ਕੋਟ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੋਟ [ਨਾਂਪੁ] ਕਿਲ੍ਹਾ , ਗੜ੍ਹ, ਚਾਰ-ਦੀਵਾਰੀ, ਵਲ਼ਗਣ; ਮਹਿਲ , ਘਰ; ਕਮੀਜ਼ ਆਦਿ ਦੇ ਉੱਪਰ ਪਾਇਆ ਜਾਣ ਵਾਲ਼ਾ ਬਾਹਾਂ ਵਾਲ਼ਾ ਬਸਤਰ; ਤਹਿ (ਰੰਗ ਆਦਿ ਦੀ), ਪੋਚਾ; ਤਾਸ਼ ਦੀ ਖੇਡ ਵਿੱਚ
ਇੱਕ ਧਿਰ ਸਿਰ 100 ਜਾਂ ਵੱਧ ਅੰਕਾਂ ਦਾ ਚੜ੍ਹਨਾ [ਵਿਸ਼ੇ] ਕਰੋੜ (100 ਲੱਖ); ਅਣਗਿਣਤ, ਬੇਅੰਤ, ਬੇਸ਼ੁਮਾਰ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 30703, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਕੋਟ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੋਟ. ਸੰ. ਸੰਗ੍ਯਾ—ਦੁਰਗ. ਕਿਲਾ. “ਕੋਟ ਨ ਓਟ ਨ ਕੋਸ ਨ.” (ਸਵੈਯੇ ਸ੍ਰੀ ਮੁਖਵਾਕ ਮ: ੫) ੨ ਸ਼ਹਰਪਨਾਹ. ਫ਼ਸੀਲ। ੩ ਰਾਜੇ ਦਾ ਮੰਦਿਰ। ੪ ਸੰ. ਕੋਟਿ. ਕਰੋੜ. “ਕੰਚਨ ਕੇ ਕੋਟ ਦਤੁ ਕਰੀ.” (ਸ੍ਰੀ ਅ: ਮ: ੧) ਸੁਵਰਣ ਦੇ ਕੋਟਿ ਭਾਰ ਦਾਨ ਕਰੇ। ੫ ਭਾਵ—ਬੇਸ਼ੁਮਾਰ. ਬਹੁਤ. ਅਨੰਤ. “ਕੋਟਨ ਮੇ ਨਾਨਕ ਕੋਊ.” (ਸ. ਮ: ੯) ੬ ਇੱਕ ਅੰਗ੍ਰੇਜ਼ੀ ਵ੍ਯੋਂਤ ਦਾ ਵਸਤ੍ਰ, ਜੋ ਬਟਨਦਾਰ ਹੁੰਦਾ ਹੈ. Coat.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 30668, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕੋਟ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ
ਕੋਟ : ਸ਼ਹਿਰ – ਰਾਜਸਥਾਨ ਰਾਜ (ਭਾਰਤ) ਵਿਚ ਇਸੇ ਹੀ ਨਾਂ ਦੇ ਜ਼ਿਲ੍ਹੇ ਦਾ ਸਦਰ-ਮੁਕਾਮ ਹੈ। ਇਹ ਚੰਬਲ ਦਰਿਆ ਦੇ ਸੱਜੇ ਕੱਢੇ ਉੱਤੇ ਅਜਮੇਰ ਸ਼ਹਿਰ ਤੋਂ ਲਗਭਗ 195 ਕਿ. ਮੀ. ਦੱਖਣ-ਪੂਰਬ ਵੱਲ ਸਥਿਤ ਹੈ। ਕਿਹਾ ਜਾਂਦਾ ਹੈ ਕਿ ਚੌਂਦ੍ਹਵੀਂ ਸਦੀ ਵਿਚ ਕੋਟੀਹਾ ਕਬੀਲੇ ਦੇ ਕੁਝ ਭੀਲਾਂ (ਜੋ ਉਸ ਸਮੇਂ ਇਥੇ ਰਹਿੰਦੇ ਸਨ) ਉੱਤੇ ਬੂੰਦੀ ਦੇ ਰਾਓ ਦੇਵਾ ਦੇ ਪੋਤਰੇ ਜੇਤ ਸਿੰਘ ਨੇ ਹਮਲਾ ਕਰ ਕੇ ਉਨ੍ਹਾਂ ਨੂੰ ਇਥੋਂ ਭਜਾ ਦਿੱਤਾ ਅਤੇ ਜੇਤ ਸਿੰਘ ਨੇ ਇਥੇ ਆਪਣਾ ਹੱਕ ਜਮਾ ਕੇ ਇਕ ਕਸਬਾ ਵਸਾਇਆ ਜਿਸ ਦਾ ਨਾਂ ਉਸ ਨੇ ‘ਕੋਟਾਹਾ’ ਰੱਖਿਆ। ਸੰਨ 1625 ਤੱਕ ਇਸ ਉੱਤੇ ਬੂੰਦੀ ਦਾ ਕਬਜ਼ਾ ਰਿਹਾ। ਸੰਨ 1625 ਵਿਚ ਜਹਾਂਗੀਰ ਨੇ ਬੂੰਦੀ ਅਤੇ ਇਸ ਉੱਤੇ ਆਸਰਿਤ ਰਾਜ ਨੂੰ ਮਾਧੋ ਸਿੰਘ (ਕੋਟਾਹ ਦੇ ਪਹਿਲੇ ਸਰਦਾਰ) ਨੂੰ ਮੁਆਫ਼ੀ ਵਜੋਂ ਦੇ ਦਿੱਤੇ ਅਤੇ ਇਹ ਉਸ ਸਮੇਂ ਹੋਂਦ ਵਿਚ ਆਈ ਰਿਆਸਤ ਦਾ ਰਾਜਧਾਨੀ ਸ਼ਹਿਰ ਬਣ ਗਿਆ।
ਇਥੇ ਤੇਲ, ਸੂਤੀ ਕੱਪੜਾ, ਕਾਗਜ਼, ਹੱਡੀਆਂ ਪੀਸਣ, ਸ਼ਰਾਬ ਤਿਆਰ ਕਰਨ, ਮਾਚਸ ਤਿਆਰ ਕਰਨ, ਸੂਖਮਤਾ ਮਾਪਕ ਯੰਤਰ, ਨਾਈਲੋਨ, ਗੱਤੇ, ਬਿਜਲੀ ਦੀਆਂ ਤਾਰਾਂ ਬਣਾਉਣ ਅਤੇ ਰਬਦ ਦੇ ਉਦਯੋਗ ਸਥਾਪਿਤ ਹਨ। ਇਸ ਤੋਂ ਇਲਾਵਾ ਪ੍ਰਾਈਵੇਟ ਸੈਕਟਰ ਦਾ ਖਾਦ ਤਿਆਰ ਕਰਨ ਦਾ ਬਹੁਤ ਵੱਡਾ ਕਾਰਖ਼ਾਨਾ ਸ਼੍ਰੀਰਾਮ ਕੈਮੀਕਲ ਇੰਡਸਟਰੀਜ਼, ਕੋਟਾ ਵਿਖੇ ਹੀ ਸਥਾਪਿਤ ਹਨ। ਇਥੇ ਇਕ ਐਟਾਮਿਕ ਪਾਵਰ ਪਲਾਂਟ ਅਤੇ ਇਕ ਵੱਡੀ ਰੇਲਵੇ ਵਰਕਸ਼ਾਪ ਵੀ ਹੈ। ਇਥੇ ਇਕ ਹਵਾਈ ਅੱਡਾ, ਕਈ ਹਸਪਤਾਲ ਅਤੇ ਪੰਜ ਕਾਲਜ ਹਨ। ਇਹ ਸ਼ਹਿਰ ਜੈਪੁਰ, ਅਜਮੇਰ, ਉਜੈਨ ਅਤੇ ਬਾਰਨ ਨਾਲ ਸੜਕਾਂ ਰਾਹੀਂ ਜੁੜਿਆ ਹੋਇਆ ਹੈ। ਇਥੇ ਕਈ ਮੰਦਰ ਹਨ ਪਰ ਇਨ੍ਹਾਂ ਵਿਚੋਂ ਮੁਥਰੇਸ਼ ਜੀ ਦਾ ਮੰਦਰ ਸਭ ਤੋਂ ਪ੍ਰਸਿੱਧ ਹੈ। ਇਸ ਮੰਦਰ ਦੀ ਮੂਰਤੀ ਗੋਕਲ ਤੋਂ ਲਿਆਂਦੀ ਗਈ ਸੀ। ਸ਼ਿਕਾਰ ਦੇ ਪੱਖੋਂ ਇਹ ਖੇਤਰ ਮਹੱਤਵਪੂਰਨ ਹੈ।
ਆਬਾਦੀ – 5,36,444 (1991)
25° 11' ਉ. ਵਿਥ.; 75° 51' ਪੂ. ਲੰਬ.
ਹ. ਪੁ.– ਐਨ. ਬ੍ਰਿ. ਮਾ. 5 : 901; ਇੰਪ. ਗ. ਇੰਡ. 5 : 424
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 22288, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-10-01, ਹਵਾਲੇ/ਟਿੱਪਣੀਆਂ: no
ਕੋਟ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਕੋਟ : ਇਹ ਪੁਰਾਣੇ ਪੰਜਾਬ ਦੀ ਇਕ ਰਿਆਸਤ ਸੀ ਜੋ ਅਟਲ ਜ਼ਿਲ੍ਹੇ ਦੀ ਫ਼ਤਹਿਜੰਗ ਤਹਿਸੀਲ ਵਿਚ ਸਥਿਤ ਹੈ। ਇਥੇ ਗੀਬਾ ਕਬੀਲੇ ਦੇ ਲੋਕਾਂ, ਜੋ ਸਿਆਲ ਅਤੇ ਟਿਵਾਣਿਆਂ ਨਾਲ ਆਪਣਾ ਸਬੰਧ ਦੱਸਦੇ ਨੇ ਬਹੁਤ ਦੇਰ ਰਾਜ ਕੀਤਾ । ਸਿੰਧ ਅਤੇ ਸੋਹਾਨ ਦਰਿਆਵਾਂ ਦੇ ਵਿਚਕਾਰ ਦੀ ਇਸ ਜੰਗਲੀ ਪਹਾੜੀ ਰਿਆਸਤ ਨੂੰ ਮਗਰੋਂ ਸਿੱਖਾਂ ਨੇ ਜਿੱਤ ਲਿਆ। ਸੰਨ 1830 ਵਿਚ ਗੀਬਾ ਸਰਦਾਰ ਰਾਏ ਮੁਹੰਮਦ ਨੇ ਸੱਯਦ ਅਹਿਮਦ ਵਿਰੁੱਧ ਹਜ਼ਾਰਾ ਵਿਖੇ ਮਹਾਰਾਜਾ ਰਣਜੀਤ ਸਿੰਘ ਦੀ ਬਹੁਤ ਮੱਦਦ ਕੀਤੀ। ਸੰਨ 1848-49 ਅਤੇ 1857 ਵਿਚ ਰਾਏ ਮੁਹੰਮਦ ਦਾ ਪੁੱਤਰ ਫ਼ਤਹਿ ਖ਼ਾਨ ਅੰਗਰੇਜ਼ਾਂ ਨਾਲ ਰਲ ਗਿਆ। ਇਸਨੇ 1884 ਤੱਕ ਕੋਟ ਰਿਆਸਤ ਉਪਰ ਰਾਜ ਕੀਤਾ ਅਤੇ 1903 ਤੱਕ ਸਰਦਾਰ ਮੁਹੰਮਦ ਅਲੀ ਖ਼ਾਨ ਨੇ ਰਾਜ ਕੀਤਾ। ਫਿਰ ਇਸ ਰਿਆਸਤ ਦਾ ਪ੍ਰਬੰਧ ਕੋਰਟ ਆਫ਼ ਵਾਰਡਜ਼ ਦੇ ਹੱਥ ਸੌਂਪ ਦਿੱਤਾ ਗਿਆ। ਇਥੋਂ ਦੇ ਸਰਦਾਰ ਘੋੜੇ ਪਾਲਣ ਦਾ ਬਹੁਤ ਸ਼ੌਕ ਰੱਖਦੇ ਸਨ ਅਤੇ ਇਨ੍ਹਾਂ ਦੇ ਅਸਤਬਲ ਕੋਰਟ ਆਫ਼ ਵਾਰਡਜ਼ ਦੀ ਦੇਖ ਭਾਲ ਅਧੀਨ ਸਨ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 19187, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-02-02-52-09, ਹਵਾਲੇ/ਟਿੱਪਣੀਆਂ: ਹ. ਪੁ. –ਇੰਪ. ਗ. ਇੰਡ. 15 :409.
ਕੋਟ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੋਟ, (ਸੰਸਕ੍ਰਿਤ : कोट=ਕਿਲਾ) \ ਪੁਲਿੰਗ : ੧. ਕਿਲਾ, ਫਸੀਲ, ਘੇਰਾ, ਗੜ੍ਹ; ੨. ਮਹਿਲ; ੩. ਖੇਤ ਜਾਂ ਪਿੰਡ ਦੇ ਗਿਰਦ ਕੱਚੀ ਕੰਧ, ਚਾਰ ਦੀਵਾਰੀ; ੪. ਘਰ
–ਕੋਟਕਾਗਰ, ਪੁਲਿੰਗ : ਕਾਗਜ਼ ਦਾ ਕਿਲਾ, ਰਾਮ ਲੀਲ੍ਹਾ ਆਦਿਕ ਖੇਲ੍ਹਾ ਵਿੱਚ ਬਣਾਇਆ ਹੋਇਆ ਕਾਗਜ਼ ਦਾ ਗੜ੍ਹ : ‘ਕੋਟ ਕਾਗਰ ਬਿਨਸ ਬਾਰ ਨਾ ਝੂਠਿਆ’
(ਜੈਤਸਰੀ ਛੰਤ ਮਹਲਾ : ੫)
–ਕੋਟਪਾਲ, ਪੁਲਿੰਗ : ੧. ਕਿਲੇ ਦਾ ਰਾਖਾ, ਕਿਲੇਦਾਰ; ੨. ਕੋਤਵਾਲ
–ਕੋਟ ਬੰਨ੍ਹਣਾ, ਕਿਰਿਆ ਸਕਰਮਕ : ਫਸੀਲ ਬੰਨ੍ਹਣਾ
–ਕੋਟਵਾਲੁ, ਪੁਲਿੰਗ : ਕੋਟਪਾਲ, ਕੋਤਵਾਲ : ‘ਕੋਟਵਾਲ ਸੁਕਰਾਸਿਰੀ’
(ਮਲਾਰ ਰਾਗ : ਨਾਮਦੇਵ)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 4343, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-06-05-02-25-35, ਹਵਾਲੇ/ਟਿੱਪਣੀਆਂ:
ਕੋਟ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੋਟ, (ਸੰਸਕ੍ਰਿਤ : कोटि=ਕਰੋੜ) \ ਵਿਸ਼ੇਸ਼ਣ : ੧. ਕਰੋੜ, ਸੌ ਲੱਖ; ੨. ਬਹੁਤ, ਬੇਅੰਤ, ਬੇਸ਼ੁਮਾਰ, ਅਨੇਕ
–ਕੋਟ ਕੋਟੰਤਚ, ਪੁਲਿੰਗ : ਅਰਬਾਂ ਹੀ, ਕਰੋੜਾਂ, ਭਾਵ ਅਨੰਤ : ‘ਕੋਟ ਕੋਟੰਤਰ ਕੇ ਪਾਪ ਬਿਨਾਸਨ’
(ਸਾਰੰਗ ਅਸ਼ਟਪਦੀ ਮਹਲਾ ੩)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 4343, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-06-05-02-25-57, ਹਵਾਲੇ/ਟਿੱਪਣੀਆਂ:
ਕੋਟ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੋਟ, (ਅੰਗਰੇਜ਼ੀ : Coat; ਫ਼ਰਾਂਸੀਸੀ : Cota–Cotte; ਲਾਤੀਨੀ : Cottus–Cotta=ਵਰਦੀ) \ ਪੁਲਿੰਗ : ੧. ਇੱਕ ਅੰਗਰੇਜ਼ੀ ਬਸਤਰ ਜੋ ਬਾਹਾਂ ਵਾਲਾ ਤੇ ਬਟਨਦਾਰ ਹੁੰਦਾ ਹੈ ਅਤੇ ਕਮੀਜ਼ ਆਦਿ ਦੇ ਉਤੇ ਦੀ ਪਾਇਆ ਜਾਂਦਾ ਹੈ; ੨. ਪੋਚਾ, ਤਹਿ
–ਕੋਟ ਚਾੜ੍ਹਨਾ, ਮੁਹਾਵਰਾ : ਪਹਿਲੀ ਤਹਿ ਉਤੋਂ ਇੱਕ ਹੋਰ ਤਹਿ ਜਮਾਉਣੀ (ਕਲੀ ਜਾਂ ਰੋਗਣ ਆਦਿ ਦੀ), ਦੂਜਾ ਪੋਚਾ ਦੇਣਾ
–ਕੋਟ ਦੇਣਾ, ਮੁਹਾਵਰਾ : ਪੋਚਾ ਫੇਰਨਾ, ਤਹਿ ਜਮਾਉਣਾ (ਰੰਗ ਆਦਿ ਦੀ)
–ਕੋਟ ਫੇਰਨਾ, ਕਿਰਿਆ ਸਕਰਮਕ : ਪੋਚਾ ਫੇਰਨਾ, ਤਹਿ ਜਮਾਉਣਾ (ਕਲੀ ਜਾਂ ਰੋਗਣ ਆਦਿ ਦੀ)
–ਓਵਰ ਕੋਟ, ਪੁਲਿੰਗ : ਵੱਡਾ ਕੋਟ ਜੋ ਆਮ ਕੋਟ ਦੇ ਉਤੋਂ ਦੀ ਪਾਇਆ ਜਾਂਦਾ ਹੈ, Over Coat
–ਪੇਟੀ ਕੋਟ, ਪੁਲਿੰਗ : ਘਗਰੇ ਦੀ ਕਿਸਮ ਦਾ ਬਸਤਰ ਜੋ ਔਰਤਾਂ ਸਾੜ੍ਹੀ ਥੱਲੇ ਦੀ ਪਾਉਂਦੀਆਂ ਹਨ, Petti Coat
–ਫ਼ਰਾਕ ਕੋਟ, ਪੁਲਿੰਗ : ਫ਼ਰਾਕ
–ਰੇਨ ਕੋਟ, ਪੁਲਿੰਗ : ਬਰਸਾਤੀ, Rain Coat
–ਕੋਟੀ, ਇਸਤਰੀ ਲਿੰਗ : ਜਾਕਟ, ਸਲੂਕਾ, ਔਰਤਾ ਦਾ ਛੋਟਾ ਕੁੜਤਾ ਜੋ ਸਾੜ੍ਹੀ ਨਾਲ ਗਲ ਪਾਇਆ ਜਾਂਦਾ ਹੈ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 4343, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-06-05-02-26-12, ਹਵਾਲੇ/ਟਿੱਪਣੀਆਂ:
ਕੋਟ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੋਟ, ਪੁਲਿੰਗ : ਤਾਸ਼ ਦੀ ਖੇਡ ਵਿੱਚ ਵਿਰੋਧੀ ਧਿਰ ਨੂੰ ਕੋਈ ਵੀ ਸਰ ਨਾ ਬਣਾਉਣ ਦੇਣਾ
–ਪੀਸ ਕੋਟ, ਪੁਲਿੰਗ : ਤਾਸ਼ ਦੀ ਇੱਕ ਖੇਡ ਜਿਸ ਵਿੱਚ ਹਾਰੀ ਹੋਈ ਧਿਰ ਨੂੰ ਤਾਸ਼ ਵੰਡਣੀ ਪੈਂਦੀ ਹੈ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 5107, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-06-05-02-38-06, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First