ਕੜਾਹ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੜਾਹ (ਨਾਂ,ਪੁ) ਸੂਜੀ, ਘਿਓ, ਖੰਡ ਆਦਿ ਦਾ ਲੋਹੇ ਦੇ ਕੜਾਹੇ ਜਾਂ ਕੜਾਹੀ ਵਿੱਚ ਤਿਆਰ ਕੀਤਾ ਮਿੱਠਾ ਭੋਜਨ; ਹਲਵਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4496, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕੜਾਹ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੜਾਹ [ਨਾਂਪੁ] ਸੂਜੀ ਜਾਂ ਆਟੇ ਵਿੱਚ ਘਿਓ ਮਿੱਠਾ ਆਦਿ ਮਿਲ਼ਾ ਕੇ ਬਣਾਇਆ ਖਾਧ-ਪਦਾਰਥ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4488, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕੜਾਹ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੜਾਹ. ਸੰ. ਕਟਾਹ. ਸੰਗ੍ਯਾ—ਕੜਾਹਾ. ਲੋਹੇ ਦਾ ਕੁੰਡੇਦਾਰ ਖੁਲ੍ਹੇ ਮੂੰਹ ਦਾ ਬਰਤਨ । ੨ ਕੜਾਹੇ ਵਿੱਚ ਤਿਆਰ ਕੀਤਾ ਅੰਨ. ਹਲੂਆ. (ਹਲਵਾ). ਦੇਖੋ, ਕੜਾਹ ਪ੍ਰਸਾਦ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4390, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕੜਾਹ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੜਾਹ, (ਸੰਸਕ੍ਰਿਤ :कटाह) \ ਪੁਲਿੰਗ : ਹਲਵਾ, ਸੂਜੀ ਘਿਉ ਅਤੇ ਖੰਡ ਦਾ ਬਣਿਆ ਹੋਇਆ ਇੱਕ ਪਦਾਰਥ

–ਕੜਾਹ ਪਰਸ਼ਾਦ, ਪੁਲਿੰਗ : ਗੁਰੂ ਗਰੰਥ ਸਾਹਿਬ ਨੂੰ ਭੋਗ ਲਾ ਕੇ ਪਰਸ਼ਾਦ ਵਜੋਂ ਜੋ ਕੜਾਹ ਸੰਗਤ ਵਿੱਚ ਵਰਤਾਇਆ ਜਾਵੇ, ਕੁਣਕਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 705, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-20-10-40-37, ਹਵਾਲੇ/ਟਿੱਪਣੀਆਂ:

ਕੜਾਹ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੜਾਹ, (ਮਲਵਈ) \ (ਸੰਸਕ੍ਰਿਤ : कटाह) \ ਪੁਲਿੰਗ : ਲੋਹੇ ਦਾ ਵੱਡਾ ਭਾਂਡਾ ਜਿਸ ਵਿੱਚ ਚੀਜ਼ਾਂ ਤਲਦੇ ਹਨ ਜਾਂ ਮਠਿਆਈਆਂ ਬਣਾਉਂਦੇ ਹਨ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 705, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-20-10-40-51, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.