ਖਰੀ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖਰੀ (ਨਾਂ,ਇ) ਖੋਟ ਤੋਂ ਰਹਿਤ ਵਸਤੂ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7131, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਖਰੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖਰੀ. ਖਰਾ ਦਾ ਇਸਤ੍ਰੀ ਲਿੰਗ. “ਰਸਨਾ ਹਰਿਜਸ ਗਾਵੈ ਖਰੀ ਸੁਹਾਵਣੀ.” (ਮ: ੪ ਵਾਰ ਸੋਰ) “ਵਿਚ ਸਾਹੁਰੜੈ ਖਰੀ ਸੋਹੰਦੀ.” (ਸ੍ਰੀ ਛੰਤ ਮ: ੪) ੨ ਸੰ. ਖਰ ਦੀ ਮਦੀਨ. ਗਧੀ । ੩ ਵਿ—ਖਰ (ਗਧੇ) ਨਾਲ ਹੈ ਜਿਸ ਦਾ ਸੰਬੰਧ. “ਅਸਪੀ ਸ਼ੁਤਰੀ ਬਜਤ ਅਸੇਖਾ। ਪੀਲ ਖਰੀ ਨੌਬਤ ਨਹਿ ਲੇਖਾ.” (ਸਲੋਹ) ਅਸਪ, ਸ਼ੁਤਰ, ਪੀਲ, ਖਰ ਪੁਰ ਲੱਦੀਆਂ ਨੌਬਤਾਂ ਵਜਦੀਆਂ ਹਨ। ੪ ਖਲੋਤੀ. ਖੜੀ. “ਖਰੀਦਾਰ ਜਿਸ ਕੀ ਢਿਢ ਖਰੀ.” (ਗੁਪ੍ਰਸੂ) ੫ ਖਰਗਈ. ਦੇਖੋ, ਖਰਣਾ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7068, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-10, ਹਵਾਲੇ/ਟਿੱਪਣੀਆਂ: no
ਖਰੀ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਖਰੀ, (ਖਟਾ+ਈ) \ ਇਸਤਰੀ ਲਿੰਗ \ ਵਿਸ਼ੇਸ਼ਣ : ੧. ਚੰਗੀ, ਸੁੱਚੀ, ਸ਼ੁੱਧ ਹਿਰਦੇ ਦੀ, ਪਾਕ ਦਿਲ ਵਾਲੀ; ੨. ਅਸਲੀ, ਜਿਹੜੀ ਖੋਟੀ ਨਾ ਹੋਵੇ; ੩. ਬਹੁਤ ਜ਼ਿਆਦਾ, ਵਧੇਰੀ; ੪. ਜਿਸ ਵਿੱਚ ਹਾਨੀ ਦਾ ਡਰ ਨਾ ਹੋਵੇ
–ਖਰੀ ਆਸਾਮੀ, (ਸਾਮੀ) \ (ਪੋਠੋਹਾਰੀ) \ ਇਸਤਰੀ ਲਿੰਗ : ਸ਼ਾਹੂਕਾਰ ਦਾ ਉਹ ਕਰਜ਼ਦਾਰ ਜਿਸ ਨੂੰ ਦਿੱਤੀ ਰਕਮ ਦੇ ਡੁੱਬਣ ਦਾ ਡਰ ਨਾ ਹੋਵੇ, ਸਾਊ ਦੇਣਦਾਰ
–ਖਰੀ ਸੁਣਾਉਣਾ, ਕਿਰਿਆ ਸਮਾਸੀ : ਖਰੀ ਖਰੀ ਸੁਣਾਉਣਾ, ਸਾਫ਼ ਸਾਫ਼ ਕਹਿਣਾ
–ਖਰੀ ਹੋਣਾ, ਮੁਹਾਵਰਾ : ੧. ਸੁਥਰੀ ਹੋਣਾ, ਬੁਰੀ ਹੋਣਾ, ਨਿਰਾਦਰੀ ਹੋਣਾ; ੨. ਆਪਣਾ ਮੂੰਹ ਲੈ ਕੇ ਰਹਿ ਜਾਣਾ; ੩. ਪ੍ਰਾਪਤੀ ਯੋਗ ਹੋਣਾ (ਰਕਮ ਦਾ)
–ਖਰੀ ਕਰਨਾ, ਮੁਹਾਵਰਾ : ਰੁੱਖਾ ਸਲੂਕ ਕਰਨਾ, ਬੁਰੀ ਕਰਨਾ
–ਖਰੀ ਖਰੀ, ਖਰੀਆਂ ਖਰੀਆਂ, (ਬਹੁ ਵਚਨ) / ਵਿਸ਼ੇਸ਼ਣ / ਇਸਤਰੀ ਲਿੰਗ : ਠੀਕ ਠੀਕ, ਸਾਫ਼ ਸਾਫ਼, ਬਿਨਾ ਲੱਗ ਲਪੇਟ ਦੇ, ਨਿਆਂ ਭਰਪੂਰ (ਗੱਲ)
–ਖਰੀ ਖਰੀ ਸੁਣਾਉਣਾ, ਖਰੀਆਂ ਖਰੀਆਂ ਸੁਣਾਉਣਾ, ਮੁਹਾਵਰਾ : ਸੱਚੀ ਗੱਲ ਮੂੰਹ ਤੇ ਕਹਿ ਦੇਣਾ, ਸਾਫ਼ ਸਾਫ਼ ਕਹਿ ਦੇਣਾ
–ਖਰੀ ਖੋਟੀ, ਵਿਸ਼ੇਸ਼ਣ : ਚੰਗੀ ਮਾੜੀ, ਅੱਛੀ ਬੁਰੀ, ਮੰਦੀ ਚੰਗੀ
–ਖਰੀ ਗੱਲ, ਇਸਤਰੀ ਲਿੰਗ : ਇਨਸਾਫ਼ ਵਾਲੀ ਗੱਲ, ਨਿਆਂ ਵਾਲੀ ਗੱਲ, ਬਿਨਾਂ ਕਿਸੇ ਧੜੇਬੰਦੀ ਜਾਂ ਪੱਖ-ਪਾਤ ਦੇ ਕੀਤੀ ਗੱਲ, ਸਾਫ਼ ਬਚਨ, ਖਰੀ ਬਾਤ
–ਖਰੀ ਪਿਆਰੀ, ਵਿਸ਼ੇਸ਼ਣ : ਬਹੁਤ ਪਿਆਰੀ
–ਖਰੀ ਬਾਤ, ਇਸਤਰੀ ਲਿੰਗ : ਸਾਫ਼ ਗੱਲ, ਬੇ ਲਗਾਉ ਬਾਤ, ਜਿਸ ਗੱਲ ਵਿੱਚ ਕਿਸੇ ਕਿਸਮ ਦੀ ਰਈ ਨਾ ਹੋਵੇ, ਖਰੀ ਗੱਲ
–ਖਰੀ ਬੋਲੀ, ਇਸਤਰੀ ਲਿੰਗ : ਖੜੀ ਬੋਲੀ
ਲੇਖਕ : ਭਾਸ਼ਾ ਵਿਭਾਗ ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 240, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-26-03-47-37, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First