ਖੇਡ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖੇਡ (ਨਾਂ,ਇ) ਮਨੋਰੰਜਨ ਭਰਿਆ ਕਸਰਤੀ ਕਾਰਜ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 48499, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਖੇਡ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖੇਡ [ਨਾਂਇ] ਤਮਾਸ਼ਾ , ਲੀਲਾ, ਕੌਤਕ; ਕ੍ਰੀੜਾ, ਖੇਲ; ਖੇਡਣ ਦੀ ਚੀਜ਼


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 48470, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਖੇਡ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖੇਡ. ਸੰਗ੍ਯਾ—ਖੇਲ। ੨ ਬਾਜ਼ੀ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 48183, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-10, ਹਵਾਲੇ/ਟਿੱਪਣੀਆਂ: no

ਖੇਡ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਖੇਡ (ਸੰ.। ਸੰਸਕ੍ਰਿਤ ਖੇਲਨੰ। ਪੰਜਾਬੀ ਖੇਲਣਾ। ਇਸ ਤੋਂ ਖੇਲ ਤੇ ਖੇਡ) ਖੇਲ, ਕ੍ਰੀੜਾ। ਯਥਾ-‘ਚਉਥੈ ਪਿਆਰਿ ਉਪੰਨੀ ਖੇਡ’ ਚੌਥੀ (ਹਾਲਤ ਇਹ ਹੁੰਦੀ ਹੈ) ਕਿ ਖੇਲ ਵਿਚ ਜੀਵ ਦਾ ਪਿਆਰ ਪੈਦਾ ਹੁੰਦਾ ਹੈ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 48035, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਖੇਡ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਖੇਡ, (ਪ੍ਰਾਕ੍ਰਿਤ : खेड्ड; ਸੰਸਕ੍ਰਿਤ : खेल, क्रीड़ा)  \ ਇਸਤਰੀ ਲਿੰਗ : ੧. ਖੇਲ੍ਹ, ਮਨ ਪਰਚਾਵੇ ਜਾਂ ਸਰੀਰਕ ਕਸਰਤ ਦਾ ਕੰਮ, ਨੱਚਣ ਟੱਪਣ ਦੀ ਕਿਰਿਆ;

੨. ਉਹ ਚੀਜ਼ ਜਿਸ ਨਾਲ ਖੇਡਿਆ ਜਾਵੇ; ੩. ਸ਼ੁਗਲ, ਰੁਝੇਵਾਂ, ਖੁਸ਼ੀ ਦਾ ਕੰਮ; ੪. ਸੌਖਾ ਕੰਮ, ਸਹਿਲ ਕੰਮ; ੫. ਤਮਾਸ਼ਾ ਜੋ ਕਰਤਬ ਕਰ ਕੇ ਵਿਖਾਇਆ ਜਾਏ, ਸਵਾਂਗ (ਮਦਾਰੀ ਦੀ ਖੇਡ); ੬. ਰਚਨਾ, ਮਾਇਆ, ਕੁਦਰਤ ਦੀ ਵਿਖਾਦ ਜਨਕ ਅਵਸਥਾ, ਲੀਲ੍ਹਾ (ਕਰਤੇ ਦੀ ਖੇਡ); ੭. ਕਾਰਵਿਹਾਰ, ਕੀਤਾ ਕਤਰਿਆ ਕੰਮ (ਸਾਰੀ ਖੇਡ ਵਿਗੜਨਾ)

–ਖੇਡ ਸਮਝਣਾ, ਮੁਹਾਵਰਾ : ਸੌਖਾ ਜਾਂ ਸਹਿਲ ਖਿਆਲ ਕਰਨਾ

–ਖੇਡ ਕਰਨਾ, ਮੁਹਾਵਰਾ : ਕਿਸੇ ਕੰਮ ਨੂੰ ਕੰਮ ਦੀ ਤਰ੍ਹਾਂ ਨਾ ਕਰਨਾ

–ਖੇਡ ਕੁੱਦ, ਇਸਤਰੀ ਲਿੰਗ : ਖੇਲ ਕੁੱਦ

–ਖੇਡ ਖਤਮ ਪੈਸਾ ਹਜ਼ਮ, ਅਖੌਤ :  ਕਿਸੇ ਕੰਮ ਦੀ ਸਮਾਪਤੀ ਤੇ ਮਜ਼ਾਕ ਵਜੋਂ ਕਿਹਾ ਜਾਂਦਾ ਹੈ

–ਖੇਡ ਖਿੰਡਾਉਣਾ, ਮੁਹਾਵਰਾ : ਬਣਿਆ ਕੰਮ ਖਰਾਬ ਕਰ ਜਾਣਾ : ‘ਜਿਹੜੀ ਪਿਆਰ ਦੀ ਖੇਡ ਖਿੰਡਾ ਗਏ ਓ’ (ਸ਼ਰਫ਼ ਨਿਸ਼ਾਨੀ)

–ਖੇਡ ਜਾਣਨਾ, ਮੁਹਾਵਰਾ : ਖੇਡ ਸਮਝਣਾ

–ਖੇਡ ਤਮਾਸ਼ਾ, ਪੁਲਿੰਗ : ੧. ਖੇਡ ਦੀਆਂ ਗੱਲਾਂ, ਮਨ ਪਰਚਾਵਾ, ਸ਼ੁਗਲ; ੨. ਮਾਮੂਲੀ ਕੰਮ, ਸੌਖੀ ਗੱਲ, ਐਸਾ ਕੰਮ ਜਾਂ ਐਸੀ ਗੱਲ ਜਿਸ ਵਿੱਚ ਗੰਭੀਰਤਾ ਨਾ ਹੋਵੇ

–ਖੇਡ ਪੈਣਾ(ਪਾਉਣਾ), ਛਿੰਜ ਪੈਣਾ, ਭੇੜ ਹੋਣਾ

–ਖੇਡ ਪੈਣਾ, ਮੁਹਾਵਰਾ : ੧. ਮਦਾਰੀ ਜਾਂ ਨਟਾਂ ਦਾ ਤਮਾਸ਼ਾ ਹੋਣਾ ਪਹਿਲਵਾਨੀ ਆਦਿ ਦੇ ਕਰਤਬ ਵਿਖਾਏ ਜਾਣਾ; ੨. ਸੌਂਚੀ ਦੀ ਖੇਡ ਹੋਣਾ

–ਖੇਡ ਮਲ੍ਹ, ਇਸਤਰੀ ਲਿੰਗ : ਖੇਡ ਤਮਾਸ਼ਾ

–ਖੇਡ ਰਚਣਾ (ਰਚਾਉਣਾ), ਮੁਹਾਵਰਾ : ਮਾਇਆ ਦਾ ਪਸਾਰਾ ਕਰਨਾ, ਕੋਈ ਲੀਲ੍ਹਾ ਕਰ ਵਿਖਾਉਣੀ

–ਖੇਡ ਵਿਗੜਨਾ, ਮੁਹਾਵਰਾ : ਕੰਮ ਵਿੱਚ ਵਿਘਨ ਪੈਣਾ, ਕੰਮ ਖ਼ਰਾਬ ਹੋ ਜਾਣਾ, ਬਣਿਆ ਬਣਾਇਆ ਕੰਮ ਵਿਗੜ ਜਾਣਾ

–ਖੇਡ ਵਿਗਾੜਨਾ, ਮੁਹਾਵਰਾ : ਬਣਿਆ ਬਣਾਇਆ ਕੰਮ ਵਿਗਾੜ ਦੇਣਾ, ਕਿਸੇ ਕੰਮ ਵਿੱਚ ਵਿਘਨ ਪਾਉਣਾ

–ਖੇਡਾਂ ਖੇਡਣਾ, ਮੁਹਾਵਰਾ : ਨਿਕੰਮੇ ਕੰਮ ਕਰਨਾ, ਕੋਈ ਕੰਮ ਦਿਲ ਲਾ ਕੇ ਨਾ ਕਰਨਾ

–ਖੇਡੇ ਪੈਣਾ, ਮੁਹਾਵਰਾ : ਖੇਡ ਵਿੱਚ ਰੁੱਝ ਜਾਣਾ (ਬੱਚੇ ਦਾ)

–ਖੇਡੇ ਲੱਗਣਾ, ਕਿਰਿਆ ਸਮਾਸੀ : ਖੇਡਣ ਵਿੱਚ ਭੁੱਲ ਜਾਣਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 1205, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-03-12-31-47, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ

Sai a


Virat Sahani, ( 2020/08/22 10:0617)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.