ਕੰਸ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੰਸ [ਨਿਪੁ] ਮਥਰਾ ਦੇ ਰਾਜੇ ਉਗਰਸੇਨ ਦਾ ਪੁੱਤਰ ਅਤੇ ਸ੍ਰੀ ਕ੍ਰਿਸ਼ਨ ਦਾ ਮਾਮਾ ਜਿਸ ਨੂੰ ਸ੍ਰੀ ਕ੍ਰਿਸ਼ਨ ਨੇ ਮਾਰਿਆ ਸੀ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 33867, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਕੰਸ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੰਸ. ਸੰ. ਸੰਗ੍ਯਾ—ਕਾਂਸ੍ਯ. ਕਾਂਸੀ ਧਾਤੁ। ੨ ਪੀਣ ਦਾ ਪਾਤ੍ਰ. ਕਟੋਰਾ. ਛੰਨਾ । ੩ ਰਾਜਾ ਉਗ੍ਰਸੇਨ ਦੀ ਇਸਤ੍ਰੀ ਦੇ ਉਦਰੋਂ ਦ੍ਰੁਮਿਲ ਦੈਤ ਦੇ ਵੀਰਜ ਤੋਂ ਪੈਦਾ ਹੋਇਆ ਇੱਕ ਮਥੁਰਾ ਦਾ ਰਾਜਾ, ਜੋ ਕ੍ਰਿਨ ਜੀ ਦਾ ਮਾਮਾ ਅਤੇ ਵਡਾ ਦੁਸ਼ਮਨ ਸੀ. ਕੰਸ, ਜਰਾਸੰਧ ਮਗਧਪਤਿ ਦਾ ਜਮਾਈ (ਜਵਾਈ) ਸੀ. ਇਹ ਆਪਣੇ ਸਹੁਰੇ ਦੀ ਸਹਾਇਤਾ ਨਾਲ ਉਗ੍ਰਸੇਨ ਨੂੰ ਗੱਦੀ ਤੋਂ ਲਾਹਕੇ ਆਪ ਰਾਜਾ ਬਣ ਗਿਆ. ਕੰਸ ਨੇ ਆਪਣੀ ਭੈਣ ਦੇਵਕੀ, ਵਸੁਦੇਵ ਯਾਦਵ ਨੂੰ ਵਿਆਹੀ ਸੀ. ਵਿਆਹ ਵੇਲੇ ਆਕਾਸ਼ਬਾਣੀ ਹੋਈ ਕਿ ਦੇਵਕੀ ਦੇ ਅੱਠਵੇਂ ਗਰਭ ਤੋਂ ਕੰਸ ਦਾ ਨਾਸ਼ ਹੋਵੇਗਾ. ਇਸ ਲਈ ਕੰਸ ਨੇ ਦੇਵਕੀ ਅਤੇ ਵਸੁਦੇਵ ਨੂੰ ਕੈਦ ਕਰ ਲਿਆ, ਅਤੇ ਜੋ ਪੁਤ੍ਰ ਪੈਦਾ ਹੋਏ ਸਭ ਮਾਰ ਦਿੱਤੇ. ਅੱਠਵੇਂ ਗਰਭ ਵਿੱਚ ਕ੍ਰਿਨ ਜੀ ਆਏ, ਜੋ ਵਸੁਦੇਵ ਨੇ ਜੰਮਦੇ ਸਾਰ ਗੋਕੁਲ ਵਿੱਚ ਗੋਪਰਾਜ ਨੰਦ ਦੇ ਘਰ ਪਹੁਚਾ ਦਿੱਤੇ, ਅਤੇ ਯਸ਼ੋਦਾ ਦੇ, ਜੋ ਉਸੇ ਦਿਨ ਲੜਕੀ ਪੈਦਾ ਹੋਈ ਸੀ, ਉਹ ਕੰਸ ਨੂੰ ਲਿਆ ਦਿੱਤੀ, ਜੋ ਪੱਥਰ ਪੁਰ ਪਟਕਾਕੇ ਮਾਰੀ ਗਈ. ਕੰਸ ਨੇ ਕ੍ਰਿਨ ਜੀ ਦੇ ਮਾਰਣ ਦੇ ਬਹੁਤ ਉਪਾਉ ਕੀਤੇ, ਜੋ ਨਿਫਲ ਹੋਏ. ਅੰਤ ਨੂੰ ਕ੍ਰਿਨ ਜੀ ਨੇ ਧਨੁਖਯਗ੍ਯ ਵਿੱਚ ਪਹੁੰਚਕੇ ਆਪਣੇ ਮਾਮੇ ਕੰਸ ਨੂੰ ਕੇਸ਼ਾਂ ਤੋਂ ਫੜਕੇ ਪਛਾੜਮਾਰਿਆ, ਅਤੇ ਨਾਨਾ ਉਗ੍ਰਸੇਨ ਰਾਜਗੱਦੀ ਤੇ ਬੈਠਾਇਆ. “ਦੁਆਪਰਿ ਕ੍ਰਿਸਨ ਮੁਰਾਰਿ ਕੰਸ ਕਿਰਤਾਰਥੁ ਕੀਓ। ਉਗ੍ਰਸੈਣ ਕਉ ਰਾਜੁ ਅਭੈ ਭਗਤਹਜਨ ਦੀਓ.” (ਸਵੈਯੇ ਮ: ੧ ਕੇ)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 33708, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕੰਸ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਕੰਸ (ਸੰ.। ਸੰਸਕ੍ਰਿਤ) ਉਗ੍ਰਸੈਨ ਦਾ ਪੁਤ੍ਰ , ਕ੍ਰਿਸ਼ਨ ਜੀ ਦਾ ਮਾਮਾ , ਜਿਸ ਨੂੰ ਕ੍ਰਿਸ਼ਨ ਜੀ ਨੇ ਮਾਰਿਆ ਸੀ। ਯਥਾ-‘ਕੰਸੁ ਕੇਸੁ ਮਾਰਾਹਾ’।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 33639, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਕੰਸ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ
ਕੰਸ : ਇਹ ਰਾਜਾ ਉਗਰਸੈਨ ਦੀ ਇਸਤਰੀ ਦੇ ਉਦਰੋਂ ਦ੍ਰਮਿਲ ਦੈਂਤ ਦੇ ਵੀਰਜ ਤੋਂ ਪੈਦਾ ਹੋਇਆ ਮਥੁਰਾ ਦਾ ਰਾਜਾ ਸੀ ਜੋ ਕ੍ਰਿਸ਼ਨ ਜੀ ਦਾ ਮਾਮਾ ਅਤੇ ਉਨ੍ਹਾਂ ਦਾ ਵੱਡਾ ਦੁਸ਼ਮਣ ਸੀ। ਇਹ ਆਪਣੇ ਸਹੁਰੇ ਮਗਧਪਤੀ ਦੀ ਸਹਾਇਤਾ ਨਾਲ ਉਗਰਸੈਨ ਨੂੰ ਗੱਦੀ ਤੋਂ ਲਾਹ ਕੇ ਰਾਜਾ ਬਣਿਆ। ਕੰਸ ਨੇ ਆਪਣੀ ਭੈਣ ਦੇਵਕੀ, ਵਸੂਦੇਵ ਯਾਦਵ ਨੂੰ ਵਿਆਹੀ ਸੀ। ਵਿਆਹ ਵੇਲੇ ਆਕਾਸ਼ਬਾਣੀ ਹੋਈ ਸੀ ਕਿ ਦੇਵਕੀ ਦੇ ਅਠਵੇਂ ਗਰਭ ਤੋਂ ਕੰਸ ਦਾ ਨਾਸ਼ ਹੋਵੇਗਾ। ਇਸ ਲਈ ਕੰਸ ਨੇ ਦੇਵਕੀ ਅਤੇ ਵਾਸੂਦੇਵ ਨੂੰ ਕੈਦ ਕਰ ਲਿਆ ਅਤੇ ਜੋ ਪੁਤਰ ਪੈਦਾ ਹੋਏ ਉਹ ਮਾਰ ਦਿਤੇ ਗਏ। ਅਠਵੇਂ ਗਰਭ ਵਿਚ ਕ੍ਰਿਸ਼ਨ ਜੀ ਪੈਦਾ ਹੋਏ ਜਿਨ੍ਹਾਂ ਨੂੰ ਵਾਸੂਦੇਵ ਨੇ ਜੰਮਦੇ ਸਾਰ ਹੀ ਗੋਕੁਲ ਵਿਚ ਗੋਪਰਾਜ ਨੰਦ ਦੇ ਘਰ ਪਹੁੰਚਾ ਦਿਤਾ ਅਤੇ ਉਸ ਵੇਲੇ ਪੈਦਾ ਹੋਈ ਯਸ਼ੋਦਾ ਦੀ ਲੜਕੀ ਕੰਸ ਨੂੰ ਲਿਆ ਦਿਤੀ, ਜੋ ਪੱਥਰ ਤੇ ਪਟਕਾ ਕੇ ਮਾਰੀ ਗਈ। ਕੰਸ ਨੇ ਕ੍ਰਿਸ਼ਨ ਜੀ ਨੂੰ ਮਾਰਨ ਦੇ ਬਹੁਤ ਉਪਾ ਕੀਤੇ, ਜੋ ਨਿਸਫਲ ਹੋਏ। ਅੰਤ ਨੂੰ ਸ੍ਰੀ ਕ੍ਰਿਸ਼ਨ ਜੀ ਨੇ ਧਨੁਖਯਗ ਵਿਚ ਪਹੁੰਚ ਕੇ ਆਪਣੇ ਮਾਮੇ ਨੂੰ ਕੇਸਾਂ ਤੋਂ ਫੜਕੇ ਪਛਾੜ ਮਾਰਿਆ ਅਤੇ ਨਾਨਾ ਉਗਰਸੈਨ ਨੂੰ ਰਾਜ ਗੱਦੀ ਸੰਭਾਲੀ।
ਹ. ਪੁ.––ਮ. ਕੋ.
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 25082, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-17, ਹਵਾਲੇ/ਟਿੱਪਣੀਆਂ: no
ਕੰਸ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਕੰਸ : ਇਹ ਮਥਰਾ ਦੇ ਰਾਜੇ ਉੱਗਰਸੈਨ ਦਾ ਪੁੱਤਰ ਅਤੇ ਦੁਆਪਰ ਯੁੱਗ ਦਾਇਕ ਦੈਂਤ ਸੀ। 'ਮਹਾਨ ਕੋਸ਼' ਅਨੁਸਾਰ ਇਹ ਰਾਜਾ ਉੱਗਰਸੈਨ ਦੀ ਇਸਤਰੀ ਦੀ ਕੁੱਖ ਤੋਂ ਦ੍ਰਮਿਲ ਦੈਂਤ ਦੇ ਵੀਰਜ ਤੋਂ ਪੈਦਾ ਹੋਇਆ ਸੀ। ਕੰਸ ਦਾ ਵਿਆਹ ਮਗਧ ਦੇ ਦੈਂਤ ਰਾਜੇ ਜਰਾਸੰਧ ਦੀਆਂ ਦੋ ਧੀਆਂ ਨਾਲ ਹੋਇਆ। ਇਹ ਆਪਣੇ ਸਹੁਰੇ ਮਗਧਪਤੀ ਦੀ ਸਹਾਇਤਾ ਨਾਲ ਆਪਣੇ ਪਿਤਾ ਉੱਗਰਸੈਨ ਨੂੰ ਗੱਦੀਓਂ ਲਾਹ ਕੇ ਰਾਜਾ ਬਣ ਬੈਠਾ। ਉੱਗਰਸੈਨ ਨੇ ਆਪਣੇ ਭਰਾ ਦੇਵਕ ਦੀ ਪੁੱਤਰੀ ਦੇਵਕੀ ਦਾ ਵਿਆਹ ਵਾਸੁਦੇਵ ਨਾਲ ਕੀਤਾ। ਕੰਸ ਜਦੋਂ ਦੇਵਕੀ ਨੂੰ ਡੋਲੀ ਵਿਚ ਬਿਠਾਉਣ ਲੱਗਿਆ ਤਾਂ ਆਕਾਸ਼ਬਾਣੀ ਹੋਈ ਕਿ ਕੰਸ ਦੀ ਮੌਤ ਦੇਵਕੀ ਦੀ ਕੁੱਖੋਂ ਜੰਮੇ ਬਾਲਕ ਦੇ ਹੱਥੋਂ ਹੋਵੇਗੀ। ਇਸ ਡਰ ਕਾਰਨ ਕੰਸ ਨੇ ਦੇਵਕੀ ਅਤੇ ਵਾਸੁਦੇਵ ਨੂੰ ਜੇਲ੍ਹ ਵਿਚ ਸੁੱਟ ਦਿੱਤਾ। ਕੰਸ ਨੇ ਦੇਵਕੀ ਦੀ ਕੁੱਖੋਂ ਜੰਮੇ ਹਰ ਬੱਚੇ ਨੂੰ ਮਰਵਾ ਦਿੱਤਾ। ਅੱਠਵਾਂ ਬਾਲਕ ਸ੍ਰੀ ਕਿਸ਼ਨ ਸੀ ਜਿਸਨੂੰ ਪੈਦਾ ਹੋਣ ਸਾਰ ਗੋਕੁਲ ਵਿਚ ਗੋਪਰਾਜ ਨੰਦ ਦੇ ਘਰ ਯਸ਼ੋਦਾ ਦੀ ਕੁੱਖੋਂ ਜੰਮੀ ਬੱਚੀ ਯੋਗਮਾਇਆ ਨਾਲ ਬਦਲ ਲਿਆ ਗਿਆ। ਕੰਸ ਨੇ ਉਸ ਬੱਚੀ ਨੂੰ ਦੇਵਕੀ ਦੀ ਅੱਠਵੀਂ ਸੰਤਾਨ ਸਮਝ ਕੇ ਮਾਰ ਦਿੱਤਾ। ਬੱਚੀ ਬਿਜਲੀ ਦਾ ਰੂਪ ਧਾਰ ਕੇ ਅਕਾਸ਼ ਵਿਚ ਅਲੋੋਪ ਹੋ ਗਈ ਅਤੇ ਆਵਾਜ਼ ਆਈ ਕਿ ਕੰਸ ਨੂੰ ਮਾਰਨ ਵਾਲਾ ਬ੍ਰਿਜ ਵਿਚ ਪਲ ਰਿਹਾ ਹੈ। ਇਸ ਡਰ ਨਾਲ ਕੰਸ ਨੇ ਸਾਰੇ ਛੋਟੇ ਬਾਲਕਾਂ ਨੂੰ ਮਰਵਾ ਦੇਣ ਦਾ ਹੁਕਮ ਦਿੱਤਾ ਪਰ ਹੋਣੀ ਦੇ ਹੱਥੋਂ ਨਹੀਂ ਬਚ ਸਕਿਆ। ਉਸ ਨੇ ਸ੍ਰੀ ਕ੍ਰਿਸ਼ਨ ਜੀ ਨੂੰ ਮਰਵਾਉਣ ਦੇ ਕਈ ਉਪਰਾਲੇ ਕੀਤੇ ਪਰੰਤੂ ਸਾਰੇ ਨਿਸਫ਼ਲ ਰਹੇ। ਅਖ਼ੀਰ ਭਰੇ ਦਰਬਾਰ ਵਿਚ ਮੰਤਰੀਆਂ ਸਮੇਤ ਨਿਰਦਈ, ਕਰੂਰ ਅਤੇ ਪਾਪੀ ਕੰਸ, ਸ੍ਰੀ ਕ੍ਰਿਸ਼ਨ ਜੀ ਹੱਥੋਂ ਮਾਰਿਆ ਗਿਆ। ਪੁਰਾਣਾਂ ਅਨੁਸਾਰ ਕਾਲਨੇਮੀ ਦਾਨਵ ਨੇ ਹੀ ਕੰਸ ਦੇ ਰੂਪ ਵਿਚ ਜਨਮ ਲਿਆ ਸੀ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 21074, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-07-19-02-20-15, ਹਵਾਲੇ/ਟਿੱਪਣੀਆਂ: ਹ. ਪੁ. –ਪੰ. ਲੋ. ਵਿ. ਕੋ.; 4:938; ਮ. ਕੋ. ; 354; ਪੰ. ਵਿ. ਕੋ. : 6:407
ਕੰਸ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੰਸ, (ਮੁਲਤਾਨੀ) (ਕਣਸ; ਸੰਸਕ੍ਰਿਤ : ਕਣ+ਉਸ਼ਣ=ਮਾਮੂਲੀ ਤਪਸ਼) / ਇਸਤਰੀ ਲਿੰਗ : ਮਾਮੂਲੀ ਤਾਪ, ਥੋੜੀ ਜੇਹੀ ਹਰਾਰਤ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 8840, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-30-12-20-29, ਹਵਾਲੇ/ਟਿੱਪਣੀਆਂ:
ਕੰਸ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੰਸ, (ਅੰਗਰੇਜ਼ੀ : ਕੌਰਨਿਸ; ਫ੍ਰਾਂ. ਕੋਰਨਿਸ; ਲਾਤੀਨੀ : ਕੋਰੋਨਿਸ; ਯੂਨਾਨੀ : ਕੋਰੋਨੀਸ) / ਪੁਲਿੰਗ : ਕਨਸ ਅਲਮਾਰੀ ਦੇ ਉਤਲੇ ਸਿਰੇ ਦੀ ਅੱਗੇ ਨੂੰ ਵਧੀ ਹੋਈ ਲੱਕੜੀ, ਕੰਧਾਂ ਦਾ ਛੱਤ ਦੇ ਨੇੜੇ ਜਾ ਕੇ ਅਗਾਂਹ ਨੂੰ ਵਧਿਆ ਹੋਇਆ ਹਿੱਸਾ, ਵਧਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 8528, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-30-12-20-44, ਹਵਾਲੇ/ਟਿੱਪਣੀਆਂ:
ਕੰਸ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੰਸ, (ਸੰਸਕ੍ਰਿਤ) / ਪੁਲਿੰਗ : ਕਾਂਸੀ ਦਾ ਬਣਿਆ ਹੋਇਆ ਬਰਤਣ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 8840, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-30-12-21-02, ਹਵਾਲੇ/ਟਿੱਪਣੀਆਂ:
ਕੰਸ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੰਸ, (ਸੰਸਕ੍ਰਿਤ) / ਪੁਲਿੰਗ : ਮਥਰਾ ਦੇ ਰਾਜੇ ਉੱਗਰ ਸੈਣ ਦਾ ਪੁੱਤਰ ਤੇ ਸ਼੍ਰੀ ਕ੍ਰਿਸ਼ਨ ਜੀ ਦਾ ਮਾਮਾ ਜਿਸ ਨੂੰ ਸ਼੍ਰੀ ਕ੍ਰਿਸ਼ਨ ਜੀ ਨੇ ਮਾਰਿਆ ਸੀ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 8528, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-30-12-21-16, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First