ਕੰਨੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੰਨੀ (ਨਾਂ,ਇ) ਧੋਤੀ ਪੱਗ ਚੁੰਨੀ ਲੁੰਗੀ ਜਾਂ ਲੀੜੇ ਆਦਿ ਦੀ ਕਿਨਾਰੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5756, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕੰਨੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੰਨੀ [ਨਾਂਇ] ਚਾਦਰ ਪੱਗ ਆਦਿ ਖੁੱਲ੍ਹੇ ਕੱਪੜੇ ਦਾ ਕਿਨਾਰਾ, ਲੜ , ਸਿਰਾ, ਪੱਲਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5746, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕੰਨੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੰਨੀ. ਸੰਗ੍ਯਾ—ਪੱਲਾ. ਦਾਮਨ। ੨ ਕਿਨਾਰਾ. ਹਾਸ਼ੀਆ। ੩ ਕੰਨਾਂ ਵਿੱਚ. ਕਾਨੋ ਮੇ. “ਕੰਨੀ ਬੁਜੇ ਦੇ ਰਹਾ ਕਿਤੀ ਵਗੈ ਪਉਣ.” (ਸ. ਫਰੀਦ) ੪ ਕੰਨਾ ਨੂੰ. “ਕੰਨੀ ਸੂਤਕੁ ਕੰਨ ਪੈ ਲਾਇਤਬਾਰੀ ਖਾਹਿ.” (ਵਾਰ ਆਸਾ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5660, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕੰਨੀ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਕੰਨੀ (ਸੰ.। ਪੰਜਾਬੀ) ਕੰਨਾ ਵਿਚ। ਯਥਾ-‘ਕੰਨੀ ਬੁਜੇ ਦੇ ਰਹਾਂ’।

ਦੇਖੋ, ‘ਕਾਨੀ


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 5616, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਕੰਨੀ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੰਨੀ, (ਸੰਸਕ੍ਰਿਤ : कर्णक=ਵਧਾ) \ ਇਸਤਰੀ ਲਿੰਗ : ੧. ਕਨਾਰੀ, ਸੰਜਾਫ, ਹਾਸ਼ੀਆ, ਕੋਰ; ੨. ਝਾਲਰ; ੩. ਕਿਨਾਰਾ, ਪਾਸਾ, ਲੜ, ਲੁੰਙੀ ਜਾਂ ਧੋਤੀ ਦੇ ਸਿਰੇ ਦਾ ਰੰਗਦਾਰ ਹਿੱਸਾ, ਪੱਲਾ; ੪. ਕੱਪੜੇ ਦੀ ਲੀਰ ਜੋ ਪਤੰਗ ਨੂੰ ਸਾਵਾਂ ਰੱਖਣ ਲਈ ਇੱਕ ਕੋਨੇ ਨਾਲ ਬੰਨ੍ਹਦੇ ਹਨ; ੫. ਢਿਭਰੀ ਦੀ ਸ਼ਕਲ ਦਾ ਇੱਕ ਸੰਦ ਜਿਸ ਨੂੰ ਲੋਹੇ ਦੀ ਪੱਤਰੀ ਥੱਲੇ ਰੱਖ ਕੇ ਉਪਰੋਂ ਸੁੰਬੇ ਨਾਲ ਉਸ ਵਿੱਚ ਛੇਕ ਕੱਢਦੇ ਹਨ; ੬. ਢੇਢੀ; ੭. ਗੁੱਡੀ ਦੀ ਨੁੱਕਰ

–ਕੰਨੀ ਕੱਖ ਨਾ ਰਹਿਣਾ,  ਮੁਹਾਵਰਾ : ਬਿਲਕੁਲ ਗ਼ਰੀਬ ਹੋ ਜਾਣਾ, ਉਕਾ ਹੀ ਨਿਰਧਨ ਹੋ ਜਾਣਾ
 
–ਕੰਨੀ ਕੱਟ, (ਪੋਠੋਹਾਰੀ) \ ਵਿਸ਼ੇਸ਼ਣ : ਉਹ ਕੱਪੜਾ ਜਿਸ ਦੇ ਕਿਨਾਰੇ ਜਾਂ ਕੰਨੀ ਵਿਚੋਂ ਧਾਗੇ ਨਿਕਲਦੇ ਹੋਣ ਜਾਂ ਕੰਨੀ ਟੁੱਟੀ ਜਾਂ ਫਟੀ ਹੋਈ ਹੋਵੇ

–ਕੰਨੀ ਕਤਰਾਉਣਾ, ਮੁਹਾਵਰਾ :  ਲਾਂਭੇ ਹੋਣਾ, ਦੂਰ ਰਹਿਣਾ, ਕਿਸੇ ਕੰਮ ਦੇ ਕਰਨ ਤੋਂ ਬਚਣਾ, ਟਾਲਮਟੋਲ ਕਰਨਾ

–ਕੰਨੀ ਕਰਨਾ,  ਮੁਹਾਵਰਾ : ਪਰੇ ਹਟਣਾ, ਕੰਨਿਆਉਣਾ, ਕਤਰਾਉਣਾ, ਖਿਸਕ ਜਾਣਾ, ਟਿੱਭ ਜਾਣਾ
 
–ਕੰਨੀ ਖਾਣਾ,  ਕਿਰਿਆ ਅਕਰਮਕ : ਪਤੰਗ ਦਾ ਇੱਕ ਰੁੱਖ ਝੁਕਣਾ, ਪਤੰਗ ਦੀ ਇੱਕ ਕੰਨੀ ਤੇ ਸਾਵਾਂ ਰੱਖਣ ਲਈ ਲੀਰ ਬੰਨ੍ਹਣ ਦੀ ਲੋੜ ਹੋਣਾ

–ਕੰਨੀਦਾਰ, ਵਿਸ਼ੇਸ਼ਣ : ਉਹ ਕੱਪੜਾ ਜਿਸ ਦੇ ਕਿਨਾਰੇ ਤੇ ਰੰਗਦਾਰ ਧਾਰੀ ਹੋਵੇ

–ਕੰਨੀ ਦੇਣਾ, ਕਿਰਿਆ ਸਕਰਮਕ : ਇੱਕ ਪਾਸੇ ਝੁਕਦੇ ਪਤੰਗ ਨੂੰ ਸਾਵਾਂ ਬਨਾਉਣ ਲਈ ਦੂਜੇ ਪਾਸੇ ਲੀਰ ਬੰਨ੍ਹਣਾ

–ਕੰਨੀ ਰਾਖਮਾਂ, ਪੁਲਿੰਗ : ਡੋਰੇ ਵਾਲਾ ਖੇਸ

–ਕੰਨੀ ਰਾਖਵਾਂ, ਵਿਸ਼ੇਸ਼ਣ : ਕੰਨੀ ਜਾਂ ਡੋਰਾ ਪਾ ਕੇ ਉਣਿਆ ਹੋਇਆ, ਪੁਲਿੰਗ : ਅਜਿਹਾ ਖੇਸ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1280, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-01-06-11-08-46, ਹਵਾਲੇ/ਟਿੱਪਣੀਆਂ:

ਕੰਨੀ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੰਨੀ, ਕਿਰਿਆ ਵਿਸ਼ੇਸ਼ਣ : ਕੰਨਾਂ ਵਿੱਚ, ਕੰਨਾਂ ਰਾਹੀਂ, ‘ਕੰਨੀ ਬੁਜੇ ਦੇ ਰਹਾਂ ਕਿਤੀ ਵਗੈ ਪਉਣ’ (ਸ਼ੇਖ ਫਰੀਦ); ੨. ਕੰਨਾਂ ਨੂੰ ‘ਕੰਨੀਂ ਸੂਤਕੁ ਕੰਨ ਪੈ, ਲਾਇਤ-ਬਾਰੀ ਖਾਹਿ’ (ਵਾਰ ਆਸਾ)

–ਮਾਮੇਂ ਕੰਨੀਂ ਦੁੱਰ ਭਣੇਵਾਂ ਆਕੜਿਆ,  ਅਖੌਤ :  ਜਦ ਕਿਸੇ ਦੂਜੇ ਦੀ ਸ਼ਹਿ ਤੇ ਕੋਈ ਆਕੜੇ ਤਾਂ ਕਹਿੰਦੇ ਹਨ, ਭਾਵ:- ਮਾਮੇ ਦੇ ਕੰਨਾਂ ਵਿੱਚ ਮੋਤੀ ਹੋਣ ਤੇ ਭਣੇਵਾਂ ਆਕੜ ਦਾ ਹੈ

–ਕੰਨੋਂ ਕੰਨੀਂ,  ਕਿਰਿਆ ਵਿਸ਼ੇਸ਼ਣ :  ਇੱਕ ਕੰਨ ਤੋਂ ਦੂਜੇ ਕੰਨ ਸੁਣ ਕੇ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1280, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-01-06-11-09-01, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.