ਕੋਟਲਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੋਟਲਾ [ਨਾਂਪੁ] ਛੋਟਾ ਪਿੰਡ; ਕੱਪੜੇ ਨੂੰ ਵੱਟ ਚਾੜ੍ਹ ਕੇ ਬਣਾਇਆ ਕੋਰੜਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2259, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕੋਟਲਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ੋਟਲਾ. ਰੋਪੜ ਤੋਂ ਦੋ ਕੋਹ ਪੂਰਵ ਇੱਕ ਪਿੰਡ. ਇਸ ਥਾਂ ਦੇ ਪਠਾਣਾਂ ਨੇ ਦਸ਼ਮੇਸ਼ ਦੀ ਬਹੁਤ ਸੇਵਾ ਕੀਤੀ. ਸਤਿਗੁਰੂ ਨੇ ਇੱਕ ਕਟਾਰ ਅਤੇ ਢਾਲ ਬਖ਼ਸ਼ੀ. ਇਸ ਥਾਂ ਗੁਰੂ ਸਾਹਿਬ ਦੇ ਦੋ ਪਵਿਤ੍ਰ ਅਸਥਾਨ ਹਨ. ਇੱਕ ਨਗਰ ਦੇ ਅੰਦਰ ਦੂਜਾ , ਬਾਹਰ। ੨ ਦੇਖੋ, ਮਲੇਰਕੋਟਲਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2223, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕੋਟਲਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੋਟਲਾ, (ਸੰਸਕ੍ਰਿਤ : कोट=ਕਿਲਾ) \ ਪੁਲਿੰਗ : ੧. ਛੋਟਾ ਪਿੰਡ; ੨. ਮਹੱਲਾ

–ਕੋਟਲੀ, ਇਸਤਰੀ ਲਿੰਗ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 342, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-06-05-02-39-25, ਹਵਾਲੇ/ਟਿੱਪਣੀਆਂ:

ਕੋਟਲਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੋਟਲਾ, (ਕੋਰੜਾ=ਕੋੜਾ<ਸੰਸਕ੍ਰਿਤ : कवरा=ਗੁੱਤ) \ ਪੁਲਿੰਗ : ਲੰਮੇ ਕਪੜੇ ਨੂੰ ਵੱਟ ਦੇ ਕੇ ਵੱਟਿਆ ਹੋਇਆ ਰੱਸਾ ਜਿਸ ਨਾਲ ਬੱਚੇ ਕਾਜ਼ੀ ਕੋਟਲਾ ਖੇਡਦੇ ਹਨ

–ਕੋਟਲਾ ਮਾਰਨਾ, ਕਿਰਿਆ ਅਕਰਮਕ : ਕਪੜੇ ਨੂੰ ਰੱਸੇ ਦੀ ਤਰ੍ਹਾਂ ਵੱਟ ਕੇ ਇੱਕ ਦੂਜੇ ਦੇ ਮਾਰ ਕੇ ਖੇਲਣਾ

–ਕਾਜ਼ੀ ਕੋਟਲਾ, ਕਾਜ਼ੀ ਕੋਟਲੇ ਦੀ ਮਾਰ, ਪੁਲਿੰਗ : ਬੱਚਿਆਂ ਦੀ ਇੱਕ ਖੇਡ ਜਿਸ ਵਿੱਚ ਸਾਰੇ ਚੱਕਰ ਬਣਾ ਕੇ ਬੈਠ ਜਾਂਦੇ ਹਨ ਤੇ ਇੱਕ ਮੁੰਡਾ ਕੋਟਲਾ ਲਕੋ ਕੇ ਆਲੇ ਦੁਆਲੇ ਦੌੜਦਾ ਹੈ ਤੇ ਲੁਕਾਇਆ ਹੋਇਆ ਕੋਟਲਾ ਕਿਸੇ ਇੱਕ ਦੇ ਮਗਰ ਚੁਪ ਚਪੀਤੇ ਰੱਖ ਦਿੰਦਾ ਹੈ ਤੇ ਉਵੇਂ ਹੀ ਦੌੜਦਾ ਰਹਿੰਦਾ ਹੈ ਜੇ ਉਸ ਦੇ ਮੁੜ ਕੇ ਆਉਣ ਸਮੇਂ ਤਕ ਜਿਸ ਮੁੰਡੇ ਪਿਛੇ ਕੋਟਲਾ ਲੁਕਾਇਆ ਹੁੰਦਾ ਹੈ ਉਹ ਉਠ ਕੇ ਨਾ ਨੱਠ ਲਵੇ ਤਦ ਉਸ ਮੁੰਡੇ ਦੇ ਉਹ ਕੋਟਲੇ ਪਿਠ ਵਿੱਚ ਸਜ਼ਾ ਵਜੋਂ ਚੱਕਰ ਪੂਰਾ ਹੋਣ ਤਕ ਲਾਏ ਜਾਂਦੇ ਹਨ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 342, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-06-05-02-39-44, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.