ਕੰਠੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੰਠੀ [ਵਿਸ਼ੇ] ਕੰਠ ਨਾਲ਼ ਸੰਬੰਧਿਤ; (ਭਾਵਿ) ਉਹ ਧੁਨੀ ਜਿਸ ਦੇ ਉਚਾਰਨ ਲਈ ਹਵਾ ਕੰਠ ਦੇ ਸਥਾਨ’ਤੇ ਰੋਕੀ ਜਾਂਦੀ ਹੈ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6671, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕੰਠੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੰਠੀ. ਕੰਠ (ਗਰਦਨ) ਵਿੱਚ ਪਹਿਨੀ ਹੋਈ ਧਾਤੁ ਅਥਵਾ ਕਾਠ ਦੇ ਮਣਕਿਆਂ ਦੀ ਮਾਲਾ. “ਕੰਠੀ ਕੰਠ ਕਾਠ ਕੀ ਡਾਰੀ.” (ਵਿਚਿਤ੍ਰ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6621, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕੰਠੀ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੰਠੀ, (ਸੰਸਕ੍ਰਿਤ : कण्ठिका) \ ਇਸਤਰੀ ਲਿੰਗ : ਕੰਠਾ ਦਾ \ ਇਸਤਰੀ ਲਿੰਗ : ਵੈਸ਼ਨਵ ਮੱਤ ਦੇ ਲੋਕਾਂ ਦਾ ਖਾਸ ਚਿੰਨ੍ਹ, ਕੈਂਠੀ, ਤੁਲਸੀ ਮਾਲਾ, ਇੱਕ-ਲੜਾ ਨਿੱਕਾ ਕੰਠਾ ਜੋ ਗਲ ਦੇ ਨਾਲ ਲੱਗਾ ਰਹੇ, ਗਾਨੀ; ੨. ਘੁੱਘੀ ਤੋਤੇ ਆਦਿ ਦੀ ਧੌਣ ਦੁਆਲੇ ਕਿਸੇ ਦੂਜੇ ਰੰਗ ਦੀ ਲਕੀਰ, ਗਾਨੀ; ੩. (ਲਹਿੰਦੀ) : ਕਾਣਸ

–ਕੰਠੀ ਦੇਣਾ, ਮੁਹਾਵਰਾ : ਚੇਲਾ ਬਣਾਉਣਾ (ਬੈਰਾਗੀਆਂ ਦਾ)

–ਕੰਠੀ ਦੇਣਾ, ਮੁਹਾਵਰਾ : ਚੇਲਾ ਬਣਾਉਣਾ,

–ਕੰਠੀ ਪਾਉਣਾ, ਮੁਹਾਵਰਾ : ਸਾਧੂ ਬਣਨਾ, ਬੈਰਾਗੀ ਸਾਧੂ ਦਾ ਚੇਲਾ ਬਣਨਾ

–ਕੰਠੀ ਬੰਨ੍ਹਣਾ, ਮੁਹਾਵਰਾ : ਸਾਧੂ ਬਣਨਾ, ਬੈਰਾਗੀ ਬਣਨਾ, ਚੇਲਾ ਬਣਨਾ, ਚੇਲਾ ਬਣਾਉਣਾ, ਵੈਸ਼ਨਵ ਬਣਨਾ

–ਕੰਠੀ ਲੈਣਾ, ਮੁਹਾਵਰਾ : ਚੇਲਾ ਬਣਨਾ

 


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1643, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-20-11-36-11, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.