ਕੌਮਾਂਤਰੀ ਅਦਾਲਤ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

International court of Justice_ਕੌਮਾਂਤਰੀ ਅਦਾਲਤ: ਸੰਯੁਕਤ ਰਾਸ਼ਟਰ ਦਾ ਇਹ ਅਦਾਲਤੀ ਵਿੰਗ ਹੈ। ਇਸ ਟ੍ਰਿਬਿਊਨਲ ਦੇ ਪੰਦਰਾਂ ਮੈਂਬਰ ਹਨ ਅਤੇ ਇਨ੍ਹਾਂ ਦਾ ਸਦਰ ਮੁਕਾਮ ਨੀਦਰਲੈਂਡ ਦੇ ‘ਦ ਹੇਗ ਵਿਖੇ ਹੈ। ਦੋ ਦੇਸ਼ਾਂ ਦੁਆਰਾ ਸਵੈ-ਇੱਛਾ ਨਾਲ ਉਸ ਅਦਾਲਤ ਅੱਗੇ ਲਿਆਂਦੇ ਗਏ ਮਾਮਲਿਆਂ ਦਾ ਨਿਆਂ-ਨਿਰਨਾ ਇਸ ਦੇ ਕਾਰਜ-ਖੇਤਰ ਵਿਚ ਆਉਂਦਾ ਹੈ। ਇਸਦੇ ਨਿਰਨੇ ਤੋਂ ਸੰਯੁਕਤ ਰਾਸ਼ਟਰ ਦੀ ਸਿਕਿਉਰਿਟੀ ਕੌਂਸਲ ਅੱਗੇ ਅਪੀਲ ਕੀਤੀ ਜਾ ਸਕਦੀ ਹੈ।

       ਵਖ ਵਖ ਦੇਸ਼ਾਂ ਵਿਚਕਾਰ ਹੋਈਆਂ ਸੰਧੀਆ ਬਾਰੇ ਸਲਾਹਕਾਰੀ ਰਾਏ ਦੇਣਾ ਵੀ ਇਸ ਦੇ ਕਾਰਜ-ਖੇਤਰ ਵਿਚ ਆਉਂਦਾ ਹੈ ਅਤੇ ਇਹ ਟ੍ਰਿਬਿਊਨਲ ਕੇਵਲ ਉਨ੍ਹਾਂ ਮਾਮਲਿਆਂ ਵਿਚ ਰਾਏ ਦਿੰਦਾ ਹੈ ਜਿਨ੍ਹਾਂ ਵਿੱਚ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ, ਸਿਕਿਉਰਿਟੀ ਕੌਂਸਲ ਦੁਆਰਾ ਜਾਂ ਕਿਸੇ ਅਜਿਹੀ ਏਜੰਸੀ ਦੁਆਰਾ ਰਾਏ ਲਈ ਬੇਨਤੀ ਕੀਤੀ ਜਾਵੇ ਜੋ ਜਨਰਲ ਅਸੈਂਬਲੀ ਦੁਆਰਾ ਅਜਿਹੀ ਅਰਜ਼ੀ ਦੇਣ ਲਈ ਅਧਿਕਾਰਤ ਹੋਵੇ। ਇਸ ਟ੍ਰਿਬਿਊਨਲ ਦੇ ਜੱਜਾਂ ਦੀ ਚੋਣ ਜਨਰਲ ਅਸੈਂਬਲੀ ਅਤੇ ਸਿਕਿਉਰਿਟੀ ਕੌਂਸਲ ਦੁਆਰਾ ਕੀਤੀ ਜਾਂਦੀ ਹੈ। ਇਸ ਦੇ ਨਿਰਨਿਆਂ ਨੂੰ ਸਿਕਿਉਰਿਟੀ ਕੌਂਸਲ ਦੁਆਰਾ ਨਾਫ਼ਜ਼ ਕੀਤਾ ਜਾਂਦਾ ਹੈ। ਇਸ ਟ੍ਰਿਬਿਊਨਲ ਦੀ ਅਧਿਕਾਰਤਾ ਅਤੇ ਇਖ਼ਤਿਆਰ ਪ੍ਰਵਿਧਾਨ ਦੁਆਰਾ ਪਰਿਭਾਸ਼ਾਤ ਕੀਤੇ ਗਏ ਹਨ। ਉਸ ਪ੍ਰਵਿਧਾਨ ਤੇ ਸੰਯੁਕਤ ਰਾਸ਼ਟਰ ਦੇ ਸਭਨਾਂ ਮੈਂਬਰਾਂ ਦੇ ਦਸਖ਼ਤ ਹਨ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 956, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.