ਖੁਲ੍ਹਾ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Khoola_ਖੁਲ੍ਹਾ: ਇਸਲਾਮੀ ਕਾਨੂੰਨ ਅਧੀਨ ਤਲਾਕ ਦੀ ਇਕ ਕਿਸਮ ਦਾ ਨਾਂ ਹੈ। ਇਸ ਪ੍ਰਕਾਰ ਦੇ ਤਲਾਕ ਵਿਚ ਪਤੀ ਪਤਨੀ ਤੋਂ ਕੁਝ ਧਨ ਅਥਵਾ ਸੰਪਤੀ ਲੈ ਕੇ ਵਿਆਹ ਨੂੰ ਤੋੜਨ ਦਾ ਅਧਿਕਾਰ ਦੇ ਦਿੰਦਾ ਹੈ। ਇਸ ਪ੍ਰਕਾਰ ਦੇ ਤਲਾਕ ਨੂੰ ਖੁਲ੍ਹਾ ਅਥਵਾ ਮੁੱਬਰਾਤ ਕਿਹਾ ਜਾਂਦਾ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8051, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਖੁਲ੍ਹਾ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਖੁਲ੍ਹਾ, (ਖੁੱਲ੍ਹਣਾ) \ ਵਿਸ਼ੇਸ਼ਣ : ੧. ਬਗ਼ੈਰ ਕਿਸੇ ਬੰਧਨ ਜਾਂ ਕੈਦ ਦੇ, ਆਜ਼ਾਦ ਸੁਤੰਤਰ; ੨. ਨਿਰਸੰਕੋਚ, ਨਿਝੱਕ; ੩. ਢਿੱਲਾ, ਜੋ ਫਿੱਟ ਨਾ ਹੋਵੇ (– ਕਮੀਜ਼); ੪. ਲੰਮਾ ਚੌੜਾ, ਵਿਸ਼ਾਲ, ਮੋਕਲਾ; ੫. ਬੰਦ ਨਾ ਕੀਤਾ ਹੋਇਆ ਨਾ ਭੀੜਿਆ ਹੋਇਆ ( – ਦਰਵਾਜ਼ਾ); ੬. ਅਣਢਕਿਆ; ੭. ਬੇ ਸਾਂਭਿਆ, ਬਿਨਾਂ ਜੰਦਰੇ; ੮. ਬਿਖਰਿਆ ਹੋਇਆ, ਨਾ ਬੰਨ੍ਹਿਆ (ਮਗਰਾ, ਭਰਾ); ੯. ਵਧੇਰਾ, ਚੋਖਾ (– ਗੱਫਾ); ਕਿਰਿਆ ਵਿਸ਼ੇਸ਼ਣ : ਸੋਖਾ ( – ਬੈਠਣਾ)
–ਖੁਲ੍ਹਾ ਉਧਾਰ, (ਕਾਨੂੰਨ ਦੀ ਇਸਤਲਾਹ) / ਪੁਲਿੰਗ : ਬੇਜ਼ਮਾਨਤ ਉਧਾਰ
–ਖੁਲ੍ਹਾ ਹੱਥ ਹੋਣਾ, ਮੁਹਾਵਰਾ : ੧. ਕਾਫ਼ੀ ਧਨ ਪੱਲੇ ਹੋਣਾ; ੨. ਧਨ ਨੂੰ ਉਦਾਰਤਾ ਨਾਲ ਖਰਚਣ ਤੇ ਦੇਣ ਦੀ ਸਮਰੱਥਾ ਹੋਣਾ
–ਖੁਲ੍ਹਾ ਹੱਥ ਰੱਖਣਾ, ਮੁਹਾਵਰਾ : ੧. ਖੁਲ੍ਹਦਿਲੀ ਨਾਲ ਖਰਚਣ ਜਾਂ ਦੇਣ ਦੀ ਸਮਰਥਾ ਹੋਣਾ; ੨. ਖੁਲ੍ਹਦਿਲੀ ਨਾਲ ਖਰਚਣਾ ਜਾਂ ਦੇਣਾ
–ਖੁੱਲਾ ਖ਼ਰਚ, ਪੁਲਿੰਗ : ਨਿਰਸੰਕੋਚ ਖ਼ਰਚ, ਬਿਨਾਂ ਕਿਰਮ ਜਾਂ ਸ਼ੂਮ ਪੁਣੇ ਦੇ ਕੀਤਾ ਖ਼ਰਚ
–ਖੁੱਲ੍ਹਾ ਖੁੱਲ੍ਹਾ, ਕਿਰਿਆ ਵਿਸ਼ੇਸ਼ਣ : ਕਾਫ਼ੀ ਫ਼ਾਸਲੇ ਤੇ, ਦੂਰ ਦੂਰ, ਹਟਵਾਂ, ਵਿੱਥ ਤੇ
–ਖੁੱਲ੍ਹਾ ਖੁਲਾਸਾ, ਵਿਸ਼ੇਸ਼ਣ : ਖੁੱਲ੍ਹਾ ਡੁੱਲ੍ਹਾ
–ਖੁੱਲ੍ਹਾ ਗੱਫਾ, ਪੁਲਿੰਗ : ਚੋਖਾ ਛਾਂਦਾ, ਬਹੁਤਾ ਬਹੁਤਾ ਹਿੱਸਾ
–ਖੁੱਲ੍ਹਾ ਡੁੱਲ੍ਹਾ, ਵਿਸ਼ੇਸ਼ਣ : ੧. ਆਜ਼ਾਦ ਸਾਫ, ਲੱਗ ਲਬੇੜ ਤੋਂ ਰਹਿਤ; ੨. ਕਾਫ਼ੀ ਸਮਾਈ ਵਾਲਾ ( – ਭਾਂਡਾ); ੩. ਬਗ਼ੈਰ ਸੰਕੋਚ ਤੋਂ ਹਰ ਇੱਕ ਨੂੰ ਮਿਲਣ ਵਾਲਾ, ਮਿਲਣਸਾਰ, ਮਿਲਾਪੜਾ; ੪. ਬਹੁਤਾ ਚੋਖਾ, ਰੱਜਵਾਂ
–ਖੁੱਲ੍ਹਾ ਦਰ, ਪੁਲਿੰਗ : ਅਜੇਹਾ ਠਿਕਾਣਾ ਜਿੱਥੇ ਕਿਸੇ ਨੂੰ ਆਉਣ ਜਾਣ ਦੀ ਰੋਕ ਟੋਕ ਨਾ ਹੋਵੇ, ਰੱਬ ਦਾ ਦਰਵਾਜ਼ਾ
–ਖੁਲ੍ਹਾ ਮਖੁਲ੍ਹਾ, ਵਿਸ਼ੇਸ਼ਣ : ਜੋ ਚਾਹੇ ਸੋ ਬੋਲ ਦੇਣ ਵਾਲਾ (ਭਾਈ ਬਿਸ਼ਨਦਾਸ ਪੁਰੀ)
–ਖੁਲ੍ਹਾ ਵਪਾਰ, ਪੁਲਿੰਗ : ਉਹ ਵਪਾਰ ਜਿਸ ਵਿੱਚ ਦਰਾਮਦ ਤੇ ਬਰਾਮਦ ਉਤੇ ਕੋਈ ਪਾਬੰਦੀ ਆਦਿ ਨਾ ਹੋਵੇ, ਖੁੱਲ੍ਹਾ ਵਿਉਪਾਰ, ਖੁੱਲ੍ਹੀ ਤਜਾਰਤ, Free Trade)
–ਖੁਲ੍ਹਾ ਵਿਉਪਾਰ, ਪੁਲਿੰਗ : ਖੁੱਲ੍ਹਾ ਵਪਾਰ
–ਹੱਥ ਖੁਲ੍ਹਾ ਹੋਣਾ,ਮੁਹਾਵਰਾ : ਪਾਸ ਪੈਸੇ ਹੋਣਾ, ਪੱਲੇ ਦੌਲਤ ਹੋਣਾ, ਦੌਲਤਮੰਦ ਹੋਣਾ
–ਹਥ ਖੁਲ੍ਹਾ ਰੱਖਣਾ, ਮੁਹਾਵਰਾ : ਖੁੱਲ੍ਹੇ ਹੱਥੀਂ ਵਰਤਾਉਣਾ ਜਾਂ ਖ਼ਰਚ ਕਰਨਾ
–ਖੁੱਲ੍ਹੀ ਅਦਾਲਤ, (ਕਾਨੂੰਨ ਦੀ ਇਸਤਲਾਹ) / ਇਸਤਰੀ ਲਿੰਗ : ਉਹ ਕਚਹਿਰੀ ਜਿਸਦੀ ਕਾਰਵਾਈ ਹਰ ਇੱਕ ਸੁਣ ਸਕਦਾ ਹੈ, Open Court
–ਖੁੱਲ੍ਹੀ ਸੁਣਾਈ, (ਕਾਨੂੰਨ ਦੀ ਇਸਤਲਾਹ) / ਇਸਤਰੀ ਲਿੰਗ : ਮੁਕੱਦਮੇ ਦੀ ਐਸੀ ਸੁਣਾਈ ਕਿ ਹਰ ਕੋਈ ਜਾ ਕੇ ਸੁਣ ਸਕੇ, Public Hearing
–ਖੁੱਲ੍ਹੀ ਕਵਿਤਾ, ਇਸਤਰੀ ਲਿੰਗ : ਐਸੀ ਕਵਿਤਾ ਜੋ ਕਿਸੇ ਸਮੱਸਿਆ ਜਾਂ ਦਿੱਤੇ ਹੋਏ ਵਿਸ਼ੇ ਤੇ ਨਾ ਹੋਵੇ, ਤੋਲ - ਤੁਕਾਂਤ ਰਹਿਤ ਕਵਿਤਾ
–ਖੁੱਲ੍ਹੀ ਖੇਡ, ਇਸਤਰੀ ਲਿੰਗ : ੧. ਅਜੇਹਾ ਕੰਮ ਜਿਸਨੂੰ ਸਾਰੇ ਜਾਣਦੇ ਹੋਣ; ੨. ਖੁੱਲ੍ਹ ਖੇਡ
–ਖੁੱਲ੍ਹੀ ਚਾਲ, ਇਸਤਰੀ ਲਿੰਗ : ਤਿੱਖੀ ਤੋਰ
–ਖੁੱਲ੍ਹੀ ਚਿੱਠੀ, ਇਸਤਰੀ ਲਿੰਗ : ਕਿਸੇ ਵਿਅਕਤੀ ਦੇ ਨਾਉਂ ਲਿਖਿਆ ਅਜੇਹਾ ਪੱਤਰ ਜਿਸ ਵਿੱਚ ਕੋਈ ਅਪੀਲ ਜਾਂ ਸ਼ਿਕਾਇਤ ਕੀਤੀ ਹੋਵੇ ਅਤੇ ਜੋ ਲੋਕਾਂ ਦੀ ਗਿਆਤ ਲਈ ਕਿਸੇ ਅਖ਼ਬਾਰ, ਇਸ਼ਤਿਹਾਰ ਜਾਂ ਰਸਾਲੇ ਆਦਿ ਵਿੱਚ ਛਾਪ ਦਿੱਤੀ ਜਾਵੇ
–ਖੁੱਲ੍ਹੀ ਛੁੱਟੀ, ਇਸਤਰੀ ਲਿੰਗ : ਪੂਰੀ ਪੂਰੀ ਖੁਲ੍ਹ, ਪੂਰੀ ਆਜ਼ਾਦੀ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 270, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-01-04-25-17, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First