ਕੂਚ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੂਚ [ਨਾਂਪੁ] ਫ਼ੌਜਾਂ ਦਾ ਹਮਲੇ ਲਈ ਜਾਣ ਦਾ ਭਾਵ; ਜਾਣ ਦੀ ਕਿਰਿਆ , ਰਵਾਨਗੀ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 22393, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਕੂਚ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੂਚ. ਸੰ. ਕੂਚ. ਸੰਗ੍ਯਾ—ਜੁਲਾਹੇ ਦਾ ਕੁੱਚ. “ਕੂਚ ਬਿਚਾਰੇ ਫੂਏ ਫਾਲ.” (ਗੌਂਡ ਕਬੀਰ) ੨ ਦਾੜ੍ਹੀ. ਰੀਸ਼। ੩ ਫ਼ਾ ਰਵਾਨਾ ਹੋਣਾ. “ਕਰਨਾ ਕੂਚ ਰਹਿਨੁ ਥਿਰੁ ਨਾਹੀ.” (ਸੂਹੀ ਰਵਿਦਾਸ)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 22320, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕੂਚ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਕੂਚ (ਕ੍ਰਿ.। ਫ਼ਾਰਸੀ ੧. ਕੂਚ ਕਰਨਾ, ਟੁਰ ਪੈਣਾ ।
੨. (ਸੰਸਕ੍ਰਿਤ ਕੂਰੑਚ੍ਚ। ਪੰਜਾਬੀ ਕੁੱਚ) ਜੁਲਾਹੇ ਦਾ ਕੁਚ , ਜਿਸ ਨਾਲ ਤਾਣੀ ਸਾਫ ਕੀਤੀ ਜਾਂਦੀ ਹੈ। ਦੇਖੋ, ‘ਫੂਏ ਫਾਲ’
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 22267, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਕੂਚ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੂਚ, ਪੁਲਿੰਗ : ਕੁੱਚ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 4079, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-05-22-03-20-11, ਹਵਾਲੇ/ਟਿੱਪਣੀਆਂ:
ਕੂਚ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੂਚ, (ਫ਼ਾਰਸੀ : ਕੂਚ<ਕੂਚੀਦਣ=ਇੱਕ ਥਾਂ ਤੋਂ ਦੂਜੀ ਤਾਂ ਜਾਣਾ) \ ਪੁਲਿੰਗ : ਇੱਕ ਥਾਂ ਤੋਂ ਦੂਜੀ ਥਾਂ ਜਾਣ ਦੀ ਕਿਰਿਆ, ਡੇਰਾ ਚੁਕਣਾ, ਰਵਾਨਗੀ, ਸਫ਼ਰ, ਮੌਤ, ਚਲੋਚਲੀ
–ਕੂਚ ਕਰ ਜਾਣਾ, ਕੂਚ ਕਰਨਾ, ਮੁਹਾਵਰਾ : ੧. ਤੁਰ ਪੈਣਾ (ਫ਼ੌਜ, ਕਾਫ਼ਲਾ, ਜੱਥੇ ਆਦਿ ਦਾ), ਚਲੇ ਜਾਣਾ; ੨. ਮਰ ਜਾਣਾ
–ਕੂਚਗਾਹ, ਇਸਤਰੀ ਲਿੰਗ : ੧. ਚੱਲਣ ਦਾ ਸਮਾਂ ਜਾਂ ਥਾਂ; ੨. ਪੜਾਉ; ੩. ਸੰਸਾਰ, ਦੁਨੀਆ
–ਕੂਚ ਦਰ ਕੂਚ, ਪੁਲਿੰਗ : ਕੂਚ ਬਕੂਚ
–ਕੂਚ ਦਾ ਬਿਗਲ ਵੱਜਣਾ, ਮੁਹਾਵਰਾ : ੧. ਚੱਲਣ ਲਈ ਤਿਆਰੀ ਦਾ ਹੁਕਮ ਹੋਣਾ, ੨. ਮੌਤ ਵਿਖਾਈ ਦੇਣਾ
–ਕੂਚ ਦਾ ਵੇਲਾ, ਪੁਲਿੰਗ : ੧. ਚੱਲਣ ਦਾ ਸਮਾਂ, ਤੁਰਨ ਦਾ ਵੇਲਾ; ੨. ਮਰਨ ਜਾਂ ਵਿਛੜਨ ਦਾ ਸਮਾਂ
–ਕੂਚ ਨਗਾਰਾ, ਪੁਲਿੰਗ : ਨਗਾਰਾ ਜੋ ਫ਼ੌਜ ਆਦਿ ਦੇ ਤੁਰਨ ਸਮੇਂ ਵਜਾਉਂਦੇ ਹਨ
–ਕੂਕ ਨਗਾਰਾ ਵੱਜਣਾ, ਮੁਹਾਵਰਾ : ਮਰ ਜਾਣਾ, ਸਵਰਗਵਾਸ ਹੋ ਜਾਣਾ
–ਕੂਚ ਬਕੂਚ, ਪੁਲਿੰਗ : ਲਗਾਤਾਰ ਕੂਚ, ਬਿਨਾਂ ਅਟਕਾ ਤੁਰਨ ਦਾ ਭਾਵ
–ਕੂਚ ਬੋਲਣਾ, ਮੁਹਾਵਰਾ : ੧. ਚਲੇ ਜਾਣਾ; ੨. ਮਰ ਜਾਣਾ
–ਕੂਚ ਮਕਾਮ, ਪੁਲਿੰਗ : ਰਵਾਨਗੀ ਤੇ ਠਹਿਰਾਉ, ਤੁਰਨ ਤੇ ਠਹਿਰਨ ਦਾ ਭਾਵ, ਸਫ਼ਰ ਤੇ ਡੇਰਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 4079, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-05-22-03-20-28, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First