ਖੋਈ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖੋਈ (ਨਾਂ,ਇ) ਕਮਾਦ ਤੋਂ ਲੱਥੇ ਸੁੱਕੇ ਪੱਤਰ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4413, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਖੋਈ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖੋਈ. ਗਵਾਈ. “ਖੋਈ ਹਉ.” (ਬਿਲਾ ਮ: ੫) ੨ ਖ਼ਤਮ ਕੀਤੀ. ਮੁਕਾਈ. “ਲਿਖਦਿਆ ਲਿਖਦਿਆ ਕਾਗਦ ਮਸੁ ਖੋਈ.” (ਮਾਝ ਅ: ਮ: ੩)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4337, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-10, ਹਵਾਲੇ/ਟਿੱਪਣੀਆਂ: no
ਖੋਈ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਖੋਈ (ਕ੍ਰਿ.। ਦੇਖੋ , ਖੋਇਓ) ਗਵਾਈ। ਯਥਾ-‘ਅਭਿਮਾਨੁ ਖੋਇ ਖੋਇ ਖੋਇ ਖੋਈ’ ਅਹੰਕਾਰ ਦੀ ਜੋ ਖੋ ਸੀ (ਉਸ) ਖੋ ਨੂੰ ਗਵਾ ਦਿਤਾ। ਦੇਖੋ, ‘ਖੋਇ ਖੋਇ ਖੋਇ ਖੋਈ’
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 4301, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਖੋਈ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ
ਖੋਈ : ਕਾਉਂਟੀ – ਇਹ ਉੱਤਰ-ਪੱਛਮੀ ਈਰਾਨ ਦੇ ਆਜ਼ਰਬਾਈਜਾਨ ਪ੍ਰਾਂਤ ਦੀ ਇਕ ਕਾਉਂਟੀ ਹੈ ਜੋ ਝੀਲ ਉਰਮੀਆਂ ਅਤੇ ਦਰਿਆ ਐਰਾਸ ਵਿਚਕਾਰ ਸਥਿਤ ਹੈ। ਇਹ ਲਗਭਗ 40 ਕਿ. ਮੀ. ਲੰਮੀ ਅਤੇ 13 ਤੋਂ 29 ਕਿ. ਮੀ. ਚੌੜੀ ਹੈ।
ਇਸ ਵਿਚ ਜਲ-ਨਿਕਾਸ ਅਤੇ ਸਿੰਜਾਈ ਦਾ ਬਹੁਤ ਚੰਗਾ ਪ੍ਰਬੰਧ ਹੈ। ਇਸ ਵਿਚ ਬਹੁਤ ਖ਼ੂਬਸੂਰਤ ਪਿੰਡ ਹਨ। ਇਥੋਂ ਦੀਆ ਮੁੱਖ ਫ਼ਸਲਾਂ ਕਣਕ, ਜੌ ਝੋਨਾ, ਕਪਾਹ ਅਤੇ ਤੰਬਾਕੂ ਹਨ। ਆਸ ਪਾਸ ਦੀਆਂ ਪਹਾੜੀਆਂ ਬ੍ਰਿਛ ਰਹਿਤ ਹਨ। ਇਥੇ ਇਮਾਰਤੀ ਲੱਕੜੀ ਬਹੁਤ ਘੱਟ ਮਿਲਦੀ ਹੈ।
ਆਬਾਦੀ – 1,88,274(1976)
ਹ. ਪੁ. – ਐਨ. ਬ੍ਰਿ. ਮਾ. 5 : 796
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2913, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-10-05, ਹਵਾਲੇ/ਟਿੱਪਣੀਆਂ: no
ਖੋਈ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ
ਖੋਈ : ਸ਼ਹਿਰ – ਉੱਤਰ – ਪੱਛਮੀ ਈਰਾਨ ਦੇ ਪੱਛਮੀ ਆਜ਼ਾਰ-ਬਾਈਜਾਨ ਪ੍ਰਾਂਤ ਦੀ ਕਾਉਂਟੀ ਖੋਈ ਦਾ ਸ਼ਹਿਰ ਹੈ। ਜੋ ਤਬਰੇਜ਼ ਦੇ ਉੱਤਰ ਪੱਛਮ ਵਿਚ ਲਗਭਗ 146 ਕਿ. ਮੀ. ਦੀ ਦੂਰੀ ਤੇ ਸਥਿਤ ਹੈ। ਇਹ ਸਥਾਨ ਲਗਭਗ 915 ਮੀ. ਦੀ ਉਚਾਈ ਤੇ ਹੈ ਅਤੇ ਈਰਾਨ ਦਾ ਸਭ ਤੋਂ ਚੰਗੇ ਢੰਗ ਨਾਲ ਉਸਾਰਿਆ ਸ਼ਹਿਰ ਮੰਨਿਆ ਜਾਂਦਾ ਹੈ।
ਇਸ ਸ਼ਹਿਰ ਦੀਆਂ ਗਲੀਆਂ ਚੌੜੀਆਂ ਅਤੇ ਵਿਉਂਤਬੱਧ ਹਨ ਜਿਨ੍ਹਾਂ ਦੇ ਦੋਵੇਂ ਪਾਸੇ ਬੈਂਤ ਦੇ ਬੂਟੇ ਲੱਗੇ ਹੋਏ ਹਨ ਜਿਹੜੇ ਸ਼ਹਿਰ ਦੀ ਸੁੰਦਰਤਾ ਵਿਚ ਵਾਧਾ ਕਰਦੇ ਹਨ। ਕਈ ਨਦੀਆਂ ਸ਼ਹਿਰ ਵਿਚੋਂ ਲੰਘਦੀਆਂ ਹਨ।
ਤੁਰਕੀ ਅਤੇ ਰੂਸ ਦੇ ਵਿਚਕਾਰ ਸਥਿਤ ਹੋਣ ਕਰਕੇ, ਇਸ ਸ਼ਹਿਰ ਦੀ ਕਾਫ਼ੀ ਫ਼ੌਜੀ ਮਹੱਤਤਾ ਹੈ। 19ਵੀਂ ਸਦੀ ਦੇ ਮੁੱਢ ਵਿਚ, ਫ਼ਰਾਂਸੀਸੀ ਇੰਜੀਨੀਅਰ ਦੀ ਨਿਗਰਾਨੀ ਅਧੀਨ ਇਸ ਸ਼ਹਿਰ ਦੀ ਕਿਲੇਬੰਦੀ ਕੀਤੀ ਗਈ ਅਤੇ ਇਸ ਸ਼ਹਿਰ ਨੂੰ ਈਰਾਨ ਦਾ ਸਭ ਤੋਂ ਸੁਰੱਖਿਅਤ ਸ਼ਹਿਰ ਬਣਾ ਦਿੱਤਾ ਗਿਆ। ਪਿਛੋਂ ਇਹ ਕਿਲੇਬੰਦੀ ਤੋਂੜ ਦਿੱਤੀ ਗਈ। ਵਪਾਰਕ ਪੱਖੋਂ ਵੀ ਇਹ ਸ਼ਹਿਰ ਸਭ ਤੋਂ ਅੱਗੇ ਰਿਹਾ ਹੈ।
ਆਬਾਦੀ – 81,345 (1976)
38º37' ਉ. ਵਿਥ.; 45º 15' ਪੂ. ਲੰਬ.
ਹ. ਪੁ. ਐਨ ਬ੍ਰਿ. 13 : 332, ਐਨ ਬ੍ਰਿ. ਮਾ. 5: 796
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2913, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-10-05, ਹਵਾਲੇ/ਟਿੱਪਣੀਆਂ: no
ਖੋਈ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਖੋਈ, (ਪ੍ਰਾਕ੍ਰਿਤ : खिविय√खिव; ਸੰਸਕ੍ਰਿਤ : क्षिप्त√क्षिप्=ਫੈਂਕਣਾ) \ ਇਸਤਰੀ ਲਿੰਗ : ੧. ਗੰਨੇ ਦੇ ਉੱਪਰਲੇ ਕੱਖ ਜਿਨ੍ਹਾਂ ਨਾਲ ਉਹ ਢੱਕਿਆ ਹੁੰਦਾ ਹੈ ਤੇ ਜਿਨ੍ਹਾਂ ਨੂੰ ਲਾਹ ਕੇ ਉਸਨੂੰ ਵੇਲਣੇ ਵਿੱਚ ਪੀੜਿਆ ਜਾਂਦਾ ਜਾਂ ਉਂਜ ਚੂਪਿਆ ਜਾਂਦਾ ਹੈ; ੨. ਖੋਰੀ, ਛੋਈ, ਪੱਤੀ; ੩. ਪੀੜੇ ਜਾਣ ਮਗਰੋਂ ਗੰਨੇ ਦਾ ਫੋਕਾ, ਪੱਛੀ, ਤੱਥੇ; ੪. ਇੱਕ ਪਰਕਾਰ ਦਾ ਘਾਸ ਫੂਸ; ੫. ਛੱਪਰ ਜੋ ਬੂਟਿਆਂ ਉੱਤੇ ਸਰਦੀ ਤੋਂ ਬਚਾਉਣ ਲਈ ਪਾਉਂਦੇ ਹਨ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 260, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-10-11-26-37, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First