜ੍ਹਾ ਜਿਸ ਤੇ ਕੈਦੀ ਸੌਂਦਾ ਬਹਿੰਦਾ ਹੈ; ੫. ਗੁੜ ਵਾਲੀ ਭੱਠੀ ਦਾ ਲੂੰਬੀ ਵਾਲਾ ਟੋਇਆ ਜਿਸ ਸੁਆਹ ਬਾਹਰ ਕੱਢੀਦੀ ਹੈ
–ਹੱਥ-ਖੱਡੀ, ਇਸਤਰੀ ਲਿੰਗ : ਖੱਡੀ
ਲੇਖਕ : ਭਾਸ਼ਾ ਵਿਭਾਗ ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 670, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-08-03-09-57, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First