ਕੇਸਧਾਰੀ ਸਿੱਖ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਕੇਸਧਾਰੀ ਸਿੱਖ: ਸੰਨ 1699 ਈ. ਵਿਚ ਖ਼ਾਲਸਾ ਸਿਰਜਨਾ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਦੁਆਰਾ ਚਲਾਏ ਧਰਮ ਵਿਚ ਵਿਸ਼ਵਾਸ ਰਖਣ ਵਾਲਾ ਅਤੇ ਦਸ ਗੁਰੂ ਸਾਹਿਬਾਨ ਨੂੰ ਇਕੋ ਜੋਤਿ ਸਮਝਣ ਵਾਲਾ ਹਰ ਵਿਅਕਤੀਸਿੱਖ ’ ਅਖਵਾਉਂਦਾ ਸੀ। ਅੰਮ੍ਰਿਤ ਸੰਸਕਾਰ ਤੋਂ ਬਾਦ ਸਿੱਖਾਂ ਦੇ ਤਿੰਨ ਵਰਗ ਬਣ ਗਏ। ਇਕ ‘ਸਿੰਘ ’ ਜਿਨ੍ਹਾਂ ਨੇ ਅੰਮ੍ਰਿਤ ਪਾਨ ਕਰ ਲਿਆ ਹੋਵੇ। ਦੂਜਾ ‘ਕੇਸਧਾਰੀ’ ਜਿਸ ਨੇ ਕੇਸ ਤਾਂ ਰਖ ਲਏ ਹੋਣ , ਪਰ ਅੰਮ੍ਰਿਤ ਨ ਛਕਿਆ ਹੋਵੇ। ਤੀਜਾ ‘ਸਹਿਜਧਾਰੀ’ ਜਿਸ ਨੇ ਨ ਅੰਮ੍ਰਿਤ ਛਕਿਆ ਹੋਵੇ ਅਤੇ ਨ ਹੀ ਕੇਸ ਰਖੇ ਹੋਣ।

            ਇਸ ਤਰ੍ਹਾਂ ਕੇਸਧਾਰੀ ਸਿੱਖ ਉਹ ਹੈ ਜਿਸ ਨੇ ਅੰਮ੍ਰਿਤ ਨਹੀਂ ਛਕਿਆ ਹੁੰਦਾ , ਪਰ ਉਹ ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਧਰਮ ਵਿਚ ਵਿਸ਼ਵਾਸ ਰਖਦਾ ਹੈ ਅਤੇ ਰਹਿਤ ਦੇ ਮੁੱਖ ਮੁੱਖ ਸਿੱਧਾਂਤਾਂ ਅਨੁਸਾਰ ਚਲਦਾ ਹੈ, ਖ਼ਾਸ ਤੌਰ ’ਤੇ ਕੇਸ ਨ ਕਟਾਉਣ ਦੇ ਮਾਮਲੇ ਵਿਚ। ਸਿੱਖ ਧਰਮ ਵਿਚ ਕੇਸਧਾਰੀ ਸਿੱਖਾਂ ਦੀ ਗਿਣਤੀ ਸਭ ਤੋਂ ਅਧਿਕ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2206, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.