ਕੰਪਿਊਟਰ ਅਤੇ ਮਨੁੱਖ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Computer and Human being

ਕਈ ਲੋਕ ਕੰਪਿਊਟਰ ਨੂੰ ਇਕ ਚੰਗੇ ਮਿਆਰ ਵਾਲਾ ਕੈਲਕੂਲੇਟਰ , ਇਕ ਛੋਟੀ ਪ੍ਰਿੰਟਿੰਗ ਪ੍ਰੈੱਸ ਜਾਂ ਫਿਰ ਟਾਈਪ-ਰਾਈਟਰ ਦਾ ਵੱਡਾ ਭਰਾ ਹੀ ਸਮਝਦੇ ਹਨ, ਪਰ ਇਹ ਬਿਲਕੁਲ ਗ਼ਲਤ ਹੈ। ਕੰਪਿਊਟਰ ਭਾਵੇਂ ਮਨੁੱਖ ਦੀ ਤਰ੍ਹਾਂ ਤਾਰਕਿਕ ਜਾਂ ਲੌਜ਼ਿਕ (Logic) ਫ਼ੈਸਲੇ ਲੈਣ ਦੇ ਕਾਬਲ ਹੈ ਪਰ ਫਿਰ ਵੀ ਇਹ ਮਨੁੱਖ ਨਾਲੋਂ ਅੱਗੇ ਦਿੱਤੇ ਕਾਰਨਾਂ ਕਰਕੇ ਭਿੰਨ ਹੈ।

 

 

ਮਨੁੱਖ

ਕੰਪਿਊਟਰ

1.

ਮਨੁੱਖ ਸਜੀਵ ਹੈ।

ਕੰਪਿਊਟਰ ਨਿਰਜੀਵ ਹੈ।

2.

ਮਨੁੱਖ ਕੰਮ ਕਰਦਾ-ਕਰਦਾ ਥੱਕ ਜਾਂਦਾ ਹੈ।

ਕੰਪਿਊਟਰ ਕਦੇ ਨਹੀਂ ਥੱਕਦਾ।

3.

ਮਨੁੱਖ ਦੀ ਕੰਪਿਊਟਰ ਦੇ ਮੁਕਾਬਲੇ ਰਫ਼ਤਾਰ ਬਹੁਤ ਮੱਧਮ ਹੈ।

ਕੰਪਿਊਟਰ ਮਨੁੱਖ ਨਾਲੋਂ ਤੇਜ਼ ਕੰਮ ਕਰ ਸਕਦਾ ਹੈ।

4.

ਮਨੁੱਖ ਨੂੰ ਕੰਮ ਕਰਨ ਲਈ ਬਿਜਲੀ ਦੀ ਜ਼ਰੂਰਤ ਨਹੀਂ ਪੈਂਦੀ।

ਕੰਪਿਊਟਰ ਬਿਜਲੀ ਸ਼ਕਤੀ ਤੋਂ ਬਿਨਾਂ ਕੰਮ ਨਹੀਂ ਕਰ ਸਕਦਾ।

5.

ਮਨੁੱਖ ਆਪਣੇ-ਆਪ ਅਰਥਾਤ ਦੂਸਰੇ ਦੇ ਦਖ਼ਲ ਤੋਂ ਬਿਨਾਂ ਕੰਮ ਕਰ ਸਕਦਾ ਹੈ।

ਕੰਪਿਊਟਰ ਆਪਣੇ ਆਪ ਕੰਮ ਨਹੀਂ ਕਰ ਸਕਦਾ। ਇਸ ਵਿੱਚ ਮਨੁੱਖ ਦੀ ਦਖ਼ਲ-ਅੰਦਾਜ਼ੀ ਜ਼ਰੂਰੀ ਹੈ।

6.

ਮਨੁੱਖ ਅਕਸਰ ਗ਼ਲਤੀ ਕਰ ਲੈਂਦਾ ਹੈ।

ਕੰਪਿਊਟਰ ਦੇ ਨਤੀਜੇ ਹਮੇਸ਼ਾਂ ਸਹੀ ਹੁੰਦੇ ਹਨ ਅਰਥਾਤ ਇਹ ਕਦੇ ਵੀ ਗ਼ਲਤੀ ਨਹੀਂ ਕਰਦਾ

 

ਮਨੁੱਖ ਦੀ ਯਾਦਦਾਸ਼ਤ ਅਸਥਾਈ ਹੈ, ਅਰਥਾਤ ਸਮਾਂ ਪਾ ਕੇ ਮਨੁੱਖ ਭੁੱਲ ਜਾਂਦਾ ਹੈ।

ਕੰਪਿਊਟਰ ਦੀ ਯਾਦਦਾਸ਼ਤ ਸਥਾਈ ਅਤੇ ਵਿਸ਼ਾਲ ਹੈ।

8.

ਮਨੁੱਖ ਇਕ ਬੁੱਧੀਮਾਨ ਜੀਵ ਹੈ।

ਕੰਪਿਊਟਰ ਵਿੱਚ ਬੁੱਧੀ ਬਿਲਕੁਲ ਨਹੀਂ ਹੁੰਦੀ।

 

 


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1480, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.