ਖਸ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖਸ (ਨਾਂ,ਇ) ਖੁਸ਼ਬੋਦਾਰ ਪੰਨ੍ਹੀ ਦੀ ਜੜ੍ਹ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14149, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਖਸ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖਸ. ਸੰ. घृष्. ਧਾ—ਘਸਣਾ. “ਸਿਲਾ ਸੰਗ ਖਸ ਚਾਲਤ ਨੀਰ.” (ਗੁਪ੍ਰਸੂ) ਸਿਲਾ ਨਾਲ ਖਹਿਕੇ ਪਾਣੀ ਚਲਦਾ ਹੈ। ੨ ਦੇਖੋ, ਖਸਣਾ। ੩ ਫ਼ਾ ਖ਼ਸ. ਉਸ਼ੀਰ. ਵੀਰਣਮੂਲ. ਪੰਨ੍ਹੀ ਦੀ ਜੜ, ਜੋ ਵਡੀ ਸੁਗੰਧ ਵਾਲੀ ਹੁੰਦੀ ਹੈ. ਇਸ ਦਾ ਇਤਰ ਬਣਦਾ ਹੈ. ਗਰਮੀਆਂ ਵਿੱਚ ਅਮੀਰ ਲੋਕ ਇਸ ਦੀਆਂ ਟੱਟੀਆਂ ਅਤੇ ਪੱਖੇ ਬਣਾਉਂਦੇ ਹਨ. “ਖਸ ਟਾਟੀ ਕੀਨੇ ਛਿਰਕਾਵ.” (ਗੁਪ੍ਰਸੂ) ਖਸ ਦੀ ਤਾਸੀਰ ਸਰਦ ਹੈ. ਸਿਰਪੀੜ ਤਾਪ ਦਾਹ ਅਤੇ ਵਮਨ (ਕ਼ਯ) ਨੂੰ ਦੂਰ ਕਰਦੀ ਹੈ. L. Andropogon Muricatus। ੪ ਗੜ੍ਹਵਾਲ ਅਤੇ ਉਸ ਦੇ ਉੱਤਰ ਵੱਲ ਦਾ ਦੇਸ਼ , ਕਸ਼ਮੀਰ ਦੇ ਦੱਖਣ ਵੱਲ ਦਾ ਇਲਾਕਾ, ਜਿਸ ਵਿੱਚ ਖਸ ਜਾਤੀ ਵਸਦੀ ਸੀ। ੫ ਖਸ ਦੇਸ਼ ਵਿੱਚ ਰਹਿਣ ਵਾਲੀ ਇੱਕ ਜਾਤਿ, ਜਿਸ ਨੂੰ ਹੁਣ ਖਸੀਆ ਕਹਿੰਦੇ ਹਨ. “किराता दरदाः खसाः” (ਮਨੁ) ੬ ਪਾਂਉ ਦਾ ਰੋਗ. ਪਾਮਾ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14083, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-10, ਹਵਾਲੇ/ਟਿੱਪਣੀਆਂ: no
ਖਸ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ
ਖਸ : ਇਹ ਖੁਸ਼ਬੂਦਾਰ, ਪਤਲੇ ਰੇਸ਼ਮੀ, ਲੰਬੇ ਗੁੱਛੇਦਾਰ ਫ਼ੁੱਲਾਂ ਵਾਲਾ ਬਾਰਿਸ਼ ਵਿਚ ਪੈਦਾ ਹੋਣ ਵਾਲਾ ਇਕ ਪੌਦਾ ਹੈ। ਇਸ ਨੂੰ ਖਸ ਕਿਹਾ ਜਾਂਦਾ ਹੈ। ਇਸ ਦਾ ਵਿਗਿਆਨਕ ਨਾਂ ਵੈਟਿਵੀਰਿਆ ਜ਼ਿਜੈਨਿਆਇਡੀਜ਼ ਹੈ। ਇਸਦੀ ਉਤਪਤੀ ਤਾਮਿਲ ਸ਼ਬਦ ਵੇਟਿਵਰ ਤੋਂ ਹੋਈ ਪ੍ਰਤੀਤ ਹੁੰਦੀ ਹੈ। ਇਸ ਦਾ ਪ੍ਰਕੰਦ ਬੜਾ ਸੁਗੰਧਤ ਹੁੰਦਾ ਹੈ। ਭਾਰਤ ਵਿਚ ਇਸ ਦਾ ਉਪਯੋਗ ਅਤਰ ਬਣਾਉਣ ਅਤੇ ਦਵਾਈ ਦੇ ਰੂਪ ਵਿਚ ਪੁਰਾਤਨ ਕਾਲ ਤੋਂ ਹੁੰਦਾ ਆ ਰਿਹਾ ਹੈ। ਪੌਦੇ ਦੀਆਂ ਜੜ੍ਹਾਂ ਦੀ ਵਰਤੋਂ ਵਿਸ਼ੇਸ਼ ਪ੍ਰਕਾਰ ਦਾ ਪਰਦਾ ਬਣਾਉਣ ਲਈ ਕੀਤੀ ਜਾਂਦੀ ਹੈ। ਇਸ ਨੂੰ ‘ਖਸ ਦੀ ਟੱਟੀ’ ਕਹਿੰਦੇ ਹਨ। ਇਸ ਨੂੰ ਗਰਮੀ ਰੁੱਤੇ ਖਿੜਕੀਆਂ ਉਪਰ ਲਗਾਉਂਦੇ ਹਨ ਅਤੇ ਪਾਣੀ ਨਾਲ ਤਰ ਰੱਖਦੇ ਹਨ। ਅਜਿਹਾ ਕਰਨ ਨਾਲ ਕਮਰੇ ਵਿਚ ਠੰਢੀ ਅਤੇ ਸੁਗੰਧਿਤ ਹਵਾ ਆਉਂਦੀ ਹੈ। ਜੜ੍ਹਾਂ ਤੋਂ ਮੈਟ, ਪੱਖੇ, ਸਾਮਿਆਨੇ, ਧੁੱਪ ਤੋਂ ਬਚਾਅ ਲਈ ਆਸਰਾ, ਸਿਰਹਾਣੇ, ਥੈਲੀਆਂ ਆਦਿ ਬਣਾਈਆਂ ਜਾਂਦੀਆਂ ਹਨ। ਭਾਰਤ ਤੋਂ ਇਹ ਪੌਦੇ ਵੈੱਸਟ ਇੰਡੀਜ਼ ਅਤੇ ਲਾਊਇਸੀਆਨਾ ਵਿਚ ਪਹੁੰਚੇ, ਜਿਥੇ ਹਰੇਕ ਫ਼੍ਰਾਂਸੀਸੀ ਬਗ਼ੀਚੇ ਵਿਚ ਇਸ ਦੇ ਕੁਝ ਪੌਦੇ ਮਿਲ ਜਾਂਦੇ ਹਨ। ਇਹ ਬਹੁਤ ਸਾਰੀਆਂ ਥਾਵਾਂ ਤੇ ਕੁਦਰਤੀ ਰੂਪ ਵਿਚ ਪੈਦਾ ਹੋਣ ਲੱਗ ਪਿਆ ਹੈ। ਇਸ ਦੀਆਂ ਜੜ੍ਹਾਂ ਦੀ ਕਸ਼ੀਦ ਕਿਰਿਆ ਤੋਂ ਬਾਅਦ ਇਨ੍ਹਾਂ ਵਿਚੋਂ ਸਿਟਰਾਨੈੱਲਾ ਵਰਗਾ ਤੇਲ ਨਿਕਲਦਾ ਹੈ ਜੋ ਉੱਚੇ ਦਰਜੇ ਦੀਆਂ ਸੁਗੰਧੀਆਂ ਵਾਲੇ ਸਾਬਣ ਅਤੇ ਦਵਾਈਆਂ ਵਿਚ ਵਰਤਿਆ ਜਾਂਦਾ ਹੈ।
ਹ. ਪੁ.– ਹਿੰ. ਵਿ. ਕੋ. 3 : 339; ਇ. ਬਾ. : 184
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 10597, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-10-03, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First