ਕੋਰਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੋਰਾ (ਵਿ,ਪੁ) 1 ਅਣਵਰਤਿਆ ਭਾਂਡਾ ਜਾਂ ਕੱਪੜਾ 2 ਲਿਹਾਜ਼ ਤੋਂ ਰਹਿਤ 3 ਗਿਆਨ ਅਤੇ ਵਿੱਦਿਆ ਤੋਂ ਰਹਿਤ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13246, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਕੋਰਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੋਰਾ (ਨਾਂ,ਪੁ) ਹਵਾ ਵਿਚਲੇ ਪਾਣੀ ਦੇ ਕਿਣਕਿਆਂ ਦਾ ਠੰਡ ਕਾਰਨ ਜੰਮਿਆ ਬਰਫ਼ ਜਿਹਾ ਬੂਰ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13244, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਕੋਰਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੋਰਾ [ਵਿਸ਼ੇ] ਅਣਲੱਗ, ਅਣਵਰਤਿਆ, ਅਣਪਹਿਨਿਆ; ਅਨਪੜ੍ਹ, ਜਾਹਲ; ਰੁੱਖੇ ਸੁਭਾਅ ਵਾਲ਼ਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13230, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਕੋਰਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੋਰਾ. ਵਿ—ਅਣਭਿੱਜ. ਉਹ ਵਸਤ੍ਰ ਜਿਸ ਦੀ ਪਾਣ ਨਹੀਂ ਕੱਢੀ. “ਨਾਨਕ ਪਾਹੈ ਬਾਹਰਾ ਕੋਰੈ ਰੰਗੁ ਨ ਸੋਇ.” (ਵਾਰ ਆਸਾ) ੨ ਉਹ ਆਦਮੀ ਜਿਸ ਪੁਰ ਵਿਦ੍ਯਾ ਅਤੇ ਉਪਦੇਸ਼ ਦਾ ਅਸਰ ਨਹੀਂ ਹੋਇਆ. “ਮਨਮੁਖ ਮੁਗਧੁ ਨਰੁ ਕੋਰਾ ਹੋਇ.” (ਸੂਹੀ ਮ: ੪) ੩ ਨਵਾਂ ਭਾਂਡਾ , ਜਿਸ ਵਿੱਚ ਜਲ ਆਦਿਕ ਕੁਝ ਨਹੀਂ ਪਾਇਆ. ਅਣਲੱਗ. ਦੇਖੋ, ਕੋਰੀ। ੪ ਲਿਹ਼ਾ ਬਿਨਾ. ਰੁੱਖੇ ਸੁਭਾਉ ਵਾਲਾ। ੫ ਸੰਗ੍ਯਾ—ਤੁਰ. ਹਿਮ. ਕੱਕਰ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13142, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕੋਰਾ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਕੋਰਾ (ਗੁ.। ਪੰਜਾਬੀ ਅਪਣੇ ਪਹਿਲੇ ਐਸੇ ਹਾਲ ਵਿਚ, ਜੋ ਸੁਧਾਰਿਆ ਨਹੀਂ ਗਿਆ) ਅਨਧੋਤਾ, ਅਨਘੜ , ਅਨਭਿੱਜ। ਯਥਾ-‘ਮਨੁ ਕੋਰਾ ਹਰਿ ਰੰਗਿ ਭੇਨ ’ ਅਨਭਿਜ ਮਨ (ਸੰਤਾਂ ਦੀ ਕ੍ਰਿਪਾ ਨਾਲ) ਹਰੀ ਦੇ ਰੰਗ ਵਿਚ ਗਿਆ ਹੈ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 13103, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਕੋਰਾ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ
ਕੋਰਾ : ਭਾਰਤ ਦੇ ਉੱਤਰ ਪ੍ਰਦੇਸ਼ ਰਾਜ ਦੇ ਫਤ੍ਹੇਪੁਰ ਜ਼ਿਲ੍ਹੇ ਦੀ ਖਾਜੂਹਾ ਤਹਿਸੀਲ ਦਾ ਇਕ ਪੁਰਾਣਾ ਸ਼ਹਿਰ ਹੈ। ਇਹ ਸ਼ਹਿਰ ਆਗਰੇ ਤੋਂ ਅਲਾਹਾਬਾਦ ਵਾਲੀ ਸੜਕ ਤੇ ਫਤ੍ਹੇਪੁਰ ਸ਼ਹਿਰ ਦੇ ਪੱਛਮ ਵੱਲ ਲਗਭਗ 48 ਕਿ. ਮੀ. ਦੀ ਦੂਰੀ ਤੇ ਸਥਿਤ ਹੈ। ਕਈ ਸਦੀਆਂ ਤੱਕ ਇਸ ਸ਼ਹਿਰ ਤੇ ਅਰਗਾਲ ਦੇ ਗੌਤਮ ਰਾਜਿਆਂ ਦਾ ਕਬਜ਼ਾ ਰਿਹਾ। ਅਕਬਰ ਦੇ ਸਮੇਂ ਇਹ ਇਲਾਹਾਬਾਦ ਦੇ ਸੂਬੇ ਦੀ ਇਕ ਸਰਕਾਰ ਦਾ ਸਦਰ-ਮੁਕਾਮ ਸੀ। ਇਥੇ ਹਾਲੇ ਵੀ ਕਈ ਪੁਰਾਣੇ ਮਕਾਨ ਮੌਜੂਦ ਹਨ ਜੋ ਕਾਫ਼ੀ ਖ਼ਸਤਾ ਹਾਲਤ ਵਿਚ ਡਿਗੇ ਢੱਠੇ ਹੋਏ ਹਨ। ਇਥੇ ਇਕ ਬਹੁਤ ਸੋਹਣੀ ਬਾਰਾਂਦਰੀ ਹੈ ਜੋ ਇਕ ਬਹੁ਼ਤ ਵੱਡੇ ਅਤੇ ਆਲੀਸ਼ਾਨ ਬਾਗ਼ ਵਿਚ ਬਣੀ ਹੋਈ ਹੈ। ਇਕ ਤਲਾਬ ਵੀ ਬਣਿਆ ਹੋਇਆ ਹੈ। ਬਾਗ਼ ਦੁਆਲੇ ਉੱਚੀ ਦੀਵਾਰ ਬਣੀ ਹੋਈ ਹੈ ਜੋ ਅਠਾਰ੍ਹਵੀਂ ਸਦੀਂ ਵਿਚ ਉਸ ਸਮੇਂ ਦੇ ਹੁਕਮਰਾਨ ਦੁਆਰਾ ਬਣਾਈ ਗਈ ਸੀ। ਕੋਰਾ ਦੇ ਨਾਲ ਹੀ ਜਹਾਨਾਬਾਦ ਸ਼ਹਿਰ ਹੈ।
26° 7' ਉ. ਵਿਥ. ; 80° 22' ਪੂ. ਲੰਬ.
ਹ. ਪੁ.– ਇੰਪ. ਗ. ਇੰਡ. 15 : 398
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 10325, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-10-01, ਹਵਾਲੇ/ਟਿੱਪਣੀਆਂ: no
ਕੋਰਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੋਰਾ, (ਫ਼ਾਰਸੀ : ਕਰਾ) \ ਪੁਲਿੰਗ : ੧. ਉਹ ਧਰਤੀ ਜਿਸ ਵਿੱਚ ਕੁਝ ਉਪਜੇ ਨਾ, ਬੰਜਰ ਧਰਤੀ; ੨. ਉਹ ਧਰਤੀ ਜਿਸ ਨੂੰ ਬੀਜਣ ਪਿੱਛੋਂ ਪਾਣੀ ਨਾ ਮਿਲੇ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1954, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-06-07-01-17-23, ਹਵਾਲੇ/ਟਿੱਪਣੀਆਂ:
ਕੋਰਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੋਰਾ, (ਖੇਤੀਬਾੜੀ) \ (ਕੋਰਹਾ<ਸੰਸਕ੍ਰਿਤ : कहेड़ी) \ ਪੁਲਿੰਗ : ਹਵਾ ਵਿਚਲੇ ਪਾਣੀ ਦੇ ਛੋਟੇ ਛੋਟੇ ਕਤਰਿਆਂ ਦਾ ਸਮੂਹ ਜੋ ਪਾਲੇ (ਠੰਢ) ਦੇ ਕਾਰਣ ਹਵਾ ਵਿੱਚ ਮਿਲੀ ਭਾਫ ਦੇ ਜੰਮਣ ਵਜੋਂ ਉਤਪੰਨ ਹੁੰਦਾ ਹੈ, ਇਹ ਕਿਣਕੇ ਪੱਤਿਆਂ ਅਤੇ ਘਾਹ ਉਤੇ ਜੰਮ ਕੇ ਬਰਫ ਵਾਂਗ ਨਜ਼ਰੀ ਆਉਂਦੇ ਹਨ (ਲਾਗੂ ਕਿਰਿਆ : ਜੰਮਣਾ, ਪੈਣਾ)
–ਕੋਰਾ ਜਮਣਾ, ਕਿਰਿਆ ਅਕਰਮਕ : ਜ਼ਿਆਦਾ ਸਰਦੀ ਕਾਰਨ ਮੈਦਾਨਾਂ ਵਿੱਚ ਘਾਹ ਫੂਸ ਉਤੇ ਪਾਣੀ ਦਾ ਜੰਮ ਜਾਣਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1954, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-06-07-01-17-51, ਹਵਾਲੇ/ਟਿੱਪਣੀਆਂ:
ਕੋਰਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੋਰਾ, (ਫ਼ਾਰਸੀ : ਕੋਰਾ) \ ਵਿਸ਼ੇਸ਼ਣ : ੧. ਮਿੱਟੀ ਦਾ ਭਾਂਡਾ ਜਿਸ ਵਿੱਚ ਅਜੇ ਪਾਣੀ ਨਾ ਪਾਇਆ ਹੋਵੇ, ਉਹ ਕਪੜਾ ਜੋ ਹਾਲੇ ਧੋਇਆ ਨਾ ਹੋਵੇ; ੨. ਨਵਾਂ, ਅਣਲੱਗ, ਨਾ ਵਰਤਿਆ ਅਛੂਤਾ; ੩. ਬਿਨ ਲਿਖਿਆ, ਸਾਦਾ; ੪. ਤਾਜ਼ਾ ਉਣਿਆ ਹੋਇਆ, ਕਲਫ਼ਦਾਰ; ੫. ਅਨਪੜ੍ਹ, ਜਾਹਲ, ਜਿਸ ਨੇ ਪੜ੍ਹ ਲਿਖ ਕੇ ਭੁਲਾ ਦਿੱਤਾ ਹੋਵੇ; ੬. ਖਾਲੀ, ਖਾਲੀ ਹੱਥ; ੭. ਸਾਫ, ਬੇ-ਲਾਗ; ੮.ਰੁੱਖਾ, ਨਾ ਮਿਲਣ ਸਾਰ; ੯. ਕੇਵਲ; ੧. ਸਿਰਫ਼ ਜੰਵ ਨੂੰ ਰੋਟੀ ਖਵਾਉਣ ਵੇਲੇ ਥੱਲੇ ਵਛਾਉਣ ਵਾਲਾ ਕਪੜਾ; ੨. ਇੱਕ ਤਰ੍ਹਾਂ ਦਾ ਸਿਲਮਾ ਜੋ ਕਾਰਚੋਬੀ ਦੇ ਕੰਮ ਆਉਂਦਾ ਹੈ
–ਕੋਰਾ ਕੱਢਣਾ, ਕਿਰਿਆ ਸਕਰਮਕ : ਕੋਰੇ ਕੱਪੜੇ ਨੂੰ ਛੱਟ ਕੇ ਉਸ ਵਿਚੋਂ ਮਾਇਆ ਕੱਢਣਾ
–ਕੋਰਾ ਕਰਾਰਾ, (ਪੁਆਧੀ) / ਵਿਸ਼ੇਸ਼ਣ : ਸੱਚਾ, ਸੱਚੀ ਗੱਲ ਆਖਣ ਵਾਲਾ, ਬੇਲਾਗ ਗੱਲ ਕਰਨ ਵਾਲਾ
–ਕੋਰਾ ਕਾਗਜ਼, ਪੁਲਿੰਗ : ਕਾਗਜ਼ ਜਿਸ ਤੇ ਕੁਝ ਨਾ ਲਿਖਿਆ ਹੋਵੇ
–ਕੋਰਾ ਚੈੱਕ, ਪੁਲਿੰਗ : ਉਹ ਚੈੱਕ ਜਿਸ ਤੇ ਦਸਖ਼ਤ ਭਰ ਦਿੱਤੇ ਜਾਣ ਪਰ ਰਕਮ ਦਾ ਖਾਨਾ ਖਾਲੀ ਛੱਡ ਦਿੱਤਾ ਜਾਵੇ, Blank Cheque
–ਕੋਰਾ ਜਵਾਬ ਦੇਣਾ, ਮੁਹਾਵਰਾ : ਸਾਫ਼ ਇਨਕਾਰ ਕਰ ਦੇਣਾ, ਬਿਲਕੁਲ ਮੁੱਕਰ ਜਾਣਾ
–ਕੋਰਾਪਣ, ਕੋਰਾਪੁਣਾ, ਪੁਲਿੰਗ : ੧. ਕੋਰਾ ਹੋਣ ਦਾ ਭਾਵ; ਅਣਵਰਤਿਆ ਹੋਣ ਦਾ ਭਾਵ; ੨. ਅਛੂਤਾਪਣ; ੩. ਬੇਲਿਹਾਜ਼ੀ; ਸੰਤੁਸ਼ਟਤਾ
–ਕੋਰਾ ਭਾਂਡਾ, ਪੁਲਿੰਗ : ਨਵਾਂ ਬਰਤਣ, ਅਣ-ਲਗ ਬਰਤਣ
–ਕੋਰਾ ਰਹਿ ਜਾਣਾ, ਮੁਹਾਵਰਾ : ਕੁਝ ਨਾ ਮਿਲਣਾ, ਖਾਲੀ ਰਹਿ ਜਾਣਾ, ਕੁਝ ਪੱਲੇ ਨਾ ਪੈਣਾ
–ਕੋਰਾ ਲੱਠਾ, ਪੁਲਿੰਗ : ਲੱਠਾ ਜਿਸ ਨੂੰ ਚਿੱਟਾ ਨਾ ਕੀਤਾ ਗਿਆ ਹੋਵੇ ਜਾਂ ਧੁਆਇਆ ਨਾ ਗਿਆ ਹੋਵੇ
–ਕੋਰਮ ਕੋਰਾ, ਵਿਸ਼ੇਸ਼ਣ : ਸੱਚਾ ਸੁੱਚਾ, ਬੇਲਾਗ, ਬੇਲਿਹਾਜ਼, ਸਾਫ਼ ਮੂੰਹ ਤੇ ਕਹਿਣ ਵਾਲਾ
–ਕੋਰੇ ਘੜੇ ਵਿੱਚ ਚੂਹਾ, ਅਖੌਤ : ਹਰ ਤਰ੍ਹਾਂ ਨਿਸਫ਼ਲ
–ਕੋਰੇ ਦਾ ਕੋਰਾ, ਕਿਰਿਆ ਵਿਸ਼ੇਸ਼ਣ : ਬਿਲਕੁਲ ਖਾਲਮ ਖਾਲੀ, ਬਿਲਕੁਲ ਅਨਪੜ੍ਹ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1954, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-06-07-01-18-05, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First