ਕੱਟ ਕਰਨਾ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Cut)
ਜਦੋਂ ਕਿਸੇ ਟੈਕਸਟ ਨੂੰ ਪੁਰਾਣੀ ਥਾਂ ਤੋਂ ਹਟਾ ਕੇ ਨਵੀਂ ਥਾਂ ਉੱਤੇ ਲੈ ਜਾਣਾ ਹੋਵੇ ਤਾਂ ਕੱਟ (Cut) ਕਮਾਂਡ ਦਿੱਤੀ ਜਾਂਦੀ ਹੈ। ਜਦੋਂ ਟੈਕਸਟ ਨੂੰ ਕੱਟ ਕੀਤਾ ਜਾਂਦਾ ਹੈ ਤਾਂ ਇਹ ਕੰਪਿਊਟਰ ਦੀ ਵਿਸ਼ੇਸ਼ ਮੈਮਰੀ (ਕਲਿੱਪ ਬੋਰਡ) ਵਿੱਚ ਚਲਾ ਜਾਂਦਾ ਹੈ। ਇਸ ਤਰ੍ਹਾਂ ਜਦੋਂ ਪੇਸਟ (Paste) ਕਮਾਂਡ ਦਿੱਤੀ ਜਾਂਦੀ ਹੈ ਤਾਂ ਇਹ ਟੈਕਸਟ ਉਸ ਵਿਸ਼ੇਸ਼ ਮੈਮਰੀ ਵਿੱਚੋਂ ਨਵੀਂ ਥਾਂ ਉੱਤੇ ਪੇਸਟ ਹੋ ਜਾਂਦਾ ਹੈ।
ਕੱਟ ਕਰਨ ਦਾ ਤਰੀਕਾ :
1. ਟੈਕਸਟ ਨੂੰ ਚੁਣੋ ।
2. Edit ਮੀਨੂ ਵਿੱਚੋਂ Cut ਕਮਾਂਡ ਲਵੋ।
3. ਮਾਊਸ ਪੌਆਇੰਟਰ ਨੂੰ ਨਵੀਂ ਥਾਂ ਉੱਤੇ ਲੈ ਜਾਵੋ।
4. ਹੁਣ Edit ਮੀਨੂ ਦੀ Paste ਕਮਾਂਡ ਉੱਤੇ ਕਲਿੱਕ ਕਰੋ ਜਿਵੇਂ ਕਿ ਚਿੱਤਰ ਵਿੱਚ ਦਿਖਾਇਆ ਗਿਆ ਹੈ।
ਨੋਟ: ਕੱਟ ਅਤੇ ਪੇਸਟ ਕਮਾਂਡ ਦਾ ਕੀਬੋਰਡ ਸ਼ਾਰਟਕੱਟ ਕ੍ਰਮਵਾਰ Ctrl+X ਅਤੇ Ctrl+V ਹੁੰਦਾ ਹੈ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 948, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First