ਕੰਗ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੰਗ. ਡਿੰਗ. ਸੰਗ੍ਯਾ—ਕਵਚ. ਸੰਜੋਆ. “ਦੁਰਗਾ ਅਤੇ ਦਾਨਵੀ ਸੂਲ ਹੋਈਆਂ ਕੰਗਾਂ.” (ਚੰਡੀ ੩) “ਅਟੁੱਕ ਟੁੱਕੇ ਅਕੰਗ ਕੰਗੇ.” (ਰਾਮਾਵ) ਕੰਗ ਵਾਲਿਆਂ ਨੂੰ ਅਕੰਗ ਕਰ ਦਿੱਤਾ (ਕਵਚ ਤੋੜ ਸੁੱਟੇ). ੨ ਇੱਕ ਜੱਟ ਗੋਤ੍ਰ । ੩ ਸੰ. कङ्ग. ਫੇਫੜਾ. ਫੁੱਫੁਸ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5315, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕੰਗ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਕੰਗ : ਇਹ ਜੱਟਾਂ ਦਾ ਇਕ ਗੋਤ ਹੈ ਜਿਸ ਨਾਲ ਸਬੰਧਤ ਵਿਅਕਤੀ ਆਮ ਤੌਰ ਤੇ ਬਿਆਸ ਅਤੇ ਸਤਲੁਜ ਵਿਚਕਾਰ ਦੇ ਇਲਾਕੇ ਵਿਚ ਮਿਲਦੇ ਹਨ। ਫਿਰੋਜ਼ਪੁਰ ਅਤੇ ਅੰਬਾਲਾ ਦੇ ਖੇਤਰ ਵਿਚ ਵੀ ਇਨ੍ਹਾਂ ਦੀ ਗਿਣਤੀ ਕਾਫ਼ੀ ਹੈ। ਰਵਾਇਤ ਇਹ ਹੈ ਕਿ ਇਹ ਗੜ੍ਹ ਗਜ਼ਨੀ ਤੋਂ ਆਏ ਸਨ ਪਰ ਅੰਮ੍ਰਿਤਸਰ ਦੇ ਖੇਤਰ ਦੇ ਕੰਗ ਆਪਣੇ ਆਪ ਨੂੰ ਦਿੱਲੀ ਤੋਂ ਨੇੜੇ ਦੇ ਖੇਤਰ ਤੋਂ ਆਏ ਮੰਨਦੇ ਹਨ।ਸਿੱਖ ਰਾਜ ਦੇ ਮੁਢਲੇ ਦਿਨਾਂ ਵਿਚ ਇਨ੍ਹਾਂ ਨੇ ਕਾਫੀ ਚੰਗੀਆਂ ਪਦਵੀਆਂ ਅਤੇ ਸਨਮਾਨ ਪ੍ਰਾਪਤ ਕੀਤੇ। ਕੰਗ ਆਪਣੇ ਆਪ ਨੂੰ ਸੂਰਜਵੰਸ਼ੀ ਰਾਜਪੂਤਾਂ ਵਿਚੋਂ ਮੰਨਦੇ ਹਨ। ਨਕੋਦਰ ਦੇ ਬਹੁਤ ਸਾਰੇ ਸਿੱਖ ਸਰਦਾਰ ਕੰਗ ਹਨ। ਇਨ੍ਹਾਂ ਦੇ ਰੀਤੀ ਰਿਵਾਜ ਹੋਰ ਗੋਤਾਂ ਦੇ ਜੱਟਾਂ ਨਾਲ ਮਿਲਦੇ ਹਨ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3363, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-07-19-02-53-51, ਹਵਾਲੇ/ਟਿੱਪਣੀਆਂ: ਹ. ਪੁ. –ਗ. ਟ੍ਰਾ. ਕਾ. 2:472-473
ਕੰਗ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੰਗ, (ਡਿੰਗ.) / (ਸੰਸਕ੍ਰਿਤ : ਕੰਕਟ) / ਪੁਲਿੰਗ : ਕਵਚ, ਸੰਜੋਅ, ਜ਼ਰਾੱਬਕਤਰ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1359, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-11-07-34-05, ਹਵਾਲੇ/ਟਿੱਪਣੀਆਂ:
ਕੰਗ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੰਗ, ਪੁਲਿੰਗ : ਜੱਟਾਂ ਦਾ ਇੱਕ ਗੋਤ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1359, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-11-07-34-20, ਹਵਾਲੇ/ਟਿੱਪਣੀਆਂ:
ਕੰਗ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੰਗ, (ਪੁਆਧੀ) / ਇਸਤਰੀ ਲਿੰਗ : ੧. ਕਾਵਾਂ ਰੌਲੀ; ੨. ਸ਼ਿਕਾਇਤੀ ਚਿੱਠੀ; ੩. ਲੜਾਈ, ਝੱਗੜਾ ਫਸਾਦ
–ਕੰਗ ਮਚਾਉਣਾ, (ਪੁਆਧੀ) / ਮੁਹਾਵਰਾ : ਰੌਲਾ ਪਾਉਣਾ
–ਕੰਗ ਮੁਕਾਉਣਾ, ਮੁਹਾਵਰਾ : ੧. ਕਲ੍ਹਾ ਮਿਟਾਉਣਾ; ੨. ਫਸਤਾ ਵਢਣਾ, ਖਾਤਮਾ ਕਰਨਾ, ਅਲਖ ਮੁਕਾਉਣਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1359, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-11-07-34-50, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First