ਖਾਤਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖਾਤਾ (ਨਾਂ,ਪੁ) ਵਹੀ ਵਿੱਚ ਕਿਸੇ ਸਾਮੀ ਦੇ ਲੈਣ ਦੇਣ ਵਾਲੇ ਹਿਸਾਬ ਨੂੰ ਦਰਸਾਉਣ ਵਾਲਾ ਵੇਰਵਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3174, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਖਾਤਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖਾਤਾ [ਨਾਂਪੁ] ਲੈਣ-ਦੇਣ ਦਾ ਹਿਸਾਬ-ਕਿਤਾਬ ਜਾਂ ਲੇਖਾ , ਵਹੀ , ਰੋਜ਼ਨਾਮਚਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3175, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਖਾਤਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖਾਤਾ. ਖਾਂਦਾ. ਭ੖ਣ ਕਰਦਾ. “ਹਰਿਰਸ ਭੋਜਨ ਖਾਤਾ.” (ਦੇਵ ਮ: ੫) “ਸਭਿ ਦੋਖਹਿ ਖਾਤਾ.” (ਗਉ ਵਾਰ ੨ ਮ: ੫) ੨ ਸੰਗ੍ਯਾ—ਖਾਤ. ਟੋਆ. “ਮਨਮੁਖਿ ਦੁਖੁ ਖਾਤਾ.” (ਮ: ੩ ਵਾਰ ਗੂਜ ੧) ੩ ਬਾਣੀਏ ਦਾ ਰੋਜ਼ਨਾਮਚਾ “ਖਾਤਾ ਖਤ ਜਾਨ ਦੈ ਬਹੀ ਕੋ ਬਹ ਜਾਨ ਦੈ.” (ਪਦਮਾਕਰ)। ੪ ਹਿਸਾਬ ਦੀ ਮੱਦ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3000, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-10, ਹਵਾਲੇ/ਟਿੱਪਣੀਆਂ: no

ਖਾਤਾ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਖਾਤਾ (ਕ੍ਰਿ.। ਦੇਖੋ , ਖਾਇਆ) ਖਾਂਦਾ ਹੈ, ਮੁਕਾਂਦਾ ਹੈ। ਯਥਾ-‘ਸਾਧ ਸੰਗਿ ਗੁਣ ਗਾਇਆ ਸਭਿ ਦੋਖਹ ਖਾਤਾ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 2936, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਖਾਤਾ ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ

ਖਾਤਾ : ਕਿਸੇ ਇੱਕ ਵਿਸ਼ੇਸ਼ ਵਿਅਕਤੀ ਜਾਂ ਵਸਤੂ ਜਾਂ ਕਿਸੇ ਹੋਰ ਵਿਸ਼ੇ ਦੇ ਸੰਬੰਧ ਵਿੱਚ ਕੀਤੇ ਗਏ ਖ਼ਰਚਿਆਂ ਦਾ ਲੇਖਾ ਖਾਤਾ (Account) ਅਖਵਾਉਂਦਾ ਹੈ। ਖਾਤਾ ਇੱਕ ਵਿਸ਼ੇਸ਼ ਸਿਰਲੇਖ ਨਾਲ ਸੰਬੰਧਿਤ ਸਾਰੇ ਲੈਣ-ਦੇਣ ਦਾ ਇੱਕ ਥਾਂ ਤੇ ਸਾਰ ਹੈ। ਇਹ ਲੈਣ-ਦੇਣ ਦਾ ਲੇਖਾ ਕਰਦਾ ਹੈ ਅਤੇ ਉਹਨਾਂ ਦੇ ਪ੍ਰਭਾਵ ਅਤੇ ਦਿਸ਼ਾ ਨੂੰ ਵੀ ਦਿਖਾਉਣਾ ਹੈ। ਖਾਤੇ ਨੂੰ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ। ਨਾਮ (Debit) ਤੇ ਜਮ੍ਹਾਂ (Credit) ਨਾਮ ਭਾਗ ਲਈ Dr ਚਿੰਨ੍ਹ ਤੇ ਜਮ੍ਹਾਂ ਭਾਗ ਲਈ Cr ਵਰਤਿਆ ਜਾਂਦਾ ਹੈ।

Dr.                                            Account                             Cr.

Date

Particulars

JF

Amount

Date

Particulars

JF

Amount

 

 

 

 

 

 

 

 

 

 

 

 

 

 

 

 

 

 

 

 

 

 

 

 

ਉੱਪਰ ਦਿੱਤੇ ਗਏ ਖਾਤੇ ਦੇ ਨਮੂਨੇ ਤੋਂ ਸਪਸ਼ਟ ਹੁੰਦਾ ਹੈ ਕਿ ਇਹ ਦੋ ਹਿੱਸਿਆ ਵਿੱਚ ਵੰਡਿਆਂ ਹੋਇਆ ਹੈ, ਇਸ ਦਾ ਖੱਬਾ ਪਾਸਾ ਨਾਮ ਪੱਖ (debit side) ਅਤੇ ਸੱਜਾ ਪਾਸਾ ਜਮ੍ਹਾਂ ਪੱਖ (credit side) ਕਹਾਉਂਦਾ ਹੈ। ਖਾਤਿਆਂ ਦਾ ਵਰਗੀਕਰਨ (classification of account) ਖਾਤੇ ਨੂੰ ਅਕਸਰ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ।

1.        ਵਿਅਕਤੀਗਤ ਖਾਤੇ (Personal Account)

2.       ਗ਼ੈਰਵਿਅਕਤੀਗਤ ਖਾਤੇ (Impersonal Account)

1.        ਵਿਅਕਤੀਗਤ ਖਾਤੇ : ਵਿਅਕਤੀਆਂ, ਫ਼ਰਮਾਂ ਜਾਂ ਕੰਪਨੀਆਂ ਦੇ ਬਾਰੇ ਲੈਣ-ਦੇਣ ਨਾਲ ਸੰਬੰਧਿਤ ਲੇਖੇ, ਜਿਹੜੇ ਖਾਤਿਆਂ ਵਿੱਚ ਕੀਤੇ ਜਾਂਦੇ ਹਨ ਉਹਨਾਂ ਨੂੰ ਵਿਅਕਤੀਗਤ ਖਾਤੇ ਕਿਹਾ ਜਾਂਦਾ ਹੈ। ਇਹ ਹੇਠ ਲਿਖੇ ਪ੍ਰਕਾਰ ਦੇ ਹੁੰਦੇ ਹਨ।

(ੳ)     ਕੁਦਰਤੀ ਵਿਅਕਤੀ ਦੇ ਵਿਅਕਤੀਗਤ ਖਾਤੇ : ਉਹ ਖਾਤੇ, ਜਿਨ੍ਹਾਂ ਵਿੱਚ ਕੇਵਲ ਮਨੁੱਖਾਂ ਨਾਲ ਸੰਬੰਧਿਤ ਲੇਖੇ ਕੀਤੇ ਜਾਂਦੇ ਹਨ ਜਿਵੇਂ ਕਿ ਰਮੇਸ਼ ਦਾ ਖਾਤਾ ਆਨੰਦ ਦਾ ਖਾਤਾ, ਕੁਦਰਤੀ ਵਿਅਕਤੀ ਦੇ ਵਿਅਕਤੀਗਤ ਖਾਤੇ ਅਖਵਾਉਂਦੇ ਹਨ।

(ਅ) ਬਣਾਵਟੀ ਵਿਅਕਤੀ ਦੇ ਵਿਅਕਤੀਗਤ ਖਾਤੇ: ਸੀਮਿਤ ਪੂੰਜੀ ਵਾਲੀਆਂ ਕੰਪਨੀਆਂ, ਬੈਂਕਾਂ, ਫ਼ਰਮਾਂ, ਸੰਸਥਾਵਾਂ, ਕਲੱਬਾਂ ਆਦਿ ਜਿਵੇਂ ਕਿ ਦਿੱਲੀ ਕਲਾਕ ਮਿਲਜ਼, ਜਿਮਖਾਨਾ ਕਲੱਬ ਆਦਿ ਨਾਲ ਸੰਬੰਧਿਤ ਲੈਣ-ਦੇਣ ਦੇ ਲੇਖੇ, ਜਿਨ੍ਹਾਂ ਖਾਤਿਆਂ ਵਿੱਚ ਕੀਤੇ ਜਾਂਦੇ ਹਨ ਉਹਨਾਂ ਨੂੰ ਬਣਾਵਟੀ ਵਿਅਕਤੀਆਂ ਦੇ ਵਿਅਕਤੀਗਤ ਖਾਤਿਆਂ ਵਿੱਚ ਲਿਆਂਦਾ ਜਾਂਦਾ ਹੈ। ਇਹ ਉਹਨਾਂ ਬਣਾਵਟੀ ਵਿਅਕਤੀਆਂ ਦੇ ਖਾਤੇ ਹੁੰਦੇ ਹਨ, ਜੋ ਹੱਡ ਮਾਸ ਦੇ ਨਹੀਂ ਬਣੇ ਹੁੰਦੇ ਪਰੰਤੂ ਕਨੂੰਨ ਦੀ ਨਜ਼ਰ ਵਿੱਚ ਉਹਨਾਂ ਨੂੰ ਵਿਅਕਤੀ ਮੰਨਿਆ ਜਾਂਦਾ ਹੈ।

(ੲ) ਪ੍ਰਤਿਨਿਧ ਵਿਅਕਤੀਗਤ ਖਾਤੇ : ਅਜਿਹੇ ਖਾਤੇ ਅਪ੍ਰੱਤਖ ਰੂਪ ਵਿੱਚ ਇੱਕ ਸਮਾਨ ਸ਼੍ਰੇਣੀ ਦੇ ਅੰਤਰਗਤ ਆਉਣ ਵਾਲੇ ਵਿਅਕਤੀਆਂ ਦੇ ਸਮੂਹ ਦੀ ਪ੍ਰਤਿਨਿਧਤਾ ਕਰਦੇ ਹਨ। ਉਦਾਹਰਨ ਲਈ :

i. ਦੇਅ ਖ਼ਰਚ ਖਾਤੇ (outstanding expense account) ਇਹ ਉਹਨਾਂ ਵਿਅਕਤੀਆਂ ਦੀ ਪ੍ਰਤਿਨਿਧਤਾ ਕਰਦੇ ਹਨ ਜਿਨ੍ਹਾਂ ਦਾ ਅਜੇ ਭੁਗਤਾਨ ਕਰਨਾ ਹੈ, ਪਰੰਤੂ ਹਾਲੇ ਕੀਤਾ ਨਹੀਂ ਹੈ।

ii. ਪਹਿਲੇ ਕੀਤੇ ਖ਼ਰਚੇ (prepaid expenses) ਇਹ ਉਹਨਾਂ ਖ਼ਰਚਾਂ ਦੇ ਖਾਤੇ ਹਨ, ਜਿਨ੍ਹਾਂ ਦਾ ਭੁਗਤਾਨ ਤਾਂ ਕਰ ਦਿੱਤਾ ਹੈ ਪਰੰਤੂ ਉਸ ਦਾ ਲਾਭ ਲੈਣਾ ਹਾਲੇ ਬਾਕੀ ਹੈ (ਉਦਾਹਰਨ ਲਈ ਮਹੀਨੇ ਦਾ ਕਿਰਾਇਆ ਪਹਿਲੀ ਜੁਲਾਈ ਨੂੰ ਦਿੱਤਾ ਗਿਆ।

iii  ਨਾ ਪ੍ਰਾਪਤ ਆਮਦਨ ਖਾਤੇ (Oustanding income account) ਇਹ ਉਹਨਾਂ ਵਿਅਕਤੀਆਂ ਦੇ ਖਾਤੇ ਹੁੰਦੇ ਹਨ, ਜਿਨ੍ਹਾਂ ਨੂੰ ਵਪਾਰਿਕ ਮਾਲ ਦੇ ਦੌਰਾਨ ਲਾਭ ਜਾਂ ਸੇਵਾਵਾਂ ਦਿੱਤੀਆਂ ਜਾ ਚੁੱਕੀਆਂ ਹਨ ਪਰੰਤੂ ਸਾਲ ਦੇ ਅੰਤ ਤੱਕ ਭੁਗਤਾਨ ਪ੍ਰਾਪਤ ਨਹੀਂ ਹੋਇਆ।

iv  ਬਾਕੀ ਆਮਦਨ ਖਾਤੇ (unexpired income account) ਇਹ ਉਹਨਾਂ ਵਿਅਕਤੀਆਂ ਦੇ ਖਾਤੇ ਹਨ ਜਿਨ੍ਹਾਂ ਨੂੰ ਵਪਾਰਿਕ ਸਾਲ ਦੇ ਦੌਰਾਨ ਲਾਭ ਸੇਵਾਵਾਂ ਦਿੱਤੀਆਂ ਜਾਂ ਚੁੱਕੀਆਂ ਹਨ ਪਰੰਤੂ ਸਾਲ ਦੇ ਅੰਤ ਤੱਕ ਭੁਗਤਾਨ ਪ੍ਰਾਪਤ ਨਹੀਂ ਹੋਇਆ।

2. ਗ਼ੈਰਵਿਅਕਤੀਗਤ ਖਾਤੇ : ਵਿਅਕਤੀਗਤ ਖਾਤਿਆਂ ਨੂੰ ਛੱਡ ਕੇ ਸਾਰੇ ਹੀ ਖਾਤੇ ਗ਼ੈਰ ਵਿਅਕਤੀਗਤ ਹੁੰਦੇ ਹਨ। ਉਹਨਾਂ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ।

1. ਵਾਸਤਵਿਕ ਜਾਂ ਅਸਲ ਖਾਤੇ (real accounts)

2. ਨਾਂ-ਮਾਤਰ ਖਾਤੇ (nominal accounts)

ਅਸਲ ਖਾਤੇ ਸੰਪਤੀਆਂ ਜਾਂ ਵਸਤੂਆਂ ਨਾਲ ਸੰਬੰਧਿਤ ਹੁੰਦੇ ਹਨ। ਇਹ ਦੋ ਪ੍ਰਕਾਰ ਦੇ ਹੁੰਦੇ ਹਨ

ੳ. ਸੂਰਤ ਵਾਸਤਵਿਕ ਖਾਤੇ : ਉਹ ਖਾਤੇ, ਜਿਨ੍ਹਾਂ ਵਿੱਚ ਸੂਰਤ ਵਸਤਾਂ (tangible things) ਜਿਨ੍ਹਾਂ ਨੂੰ ਛੂਹਿਆ ਜਾ ਸਕੇ, ਖ਼ਰੀਦਿਆਂ ਜਾਂ ਵੇਚਿਆ ਜਾ ਸਕੇ, ਜਿਵੇਂ ਕਿ ਭਵਨ, ਮਸ਼ੀਨਰੀ, ਰੋਕੜ ਆਦਿ ਦੇ ਲੇਖੇ ਕੀਤੇ ਜਾਂਦੇ ਹਨ, ਸੂਰਤ ਵਾਸਤਵਿਕ ਖਾਤੇ ਅਖਵਾਉਂਦੇ ਹਨ।

ਅ. ਅਸੂਰਤ ਵਾਸਤਵਿਕ ਖਾਤੇ : ਉਹ ਖਾਤੇ ਜਿਨ੍ਹਾਂ ਵਿੱਚ ਅਸੂਰਤ ਵਸਤਾਂ (ਜਿਨ੍ਹਾਂ ਨੂੰ ਛੂਹਿਆ ਨਾ ਜਾ ਸਕੇ, ਜਿਨ੍ਹਾਂ ਦੀ ਕੋਈ ਸ਼ਕਲ ਨਹੀਂ ਹੁੰਦੀ) ਜਿਵੇਂ ਕਿ ਪ੍ਰਸਿੱਧੀ, ਪੈਟੈਟਸ, ਟ੍ਰੇਡ-ਮਾਰਕ ਆਦਿ ਦੇ ਲੇਖੇ ਕੀਤੇ ਜਾਂਦੇ ਹਨ, ਉਹਨਾਂ ਨੂੰ ਅਸੂਰਤ ਖਾਤੇ ਕਿਹਾ ਜਾਂਦਾ ਹੈ।

ii. ਨਾਂ-ਮਾਤਰ ਦੇ ਖਾਤੇ : ਉਹ ਖਾਤੇ ਜਿਨ੍ਹਾਂ ਵਿੱਚ ਹਾਨੀਆਂ, ਲਾਭ, ਖ਼ਰਚੇ, ਆਮਦਨ ਜਿਵੇਂ ਕਿ ਕਿਰਾਇਆ, ਤਨਖ਼ਾਹਾਂ ਮਜ਼ਦੂਰੀ, ਕਮਿਸ਼ਨ, ਵਿਆਜ ਆਦਿ ਨਾਲ ਸੰਬੰਧਿਤ ਲੈਣੇ-ਦੇਣੇ ਦੇ ਲੇਖੇ ਕੀਤੇ ਜਾਂਦੇ ਹਨ, ਨਾਂ-ਮਾਤਰ ਦੇ ਖਾਤੇ ਕਹਾਉਂਦੇ ਹਨ।

ਖਾਤਿਆਂ ਨੂੰ ਡੈਬਿਟ ਜਾਂ ਕ੍ਰੈਡਿਟ ਕਰਨ ਦੇ ਨਿਯਮ :

ੳ.       ਵਿਅਕਤੀਗਤ ਖਾਤੇ (personal account) ਪ੍ਰਾਪਤ ਕਰਤਾ ਨੂੰ ਡੈਬਿਟ ਕਰੋ ਅਤੇ ਦੇਣ ਵਾਲੇ ਨੂੰ ਕ੍ਰੈਡਿਟ ਕਰੋ (debit the receiver credit the given)

ਅ.       ਵਾਸਤਵਿਕ ਖਾਤੇ (real account) ਆਉਣ ਵਾਲੀ ਵਸਤੂ ਨੂੰ ਡੈਬਿਟ ਕਰੋ ਅਤੇ ਜਾਣ ਵਾਲੀ ਵਸਤੂ ਨੂੰ ਕ੍ਰੈਡਿਟ ਕਰੋ (Debit what comes in credit what goes out)

ੲ.       ਨਾਂ-ਮਾਤਰ ਦੇ ਖਾਤੇ : (nominal account) ਖ਼ਰਚਿਆਂ ਤੇ ਨੁਕਸਾਨਾਂ ਨੂੰ ਡੈਬਿਟ ਕਰੋ। ਆਮਦਨਾਂ ਅਤੇ ਲਾਭਾਂ ਨੂੰ ਕ੍ਰੈਡਿਟ ਕਰੋ (debit all expenses and losses credit all income and gains)

ਆਮ ਤੌਰ ’ਤੇ ਵਾਪਾਰ ਵਿੱਚ ਇੱਕ ਵਿਸ਼ੇਸ਼ ਖਾਤੇ ਨਾਲ ਸੰਬੰਧਿਤ ਬਹੁਤ ਸਾਰੇ ਲੈਣ-ਦੇਣ ਕੀਤੇ ਜਾਂਦੇ ਹਨ। ਜਿਸ ਰਜਿਸਟਰ/ਕਾਪੀ ਵਿੱਚ ਵਪਾਰ ਦੇ ਸਾਰੇ ਖਾਤਿਆਂ ਦਾ ਲੇਖਾ ਕੀਤਾ ਜਾਂਦਾ ਹੈ। ਖਾਤਾ-ਬਹੀ ਹਿਸਾਬ ਕਿਤਾਬ ਦੀ ਬਹੁਤ ਹੀ ਮਹੱਤਵਪੂਰਨ ਪੁਸਤਕ ਹੈ ਜੋ ਰੋਜ਼ਨਾਮਚੇ ਅਤੇ ਉਪ-ਰੋਜ਼ਨਾਮਚੇ ਵਿੱਚ ਕੀਤੇ ਗਏ ਲੇਖਿਆਂ ਦੀ ਮੰਜ਼ਲ ਹੈ। ਇਹ ਸਾਰੇ ਤਿੰਨ ਪ੍ਰਕਾਰ ਦੇ ਲੇਖਿਆਂ ਦਾ ਸਮੂਹ ਹੈ। ਇੱਕ ਸਾਲ ਦੇ ਦੌਰਾਨ ਕਿਸੇ ਖ਼ਾਸ ਮਿਤੀ ਨੂੰ ਵਪਾਰੀ ਨੂੰ ਕਿਸੇ ਵੀ ਖਾਤੇ ਦੀ ਸਥਿਤੀ ਪਤਾ ਕਰਨ ਦੀ ਲੋੜ ਪੈਂਦੀ ਹੈ। ਇਸ ਕਰਕੇ ਖਾਤੇ ਦੇ ਡੈਬਿਟ ਅਤੇ ਕ੍ਰੈਡਿਟ ਪੱਖਾਂ ਦਾ ਜੋੜ ਕਰਨ ਉਪਰੰਤ ਉਸ ਦਾ ਬਾਕੀ ਕੱਢਿਆ ਜਾਂਦਾ ਹੈ। ਇਸ ਨੂੰ ਖਾਤੇ ਦੀ ਬਾਕੀ ਕੱਢਣੀ (balancing the account) ਕਿਹਾ ਜਾਂਦਾ ਹੈ। ਖਾਤਿਆਂ ਦਾ ਬਾਕੀ ਇੱਕ ਸਾਲ ਦੇ ਦੌਰਾਨ ਉਸ ਖਾਤੇ ਵਿੱਚ ਖਾਤਿਆਏ ਗਏ ਸਾਰੇ ਲੈਣ-ਦੇਣ ਦੇ ਸ਼ੁੱਧ ਪ੍ਰਭਾਵ ਨੂੰ ਦੱਸਦਾ ਹੈ।


ਲੇਖਕ : ਪਰਵਿੰਦਰ ਕੌਰ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ , ਹੁਣ ਤੱਕ ਵੇਖਿਆ ਗਿਆ : 1768, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2019-03-26-12-03-00, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.