ਖਾਂਸੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖਾਂਸੀ (ਨਾਂ,ਇ) ਵੇਖੋ : ਖੰਘ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6680, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਖਾਂਸੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖਾਂਸੀ. ਇੱਕ ਰੋਗ. ਸੰ. काश, कास ਅਤੇ क्षयघु ਸੁਅ਼੠ਲ. Cough. ਖੰਘ. ਇਹ ਰੋਗ ਬਹੁਤ ਖਟਿਆਈਆਂ ਦੇ ਸੇਵਨ, ਤੱਤੀਆਂ ਚੀਜਾਂ ਖਾਕੇ ਠੰਢਾ ਪਾਣੀ ਪੀਣ, ਧੂੰਆਂ ਅਤੇ ਧੂੜ ਨਾਸਾਂ ਦੇ ਰਾਹ ਅੰਦਰ ਜਾਣ, ਰੁੱਖੇ ਬੇਹੇ ਭੋਜਨ ਖਾਣ , ਗੰਦੇ ਥਾਂ ਰਹਿਣ ਅਤੇ ਰੇਜਸ਼ ਦੇ ਹੋਣ ਤੋਂ ਹੋਇਆ ਕਰਦਾ ਹੈ.

 

ਪੁਰਾਣੇ ਰੋਗਾਂ ਨਾਲ ਜਦ ਬੀਮਾਰ ਕਮਜੋਰ ਹੋ ਜਾਵੇ ਤਾਂ ਅਚਾਨਕ ਛਾਤੀ ਨੂੰ ਠੰਢ ਲਗਣ ਤੋਂ ਬੀ ਖਾਂਸੀ ਹੁੰਦੀ ਹੈ. ਜੇ ਵਿਚਾਰਕੇ ਦੇਖੀਏ ਤਾਂ ਇਹ ਸਾਰੇ ਰੋਗਾਂ ਦੀ ਜੜ੍ਹ ਹੈ. ਪੰਜਾਬੀ ਕਹਾਉਤ ਹੈ—“ਰੋਗਾਂ ਦਾ ਮੂਲ ਖਾਂਸੀ, ਝਗੜਿਆਂ ਦਾ ਮੂਲ ਹਾਂਸੀ.”

ਖਾਂਸੀ ਦੇ ਰੋਗੀ ਦੇ ਕੰਠ ਤੋਂ ਅਵਾਜ ਕਾਂਸੀ ਦੇ ਭੱਜੇ ਬਰਤਨ ਜੇਹੀ ਹੁੰਦੀ ਹੈ, ਛਾਤੀ ਵਿੱਚ ਖਿੱਚ ਪੈਂਦੀ ਹੈ, ਸਾਹ ਦੀਆਂ ਨਾਲੀਆਂ ਬਲਗਮ ਨਾਲ ਭਰ ਜਾਂਦੀਆਂ ਹਨ, ਗਲ ਅਤੇ ਜੀਭ ਉੱਤੇ ਕੰਡੇ ਜੇਹੇ ਹੋ ਜਾਂਦੇ ਹਨ, ਮੱਥੇ ਵਿੱਚ ਦਰਦ ਹੁੰਦਾ ਹੈ, ਭੁੱਖ ਘਟ ਜਾਂਦੀ ਹੈ. ਖਾਂਸੀ ਦੇ ਕਈ ਕਾਰਣ ਤੇ ਭੇਦ ਹਨ. ਸਿਆਣੇ ਹਕੀਮ ਦੀ ਸਲਾਹ ਨਾਲ ਇਲਾਜ ਹੋਣਾ ਚਾਹੀਏ, ਪਰ ਇਸ ਦੇ ਸਾਧਾਰਣ ਇਲਾਜ ਇਹ ਹਨ—

(੧) ਬਾਂਸੇ ਦੇ ਹਰੇ ਪੱਤਿਆਂ ਦਾ ਰਸ ਸ਼ਹਿਦ ਨਾਲ ਮਿਲਾਕੇ ਚੱਟਣਾ.

(੨) ਮੁਲੱਠੀ , ਬਹੇੜੇ ਦੀ ਛਿੱਲ, ਨਸ਼ਾਸਤਾ , ਕਤੀਰਾ ਗੂੰਦ , ਮਿਸ਼ਰੀ ਸਭ ਸਮਾਨ ਤੋਲ ਦੇ ਲੈ ਕੇ ਝਾੜਬੇਰੀ ਦੇ ਬੇਰ ਜਿੱਡੀ ਗੋਲੀ ਬਣਾਕੇ ਮੂੰਹ ਵਿੱਚ ਰੱਖਕੇ ਰਸਾ ਚੂਸਣਾ.

(੩) ਅਦਰਕ ਦੇ ਰਸ ਵਿੱਚ ਸ਼ਹਿਦ ਮਿਲਾਕੇ ਚੱਟਣਾ.

(੪) ਕਾਲੀਆਂ ਮਿਰਚਾਂ, ਅਫੀਮ, ਮਿਸ਼ਰੀ, ਕੱਥ , ਕਿੱਕਰ ਦਾ ਗੂੰਦ, ਇੱਕ ਇੱਕ ਮਾਸ਼ਾ ਲੈ ਕੇ ਪੀਸਕੇ ਰੱਤੀ ਰੱਤੀ ਦੀਆਂ ਗੋਲੀਆਂ ਸਵੇਰ ਵੇਲੇ ਅਤੇ ਸੌਣ ਵੇਲੇ ਗਰਮ ਜਲ ਨਾਲ ਖਾਣੀਆਂ.1 


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6609, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-10, ਹਵਾਲੇ/ਟਿੱਪਣੀਆਂ: no

ਖਾਂਸੀ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ

ਖਾਂਸੀ : ਵੇਖੋ, ਖੰਘ


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3986, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-10-03, ਹਵਾਲੇ/ਟਿੱਪਣੀਆਂ: no

ਖਾਂਸੀ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਖਾਂਸੀ, (ਪ੍ਰਾਕ੍ਰਿਤ : खास, खासिअ; ਸੰਸਕ੍ਰਿਤ√कास्=ਖੰਘਣਾ) \ ਇਸਤਰੀ ਲਿੰਗ : ਖੰਘ, ਇੱਕ ਰੋਗ ਜਿਸ ਵਿੱਚ ਸਾਹ ਦੀ ਨਾਲੀ ਜਾਂ ਫੇਫੜਿਆਂ ਵਿੱਚੋਂ ਸਾਹ ਜ਼ੋਰ ਲਾ ਕੇ ਬਾਹਰ ਕੱਢਿਆ ਜਾਂਦਾ ਹੈ, ਇਸ ਤਰ੍ਹਾਂ ਸਾਹ ਕੱਢਣ ਦੀ ਕਿਰਿਆ; (ਲਾਗੂ ਕਿਰਿਆ : ਉੱਠਣਾ, ਆਉਣਾ, ਹੋਣਾ)

–ਸੁੱਕੀ ਖਾਂਸੀ, ਇਸਤਰੀ ਲਿੰਗ : ਅਜੇਹੀ ਖਾਂਸੀ ਜਿਸ ਦੇ ਖੰਘਣ ਨਾਲ ਅੰਦਰੋਂ ਬਲਗ਼ਮ ਨਹੀਂ ਨਿਕਲਦੀ ਤੇ ਕੇਵਲ ਗਲੇ ਤੇ ਛਾਤੀ ਵਿੱਚ ਖ਼ਰਾਸ਼ ਤੇ ਦਰਦ ਹੁੰਦਾ ਹੈ, ਸੁੱਕੀ ਖੰਘ, ਖੁਸ਼ਕ ਖਾਂਸੀ

–ਕਾਲੀ ਖਾਂਸੀ, ਖੁਸ਼ਕ ਖਾਂਸੀ, ਇਸਤਰੀ ਲਿੰਗ : ਸੁੱਕੀ ਖਾਂਸੀ, ਸੁੱਕੀ ਖੰਘ

–ਤਰ ਖਾਂਸੀ, ਇਸਤਰੀ ਲਿੰਗ : ਅਜੇਹੀ ਖਾਂਸੀ ਜਿਸ ਵਿੱਚ ਬਲਗ਼ਮ ਜਾਂ ਖੰਘਾਰ ਸੌਖਾ ਨਿਕਲ ਆਉਂਦਾ ਹੋਵੇ, ਬਲਗ਼ਾਮੀ ਖਾਂਸੀ, ਬਲਗ਼ਮੀ ਖੰਘ

–ਬਲਗ਼ਮੀ ਖਾਂਸੀ, ਇਸਤਰੀ ਲਿੰਗ : ਅਜੇਹੀ ਖਾਂਸੀ ਜਿਸ ਵਿੱਚ ਖੰਘਣ ਨਾਲ ਬਲਗ਼ਮ ਨਿਕਲਦੀ ਹੋਵੇ, ਤਰ ਖਾਂਸੀ


ਲੇਖਕ : ਭਾਸ਼ਾ ਵਿਭਾਗ,ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 160, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-03-12-29-48, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.