ਕੇਂਦਰੀ ਭਾਗ ਸਰੋਤ :
ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Core (ਕੋ*) ਕੇਂਦਰੀ ਭਾਗ: ਭੂ-ਸੰਰਚਨਾ ਵਿਗਿਆਨ (geology) ਦੇ ਅਨੁਸਾਰ ਪ੍ਰਿਥਵੀ ਦਾ ਧੁਰ ਕੇਂਦਰੀ ਭਾਗ, ਜਿਹੜਾ ਨਿੱਫੇ (nife) ਭਾਵ ਨਿੱਕਲ (ni=nickel) ਅਤੇ ਲੋਹੇ (fe=ferrous) ਦਾ ਬਣਿਆ ਹੋਇਆ ਹੈ ਜਿਸ ਦੀ ਘਣਤਾ 12.0 ਦੇ ਕਰੀਬ ਹੁੰਦੀ ਹੈ। ਇਸ ਨੂੰ ਅਕਸਰ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ। ਇਸ ਦੇ ਅੰਦਰੂਨੀ ਹਿੱਸੇ ਨੂੰ ਠੋਸ ਅਤੇ ਬਾਹਰਲੇ ਨੂੰ ਤਰਲ ਮੰਨਿਆ ਜਾਂਦਾ ਹੈ।
ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2247, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First