ਕੈਂਚੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੈਂਚੀ (ਨਾਂ,ਇ) ਕੱਪੜਾ ਜਾਂ ਵਾਲ ਆਦਿ ਕਤਰਨ ਲਈ ਵਰਤੀਂਦਾ ਇੱਕ ਦੂਜੀ ਨੂੰ ਕਰਾਸ ਵਾਂਗ ਕੱਟਦੀਆਂ ਪੱਤਰੀਆਂ ਵਾਲਾ ਤੇਜ਼ਧਾਰ ਔਜ਼ਾਰ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9839, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕੈਂਚੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੈਂਚੀ [ਨਾਂਇ] ਕਤਰਨ ਵਾਲ਼ਾ ਇੱਕ ਔਜ਼ਾਰ, ਕਤਰਨੀ; ਕਬੱਡੀ ਦੀ ਟੀਮ ਵਿੱਚ ਖਿਡਾਰੀ ਨੂੰ ਰੋਕਣ ਲਈ ਲੱਤਾਂ ਵਿੱਚ ਪਾਈ ਕੜਿੰਗੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9829, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕੈਂਚੀ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੈਂਚੀ, (ਤੁਰਕੀ : ਕੈਂਚੀ) \ ਇਸਤਰੀ ਲਿੰਗ : ੧. ਲੋਹੇ ਦਾ ਇੱਕ ਹਥਿਆਰ ਜੋ ਕਪੜੇ ਕਤਰਨ ਤੇ ਸਿਰ ਮੁੰਨਣ ਦੇ ਕੰਮ ਆਉਂਦਾ ਹੈ; ੨. ਕੁਸ਼ਤੀ ਦਾ ਇੱਕ ਦਾਉ ਜਿਸ ਵਿੱਚ ਵਿਰੋਧੀ ਦੀਆਂ ਦੋਨਾਂ ਟੰਗਾਂ ਵਿੱਚ ਆਪਣੀ ਟੰਗ ਅੜਾ ਕੇ ਉਸ ਨੂੰ ਗੇਰ ਲੈਂਦੇ ਹਨ; ( ਲਾਗੂ ਕਿਰਿਆ : ਮਾਰਨਾ); ੩. ਆੜੇ ਤਿਰਛੇ ਲੋਹੇ ਦੇ ਸਰੀਏ ਜਾਂ ਲੱਕੜੀ ਦੇ ਬਾਲੇ ਜਿਨ੍ਹਾਂ ਤੇ ਖਪਰੈਲ ਦਾ ਠਾਟਰ ਜਾਂ ਛੱਪਰ ਦਾ ਫੂਸ ਰੱਖਦੇ ਹਨ, ਇੱਕ ਦੂਜੇ ਤੇ ਟੇਢੀਆਂ ਰੱਖੀਆਂ ਲੱਕੜੀਆਂ

–ਕੈਂਚੀ ਕਰਨਾ, ਮੁਹਾਵਰਾ : ੧. ਕੱਟਣਾ, ਛਾਂਗਣਾ; ੨. ਕੈਂਚੀ ਦਾ ਦਾਉ ਕਰਨਾ

–ਕੈਂਚੀ ਚਲਾਉਣਾ, ਮੁਹਾਵਰਾ : ਕੈਂਚੀ ਨਾਲ ਕੁਝ ਕੱਟਣਾ; ੨. ਦਰਜ਼ੀ ਦਾ ਕੰਮ ਕਰਨਾ

–ਕੈਂਚੀ ਦਾ ਪੁਲ, ਪੁਲਿੰਗ : ਅਜੇਹਾ ਪੁਲ ਜਿਸ ਦੀ ਸ਼ਕਲ ਕੈਂਚੀ ਵਰਗੀ ਹੁੰਦੀ ਹੈ ਤੇ ਜੋ ਕੱਠਾ ਕੀਤਾ ਜਾ ਸਕਦਾ ਹੈ

–ਕੈਂਚੀ ਦੀ ਤਰ੍ਹਾਂ ਜੁਬਾਨ ਚਲਣਾ, ਮੁਹਾਵਰਾ : ਬਹੁਤ ਬੋਲਣਾ

–ਕੈਂਚੀ ਬੰਨ੍ਹਣਾ, ਮੁਹਾਵਰਾ : ਵਿਰੋਧੀ ਦੀਆਂ ਦੋਵੇਂ ਟੰਗਾਂ ਵਿੱਚ ਟੰਗਾਂ ਪਾ ਕੇ ਉਸ ਨੂੰ ਜਕੜ ਲੈਣਾ

–ਕੈਂਚੀ ਲਾਉਣਾ, ਮੁਹਾਵਰਾ : ੧. ਕੱਟਣਾ, ਛਾਂਗਣਾ; ੨. ਸਿਰ ਦੇ ਵਾਲਾਂ ਨੂੰ ਕੱਟਣਾ; ੩. ਦੋ ਜਾਂ ਵੱਧ ਲੱਕੜੀਆਂ ਨੂੰ ਕੈਂਚੀ ਵਾਂਗ ਇੱਕ ਦੂਜੇ ਤੇ ਟੇਢੇ ਰੱਖਣਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1659, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-05-30-04-13-02, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.