ਕੌੜਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੌੜਾ [ਵਿਸ਼ੇ] ਤਲਖ਼, ਕੜਵਾ, ਕੁੜੱਤਣ ਵਾਲ਼ਾ; ਸਖ਼ਤ ਗੁੱਸੇ ਵਾਲ਼ਾ , ਗਰਮ-ਮਿਜ਼ਾਜ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 31305, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕੌੜਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੌੜਾ ਵਿ—ਕਟੁ. ਕੜਵਾ ਜਿਵੇਂ—ਕੌੜ ਤੁੰਮਾ. ਦੇਖੋ, ਇੰਦ੍ਰਾਯਨ ਅਤੇ ਤੁੰਮਾ । ੨ ਕ੍ਰੋਧੀ. ਤੁੰਦ ਸੁਭਾਉ ਵਾਲਾ। ੩ ਸੰਗ੍ਯਾ—ਬਹੁਜਾਈਆਂ ਵਿਚੋਂ ਇੱਕ ਖਤ੍ਰੀ ਗੋਤ੍ਰ । ੪ ਇੱਕ ਜੱਟ ਗੋਤ੍ਰ, ਜੋ ਬੈਰਾੜਾਂ ਦੀ ਤਾਕਤ ਵਧਣ ਤੋਂ ਪਹਿਲਾਂ ਮਾਲਵੇ ਵਿੱਚ ਵਡਾ ਪ੍ਰਬਲ ਸੀ। ੫ ਭਾਵ—ਦੁੱਖ. ਦੇਖੋ, ਕਉੜਾ ੫.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 31187, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕੌੜਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੌੜਾ, (ਲਹਿੰਦੀ) \ (ਸੰਸਕ੍ਰਿਤ : कटु=ਕੌੜਾ) \ ਇਸਤਰੀ ਲਿੰਗ : ੧. ਤਲਖ, ਕੁੜਤਣ ਵਾਲਾ, ਕੜਵਾ; ੨. ਸਖ਼ਤ ਗੁੱਸੇ ਵਾਲਾ, ਤੇਜ਼ ਮਜ਼ਾਜ

–ਕੌੜਾ ਸੋਤਾ, ਪੁਲਿੰਗ :ਰਾਤ ਦਾ ਉਹ ਹਿੱਸਾ ਜਦੋਂ ਕਿ ਲੋਕ ਸੋਂ ਚੁਕੇ ਹੋਣ

–ਕੌੜਾ ਹੋਣਾ, ਮੁਹਾਵਰਾ : ਗੁੱਸੇ ਹੋਣਾ, ਵਿਗੜਨਾ, ਬਦਮਜ਼ਾਜੀ ਨਾਲ ਪੇਸ਼ ਆਉਣਾ

–ਕੌੜਾ ਕਸੈਲਾ, ਪੁਲਿੰਗ / ਵਿਸ਼ੇਸ਼ਣ : ਕੌੜੀਆਂ ਕਸੈਲੀਆਂ ਦਵਾਵਾਂ, ਮਨ ਨੂੰ ਨਾ ਭਾਉਣ ਵਾਲਾ

–ਕੌੜਾ ਕਰਨਾ, ਮੁਹਾਵਰਾ : ਆਪਣੀ ਇੱਛਿਆ ਤੋਂ ਵਿਰੁਧ ਦੇਣਾ ਜਾਂ ਖ਼ਰਚ ਕਰਨਾ

–ਕੌੜਾ ਕੌੜਾ ਥੂ ਮਿੱਠਾ, ਮਿੱਠਾ ਹੱਪ, ਅਖੌਤ :ਜਦੋਂ ਕੋਈ ਚੰਗੀ ਚੀਜ਼ ਤਾਂ ਸਵੀਕਾਰ ਕਰ ਲਏ ਪਰ ਮਾੜੀ ਚੀਜ਼ ਨੂੰ ਰੱਦ ਕਰ ਦੇਵੇ ਤਦੋਂ ਕਹਿੰਦੇ ਹਨ

–ਕੌੜਾ ਘੁੱਟ, ਪੁਲਿੰਗ : ਔਖਾ ਕੰਮ, ਕਰਨ ਕੰਮ, ਨਾਗਵਾਰ ਗੱਲ, ਦੁਖ ਦਾਇਕ ਗੱਲ

–ਕੌੜਾ ਘੁੱਟ ਕਰਨਾ, ਮੁਹਾਵਰਾ :ਅਸਹਿ ਨੂੰ ਸਹਿਣਾ

–ਕੌੜਾ ਘੁੱਟ ਭਰਨਾ,ਮੁਹਾਵਰਾ : ਤਕਲੀਫ਼ ਨੂੰ ਸਬਰ ਨਾਲ ਝਲਣਾ, ਨਾ ਭਾਉਂਦੀ ਗੱਲ ਸਹਾਰ ਜਾਣਾ ਜਾਂ ਗਈ ਆਈ ਕਰਨਾ

–ਕੌੜਾ ਜ਼ਹਿਰ, ਵਿਸ਼ੇਸ਼ਣ : ਜ਼ਹਿਰ ਵਰਗਾ ਕੌੜਾ, ਬਹੁਤ ਕੌੜਾ

–ਕੌੜਾ ਜੀ, ਪੁਲਿੰਗ : ਕੌੜਾ ਘੁੱਟ, ਕਰੜਾ ਦਿਲ

–ਕੌੜਾ ਤਮਾਕੂ, ਪੁਲਿੰਗ : ਤੇਜ਼ ਤਮਾਕੂ ਜਿਸ ਵਿੱਚ ਮਿਲਾਵਟ ਥੋੜੀ ਹੋਵੇ

–ਕੌੜਾ ਤੇਲ, ਪੁਲਿੰਗ : ਸਰ੍ਹੋਂ ਜਾਂ ਤੋਰੀਏ ਦਾ ਤੇਲ

–ਕੌੜਾ ਪਾਣੀ, ਪੁਲਿੰਗ : ਸ਼ਰਾਬ

–ਕੌੜ ਫਿੱਕਾ ਬੋਲਣਾ, ਕੌੜੇ ਫਿੱਕੇ ਬੋਲ ਬੋਲਣਾ, ਮੁਹਾਵਰਾ :  ਬੁਰਾ ਭਲਾ ਕਹਿਣਾ, ਤਲਖੀ ਵਿੱਚ ਆ ਕੇ ਗਾਲ੍ਹ ਮੰਦਾ ਕਰਨਾ

–ਕੌੜਾ ਬਚਨ ਕਰਨਾ ਜਾਂ ਬੋਲਣਾ, ਮੁਹਾਵਰਾ : ਮੰਦਾ ਬੋਲਣਾ, ਬੁਰੀ ਤਰ੍ਹਾਂ ਪੇਸ਼ ਆਉਣਾ

–ਕੌੜਾ ਬੋਲੇ, ਬੇੜੀ ਡੋਲੇ, ਅਖੌਤ : ਜਿਹੜਾ ਕਿਸੇ ਨਾਲ ਮਾੜਾ ਕਲਾਮ ਕਰਦਾ ਹੈ ਉਸ ਦੇ ਬਦਲੇ ਵਿੱਚ ਨੁਕਸਾਨ ਉਸੇ ਨੂੰ ਹੋਣ ਦਾ ਡਰ ਹੁੰਦਾ ਹੈ

–ਕੌੜਾ ਵੱਟਾ, ਪੁਲਿੰਗ : ਉਹ ਰੋਟੀ ਜਾਂ ਰਾਸ਼ਨ ਜੋ ਮਰਨ ਵਾਲੇ ਦੇ ਪਰਵਾਰ ਨੂੰ ਉਸ ਦੇ ਰਿਸ਼ਤੇਦਾਰ ਜਾਂ ਦੋਸਤ ਭੇਜਦੇ ਹਨ, ਕੌੜੀ ਰੋਟੀ

–ਕੌੜੇ ਸੋਤੇ, ਕਿਰਿਆ ਵਿਸ਼ੇਸ਼ਣ : ਡੂੰਘੀਆਂ ਸ਼ਾਮਾਂ ਵੇਲੇ, ਬਹੁਤ ਅਨ੍ਹੇਰਾ ਹੋਏ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3916, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-06-12-02-14-38, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.