ਕੱਲਰ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੱਲਰ (ਨਾਂ,ਪੁ) ਸ਼ੋਰੇ ਦੇ ਮਾਦੇ ਵਾਲੀ ਮਿੱਟੀ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14783, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਕੱਲਰ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੱਲਰ [ਨਾਂਪੁ] ਸ਼ੋਰੇ ਵਾਲ਼ੀ ਮਿੱਟੀ , ਜਿਸ ਜ਼ਮੀਨ ਵਿੱਚ ਸ਼ੋਰੇ ਕਾਰਨ ਖੇਤੀ ਨਾ ਹੋ ਸਕੇ, ਬੰਜਰ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14778, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਕੱਲਰ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੱਲਰ. ਦੇਖੋ, ਕਲਰ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14459, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕੱਲਰ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੱਲਰ, (ਸੰਸਕ੍ਰਿਤ : वल्लुर=ਬੀਆਬਾਨ, ਬੰਜਰ) \ ਪੁਲਿੰਗ : ੧. ਸ਼ੋਰੇ ਵਾਲੀ ਮਿੱਟੀ; ੨. ਜ਼ਮੀਨ ਜਿਸ ਵਿੱਚ ਸ਼ੋਰੇ ਦੇ ਕਾਰਣ ਖੇਤੀ ਨਾ ਹੋ ਸਕੇ, ਥੂਰ; ੩. ਬੰਜਰ, ਰਕੜ, ਅਣਵਹੀ ਜ਼ਮੀਨ: ‘ਘਰ ਹਰਨਾਖਸ਼ ਦੈਂਤ ਦੇ, ਕੱਲਰ ਕਵਲ ਭਗਤ ਪ੍ਰਹਲਾਦ’(ਵ.ਭਾ.ਗੁ); ੪. ਰੇਹ, ਮਲ੍ਹੜ, ਖਾਦ
–ਕੱਲਰ ਜ਼ਮੀਨ, ਇਸਤਰੀ ਲਿੰਗ : ੧. ਐਸੀ ਜ਼ਮੀਨ ਜਿਸ ਵਿੱਚ ਸ਼ੋਰਾ ਹੋਵੇ; ਸ਼ੋਰੀਲੀ ਜ਼ਮੀਨ; ੨. ਰੱਕੜ, ਜਿਸ ਧਰਤੀ ਵਿਚੋਂ ਕੋਈ ਉਪਜ ਨਾ ਹੋਵੇ
–ਕੱਲਰ ਦਾ ਕੀ ਖੇਤ, ਕਪਟੀ ਦਾ ਕੀ ਹੇਤ, ਅਖੌਤ : ਕੱਲਰ ਜ਼ਮੀਨ ਅਤੇ ਬੁਰੇ ਦੋਸਤ ਦਾ ਕੋਈ ਫਾਇਦਾ ਨਹੀਂ
–ਕੱਲਰ ਦਿਵਾਉਣਾ, (ਲਹਿੰਦੀ) \ ਕਿਰਿਆ ਸਕਰਮਕ : ਰੇਹ ਪਾਉਣਾ
–ਕੱਲਰ ਧਰਤੀ, ਇਸਤਰੀ ਲਿੰਗ : ਕੱਲਰ ਜ਼ਮੀਨ
–ਕੱਲਰ ਲੂਣ, (ਲਹਿੰਦੀ) \ ਪੁਲਿੰਗ : ਕੱਲਰ ਧਰਤ ਦਾ ਸ਼ੋਰਾ
–ਕਲਰਾ, (ਲਹਿੰਦੀ) \ ਵਿਸ਼ੇਸ਼ਣ : ਖਾਰਾ, ਲੂਣਾ, ਸ਼ੋਰੇ ਵਾਲਾ, ਖਾਦ ਫਾਲਾ
–ਕਲਰਾਸੀ, ਕਲਰਾਛੀ, (ਲਹਿੰਦੀ) : ਕਲਰਾਰੀ, (ਮਲਵਈ) \ ਇਸਤਰੀ ਲਿੰਗ : ਸ਼ੋਰਾ ਜ਼ਮੀਨ, ਕੱਲਰ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2667, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-07-04-01-49, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First