ਖੁਸਰਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖੁਸਰਾ (ਨਾਂ,ਪੁ) ਔਲਾਦ ਪੈਦਾ ਕਰ ਸਕਣ ਤੋਂ ਹੀਣ; ਜਮਾਂਦਰੂ ਨਪੁੰਸਕ; ਨਾ ਤੀਂਵੀ ਨਾ ਮਰਦ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9389, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਖੁਸਰਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖੁਸਰਾ. ਫ਼ਾ ਖ਼੍ਵਾਜਹਸਰਾ. ਜ਼ਨਾਨਖ਼ਾਨੇ ਦਾ ਦਾਰੋਗਾ. ਪੁਰਾਣੇ ਸਮੇਂ ਮੁਸਲਮਾਨਾਂ ਦੇ ਰਾਜ ਵਿੱਚ ਕੁਦਰਤੀ ਨਪੁੰਸਕ , ਅਥਵਾ ਅੰਡਕੋਸ਼ (ਫ਼ੋਤੇ) ਦੂਰ ਕਰਕੇ ਬਣਾਉਟੀ ਨਪੁੰਸਕ ਹਰਮ (ਅੰਤਹਪੁਰ) ਦੇ ਰਾਖੇ ਥਾਪੇ ਜਾਂਦੇ ਸਨ.1 ਇਸ ਲਈ ਖੁਸਰਾ ਸ਼ਬਦ ਨਪੁੰਸਕ ਬੋਧਕ ਹੋ ਗਿਆ ਹੈ. “ਬਿੰਦੁ ਰਾਖਿ ਜਉ ਤਰੀਐ ਭਾਈ! ਖੁਸਰੈ ਕਿਉ ਨ ਪਰਮਗਤਿ ਪਾਈ?” (ਗਉ ਕਬੀਰ)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9179, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-10, ਹਵਾਲੇ/ਟਿੱਪਣੀਆਂ: no
ਖੁਸਰਾ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ
ਖੁਸਰਾ : ਵੇਖੋ , ਹੀਜੜਾ
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 5507, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-10-03, ਹਵਾਲੇ/ਟਿੱਪਣੀਆਂ: no
ਖੁਸਰਾ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਖੁਸਰਾ, (ਫ਼ਾਰਸੀ : ਖ਼ਾਜਾ ਸਾਰਾ ) ਪੁਲਿੰਗ : ਜੋ ਨਾ ਮਰਦ ਤੇ ਨਾ ਤੀਵੀਂ ਹੋਵੇ, ਹੀਜੜਾ, ਨਿਪੁੰਸਕ, ਮਨੁੱਖਾਂ ਵਿੱਚੋਂ ਕੋਈ ਇੱਕ ਜਿਸ ਦੀ ਇੰਦਰੀ ਨਾ ਹੋਵੇ ਜਾਂ ਨਾ ਹੋਣ ਬਰਾਬਰ ਹੋਵੇ ; ਕੁਝ ਨਾ ਕਰ ਸਕਣ ਜੋਗਾ (ਆਦਮੀ); ਜਿਸ ਪਾਸੋਂ ਕੁਝ ਖੋਹਣ ਨਾ ਖੁੱਸੇ, ਖੱਸੀ
ਲੇਖਕ : ਭਾਸ਼ਾ ਵਿਭਾਗ,ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 303, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-19-03-04-53, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First