ਕੱਦ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੱਦ (ਨਾਂ,ਪੁ) ਜਿਸਮ ਦੀ ਲਮਾਈ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 39967, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕੱਦ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੱਦ [ਨਾਂਪੁ] ਆਕਾਰ, ਲੰਬਾਈ , ਡੀਲ-ਡੌਲ , ਢਾਂਚਾ, ਬਣਤਰ; ਪ੍ਰਤਿਸ਼ਠਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 39885, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕੱਦ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੱਦ. ਖਤ੍ਰੀ ਗੋਤ੍ਰ , ਜੋ ਛੋਟੇ ਸਰੀਣਾਂ ਵਿੱਚੋਂ ਹੈ। ੨ ਅ਼ ਕ਼ੱਦ. ਡੀਲ. ਆਕਾਰ ਦੀ ਲੰਬਾਈ ਚੌੜਾਈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 39761, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕੱਦ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੱਦ, (ਅਰਬੀ : ਕੱਦ) \ ਪੁਲਿੰਗ : ਜਿਸਮ ਦੀ ਲੰਮਾਈ ਜਾਂ ਉਚਾਈ, ਡੀਲਡੌਲ, ਆਕਾਰ

–ਕੱਦ ਆਦਮ,  ਵਿਸ਼ੇਸ਼ਣ : ਆਦਮੀ ਦੇ ਕੱਦ ਜਿੱਡਾ, ਆਦਮ ਕੱਦ
 
–ਕੱਦ ਆਵਰ, ਵਿਸ਼ੇਸ਼ਣ : ਉੱਚੇ ਲੰਮੇ ਕੱਦ ਵਾਲਾ, ਲੰਮਾ ਝੰਮਾ 
 
–ਕੱਦ ਕੱਢਣਾ, ਮੁਹਾਵਰਾ : ਕੱਦ ਵਿੱਚ ਵਾਹਵਾ ਲੰਮੇ ਹੋਣਾ, ਕੱਦ ਬੁੱਤ ਵਿੱਚ ਚੰਗਾ ਨਿਕਲ ਆਉਣਾ 
 
–ਕੱਦ ਕਰ ਜਾਣਾ, ਕੱਦ ਕਰਨਾ,  ਮੁਹਾਵਰਾ : ਵਧਣਾ, ਵਧ ਜਾਣਾ ਉੱਚੇ ਹੋ ਜਾਣਾ 
 
–ਕੱਦ ਕਾਠ,  ਪੁਲਿੰਗ :  ਅਕਾਰ, ਡੀਲ ਡੋਲ, ਕੱਦ ਬੁੱਤ 
 
–ਕੱਦ-ਕਾਮਤ,  ਪੁਲਿੰਗ : ਕੱਦ ਕਾਠ 
 
–ਕੱਦ-ਬੁੱਤ,  ਪੁਲਿੰਗ : ਡੀਲ ਡੋਲ, ਕੱਦ ਕਾਠ
 
–ਕੱਦਾਵਰ,  (ਫ਼ਾਰਸੀ ਕਦ+ਆਵਰ) / ਵਿਸ਼ੇਸ਼ਣ : ਲੰਮੇ ਕੱਦ ਵਾਲਾ, ਲੰਮਾਂ ਝੱਮਾਂ, ਚੰਗੀ ਭਰਵੀਂ ਡੀਲ ਵਾਲਾ 
 
–ਕੱਦੇ ਉਪਰ ਲੱਦਾ,  ਅਖੌਤ : ੧. ਲੱਦੇ ਦਾ ਭਾਰ ਸਰੀਰ ਦੇ ਆਕਾਰ ਜਾਂ ਵਿੱਤ ਅਨੁਸਾਰ ਹੋਣਾ ਚਾਹੀਣਾ ਹੈ; ੨. ਭਾਰੀ ਦੇਹੀ ਵਾਲੇ ਦੀ ਖੁਰਾਕ ਵੀ ਵਧੇਰੀ ਹੁੰਦੀ ਹੈ 
 
–ਆਦਮ ਕੱਦ, ਵਿਸ਼ੇਸ਼ਣ : ਆਦਮੀ ਦੇ ਕੱਦ ਜਿੱਡਾ 


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 10143, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-28-08-34-25, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.