ਖਿਝ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖਿਝ [ਨਾਂਇ] ਚਿੜ, ਰੰਜ , ਚਿੜਚਿੜਾਪਣ, ਕ੍ਰੋਧ; ਅਕਾਅ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3800, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਖਿਝ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖਿਝ. ਸੰਗ੍ਯਾ—ਖੇਦ ਨੂੰ ਪ੍ਰਾਪਤ ਹੋਣ ਦੀ ਕ੍ਰਿਯਾ. ਚਿੜ੍ਹ. ਰੋਸ. ਇਸ ਦਾ ਮੂਲ ਖਿਦ ਧਾ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3702, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-10, ਹਵਾਲੇ/ਟਿੱਪਣੀਆਂ: no

ਖਿਝ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Annoyance_ਖਿਝ: ਇਸ ਸ਼ਬਦ ਦਾ ਭਾਵ ਅਜਿਹਾ ਕੰਮ ਕਰਨ ਤੋਂ ਹੈ ਜਿਸ ਦਾ ਸਿੱਟਾ ਕਿਸੇ ਹੋਰ ਵਿਅਕਤੀ ਨੂੰ ਸਰੀਰਕ ਜਾਂ ਮਾਨਸਿਕ ਦੁਖ ਪਹੁੰਚਾਉਣਾ ਹੋਵੇ। ਕਿਸੇ ਗਵਾਂਢੀ ਨੂੰ ਵਿਖਾਈ ਗਈ ਸਿਲਸਿਲੇਵਾਰ ਬਦਤਮੀਜ਼ੀ ਨਿਊਸੈਂਸ ਹੋ ਸਕਦੀ ਹੈ। ਇਸੇ ਤਰ੍ਹਾਂ ਪੜੋਸੀ ਦੁਆਰਾ ਲਗਾਤਾਰ ਗਾਲ੍ਹਾਂ ਕੱਢਣਾ ਜਾਂ ਗੰਵਾਰੂ ਭਾਸ਼ਾ ਵਰਤਣਾ ਜਾਂ ਉੱਚਾ ਉੱਚਾ ਸ਼ੋਰ ਕਰਨਾ ਨਿਊਸੈਂਸ ਜਾਂ ਖਿਝ ਬਣ ਸਕਦੀ ਹੈ। ਨਿਊਸੈਂਸ ਜਾਂ ਖਿਝ ਕੀ ਹੈ, ਇਹ ਸਾਰ ਰੂਪ ਵਿਚ ਤੱਥ ਦਾ ਸਵਾਲ ਹੈ ਜੋ ਹਰੇਕ ਕੇਸ ਦੇ ਹਾਲਾਤ ਤੇ ਨਿਰਭਰ ਕਰਦਾ ਹੈ।

       ਭਾਰਤ ਦੇ ਦੰਡਕ ਕਾਨੂੰਨ ਅਨੁਸਾਰ ਮਦਾਖ਼ਲਤ ਬੇਜਾ ਦਾ ਸਾਰ ਉਹ ਇਰਾਦਾ ਹੈ ਜਿਸ ਨਾਲ ਉਹ ਅਪਰਾਧ ਕੀਤਾ ਜਾਂਦਾ ਹੈ। ਜੇ ਕਿਸੇ ਦੀ ਸੰਪਤੀ ਜਾਂ ਕਿਸੇ ਹੋਰ ਦੇ ਕਬਜ਼ੇ ਵਿਚ ਦੀ ਸੰਪਤੀ ਵਿਚ ਪ੍ਰਵੇਸ਼ ਇਸ ਇਰਾਦੇ ਨਾਲ ਕੀਤਾ ਜਾਵੇ ਕਿ ਉਸ ਨੂੰ ਖਿਝਾਇਆ ਜਾਵੇ, ਤਾਂ ਇਸ ਗੱਲ ਦਾ ਕੋਈ ਫ਼ਰਕ ਨਹੀਂ ਪੈਂਦਾ ਕਿ ਪ੍ਰਵੇਸ਼ ਕਾਨੂੰਨੀ ਅਧਿਕਾਰ ਜਾਂ ਦਾਅਵੇ ਅਧੀਨ ਕੀਤਾ ਗਿਆ ਸੀ। ਇਸ ਤੋਂ ਇਲਾਵਾ ਖਿਝ ਵੀ ਅਜਿਹੀ ਹੋਣੀ ਚਾਹੀਦੀ ਹੈ ਜੋ ਇਕ ਸਾਧਾਰਨ ਵਿਅਕਤੀ ਨੂੰ ਖਿਝਾ ਸਕੇ , ਨ ਕਿ ਕਿਸੇ ਖ਼ਾਸ ਵਿਅਕਤੀ ਨੂੰ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3656, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਖਿਝ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਖਿਝ, (ਪ੍ਰਾਕ੍ਰਿਤ : खिज्ज; ਸੰਸਕ੍ਰਿਤ : खेद√खिद्= ਦੁਖੀ ਹੋਣਾ; ਪ੍ਰਾਕ੍ਰਿਤ : खिय्यति) \ ਇਸਤਰੀ ਲਿੰਗ : ਚਿੜ, ਰੰਜ, ਕ੍ਰਿਝ, ਖਫ਼ਗੀ, ਚੇੜ੍ਹ ਦਿਲ ਦਾ ਕ੍ਰੋਧ

–ਖਿਝ ਪਾਉਣਾ, ਕਿਰਿਆ ਸਮਾਸੀ : ਚੇੜ੍ਹ ਪਾਉਣਾ, ਕਿਸੇ ਨੂੰ ਚਿੜਾਉਣ ਲਈ ਕੋਈ ਫ਼ਿਕਰਾ ਜਾਂ ਸ਼ਬਦ ਬਣਾਉਣਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 388, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-12-03-28-31, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.