ਕੇਸ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੇਸ (ਨਾਂ, ਪੁ, ਬ) ਸਿਰ ਦੇ ਵਾਲ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 33946, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕੇਸ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੇਸ 1 [ਨਾਂਪੁ] ਸਿਰ ਦੇ ਅਣਕਟੇ ਵਾਲ਼ 2 [ਨਾਂਪੁ] ਮੁਕੱਦਮਾ; ਅਵਸਥਾ, ਹਾਲਤ 3 [ਨਾਂਪੁ] ਕਿਸੇ ਵਸਤੂ ਆਦਿ ਨੂੰ ਰੱਖਣ ਵਾਲ਼ਾ ਖ਼ਾਨਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 33923, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕੇਸ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੇਸ. ਸੰ. ਕੇਸ਼. ਸੰਗ੍ਯਾ—ਸਿਰ ਦੇ ਰੋਮ. “ਕੇਸ ਸੰਗਿ ਦਾਸ ਪਗ ਝਾਰਉ.” (ਗੂਜ ਮ: ੫) ਕੇਸ, ਅਮ੍ਰਿਤਧਾਰੀ ਸਿੰਘਾਂ ਦਾ ਪਹਿਲਾ ਕਕਾਰ (ਕੱਕਾ) ਹੈ. ਦੇਖੋ, ਮੁੰਡਨ। ੨ ਕ (ਜਲ) ਦਾ ਈਸ਼. ਵਰੁਣ. ਜਲਪਤਿ। ੩ ਫ਼ਾ ਕੇਸ਼. ਤ਼ਰੀਕ਼ਾ. ਰਿਵਾਜ. ਦ੎ਤੂਰ। ੪ ਆਦਤ. ਸੁਭਾਉ। ੫ ਧਰਮ. ਮ੏ਹਬ। ੬ ਖ਼ਲੀਜ ਫ਼ਾਰਸ ਵਿੱਚ ਇੱਕ ਟਾਪੂ। ੭ ਅੰ. Case. ਮੁਕਦਮਾ। ੮ ਗਿਲਾਫ਼. ਕੋਸ਼ । ੯ ਦਸ਼ਾ. ਹਾਲਤ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 33732, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕੇਸ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਕੇਸ (ਸੰ.। ਸੰਸਕ੍ਰਿਤ ਕੇਸ਼) ਵਾਲ। ਯਥਾ-‘ਮਨੁ ਮੂੰਡਿਆ ਨਹੀ ਕੇਸ ਮੁੰਡਾਏ ਕਾਂਇ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 33602, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਕੇਸ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੇਸ, (ਅੰਗਰੇਜ਼ੀ : Case; ਫ਼ਰਾਂਸੀਸੀ: Chasse, Caisse, ਲਾਤੀਨੀ : Capsa; Capere=ਲੈਣਾ) \ ਪੁਲਿੰਗ : ਕੋਈ ਚੀਜ਼ ਰੱਖਣ ਵਾਲਾ ਖਾਨਾ ਜਾਂ ਕਬਰ, ‘ਜਿਵੇਂ–ਐਨਕ ਆਦਿ ਦਾ ਲੱਕੜੀ ਦਾ ਚਕੋਰ ਖਾਨਿਆਂ ਵਾਲਾ ਫੱਟਾ (ਛਾਪੇਖਾਨਾ) ਜਿਸ ਵਿੱਚ ਟਾਈਪ ਰੱਖਦੇ ਹਨ 

–ਸਿਗਰੇਟ ਕੇਸ, ਪੁਲਿੰਗ : ਉਹ ਜੇਬੀ ਡੱਬੀ ਜਿਸ ਵਿੱਚ ਸਿਗਰਟਾਂ ਰੱਖਦੇ ਹਨ Cigarette Case
 
–ਸੂਟ ਕੇਸ, ਪੁਲਿੰਗ : ਚਮੜੇ ਦਾ ਬਣਿਆ ਛੋਟਾ ਸੰਦੂਕ, ਛੋਟਾ ਟਰੰਗ, Suit Case
 
–(ਅ)ਟੈਚੀ ਕੇਸ, ਪੁਲਿੰਗ : ਚਮੜੇ ਦਾ ਛੋਟਾ ਬਕਸ, ਛੋਟਾ ਸੂਟ ਕੇਸ, Atteche Case
 
–ਬਰੀਫ਼ ਕੇਸ, ਪੁਲਿੰਗ : ਚਮੜੇ ਦਾ ਉਹ ਥੈਲਾ ਜਿਸ ਵਿੱਚ ਵਕੀਲ ਆਦਿ ਆਪਣੇ ਜ਼ਰੂਰੀ ਕਾਗਜ਼ਾਤ ਰੱਖਦੇ ਹਨ Brief case


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 5310, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-05-26-03-17-21, ਹਵਾਲੇ/ਟਿੱਪਣੀਆਂ:

ਕੇਸ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੇਸ, (ਅੰਗਰੇਜ਼ੀ : Case; ਫ਼ਰਾਂਸੀਸੀCas<ਲਾਤੀਨੀ : Casus, Cadere=ਗਿਰਨਾ) \ ਪੁਲਿੰਗ : ੧. ਮੁਕੱਦਮਾ; ੨. ਗੋਰੀ ਜਾਂ ਉਸ ਦੇ ਰੋਗ ਦੀ ਹਾਲਤ; ੩. ਅਵਸਥਾ; ਦਸ਼ਾ, ਹਾਲਤ

–ਕੇਸ ਕਰਨਾ, ਮੁਹਾਵਰਾ : ੧. ਕਿਸੇ ਤੇ ਮੁਕੱਦਮਾ ਕਰਨਾ
 
–ਕੇਸ ਖੜਾ ਹੋਣਾ, ਮੁਹਾਵਰਾ : ੧. ਕੋਈ ਮੁਕੱਦਮਾ ਗਲ ਪੈਣਾ; ੨. ਝਗੜਾ ਜਾਂ ਟੰਟਾ ਛਿੜ ਪੈਣਾ
 
–ਕੇਸ ਖੜਾ ਕਰਨਾ, ਮੁਹਾਵਰਾ : ੧. ਕਿਸੇ ਨੂੰ ਝੂਠੇ ਮੁਕੱਦਮੇ ਵਿੱਚ ਫਸਾਉਣਾ; ੨. ਮੁਕੱਦਮੇ ਵਿੱਚ ਉਲਝਾਉਣਾ
 
–ਕੇਸ ਦਾਇਰ ਕਰਨਾ, ਕਿਰਿਆ ਸਕਰਮਕ : ਕਿਸੇ ਤੇ ਮੁਕੱਦਮਾ ਕਰਨਾ
 
–ਕੇਸ ਫਾਈਲ ਹੋਣਾ (ਹੋ ਜਾਣਾ), ਕਿਰਿਆ ਅਕਰਮਕ : ਮੁਕੱਦਮੇ ਦਾ ਦਾਖਲ ਦਫ਼ਤਰ ਹੋਣਾ
 
–ਕੇਸ ਫਾਈਲ ਕਰਨਾ, ਕਿਰਿਆ ਸਕਰਮਕ : ਕੇਸ ਦਾਇਰ ਕਰਨਾ
 
–ਕੇਸ ਬਣਨਾ (ਬਣਾਉਣਾ), ਮੁਹਾਵਰਾ : ਮੁਕੱਦਮਾ ਬਣ ਜਾਣਾ, ਮੁਕੱਦਮੇ ਵਿੱਚ ਫਸਣਾ
 
–ਕੇਸ ਰਹਿ ਜਾਣਾ,ਮੁਹਾਵਰਾ : ਮੁਕੱਦਮਾ ਹਾਰ ਜਾਣਾ
 
–ਕੇਸ ਲੜਨਾ, ਮੁਹਾਵਰਾ : ਮੁਕੱਦਮੇ ਦੀ ਪੈਰਵੀ ਕਰਨਾ
 
–ਕੇਸ ਲਾ, ਪੁਲਿੰਗ : ਕਨੂੰਨ ਜਿਸ ਬਾਰੇ ਪਹਿਲੋਂ ਅਦਾਲਤਾਂ ਫ਼ੈਸਲਾ ਦੇ ਚੁੱਕੀਆਂ ਹੋਣ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 5310, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-05-26-03-17-53, ਹਵਾਲੇ/ਟਿੱਪਣੀਆਂ:

ਕੇਸ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੇਸ, (ਪ੍ਰਾਕ੍ਰਿਤ : केस; ਸੰਸਕ੍ਰਿਤ : केश, ਸਿੰਧੀ : ਕੇਸੁ, ਫ਼ਾਰਸੀ : ਕੇਸੂ) \ ਪੁਲਿੰਗ : ੧. ਸਿਰ ਦੇ ਲੰਮੇ ਅਣਕਟੇ ਵਾਲ; ੨. ਸਿੱਖਾਂ ਦੇ ਪੰਜ ਕਕਿਆਂ ਵਿਚੋਂ ਪਹਿਲਾ

–ਕੇਸ ਉਤਾਰਾਉਣਾ, ਮੁਹਾਵਰਾ : ਸਿਰ ਮੁਣਾਉਣਾ
 
–ਕੇਸ ਹਰੇ ਕਰਨਾ , ਮੁਹਾਵਰਾ : ੧. ਕੇਸ ਧੋਣਾ, ਕੇਸੀ ਅਸ਼ਨਾਨ ਕਰਨਾ; ੨. ਕੇਸ ਸੁਕਾਉਣਾ
 
–ਕੇਸ ਕਤਲ ਕਰਾਉਣਾ(ਖਾਲਸਾਈ ਬੋਲਾ), ਮੁਹਾਵਰਾ : ਕਿਸੇ ਸਿੱਖ ਦਾ ਕੇਸ ਕਟਾਉਣਾ
 
–ਕੇਸ ਗੁੰਦਣਾ, ਇਸਤਰੀ ਲਿੰਗ : ੧. ਵਾਲਾਂ ਦੇ ਗੁੰਦਣ ਦੀ ਕਿਰਿਆ; ੨. ਬੱਚੇ ਦੇ ਵਾਲਾਂ ਨੂੰ ਪਹਿਲੀ ਵੇਰ ਗੁੰਦਣ ਦੀ ਰਸਮ
 
–ਕੇਸਧਾਰੀ, ਵਿਸ਼ੇਸ਼ਣ : ਕੇਸਾਧਾਰੀ
 
–ਕੇਸ ਲੁਹਾਉਣਾ, ਮੁਹਾਵਰਾ : ਸਿਰ ਮੁਨਾਉਣਾ
 
–ਕੇਸਾ ਕੇਸੀ, ਕਿਰਿਆ ਵਿਸ਼ੇਸ਼ਣ :ਇੱਕ ਦੂਜੇ ਦੇ ਕੇਸਾਂ (ਬਾਲਾਂ) ਨੂੰ ਖਿੱਚਣ ਦਾ ਭਾਵ
 
–ਕੇਸਾ ਕੇਸੀ ਹੋਣਾ, ਕਿਰਿਆ ਸਮਾਸੀ : ੧. ਇੱਕ ਦੂਜੇ ਦੇ ਵਾਲਾਂ ਨੂੰ ਪੁੱਟਣਾ; ੨. ਆਪਸ ਵਿੱਚ ਲੜਨਾ
 
–ਕੇਸਾਧਾਰੀ, ਕੇਸਾਂਧਾਰੀ, ਵਿਸ਼ੇਸ਼ਣ : ਲੰਮੇ ਕੇਸ ਰੱਖਣ ਵਾਲਾ, ਸਿੰਘ ਅੰਮ੍ਰਿਤਧਾਰੀ ਸਿੱਖ
 
–ਕੇਸੀਂ ਇਸ਼ਨਾਨ, ਪੁਲਿੰਗ : ਕੇਸ ਧੋਣ ਦੀ ਕਿਰਿਆ, ਸਿਰ ਨ੍ਹਾਉਣ ਦੀ ਕਿਰਿਆ
 
–ਕੇਸੀਂ ਨ੍ਹਾਉਣਾ, ਮੁਹਾਵਰਾ : ਸਿਰ ਦੇ ਵਾਲ ਧੋਣਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 5867, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-05-26-03-18-19, ਹਵਾਲੇ/ਟਿੱਪਣੀਆਂ:

ਕੇਸ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੇਸ, (ਲਹਿੰਦੀ) \ (ਸੰਸਕ੍ਰਿਤ : केश=ਨੀਲ ਦਾ ਬੂਟਾ) \ ਪੁਲਿੰਗ : ਨੀਲ ਦਾ ਦਰੱਖ਼ਤ ਤੇ ਉਹਦੇ ਪੱਤੇ ਜੋ ਖਜ਼ਾਬ ਵਜੋਂ ਵਰਤੇ ਜਾਂਦੇ ਹਨ : ‘ਨੀਲੀ ਤੇ ਕਪੜੇ ਮਾਂਗਵੇਂ ਚਾੜ੍ਹੀ ਕੂੰ ਲਾਇੰਦੈਂ ਕੇਸ ਤੋਂ ਜੇਹੇ ਗੱਭਰੂ ਘਣੇ ਅਸਾਡੇ ਦੇਸ’

(ਮਿਰਜ਼ਾ ਸਾਹਿਬਾਂ)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 5867, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-05-28-02-43-29, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.