ਕੋਰੀਅਨ ਯੁੱਧ ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Koriean War ਕੋਰੀਅਨ ਯੁੱਧ: ਕੋਰੀਅਨ ਯੁੱਧ ਸੰਯੁਕਤ ਰਾਸ਼ਟਰ ਦੀ ਸਹਾਇਤਾ ਨਾਲ ਕੋਰੀਆ ਦੇ ਗਣਰਾਜ ਅਤੇ ਚੀਨ ਦੀ ਪੀਪਲਜ਼ ਰੀਪਬਲਿਕ ਅਤੇ ਸੋਵੀਅਤ ਸੰਘ ਦੀ ਸੈਨਿਕ ਮਿਲਟਰੀ ਸਹਾਇਤਾ ਸਹਿਤ ਕੋਰੀਆ ਦੀ ਡੈਗੋਕ੍ਰੈਟਿਕ ਪੀਪਲਜ਼ ਰੀਪਬਲਿਕ ਵਿਚਕਾਰ ਸੈਨਿਕ ਸੰਘਰਸ਼ ਸੀ। ਯੁੱਧ 25 ਜੂਨ , 1950 ਨੂੰ ਸੁ਼ਰੂ ਹੋਇਆ ਅਤੇ 27 ਜੁਲਾਈ, 1953 ਨੂੰ ਯੁੱਧ ਨਿਗਮ ਸੰਧੀ ਤੇ ਹਸਤਾਖਰ ਹੋਏ। ਇਹ ਯੁੱਧ ਦੂਜੇ ਵਿਸ਼ਵ ਯੁੱਧ ਦੇ ਅੰਤ ਤੇ ਸ਼ਾਂਤ ਮਹਾਸਾਗਰ ਯੁੱਧ ਖ਼ਤਮ ਹੋਣ ਤੇ ਜੇਤੂ ਇਤਿਹਾਦੀਆਂ ਦੇ ਇਕ ਸਮਝੋਤੇ ਦੁਆਰਾ ਕੋਰੀਆ ਦੀ ਵਾਸਤਵਿਕ ਵੰਡ ਦਾ ਸਿੱਟਾ ਸੀ।

      ਕੋਰੀਅਨ ਪ੍ਰਾਇਦੀਪ ਤੇ 1910 ਤੋਂ ਲੈ ਕੇ ਦੂਜੇ ਵਿਸ਼ਵ ਯੁੱਧ ਦੇ ਅੰਤ ਤਕ ਜਾਪਾਨ ਦਾ ਸ਼ਾਸਨ ਰਿਹਾ। 1945 ਵਿਚ ਜਾਪਾਨ ਦੇ ਹਥਿਆਰ ਸੁੱਟਣ ਨਾਲ ਅਰਮੀਕੀ ਪ੍ਰਸ਼ਾਸਨਾਂ ਨੇ ਪ੍ਰਾਇਦੀਪ ਨੂੰ 38ਵੀਂ ਪੈਰਲਲ ਦੇ ਨਾਲ ਨਾਲ ਵੰਡ ਦਿੱਤਾ ਜਿਸ ਅਨੁਸਾਰ ਸੰਯੁਕਤ ਰਾਜ ਦੀਆਂ ਫ਼ੌਜਾਂ ਦਾ ਦੱਖਣੀ ਭਾਗ ਤੇ ਅਤੇ ਸੋਵੀਅਤ ਫੌਜਾਂ ਦਾ ਉੱਤਰੀ ਭਾਗ ਤੇ ਕਬਜਾ ਹੋ ਗਿਆ।

      1948 ਵਿਚ ਕੋਰੀਅਨ ਪ੍ਰਾਇਦੀਪ ਵਿਚ ਸੁਤੰਤਰ ਚੋਣਾ ਕਰਾਉਣ ਵਿਚ ਅਸਫ਼ਲਤਾ ਨੇ ਦੋਵਾਂ ਪਾਸਿਆਂ ਵਿਚਕਾਰ ਵੰਡ ਨੂੰ ਡੂੰਘਾ ਕਰ ਦਿੱਤਾ ਅਤੇ ਉੱਤਰ ਨੇ ਕਮਿਊਨਿਸਟ ਸਰਕਾਰ ਸਥਾਪਤ ਕਰ ਲਈ। 38ਵੀਂ ਪੈਰਲਲ ਦੋ ਕੋਰੀਆ ਦੇਸਾਂ ਵਿਚਕਾਰ ਰਾਜਨੀਤਿਕ ਸੀਮਾ ਬਣ ਗਈ। ਭਾਵੇਂ ਜੰਗ ਤੋਂ ਪਹਿਲਾਂ ਦੇ ਮਹੀਨਿਆਂ ਵਿਚ ਏਕੀਕਰਣ ਦੀ ਗੱਲਬਾਤ ਜਾਰੀ ਰਹੀ , ਪਰੰਤੂ ਤਣਾਉ ਵੱਧਦਾ ਗਿਆ। 38ਵੀਂ ਪੈਰਲਲ ਤੇ ਸਰਹੱਦ ਪਾਰ ਦੀਆਂ ਝੜਪਾਂ ਅਤੇ ਛਾਪੇ ਜਾਰੀ ਰਹੇ , ਸਥਿਤੀ ਨੇ ਖੁਲ੍ਹੀ ਜੰਗ ਦਾ ਰੂਪ ਧਾਰ ਲਿਆ ਜਦੋਂ ਕੋਰੀਅਨ ਫ਼ੌਜਾਂ ਨੇ 25 ਜੂਨ, 1950 ਨੂੰ ਦੱਖਣੀ ਕੋਰੀਆ ਤੇ ਹਮਲਾ ਕਰ ਦਿੱਤਾ। ਇਹ ਸਰਦ ਜੰਗ ਤੋਂ ਬਾਅਦ ਪਹਿਲਾ ਹਥਿਆਰਬੰਦ ਹਮਲਾ ਸੀ।

      ਸੰਯੁਕਤ ਰਾਸ਼ਟਰ, ਵਿਸ਼ੇਸ਼ ਕਰਕੇ ਸੰਯੁਕਤ ਰਾਜ ਹਮਲੇ ਨੂੰ ਰੋਕਣ ਲਈ ਦੱਖਣੀ ਅਫ਼ਰੀਕਾ ਦੀ ਸਹਾਇਤਾ ਲਈ ਅਗੇ ਆਇਆ। ਤੀਬਰ ਯੂ.ਐਨ ਪ੍ਰਤਿ ਹਮਲੇ ਨੇ ਉੱਤਰੀ ਕੋਰੀਅਨਾਂ ਨੂੰ 38ਵੀਂ ਪੈਰਲਲ ਦੇ ਬਾਹਰ ਧਕੇਲ ਦਿੱਤਾ ਅਤੇ ਲਗਭਗ ਯਾਲੂ ਦਰਿਆ ਤਕ ਪਹੁੰਚਾ ਦਿੱਤਾ ਅਤੇ ਚੀਨ ਦੀ ਪੀਪਲਜ਼ ਰੀਪਬਲਿਕ ਉੱਤਰ ਦੇ ਪੱਖ ਵਿਚ ਯੁੱਧ ਵਿਚ ਸ਼ਾਮਲ ਹੋ ਗਈ। ਚੀਨੀਆਂ ਨੇ ਜਵਾਬੀ ਹਮਲਾ ਕੀਤਾ ਅਤੇ ਸੰਯੁਕਤ ਰਾਸ਼ਟਰ ਦੀਆਂ ਫ਼ੌਜਾਂ ਨੂੰ 38ਵੀਂ ਪੈਰਲਲ ਵੱਲ ਵਾਪਸ ਧਕੇਲ ਦਿੱਤਾ। ਸੋਵੀਅਤ ਸੰਘ ਨੇ ਉੱਤਰੀ ਕੋਰੀਅਨ ਅਤੇ ਚੀਨੀ ਫ਼ੌਜਾਂ ਦੀ ਸਹਿਮਤੀ ਨਾਲ ਸਹਾਇਤਾ ਕੀਤੀ। 1953 ਵਿਚ ਇਕ ਯੁੱਧ ਵਿਰਾਮ ਸੰਧੀ ਦੁਆਰਾ ਖ਼ਤਮ ਹੋਇਆ ਜਿਸ ਨੇ 38ਵੀਂ ਪੈਰਲਲ ਦੇ ਨਜ਼ਦੀਕ ਦੋਵੇਂ ਕੋਰੀਆ ਖੇਤਰਾਂ ਵਿਚਕਾਰ ਹੱਦ ਨੂੰ ਬਹਾਲ ਕੀਤਾ ਅਤੇ ਇਕ ਕੋਰੀਅਨ ਸੈਨ-ਰਹਿਤ ਜੋਨ, 2.5 ਮੀਲ ਚੋੜਾ ਬਫ਼ਰ ਜ਼ੋਨ ਦੋ ਕੋਰੀਅਨ ਖੇਤਰਾਂ ਵਿਚਕਾਰ ਸਥਾਪਤ ਕੀਤਾ। ਮਾਮੂਲੀ ਝੜਪਾਂ ਅਜੇ ਵੀ ਜਾਰੀ ਹਨ।

      ਬਾਹਰਲੀਆਂ ਸ਼ਕਤੀਆਂ ਦੁਆਰਾ ਪ੍ਰਾਯੋਜਿਤ ਉੱਤਰੀ ਅਤੇ ਦੱਖਣੀ ਕੋਰੀਆ ਦੋਵਾਂ ਵਿਚਕਾਰ ਕੋਰੀਅਨ ਯੁੱਧ ਪ੍ਰਤਿਪੁਰਖੀ ਜੰਗ ਸੀ। ਸੈਨਾ ਵਿਗਿਆਨ ਦੇ ਦ੍ਰਿਸ਼ਟੀਕੋਣ ਤੇ ਇਸ ਵਿਚ ਪਹਿਲੇ ਵਿਸ਼ਵ ਯੁੱਧ ਅਤੇ ਦੂਜੇ ਵਿਸ਼ਵਯੁੱਧ ਦੀਆਂ ਜੁਗਤਾਂ ਅਤੇ ਜੰਗ ਚਾਲਾਂ ਦਾ ਸੁਮੇਲ ਸੀ। ਇਹ ਤੀਖਣ ਥਲ ਸੈਨਾ ਦੇ ਹਮਲਿਆਂ ਦੀ ਗਸ਼ਤੀ ਮੁਹਿੰਮ ਤੋਂ ਸ਼ੁਰੂ ਹੋਈ ਅਤੇ ਬਾਅਦ ਹਵਾਈ ਬੰਬਾਰੀ ਹਮਲੇ ਸ਼ੁਰੂ ਕਰ ਦਿੱਤੇ ਗਏ ਪਰੰਤੂ ਜੁਲਾਈ, 1951 ਤਕ ਇਸ ਨੇ ਸਥਿਰ ਤੀਖਣ ਯੁੱਧ ਦਾ ਰੂਪ ਧਾਰ ਲਿਆ।


ਲੇਖਕ : ਡਾ. ਡੀ. ਆਰ ਸਚਦੇਵਾ,
ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 910, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.